Respiratory patients should be careful: ਵਧਦੇ ਪ੍ਰਦੂਸ਼ਣ ਤੇ ਤਣਾਅ ਭਰੀ ਜ਼ਿੰਦਗੀ 'ਚ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ 'ਚ ਸਾਹ ਲੈਣਾ ਵੀ ਔਖਾ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੂੰ ਸਾਹ ਦੀਆਂ ਬਿਮਾਰੀਆਂ ਲੱਗ ਰਹੀਆਂ ਹਨ। ਥੋੜ੍ਹਾ ਜਿਹਾ ਕੰਮ ਕਰਨ 'ਤੇ ਸਾਹ ਚੜ੍ਹ ਜਾਂਦਾ ਹੈ। ਕਈ ਵਾਰ ਖਾਣ-ਪੀਣ 'ਚ ਲਾਪ੍ਰਵਾਹੀ ਕਾਰਨ ਸਾਹ ਲੈਣ ਦੀ ਸਮੱਸਿਆ ਵੱਧ ਜਾਂਦੀ ਹੈ। ਜੇਕਰ ਤੁਸੀਂ ਸਿਗਰਟ ਪੀਂਦੇ ਹੋ ਤਾਂ ਤੁਹਾਨੂੰ ਸਾਹ ਦੀਆਂ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਤੰਬਾਕੂ 'ਚ ਅਜਿਹੇ ਪਦਾਰਥ ਹੁੰਦੇ ਹਨ ਜੋ ਫੇਫੜਿਆਂ 'ਚ ਰੁਕਾਵਟ ਪੈਦਾ ਕਰਦੇ ਹਨ। ਇਸ ਨਾਲ ਸਾਹ ਦੀ ਬੀਮਾਰੀ ਹੋ ਜਾਂਦੀ ਹੈ।



ਵਧਦੇ ਪ੍ਰਦੂਸ਼ਣ ਕਾਰਨ ਬੱਚਿਆਂ ਨੂੰ ਸਾਹ ਦੀ ਸਮੱਸਿਆ ਵੀ ਆ ਰਹੀ ਹੈ। ਕੋਰੋਨਾ ਨਾਲ ਸੰਕਰਮਿਤ ਮਰੀਜ਼ਾਂ ਦੇ ਫੇਫੜੇ ਬਹੁਤ ਪ੍ਰਭਾਵਿਤ ਹੁੰਦੇ ਹਨ। ਅਜਿਹੇ 'ਚ ਸਾਹ ਲੈਣ ਨਾਲ ਜੁੜੀ ਸਮੱਸਿਆ ਹੋਰ ਵੱਧ ਜਾਂਦੀ ਹੈ। ਜੇਕਰ ਤੁਹਾਨੂੰ ਸਾਹ ਦੀ ਬੀਮਾਰੀ ਹੈ ਤਾਂ ਦਮਾ, ਨਿਮੋਨੀਆ, ਟੀਬੀ ਆਦਿ ਦੀ ਸਮੱਸਿਆ ਵੱਧ ਜਾਂਦੀ ਹੈ। ਖਾਣ-ਪੀਣ ਦੀਆਂ ਆਦਤਾਂ 'ਚ ਬਦਲਾਅ ਕਰਕੇ ਤੇ ਕੁਝ ਚੀਜ਼ਾਂ ਤੋਂ ਪਰਹੇਜ਼ ਕਰਕੇ ਤੁਸੀਂ ਸਾਹ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਜਾਣੋ ਸਾਹ ਦੇ ਰੋਗੀਆਂ ਨੂੰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।

1. ਮੂੰਗਫਲੀ - ਸਾਹ ਦੇ ਰੋਗੀ ਨੂੰ ਜ਼ਿਆਦਾ ਮੂੰਗਫਲੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਕਈ ਵਾਰ ਮੂੰਗਫਲੀ ਤੋਂ ਐਲਰਜੀ ਵੀ ਸ਼ੁਰੂ ਹੋ ਜਾਂਦੀ ਹੈ। ਦਮਾ ਐਲਰਜੀ ਕਾਰਨ ਵੀ ਹੋ ਸਕਦਾ ਹੈ। ਇਸ ਲਈ ਅਜਿਹੀ ਸਥਿਤੀ 'ਚ ਮੂੰਗਫਲੀ ਦਾ ਸੇਵਨ ਨਾ ਦੇ ਬਰਾਬਰ ਕਰੋ। ਨਾਲ ਹੀ ਕਿਸੇ ਵੀ ਚੀਜ਼ ਦਾ ਸੇਵਨ ਕਰਨ ਤੋਂ ਪਹਿਲਾਂ ਇਹ ਧਿਆਨ ਰੱਖੋ ਕਿ ਉਹ ਨੁਕਸਾਨਦਾਇਕ ਨਾ ਹੋਵੇ।

2. ਦੁੱਧ - ਭਾਵੇਂ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ ਪਰ ਦਮੇ ਦੇ ਰੋਗੀਆਂ ਲਈ ਇਹ ਨੁਕਸਾਨਦਾਇਕ ਮੰਨਿਆ ਜਾਂਦਾ ਹੈ। ਕਈ ਵਾਰ ਦੁੱਧ ਪੀਣ ਤੋਂ ਬਾਅਦ ਸਾਹ ਦੇ ਰੋਗੀਆਂ ਨੂੰ ਖੰਘ, ਗਲੇ 'ਚ ਖਰਾਸ਼ ਤੇ ਸਾਹ ਲੈਣ 'ਚ ਤਕਲੀਫ਼ ਮਹਿਸੂਸ ਹੁੰਦੀ ਹੈ। ਇਸ ਲਈ ਦੁੱਧ ਦਾ ਸੇਵਨ ਨਾ ਕਰੋ ਤਾਂ ਹੀ ਚੰਗਾ ਹੈ।

