Saffron Tea Benefits: ਕੇਸਰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਹੈ। ਇਹ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਕੇਸਰ 'ਚ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ। ਕੇਸਰ ਕੈਲਸ਼ੀਅਮ, ਪੋਟਾਸ਼ੀਅਮ, ਡਾਇਟਰੀ ਫਾਈਬਰ, ਪ੍ਰੋਟੀਨ ਤੇ ਆਇਰਨ ਦਾ ਵੀ ਚੰਗਾ ਸਰੋਤ ਹੈ। ਕੇਸਰ ਵਿੱਚ ਵਿਟਾਮਿਨ ਸੀ ਤੇ ਵਿਟਾਮਿਨ ਬੀ6 ਵੀ ਹੁੰਦਾ ਹੈ।
ਆਮ ਤੌਰ 'ਤੇ ਬਹੁਤ ਸਾਰੇ ਲੋਕ ਵੱਖ-ਵੱਖ ਤਰ੍ਹਾਂ ਦੇ ਪਕਵਾਨਾਂ ਵਿੱਚ ਕੇਸਰ ਪਾਉਂਦੇ ਹਨ। ਕੁਝ ਲੋਕ ਕੇਸਰ ਦਾ ਪਾਣੀ ਪੀਣਾ ਪਸੰਦ ਕਰਦੇ ਹਨ ਤੇ ਕਈ ਕੇਸਰ ਦੀ ਚਾਹ ਪੀਂਦੇ ਹਨ। ਕੇਸਰ ਚਾਹ ਸਿਹਤ ਲਈ ਬੇਹੱਦ ਫਾਇਦੇਮੰਦ ਹੁੰਦੀ ਹੈ। ਕੇਸਰ ਚਾਹ ਕਿਸੇ ਵੀ ਸਮੇਂ ਪੀਤੀ ਜਾ ਸਕਦੀ ਹੈ ਪਰ ਜੇਕਰ ਤੁਸੀਂ ਚਾਹੋ ਤਾਂ ਰਾਤ ਨੂੰ ਕੇਸਰ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ। ਹਰ ਰਾਤ ਕੇਸਰ ਦੀ ਚਾਹ ਪੀਣ ਨਾਲ ਸਿਹਤ ਲਈ ਬਹੁਤ ਫਾਇਦੇ ਹੁੰਦੇ ਹਨ। ਜਾਣੋ ਰਾਤ ਨੂੰ ਕੇਸਰ ਦੀ ਚਾਹ ਪੀਣ ਦੇ ਫਾਇਦੇ...
1. ਤੁਹਾਨੂੰ ਚੰਗੀ ਨੀਂਦ ਆਵੇਗੀ
ਜੇਕਰ ਤੁਸੀਂ ਰਾਤ ਨੂੰ ਕੇਸਰ ਦੀ ਚਾਹ ਪੀਂਦੇ ਹੋ ਤਾਂ ਇਹ ਤੁਹਾਨੂੰ ਚੰਗੀ ਨੀਂਦ ਲੈਣ ਵਿੱਚ ਮਦਦ ਕਰੇਗੀ। ਕੇਸਰ ਵਿੱਚ ਸੈਫਰਾਨਲ ਨਾਮਕ ਕੰਪਾਊਂਡ ਹੁੰਦੇ ਹਨ, ਜੋ ਸਰੀਰ ਨੂੰ ਸ਼ਾਂਤ ਕਰਦੇ ਹਨ। ਕੇਸਰ ਦੀ ਚਾਹ ਪੀਣ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਰਾਤ ਨੂੰ ਚੰਗੀ ਨੀਂਦ ਆਵੇਗੀ।
2. ਬਲੱਡ ਸ਼ੂਗਰ ਕੰਟਰੋਲ
ਜੇਕਰ ਤੁਹਾਨੂੰ ਸ਼ੂਗਰ ਹੈ ਤਾਂ ਵੀ ਤੁਸੀਂ ਰਾਤ ਨੂੰ ਕੇਸਰ ਦੀ ਚਾਹ ਪੀ ਸਕਦੇ ਹੋ। ਕੇਸਰ ਇਨਸੁਲਿਨ ਸੰਵੇਦਨਸ਼ੀਲਤਾ ਨੂੰ ਸੁਧਾਰਦਾ ਹੈ। ਰਾਤ ਨੂੰ ਕੇਸਰ ਦੀ ਚਾਹ ਪੀਣ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਵਰਤ ਰੱਖਣ ਨਾਲ ਵੀ ਬਲੱਡ ਸ਼ੂਗਰ ਕੰਟਰੋਲ 'ਚ ਰਹਿੰਦੀ ਹੈ ਪਰ ਜੇਕਰ ਤੁਹਾਡਾ ਬਲੱਡ ਸ਼ੂਗਰ ਲੈਵਲ ਜ਼ਿਆਦਾ ਹੈ ਤਾਂ ਡਾਕਟਰ ਦੀ ਸਲਾਹ 'ਤੇ ਹੀ ਇਸ ਦਾ ਸੇਵਨ ਕਰੋ।
