Poppy Seed: ਜ਼ਿਆਦਾਤਰ ਲੋਕ ਕਮਜ਼ੋਰ ਹੱਡੀਆਂ ਤੋਂ ਪ੍ਰੇਸ਼ਾਨ ਰਹਿੰਦੇ ਹਨ, ਅਜਿਹੇ 'ਚ ਉਹ ਦਵਾਈਆਂ ਅਤੇ ਪਾਊਡਰ ਦਾ ਸੇਵਨ ਕਰਦੇ ਹਨ। ਪਰ ਜ਼ਿਆਦਾ ਦਵਾਈਆਂ ਲੈਣ ਨਾਲ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਚੀਜ਼ ਬਾਰੇ ਦੱਸਾਂਗੇ, ਜਿਸ ਨੂੰ ਰੋਜ਼ਾਨਾ ਖਾਣ ਨਾਲ ਤੁਸੀਂ ਆਸਾਨੀ ਨਾਲ ਹੱਡੀਆਂ ਨੂੰ ਮਜ਼ਬੂਤ ​​ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਬਾਰੇ।


ਖਸਖਸ ਦੇ ਫਾਇਦੇ
ਅਸੀਂ ਗੱਲ ਕਰ ਰਹੇ ਹਾਂ ਖਸਖਸ ਦੀ। ਖਸਖਸ ਸੁਆਦੀ ਹੋਣ ਦੇ ਨਾਲ-ਨਾਲ ਸਿਹਤ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨੂੰ ਹੱਡੀਆਂ ਲਈ ਰਾਮਬਾਣ ਮੰਨਿਆ ਗਿਆ ਹੈ। ਖਸਖਸ ਦੇ ਬੀਜਾਂ 'ਚ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਹੱਡੀਆਂ ਨੂੰ ਮਜ਼ਬੂਤ ​​ਬਣਾਉਣ ਅਤੇ ਕਈ ਬੀਮਾਰੀਆਂ ਤੋਂ ਬਚਾਉਣ 'ਚ ਮਦਦ ਕਰਦੀ ਹੈ।


ਇਸ ਤੋਂ ਇਲਾਵਾ ਖਸਖਸ ਖਾਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਮਹਿਸੂਸ ਹੁੰਦਾ ਹੈ, ਇਸ ਨਾਲ ਵਿਅਕਤੀ ਦਾ ਭਾਰ ਕੰਟਰੋਲ 'ਚ ਰਹਿੰਦਾ ਹੈ। ਖਸਖਸ ਵਿੱਚ ਦਰਦ ਤੋਂ ਰਾਹਤ ਦੇਣ ਵਾਲੇ ਗੁਣ ਹੁੰਦੇ ਹਨ, ਜੋ ਕਮਰ ਦਰਦ ਜਾਂ ਜੋੜਾਂ ਦੇ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰਦੇ ਹਨ। ਤਣਾਅ ਅਤੇ ਚਿੰਤਾ ਨੂੰ ਘੱਟ ਕਰਨ ਲਈ ਵੀ ਖਸਖਸ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ।


ਇਸ ਤਰ੍ਹਾਂ ਕਰੋ ਖਸਖਸ ਦਾ ਸੇਵਨ 
ਸਿਹਤ ਦੇ ਨਾਲ-ਨਾਲ ਖਸਖਸ ਚਮੜੀ ਲਈ ਵੀ ਵਰਦਾਨ ਨਹੀਂ ਹੈ। ਜੇਕਰ ਤੁਸੀਂ ਰੋਜ਼ ਸਵੇਰੇ ਖਸਖਸ ਵਾਲਾ ਦੁੱਧ ਪੀਂਦੇ ਹੋ, ਤਾਂ ਇਹ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ​​ਕਰੇਗਾ ਅਤੇ ਚਿਹਰੇ ਨੂੰ ਚਮਕਦਾਰ ਅਤੇ ਨਰਮ ਬਣਾਉਣ ਵਿੱਚ ਵੀ ਮਦਦ ਕਰੇਗਾ। ਤੁਸੀਂ ਕਈ ਤਰੀਕਿਆਂ ਨਾਲ ਖਸਖਸ ਦਾ ਸੇਵਨ ਕਰ ਸਕਦੇ ਹੋ। ਸਭ ਤੋਂ ਪਹਿਲਾਂ ਤੁਸੀਂ ਦੁੱਧ ਜਾਂ ਪਾਣੀ 'ਚ ਭਿਓ ਕਿ ਲੱਸੀ ਜਾਂ ਸ਼ਰਬਤ ਬਣਾ ਸਕਦੇ ਹੋ।


ਖਸਖਸ ਦਾ ਹਲਵਾ 
ਇਸ ਤੋਂ ਇਲਾਵਾ ਤੁਸੀਂ ਖਸਖਸ ਦਾ ਹਲਵਾ ਜਾਂ ਖੀਰ ਬਣਾ ਸਕਦੇ ਹੋ। ਤੁਸੀਂ ਖਸਖਸ ਨੂੰ ਰੋਟੀ ਜਾਂ ਪਰਾਠੇ 'ਚ ਮਿਲਾ ਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਲਾਦ 'ਚ ਖਸਖਸ ਵੀ ਮਿਲਾ ਕੇ ਰੋਜ਼ਾਨਾ ਖਾ ਸਕਦੇ ਹੋ। ਖਸਖਸ ਨੂੰ ਸੀਮਤ ਮਾਤਰਾ ਵਿਚ ਖਾਣਾ ਬਿਹਤਰ ਹੋਵੇਗਾ, ਕਿਉਂਕਿ ਇਸ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਹੋ ਸਕਦਾ ਹੈ। ਕੁਝ ਲੋਕਾਂ ਨੂੰ ਪਹਿਲਾਂ ਹੀ ਸਿਹਤ ਸੰਬੰਧੀ ਸਮੱਸਿਆਵਾਂ ਹੁੰਦੀਆਂ ਹਨ, ਜੇਕਰ ਅਜਿਹਾ ਹੈ ਤਾਂ ਖਸਖਸ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।