3. ਲੂਣ - ਹਮੇਸ਼ਾ ਕਿਹਾ ਜਾਂਦਾ ਹੈ ਕਿ ਜ਼ਿਆਦਾ ਮਾਤਰਾ 'ਚ ਕੋਈ ਵੀ ਚੀਜ਼ ਸਿਹਤ ਲਈ ਖਰਾਬ ਹੁੰਦੀ ਹੈ। ਇਸੇ ਤਰ੍ਹਾਂ ਬਹੁਤ ਜ਼ਿਆਦਾ ਲੂਣ ਵੀ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਲੂਣ ਦੇ ਸੇਵਨ ਨਾਲ ਗਲੇ 'ਚ ਸੋਜ ਹੋ ਜਾਂਦੀ ਹੈ, ਜਿਸ ਕਾਰਨ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ।

4. ਅਲਕੋਹਲ - ਸ਼ਰਾਬ ਅਤੇ ਬੀਅਰ ਦੋਵਾਂ 'ਚ ਸਲਫਾਈਟ ਮੌਜੂਦ ਹੁੰਦਾ ਹੈ, ਜਿਸ ਕਾਰਨ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਦਮੇ ਦੇ ਮਰੀਜ਼ ਨੂੰ ਸ਼ਰਾਬ ਤੇ ਬੀਅਰ ਦੋਵਾਂ ਦਾ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ।

5. ਅੰਡੇ - ਅੰਡੇ 'ਚ ਕੁਝ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜਿਸ ਕਾਰਨ ਫੇਫੜਿਆਂ 'ਚ ਸਮੱਸਿਆ ਹੋ ਜਾਂਦੀ ਹੈ। ਇਸ ਲਈ ਸਾਹ ਦੇ ਰੋਗੀਆਂ ਲਈ ਅੰਡੇ ਖਾਣਾ ਬਿਲਕੁਲ ਮਨਾ ਹੈ।

6. ਸੋਇਆ - ਸੋਇਆ ਵੀ ਕਈ ਵਾਰ ਐਲਰਜੀ ਦਾ ਕਾਰਨ ਬਣਦਾ ਹੈ। ਦਮੇ ਦੇ ਮਰੀਜ਼ ਲਈ ਕਿਸੇ ਵੀ ਚੀਜ਼ ਤੋਂ ਐਲਰਜੀ ਸਭ ਤੋਂ ਵੱਧ ਨੁਕਸਾਨਦੇਹ ਸਾਬਤ ਹੁੰਦੀ ਹੈ। ਤੁਹਾਨੂੰ ਸੋਇਆ ਦਾ ਸੇਵਨ ਸਮਝਦਾਰੀ ਨਾਲ ਕਰਨਾ ਚਾਹੀਦਾ ਹੈ।

7. ਮੱਛੀ - ਜਿਹੜੇ ਲੋਕ ਨਾਨ-ਵੈਜ ਨਹੀਂ ਖਾਂਦੇ ਉਨ੍ਹਾਂ ਲਈ ਤਾਂ ਸਹੀ ਹੈ, ਪਰ ਜਿਹੜੇ ਲੋਕ ਨਾਨ-ਵੈੱਜ ਖਾਂਦੇ ਹਨ, ਉਨ੍ਹਾਂ ਨੂੰ ਮੱਛੀ ਦਾ ਸੇਵਨ ਬੰਦ ਕਰ ਦੇਣਾ ਚਾਹੀਦਾ ਹੈ। ਅਸਥਮਾ ਦੇ ਮਰੀਜ਼ਾਂ ਨੂੰ ਮੱਛੀ ਤੋਂ ਪਰਹੇਜ਼ ਦੀ ਸਲਾਹ ਦਿੱਤੀ ਜਾਂਦੀ ਹੈ।

8. ਸੁਪਾਰੀ - ਫੇਫੜਿਆਂ ਦੇ ਰੋਗੀ ਲਈ ਸੁਪਾਰੀ ਦਾ ਸੇਵਨ ਨੁਕਸਾਨਦਾਇਕ ਦੱਸਿਆ ਗਿਆ ਹੈ। ਅਸਥਮਾ ਦੇ ਮਰੀਜ਼ ਨੂੰ ਸੁਪਾਰੀ ਦਾ ਸੇਵਨ ਨਿਯਮਿਤ ਰੂਪ ਤੋਂ ਨਹੀਂ ਕਰਨਾ ਚਾਹੀਦਾ।

Disclaimer : ਏਬੀਪੀ ਨਿਊਜ਼ ਇਸ ਲੇਖ 'ਚ ਦੱਸੇ ਤਰੀਕਿਆਂ ਅਤੇ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ। ਇਨ੍ਹਾਂ ਨੂੰ ਸਿਰਫ਼ ਸੁਝਾਵਾਂ ਵਜੋਂ ਹੀ ਲਓ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।


ਇਹ ਵੀ ਪੜ੍ਹੋ: Health Tips: ਕਿੰਨੀ ਨੀਂਦ ਸਿਹਤ ਲਈ ਫਾਇਦੇਮੰਦ? ਘੱਟ ਸੌਣਾ ਤੇ ਵੱਧ ਸੌਣਾ ਦੋਵੇਂ ਹੀ ਖਤਰਨਾਕ