Red wine benefits: ਸ਼ਰਾਬ ਨੂੰ ਸਿਹਤ ਲਈ ਹਾਨੀਕਾਰਨ ਮੰਨਿਆ ਗਿਆ ਹੈ ਪਰ ਸਾਰੇ ਅਲਕੋਹਲ ਵਾਲੇ ਪਦਾਰਥਾਂ ਵਿੱਚੋਂ ਸਿਰਫ ਰੈੱਡ ਵਾਈਨ ਨੂੰ ਸਿਹਤਮੰਦ ਵਿਕਲਪ ਕਿਹਾ ਜਾਂਦਾ ਹੈ। ਰੈੱਡ ਵਾਈਨ ਗੂੜ੍ਹੇ ਲਾਲ ਰੰਗ ਦੇ ਅੰਗੂਰਾਂ ਨੂੰ ਫਾਰਮੈਟ ਕਰਕੇ ਬਣਾਈ ਜਾਂਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ। ਇਨ੍ਹਾਂ ਵਿੱਚ ਰੇਸਵੇਰਾਟ੍ਰੋਲ, ਕੈਟੇਚਿਨ, ਐਪੀਕੇਟੈਚਿਨ ਤੇ ਪ੍ਰੋਐਂਥੋਸਾਈਨਿਡਿਨ ਸ਼ਾਮਲ ਹਨ।
ਇਹ ਐਂਟੀਆਕਸੀਡੈਂਟਸ, ਖਾਸ ਤੌਰ 'ਤੇ ਰੈਸਵੇਰਾਟ੍ਰੋਲ ਤੇ ਪ੍ਰੋਐਂਥੋਸਾਇਨਿਡਿਨਸ ਨੂੰ ਰੈੱਡ ਵਾਈਨ ਦੇ ਸਿਹਤ ਲਾਭਾਂ ਲਈ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਦੂਜੇ ਪਾਸੇ ਇਹ ਲਾਭ ਫਲ ਖਾ ਕੇ ਵੀ ਪ੍ਰਾਪਤ ਕੀਤੀ ਜੇ ਸਕਦੇ ਹਨ ਫਿਰ ਵੀ ਜੇਕਰ ਸ਼ਰਾਬ ਦੇ ਸ਼ੌਕੀਨ ਹੋ ਤਾਂ ਘੱਟ ਮਾਤਰਾ ਵਿੱਚ ਰੈੱਡ ਵਾਈਨ ਇੱਕ ਬਿਹਤਰ ਵਿਕਲਪ ਹੋ ਸਕਦਾ ਹੈ।
ਰੈੱਡ ਵਾਈਨ ਵਿਚਲੇ ਪਾਵਰਫੁੱਲ ਪਲਾਂਟ ਕੰਪਾਊਂਡ ਨੂੰ ਕਈ ਸਿਹਤ ਲਾਭਾਂ ਨਾਲ ਜੋੜਿਆ ਗਿਆ ਹੈ, ਜਿਸ ਵਿੱਚ ਸੋਜਸ਼ ਨੂੰ ਘੱਟ ਕਰਨਾ, ਦਿਲ ਦੀ ਬਿਮਾਰੀ ਤੇ ਕੈਂਸਰ ਦਾ ਘੱਟ ਜੋਖਮ ਤੇ ਲੰਮੀ ਉਮਰ ਸ਼ਾਮਲ ਹੈ। ਸੰਜਮ ਨਾਲ ਰੈੱਡ ਵਾਈਨ ਪੀਣ ਨਾਲ ਕਈ ਸਿਹਤ ਸਮੱਸਿਆਵਾਂ ਨੂੰ ਘੱਟ ਕਰਨ ਵਿੱਚ ਮਦਦ ਮਿਲ ਸਕਦੀ ਹੈ। ਆਓ ਜਾਣਦੇ ਹਾਂ....
- ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਦੀ
ਜੋ ਲੋਕ ਇੱਕ ਦਿਨ ਵਿੱਚ ਲਗਪਗ 150 ਮਿਲੀਲੀਟਰ ਰੈੱਡ ਵਾਈਨ ਪੀਂਦੇ ਹਨ, ਉਨ੍ਹਾਂ ਵਿੱਚ ਵਾਈਨ ਨਾ ਪੀਣ ਵਾਲਿਆਂ ਨਾਲੋਂ ਦਿਲ ਦੀ ਬਿਮਾਰੀ ਦਾ ਖ਼ਤਰਾ ਲਗਪਗ 32% ਘੱਟ ਹੁੰਦਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਪੀਣ ਨਾਲ ਦਿਲ ਦੀ ਬਿਮਾਰੀ ਵਧ ਸਕਦੀ ਹੈ। ਰੈੱਡ ਵਾਈਨ ਦੀ ਥੋੜ੍ਹੀ ਮਾਤਰਾ ਪੀਣ ਨਾਲ ਚੰਗੇ HDL ਕੋਲੇਸਟ੍ਰੋਲ ਨੂੰ ਬਣਾਈ ਰੱਖਣ ਵਿੱਚ ਮਦਦ ਕਰਕੇ ਦਿਲ ਦੀ ਬਿਮਾਰੀ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ। ਆਕਸੀਡੇਟਿਵ ਡੈਮੇਜ਼ ਤੇ ਖਰਾਬ LDL ਕੋਲੇਸਟ੍ਰੋਲ ਦੇ ਆਕਸੀਕਰਨ ਨੂੰ ਵੀ 50% ਤੱਕ ਘਟਾਇਆ ਜਾ ਸਕਦਾ ਹੈ।
