ਵਿਆਹ ਇੱਕ ਕੀਮਤੀ ਬੰਧਨ ਹੈ। ਲਵ ਮੈਰਿਜ ਹੋਵੇ ਜਾਂ ਅਰੇਂਜਡ ਮੈਰਿਜ, ਦੋਵੇਂ ਵਿਆਹ ਦੇ ਵੱਖੋ-ਵੱਖਰੇ ਤਰੀਕੇ ਹਨ ਤੇ ਦੋਵਾਂ ਦੇ ਆਪਣੇ-ਆਪਣੇ ਫਾਇਦੇ ਅਤੇ ਨੁਕਸਾਨ ਹਨ। ਅੱਜ ਅਸੀਂ ਤੁਹਾਨੂੰ ਲਵ ਮੈਰਿਜ ਦੇ ਕੁਝ ਅਜਿਹੇ ਫਾਇਦਿਆਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਆਓ ਜਾਣਦੇ ਹਾਂ ਉਨ੍ਹਾਂ ਫਾਇਦਿਆਂ ਬਾਰੇ।
ਲਵ ਮੈਰਿਜ 'ਚ ਦੋਵੇਂ ਪਾਰਟਨਰ ਇੱਕ-ਦੂਜੇ ਨਾਲ ਕਾਫੀ ਸਮਾਂ ਬਿਤਾਉਂਦੇ ਹਨ ਤੇ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਜਾਣਨ ਲੱਗਦੇ ਹਨ। ਲੰਬੇ ਸਮੇਂ ਤੱਕ ਇਕੱਠੇ ਰਹਿਣ ਕਾਰਨ ਦੋਹਾਂ ਨੂੰ ਇੱਕ-ਦੂਜੇ ਦੀਆਂ ਪਸੰਦ-ਨਾਪਸੰਦ, ਚੰਗੀਆਂ ਆਦਤਾਂ, ਮਾੜੀਆਂ ਆਦਤਾਂ ਤੇ ਇੱਕ-ਦੂਜੇ ਦੇ ਸਾਰੇ ਵਿਵਹਾਰ ਦਾ ਪਤਾ ਲੱਗ ਜਾਂਦਾ ਹੈ ਜਿਸ ਕਾਰਨ ਦੋਵਾਂ ਵਿਚਕਾਰ ਸਮਝਦਾਰੀ ਵਧਣ ਲੱਗਦੀ ਹੈ ਅਤੇ ਤਾਲਮੇਲ ਆਸਾਨੀ ਨਾਲ ਸਥਾਪਿਤ ਹੋ ਜਾਂਦਾ ਹੈ।
ਲਵ ਮੈਰਿਜ 'ਚ ਸਿਆਣਪ ਹੋਣ ਕਾਰਨ ਦੋਨਾਂ ਸਾਥੀਆਂ ਵਿੱਚ ਲੜਾਈ ਬਹੁਤੀ ਦੇਰ ਨਹੀਂ ਚੱਲਦੀ। ਲਵ ਮੈਰਿਜ 'ਚ ਦੋਵੇਂ ਪਾਰਟਨਰ ਇੱਕ-ਦੂਜੇ ਦੀਆਂ ਕਮਜ਼ੋਰੀਆਂ ਨੂੰ ਸਮਝਦੇ ਹਨ ਤੇ ਸਮਾਂ ਆਉਣ 'ਤੇ ਇੱਕ-ਦੂਜੇ ਦਾ ਸਹਾਰਾ ਬਣ ਜਾਂਦੇ ਹਨ। ਅਜਿਹੇ 'ਚ ਦੋਹਾਂ ਦਾ ਰਿਸ਼ਤਾ ਲੰਬੇ ਸਮੇਂ ਤੱਕ ਰਹਿੰਦਾ ਹੈ ਤੇ ਮਜ਼ਬੂਤ ਹੁੰਦਾ ਹੈ।
ਇੰਨਾ ਹੀ ਨਹੀਂ ਲਵ ਮੈਰਿਜ 'ਚ ਦੋਵੇਂ ਪਾਰਟਨਰ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਤੇ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਚੁਣੌਤੀਆਂ ਦਾ ਇਕੱਠੇ ਮਿਲ ਕੇ ਸਾਹਮਣਾ ਕਰਨ ਦੇ ਸਮਰੱਥ ਹੁੰਦੇ ਹਨ। ਲਵ ਮੈਰਿਜ 'ਚ ਪਿਆਰ ਅਤੇ ਰੋਮਾਂਸ ਪਹਿਲਾਂ ਤੋਂ ਹੀ ਹੁੰਦਾ ਹੈ, ਜਿਸ ਕਾਰਨ ਰਿਸ਼ਤਾ ਮਜ਼ਬੂਤ ਹੁੰਦਾ ਹੈ।
ਲਵ ਮੈਰਿਜ ਕਰਨ ਵਾਲੇ ਲੋਕ ਖੁੱਲੇ ਦਿਮਾਗ ਵਾਲੇ ਹੁੰਦੇ ਹਨ ਅਤੇ ਸਮੇਂ ਦੇ ਅਨੁਸਾਰ ਅੱਗੇ ਵਧਦੇ ਹਨ, ਅਜਿਹੇ ਲੋਕ ਸਮਾਜ ਵਿੱਚ ਬਦਲਾਅ ਲਿਆ ਸਕਦੇ ਹਨ। ਇੰਨਾ ਹੀ ਨਹੀਂ ਅਜਿਹੇ ਲੋਕ ਸਮਾਜਿਕ ਕੰਮਾਂ ਵਿਚ ਵੀ ਜ਼ਿਆਦਾ ਦਿਲਚਸਪੀ ਲੈਂਦੇ ਹਨ। ਪ੍ਰੇਮ ਵਿਆਹ ਵਿੱਚ ਲੜਕਾ ਅਤੇ ਲੜਕੀ ਪਹਿਲਾਂ ਹੀ ਇਕੱਠੇ ਰਹਿੰਦੇ ਹਨ। ਇਸ ਕਾਰਨ ਦੋਵੇਂ ਇੱਕ-ਦੂਜੇ ਦੇ ਪਰਿਵਾਰਕ ਮੈਂਬਰਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਲਵ ਮੈਰਿਜ 'ਚ ਦੋਹਾਂ ਪਾਰਟਨਰ ਨੂੰ ਨਵੇਂ ਤਰੀਕੇ ਨਾਲ ਸ਼ੁਰੂਆਤ ਨਹੀਂ ਕਰਨੀ ਪੈਂਦੀ। ਇੰਨਾ ਹੀ ਨਹੀਂ ਜੇ ਤੁਸੀਂ ਲਵ ਮੈਰਿਜ ਕਰਦੇ ਹੋ ਤਾਂ ਇੱਕ ਦੂਜੇ ਦੇ ਫੈਸਲੇ ਖੁਦ ਲੈ ਸਕਦੇ ਹੋ। ਦੋਵੇਂ ਪਾਰਟਨਰ ਆਪਣੀਆਂ ਜ਼ਿੰਮੇਵਾਰੀਆਂ ਸਾਂਝੀਆਂ ਕਰਦੇ ਹਨ ਅਤੇ ਆਪਣੀ ਜ਼ਿੰਦਗੀ ਖ਼ੁਸ਼ੀ ਨਾਲ ਬਤੀਤ ਕਰਦੇ ਹਨ।