Cooking oil: ਹਰ ਘਰ ਵਿਚ ਖਾਣਾ ਬਣਾਉਂਣ ਲਈ ਤੇਲ ਦੀ ਵਰਤੋਂ ਹੁੰਦੀ ਹੈ। ਕੁਝ ਲੋਕ ਖਾਣਾ ਪਕਾਉਣ ਲਈ ਸਰ੍ਹੋਂ ਦਾ ਤੇਲ, ਜੈਤੂਨ  ਅਤੇ ਕੁਝ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹਨ, ਪਰ ਤੁਸੀਂ ਜੋ ਵੀ ਤੇਲ ਵਰਤਦੇ ਹੋ, ਉਸ ਦੀ ਵਰਤੋਂ ਕਰਨ ਲਈ ਕੋਈ ਨਾ ਕੋਈ ਤਕਨੀਕ ਹੈ। ਜੇਕਰ ਤੁਸੀਂ ਕਿਸੇ ਵੀ ਤੇਲ ਨੂੰ ਲੰਬੇ ਸਮੇਂ ਤੱਕ ਪਕਾਉਂਦੇ ਹੋ ਜਾਂ ਉਸੇ ਤੇਲ ਨੂੰ ਵਾਰ-ਵਾਰ ਵਰਤਦੇ ਹੋ, ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਜਾਣੋ ਇਸ ਦੇ ਪਿੱਛੇ ਦਾ ਕਾਰਨ ਅਤੇ ਤੇਲ ਦੀ ਵਰਤੋਂ ਕਰਨ ਦੇ ਸਹੀ ਟ੍ਰਿਕਸ...


 


ਤੇਲ ਵਿੱਚੋਂ ਧੂੰਆਂ ਨਿਕਲਣ 'ਤੇ ਕਰੋ ਇਹ ਕੰਮ


ਖਾਣਾ ਬਣਾਉਂਦੇ ਸਮੇਂ ਲੋਕ ਕਈ ਚੀਜ਼ਾਂ ਨੂੰ ਦੇਖ ਕੇ ਵੀ ਨਜ਼ਰਅੰਦਾਜ਼ ਕਰ ਦਿੰਦੇ ਹਨ। ਇਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਤੇਲ ਗਰਮ ਕਰਨ ਉਪਰੰਤ ਧੂੰਆਂ ਛੱਡਣਾ। ਦਰਅਸਲ, ਜਦੋਂ ਕੜਾਹੀ ਵਿਚ ਤੇਲ ਬਹੁਤ ਗਰਮ ਹੋ ਜਾਂਦਾ ਹੈ ਤਾਂ ਉਸ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਜ਼ਿਆਦਾ ਦੇਰ ਤੱਕ ਇਸ ਤਰ੍ਹਾਂ ਚੱਲਦਾ ਰਿਹਾ ਤਾਂ ਤੇਲ ਸੜਨਾ ਸ਼ੁਰੂ ਹੋ ਜਾਵੇਗਾ। ਇਸ ਲਈ, ਜਦੋਂ ਵੀ ਤੇਲ ਵਿੱਚੋਂ ਧੂੰਆਂ ਨਿਕਲਣ ਲੱਗੇ, ਅੱਗ ਨੂੰ ਹੌਲੀ ਕਰੋ ਜਾਂ ਗੈਸ ਬੰਦ ਕਰ ਦਿਓ।


ਫੈਟੀ ਐਸਿਡ ਸਰੀਰ ਨੂੰ ਪਹੁੰਚਾਉਂਦੇ ਹਨ ਨੁਕਸਾਨ


ਬਹੁਤ ਹੀ ਘੱਟ ਲੋਕ ਇਹ ਜਾਣਦੇ ਹੋਣਗੇ ਕਿ ਤੇਲ ਵਿੱਚ ਸੈਚੂਰੇਟਿਡ ਫੈਟ, ਮੋਨੋਸੈਚੂਰੇਟਿਡ ਫੈਟ ਅਤੇ ਪੌਲੀਅਨਸੈਚੂਰੇਟਿਡ ਫੈਟ ਹੁੰਦੀ ਹੈ।ਇਸ ਕਰਕੇ ਜਦੋਂ ਤੁਸੀਂ ਉਸੇ ਤੇਲ ਨੂੰ ਵਾਰ-ਵਾਰ ਗਰਮ ਕਰਦੇ ਹੋ ਤਾਂ ਇਸ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਇਸ ਲਈ ਇੱਕੋ ਤੇਲ ਨੂੰ ਵਾਰ-ਵਾਰ ਵਰਤਣ ਤੋਂ ਬਚੋ।