- ਕੈਂਸਰ ਦਾ ਖਤਰਾ ਘਟਦਾ
ਰੈੱਡ ਵਾਈਨ ਵਿੱਚ ਰੇਸਵੇਰਾਟ੍ਰੋਲ ਤੇ ਹੋਰ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਇਸ ਲਈ ਇਹ ਮੰਨਿਆ ਜਾਂਦਾ ਹੈ ਕਿ ਦਰਮਿਆਨੀ ਜਿਹੀ ਵਾਈਨ ਦਾ ਸੇਵਨ ਕੋਲਨ, ਫੇਫੜੇ, ਛਾਤੀ, ਅੰਡਾਸ਼ਯ ਤੇ ਪ੍ਰੋਸਟੇਟ ਕੈਂਸਰ ਸਮੇਤ ਕਈ ਤਰ੍ਹਾਂ ਦੇ ਕੈਂਸਰ ਦੇ ਜੋਖਮ ਨੂੰ ਘਟਾਉਂਦਾ ਹੈ।
- ਡਿਮੈਂਸ਼ੀਆ ਦਾ ਖਤਰਾ ਘਟਦਾ
ਵਾਈਨ ਵਿੱਚ ਪੌਲੀਫੇਨੌਲ ਦੇ ਨਿਊਰੋਪ੍ਰੋਟੈਕਟਿਵ ਪ੍ਰਭਾਵ ਸੋਜਸ਼ ਨੂੰ ਘਟਾ ਸਕਦੇ ਹਨ ਤੇ ਡਿਮੇਨਸ਼ੀਆ ਤੇ ਅਲਜ਼ਾਈਮਰ ਰੋਗ ਦੇ ਜੋਖਮ ਨੂੰ ਘਟਾ ਸਕਦੇ ਹਨ।
- ਡਿਪਰੈਸ਼ਨ ਦਾ ਖਤਰਾ ਘਟਦਾ
ਮੱਧ-ਉਮਰ ਤੇ ਬਜ਼ੁਰਗ ਲੋਕਾਂ ਦੇ ਅਧਿਐਨ ਨੇ ਦਿਖਾਇਆ ਹੈ ਕਿ ਜਿਹੜੇ ਲੋਕ ਪ੍ਰਤੀ ਹਫ਼ਤੇ 2-7 ਗਲਾਸ ਵਾਈਨ ਪੀਂਦੇ ਹਨ, ਉਨ੍ਹਾਂ ਵਿੱਚ ਉਦਾਸ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਵਾਈਨ ਵਿੱਚ ਮੌਜੂਦ ਰੇਸਵੇਰਾਟ੍ਰੋਲ ਦਿਮਾਗ ਵਿੱਚ ਸੇਰੋਟੋਨਿਨ ਨੂੰ ਵਧਾਉਂਦਾ ਹੈ, ਜਿਸ ਨਾਲ ਮੂਡ ਵਿੱਚ ਸੁਧਾਰ ਹੁੰਦਾ ਹੈ।
- ਦਰਦ ਤੋਂ ਰਾਹਤ
ਰੈੱਡ ਵਾਈਨ ਵਿੱਚ ਰੈਸਵੇਰਾਟ੍ਰੋਲ ਨਾਮਕ ਇੱਕ ਮਿਸ਼ਰਣ ਹੁੰਦਾ ਹੈ, ਜਿਸ ਵਿੱਚ ਐਂਟੀ ਇੰਫਲੇਮੇਟਰੀ ਪ੍ਰਭਾਵ ਚੰਗੀ ਤਰ੍ਹਾਂ ਸਥਾਪਤ ਹੁੰਦੇ ਹਨ। ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਦਰਮਿਆਨੀ ਵਾਈਨ ਦੀ ਖਪਤ ਰਾਇਮੇਟਾਇਡ ਗਠੀਏ ਦੇ ਘੱਟ ਜੋਖਮ ਤੇ ਬਿਹਤਰ ਦਰਦ ਪ੍ਰਬੰਧਨ ਨਾਲ ਜੁੜੀ ਹੋਈ ਹੈ।
ਇਹ ਵੀ ਪੜ੍ਹੋ: Amritsar News: ਅੰਮ੍ਰਿਤਸਰ-ਲਾਹੌਰ ਰੋਡ 'ਤੇ ਭਿਆਨਕ ਐਕਟਸੀਡੈਂਟ! ਨੌਜਵਾਨ ਦੀ ਮੌਤ
ਦੱਸ ਦਈਏ ਕਿ ਅਲਕੋਹਲ ਦਾ ਸੇਵਨ ਕਰਨ ਨਾਲ ਕੁਝ ਸਿਹਤ ਲਾਭ ਹੋ ਸਕਦੇ ਹਨ, ਪਰ ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਸਿਹਤ ਦੇ ਜੋਖਮ ਵਧ ਸਕਦੇ ਹਨ। ਇਨ੍ਹਾਂ ਲਾਭਾਂ ਨੂੰ ਪ੍ਰਾਪਤ ਕਰਨ ਲਈ ਤੁਸੀਂ ਘੱਟ ਮਾਤਰਾ ਵਿੱਚ ਰੈੱਡ ਵਾਈਨ ਦਾ ਸੇਵਨ ਕਰ ਸਕਦੇ ਹੋ ਪਰ ਇਸ ਦੀ ਆਦਤ ਹੋਣ ਨਾਲ ਨੁਕਸਾਨ ਵੀ ਹੋ ਸਕਦਾ ਹੈ।