3. ਪਾਚਨ ਸਬੰਧੀ ਸਮੱਸਿਆਵਾਂ ਲਈ ਰਾਮਬਾਣ
ਕੇਸਰ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਨੂੰ ਵੀ ਦੂਰ ਕਰ ਸਕਦਾ ਹੈ। ਜੇਕਰ ਤੁਹਾਨੂੰ ਗੈਸ, ਬਦਹਜ਼ਮੀ ਤੇ ਕਬਜ਼ ਵਰਗੀਆਂ ਪਾਚਨ ਸਮੱਸਿਆਵਾਂ ਹਨ ਤਾਂ ਤੁਸੀਂ ਕੇਸਰ ਵਾਲੀ ਚਾਹ ਪੀ ਸਕਦੇ ਹੋ। ਰਾਤ ਨੂੰ ਕੇਸਰ ਦੀ ਚਾਹ ਪੀਣ ਨਾਲ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ। ਰਾਤ ਨੂੰ ਕੇਸਰ ਦੀ ਚਾਹ ਪੀਣ ਨਾਲ ਸਵੇਰੇ ਪੇਟ ਆਸਾਨੀ ਨਾਲ ਸਾਫ ਹੁੰਦਾ ਹੈ।
4. ਐਂਟੀਆਕਸੀਡੈਂਟਸ ਨਾਲ ਭਰਪੂਰ
ਕੇਸਰ ਐਂਟੀਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਜੇਕਰ ਤੁਸੀਂ ਰਾਤ ਨੂੰ ਕੇਸਰ ਦੀ ਚਾਹ ਪੀਂਦੇ ਹੋ, ਤਾਂ ਇਹ ਤੁਹਾਡੇ ਸਰੀਰ ਨੂੰ ਫ੍ਰੀ ਰੈਡੀਕਲਸ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ, ਇਹ ਆਕਸੀਡੇਟਿਵ ਤਣਾਅ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
5. ਤਣਾਅ ਤੋਂ ਛੁਟਕਾਰਾ
ਜੇਕਰ ਤੁਸੀਂ ਹਰ ਰਾਤ ਕੇਸਰ ਦੀ ਚਾਹ ਪੀਂਦੇ ਹੋ, ਤਾਂ ਇਹ ਤੁਹਾਡੇ ਤਣਾਅ ਨੂੰ ਦੂਰ ਕਰੇਗੀ। ਕੇਸਰ ਦੀ ਚਾਹ ਪੀਣ ਨਾਲ ਤੁਹਾਨੂੰ ਚਿੰਤਾ ਤੇ ਤਣਾਅ ਵਰਗੀਆਂ ਮਾਨਸਿਕ ਸਮੱਸਿਆਵਾਂ ਤੋਂ ਛੁਟਕਾਰਾ ਮਿਲੇਗਾ। ਇਸ ਲਈ ਜੇਕਰ ਤੁਸੀਂ ਅਕਸਰ ਤਣਾਅ 'ਚ ਰਹਿੰਦੇ ਹੋ ਤਾਂ ਰਾਤ ਨੂੰ ਕੇਸਰ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ।
6. ਮਾਹਵਾਰੀ ਦਾ ਦਰਦ ਘਟਾਉਂਦੀ
ਜੇਕਰ ਤੁਹਾਨੂੰ ਪੀਰੀਅਡਸ ਦੌਰਾਨ ਜ਼ਿਆਦਾ ਦਰਦ ਮਹਿਸੂਸ ਹੁੰਦਾ ਹੈ ਤਾਂ ਤੁਸੀਂ ਰਾਤ ਨੂੰ ਕੇਸਰ ਵਾਲੀ ਚਾਹ ਪੀ ਸਕਦੇ ਹੋ। ਕੇਸਰ ਦੀ ਚਾਹ ਪੀਣ ਨਾਲ ਮਾਹਵਾਰੀ ਦੀਆਂ ਸਮੱਸਿਆਵਾਂ ਘੱਟ ਹੁੰਦੀਆਂ ਹਨ।
ਕੇਸਰ ਚਾਹ ਬਣਾਉਣ ਦਾ ਤਰੀਕਾ-
ਇਸ ਲਈ ਤੁਸੀਂ ਦੋ ਕੱਪ ਪਾਣੀ ਲਓ।
ਇਸ ਵਿੱਚ ਕੇਸਰ ਦੀਆਂ ਪੱਤੀਆਂ ਪਾਓ।
ਹੁਣ ਇਸ ਵਿੱਚ ਪੁਦੀਨੇ ਦੀਆਂ ਪੱਤੀਆਂ ਤੇ ਅਦਰਕ ਪਾਓ।
ਇਸ ਵਿੱਚ ਫਿਰ ਨਿੰਬੂ ਤੇ ਸ਼ਹਿਦ ਪਾਓ।
ਇਸ ਨੂੰ ਚੰਗੀ ਤਰ੍ਹਾਂ ਉਬਾਲੋ ਤੇ ਫਿਰ ਇਸ ਨੂੰ ਛਾਣ ਕੇ ਪੀਓ।
ਤੁਸੀਂ ਹਰ ਰਾਤ ਇਸ ਚਾਹ ਦਾ ਸੇਵਨ ਕਰ ਸਕਦੇ ਹੋ।