Pressure Cooker Side Effects: ਭਾਰਤੀ ਰਸੋਈ ਦੇ ਵਿੱਚ ਪ੍ਰੈਸ਼ਰ ਕੁੱਕਰ ਦੀ ਖੂਬ ਵਰਤੋਂ ਕੀਤੀ ਜਾਂਦੀ ਹੈ। ਇੱਥੇ ਹੀ ਬਸ ਨਹੀਂ ਵਿਦੇਸ਼ ਵਿੱਚ ਵੱਸਦੇ ਭਾਰਤੀ ਵੀ ਪ੍ਰੈਸ਼ਰ ਕੁੱਕਰ ਦੀ ਖੂਬ ਵਰਤੋਂ ਕਰਦੇ ਹਨ। ਹਰ ਸਾਲ ਬਹੁਤ ਸਾਰੇ ਬੱਚੇ ਵਿਦੇਸ਼ਾਂ ਵਿੱਚ ਪੜ੍ਹਣ ਲਈ ਜਾਂਦੇ ਹਨ। ਜਿਸ ਕਰਕੇ ਮਾਂਵਾਂ ਆਪਣੇ ਬੱਚਿਆਂ ਨੂੰ ਪ੍ਰੈਸ਼ਰ ਕੁੱਕਰ (Pressure Cooker) ਦੇਣਾ ਨਹੀਂ ਭੁੱਲਦੀਆਂ, ਤਾਂ ਜੋ ਵਿਦੇਸ਼ ਦੇ ਵਿੱਚ ਖਾਣਾ ਬਣਾਉਣ ਦੇ ਵਿੱਚ ਮੁਸ਼ਕਿਲ ਨਾ ਆਵੇ। ਪ੍ਰੈਸ਼ਰ ਕੁੱਕਰ ਵਿੱਚ ਦਾਲਾਂ ਅਤੇ ਚੌਲਾਂ ਤੋਂ ਇਲਾਵਾ ਕਈ ਤਰ੍ਹਾਂ ਦੀਆਂ ਸਬਜ਼ੀਆਂ ਅਤੇ ਪਕਵਾਨ ਬਹੁਤ ਹੀ ਆਸਾਨੀ ਦੇ ਨਾਲ ਤਿਆਰ ਕੀਤੇ ਜਾਂਦੇ ਹਨ। ਨਾਲ ਹੀ, ਹੁਣ ਤੁਸੀਂ ਪ੍ਰੈਸ਼ਰ ਕੁੱਕਰ ਵਿੱਚ ਵੀ ਕੇਕ ਤੱਕ ਬਣਾ ਸਕਦੇ ਹੋ। ਪਰ ਕੀ ਤੁਸੀਂ ਜਾਣਦੇ ਹੋ ਕਿ ਪ੍ਰੈਸ਼ਰ ਕੁੱਕਰ ਵਿੱਚ ਖਾਣਾ ਪਕਾਉਣਾ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ (how much harmful for your health)। ਜੇ ਨਹੀਂ ਤਾਂ ਅੱਜ ਇਸ ਆਰਟੀਕਲ ਰਾਹੀਂ ਤੁਹਾਨੂੰ ਦੱਸਦੇ ਹਾਂ ਇਸ ਦੇ ਵਿੱਚ ਪਕਾਇਆ ਖਾਣਾ ਸਿਹਤ ਲਈ ਕਿਵੇਂ ਹਾਨੀਕਾਰਕ ਹੁੰਦਾ ਹੈ।



ਪ੍ਰੈਸ਼ਰ ਕੁੱਕਰ ਤੁਹਾਡੀ ਪਾਚਨ ਪ੍ਰਣਾਲੀ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਇਸ ਵਿੱਚ ਪਕਾਉਣਾ ਬਹੁਤ ਆਸਾਨ ਹੈ ਅਤੇ ਘੱਟ ਸਮੇਂ ਵਿੱਚ ਤਿਆਰ ਕੀਤਾ ਜਾ ਸਕਦਾ ਹੈ। ਇਸੇ ਲਈ ਲੋਕ ਅਕਸਰ ਪ੍ਰੈਸ਼ਰ ਕੁੱਕਰ ਦੀ ਵਰਤੋਂ ਕਰਦੇ ਹਨ। ਪਰ ਪ੍ਰੈਸ਼ਰ ਕੁੱਕਰ ਵਿਚ ਖਾਣਾ ਪਕਾਉਣ ਦਾ ਤਰੀਕਾ ਅਤੇ ਖੁੱਲ੍ਹੇ ਭਾਂਡੇ ਵਿਚ ਖਾਣਾ ਪਕਾਉਣ ਦਾ ਤਰੀਕਾ ਬਿਲਕੁਲ ਵੱਖਰਾ ਹੁੰਦਾ ਹੈ। 