ਇੱਕ ਵਾਰ ਵਿੱਚ ਹੀ ਸਭ ਚੀਜ਼ਾਂ ਫਰਾਈ ਨਾ ਕਰੋ


ਕਈ ਲੋਕ ਤੇਲ ਗਰਮ ਹੁੰਦੇ ਹੀ ਤਲਣ ਲਈ ਬਹੁਤ ਸਾਰੀਆਂ ਚੀਜ਼ਾਂ ਨੂੰ ਇਕ ਵਾਰ ਵਿੱਚ ਹੀ ਇੱਕਠਿਆਂ ਪਾ ਦਿੰਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਹੋ ਜਾਓ ਸਾਵਧਾਨ। ਜਦੋਂ ਤੁਸੀਂ ਸਾਰੀਆਂ ਚੀਜ਼ਾਂ ਨੂੰ ਤੇਲ ਵਿੱਚ ਪਾ ਦਿੰਦੇ ਹੋ ਤਾਂ ਤੇਲ ਦਾ ਤਾਪਮਾਨ ਪੂਰੀ ਤਰ੍ਹਾਂ ਹੇਠਾਂ ਆ ਜਾਵੇਗਾ। ਅਜਿਹੇ 'ਚ ਤੇਲ 'ਚ ਭਿੱਜੀਆਂ ਚੀਜ਼ਾਂ ਜ਼ਿਆਦਾ ਤੇਲ ਸੋਖ ਲੈਂਦੀਆਂ ਹਨ। ਇਸ ਲਈ, ਚੀਜ਼ਾਂ ਨੂੰ ਹੌਲੀ-ਹੌਲੀ ਫ੍ਰਾਈ ਕਰੋ।


ਇਸ ਤਰੀਕੇ ਨਾਲ ਕਰੋ ਪੁਰਾਣੇ ਤੇਲ ਦੀ ਵਰਤੋਂ


ਜੇਕਰ ਤੁਸੀਂ ਇੱਕ ਜਾਂ ਦੋ ਵਾਰ ਇਸਤੇਮਾਲ ਕੀਤੇ ਗਏ ਤੇਲ ਦੀ ਦੁਬਾਰਾ ਵਰਤੋਂ ਕਰ ਰਹੇ ਹੋ, ਤਾਂ ਤੁਹਾਨੂੰ ਇੱਕ ਖਾਸ ਗੱਲ ਜੋ ਧਿਆਨ ਵਿੱਚ ਰੱਖਣੀ ਹੈ ਉਹ ਇਹ ਹੈ ਕਿ ਜਦੋਂ ਵਰਤਿਆ ਗਿਆ ਤੇਲ ਠੰਡਾ ਹੋ ਜਾਵੇ ਤਾਂ ਇਸ ਨੂੰ ਫਿਲਟਰ ਕਰ ਲਓ। ਇਸ ਤੋਂ ਬਾਅਦ ਇਸ ਤੇਲ ਨੂੰ ਏਅਰ ਟਾਈਟ ਕੰਟੇਨਰ 'ਚ ਭਰ ਲਓ। ਅਜਿਹਾ ਕਰਨ ਨਾਲ ਤੇਲ ਵਿੱਚ ਬਚੇ ਭੋਜਨ ਦੇ ਕਣ ਨਿਕਲ ਜਾਣਗੇ। ਇਸ ਤੇਲ ਦੀ ਵਰਤੋਂ ਤੁਸੀਂ ਪਰਾਠੇ ਬਣਾਉਣ ਲਈ ਕਰ ਸਕਦੇ ਹੋ।