ਪਾਚਨ ਸਮੱਸਿਆਵਾਂ- ਪ੍ਰੈਸ਼ਰ ਕੁੱਕਰ ਵਿਚ ਖਾਣਾ ਜ਼ਿਆਦਾ ਦਬਾਅ ਕਾਰਨ ਜਲਦੀ ਪਕ ਜਾਂਦਾ ਹੈ ਅਤੇ ਖਾਣਾ ਖੁਦ ਪਕਾਉਣ ਦੀ ਬਜਾਏ ਭਾਫ਼ ਨਾਲ ਪਕ ਜਾਂਦਾ ਹੈ, ਜਿਸ ਕਾਰਨ ਤੁਹਾਨੂੰ ਕਬਜ਼ ਅਤੇ ਬਦਹਜ਼ਮੀ ਦੀ ਸਮੱਸਿਆ ਹੋ ਸਕਦੀ ਹੈ। ਇਸ ਦੇ ਨਾਲ ਹੀ ਤੁਹਾਡਾ ਪਾਚਨ ਤੰਤਰ ਵੀ ਖਰਾਬ ਹੋ ਸਕਦਾ ਹੈ।


ਭਾਰ ਵਧਣਾ- ਇਸ ਤੋਂ ਇਲਾਵਾ ਪ੍ਰੈਸ਼ਰ ਕੁੱਕਰ 'ਚ ਸਟਾਰਚ ਵਾਲੇ ਭੋਜਨ ਨੂੰ ਆਸਾਨੀ ਨਾਲ ਪਚਾਉਣਾ ਮੁਸ਼ਕਿਲ ਹੁੰਦਾ ਹੈ। ਅਜਿਹੇ 'ਚ ਇਸ ਤਰ੍ਹਾਂ ਦੇ ਖਾਣੇ ਨਾਲ ਭਾਰ ਵਧਣ ਦੀ ਸਮੱਸਿਆ ਵਧ ਜਾਂਦੀ ਹੈ। ਅੰਤੜੀਆਂ ਦੀ ਗਤੀ ਵਿੱਚ ਵੀ ਸਮੱਸਿਆ ਹੁੰਦੀ ਹੈ ਕਿਉਂਕਿ ਤੁਹਾਡਾ ਪੇਟ ਇਸ ਤਰ੍ਹਾਂ ਦੇ ਭੋਜਨ ਨੂੰ ਆਸਾਨੀ ਨਾਲ ਹਜ਼ਮ ਨਹੀਂ ਕਰ ਸਕਦਾ ਹੈ।


ਚੌਲ ਪਕਾਉਣਾ ਹਾਨੀਕਾਰਕ - ਅਕਸਰ ਅਸੀਂ ਕੁੱਕਰ ਵਿੱਚ ਚੌਲ ਪਕਾਉਣਾ ਪਸੰਦ ਕਰਦੇ ਹਾਂ ਕਿਉਂਕਿ ਚੌਲ ਕੁੱਕਰ ਵਿੱਚ ਆਸਾਨੀ ਨਾਲ ਪਕ ਜਾਂਦੇ ਹਨ। ਕੁੱਕਰ 'ਚ ਚੌਲਾਂ ਨੂੰ ਪਕਾਉਣ ਨਾਲ ਇਸ ਦਾ ਪਾਣੀ ਕੁੱਕਰ 'ਚ ਹੀ ਸੁੱਕ ਜਾਂਦਾ ਹੈ, ਜਿਸ ਕਾਰਨ ਚੌਲਾਂ 'ਚ ਕਾਰਬੋਹਾਈਡਰੇਟ ਅਤੇ ਸਟਾਰਚ ਦੀ ਜ਼ਿਆਦਾ ਮਾਤਰਾ ਹੁੰਦੀ ਹੈ, ਜੋ ਤੁਹਾਡੀ ਚਰਬੀ ਨੂੰ ਵਧਾ ਸਕਦੀ ਹੈ।


ਪੌਸ਼ਟਿਕ ਤੱਤਾਂ ਦੀ ਕਮੀ- ਪ੍ਰੈਸ਼ਰ ਕੁੱਕਰ ਵਿੱਚ, ਭੋਜਨ ਨੂੰ ਬਹੁਤ ਜ਼ਿਆਦਾ ਤਾਪਮਾਨ 'ਤੇ ਗਰਮ ਕੀਤਾ ਜਾਂਦਾ ਹੈ, ਜਿਸ ਨਾਲ ਭੋਜਨ ਵਿੱਚ ਮੌਜੂਦ ਜ਼ਰੂਰੀ ਪੌਸ਼ਟਿਕ ਤੱਤ ਖਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਵਜ੍ਹਾ ਨਾਲ ਖਾਣਾ ਖਾਣ ਤੋਂ ਬਾਅਦ ਵੀ ਤੁਹਾਨੂੰ ਪੂਰੇ ਪੋਸ਼ਕ ਤੱਤਾਂ ਦਾ ਲਾਭ ਨਹੀਂ ਮਿਲਦਾ, ਜਿਸ ਨਾਲ ਸਰੀਰ ਨੂੰ ਦਰਦ ਵਰਗੀਆਂ ਹੋਰ ਬਿਮਾਰੀਆਂ ਵੀ ਹੋ ਸਕਦੀਆਂ ਹਨ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।