Side effects of eating too many Apples: ਸੇਬ ਇੱਕ ਅਜਿਹਾ ਫਲ ਹੈ ਜੋ ਕਿ ਹਰ ਸੀਜ਼ਨ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦਾ ਹੈ। ਅੱਜ ਕੱਲ੍ਹ ਲਾਲ-ਲਾਲ ਖੂਬਸੂਰਤ ਸੇਬ ਬਾਜ਼ਾਰਾਂ ਦੇ ਵਿੱਚ ਖੂਬ ਆ ਰਿਹਾ ਹੈ। ਇਹ ਫਲ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਖੁਰਾਕੀ ਫਾਈਬਰ, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਸਫੋਰਸ, ਵਿਟਾਮਿਨ ਸੀ, ਬੀ6, ਵਿਟਾਮਿਨ ਈ, ਵਿਟਾਮਿਨ ਕੇ, ਪ੍ਰੋਟੀਨ, ਕਾਰਬੋਹਾਈਡਰੇਟ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਸੇਬ ਵਿੱਚ ਐਸਿਡ ਵਾਲੇ ਤੱਤ ਵੀ ਹੁੰਦੇ ਹਨ। ਹਾਲਾਂਕਿ ਇਹ ਨਿੰਬੂ ਨਾਲੋਂ ਘੱਟ ਤੇਜ਼ਾਬ ਵਾਲਾ ਹੁੰਦਾ ਹੈ। ਸੇਬ ਵਿੱਚ ਮਲਿਕ ਅਤੇ ਐਸਕੋਰਬਿਕ ਐਸਿਡ ਹੁੰਦਾ (Apples contain malic and ascorbic acid) ਹੈ। ਮਾਹਿਰਾਂ ਮੁਤਾਬਕ ਸੇਬ ਖਾਂਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਆਓ ਜਾਣਦੇ ਹਾਂ....
ਇਸ ਦਾ ਸੇਵਨ ਖਾਲੀ ਪੇਟ ਨਾ ਕਰੋ
ਜਿਨ੍ਹਾਂ ਲੋਕਾਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਖਾਲੀ ਪੇਟ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਖਾਣਾ ਖਾਣ ਤੋਂ ਲਗਭਗ 2 ਘੰਟੇ ਬਾਅਦ ਸੇਬ ਦਾ ਸੇਵਨ ਕਰਨਾ ਚਾਹੀਦਾ ਹੈ। ਜਿਨ੍ਹਾਂ ਲੋਕਾਂ ਦਾ ਗਾਲਬਲੈਡਰ ਰਿਮੂਵ ਕੀਤਾ ਹੁੰਦਾ ਹੈ ਉਨ੍ਹਾਂ ਨੂੰ ਸੇਬ ਬਿਨ੍ਹਾਂ ਛਿਲਕੇ ਤੋਂ ਹੀ ਖਾਣਾ ਚਾਹੀਦਾ ਹੈ।
ਦੰਦ ਖਰਾਬ ਹੋ ਸਕਦੇ
ਸੇਬ ਵਿੱਚ ਐਸਿਡ ਹੁੰਦਾ ਹੈ, ਇਸ ਲਈ ਇਹ ਦੰਦਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ ਸੇਬ ਦਾ ਜ਼ਿਆਦਾ ਮਾਤਰਾ 'ਚ ਕੀਤਾ ਸੇਵਨ ਦੰਦਾਂ ਦੀ ਸਿਹਤ ਲਈ ਹਾਨੀਕਾਰਕ ਸਾਬਿਤ ਹੋ ਸਕਦਾ ਹੈ।
ਹੋਰ ਪੜ੍ਹੋ : ਅੰਗੂਰ ਖਾਣ ਦੇ ਹੈਰਾਨੀਜਨਕ ਫਾਇਦੇ, ਕੈਂਸਰ ਤੋਂ ਬਚਾਅ, ਅੱਖਾਂ ਤੋਂ ਲੈ ਕੇ ਦਿਲ ਤੱਕ ਲਾਹੇਵੰਦ
ਭਾਰ ਵੱਧ ਸਕਦਾ
ਜੇਕਰ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਸੇਬ ਖਾਂਦੇ ਹੋ ਤਾਂ ਤੁਹਾਡਾ ਭਾਰ ਵੀ ਵੱਧ ਸਕਦਾ ਹੈ ਕਿਉਂਕਿ ਸੇਬ 'ਚ ਬਹੁਤ ਜ਼ਿਆਦਾ ਕੈਲੋਰੀ ਅਤੇ ਸ਼ੂਗਰ ਹੁੰਦੀ ਹੈ, ਇਸ ਲਈ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਸਰੀਰ 'ਚ ਚਰਬੀ ਵਧਦੀ ਹੈ।
ਬਲੱਡ ਸ਼ੂਗਰ
ਸੇਬ ਦਾ ਜ਼ਿਆਦਾ ਸੇਵਨ ਬਲੱਡ ਸ਼ੂਗਰ ਦੇ ਮਰੀਜ਼ਾਂ ਲਈ ਵੀ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ। ਸੇਬ ਵਿੱਚ ਕਾਰਬੋਹਾਈਡਰੇਟ, ਫਾਈਬਰ ਅਤੇ ਹੋਰ ਪੌਸ਼ਟਿਕ ਤੱਤ ਹੁੰਦੇ ਹਨ। ਇਹ ਕਾਰਬੋਹਾਈਡਰੇਟ ਸਰੀਰ ਵਿੱਚ ਊਰਜਾ ਲਈ ਵਰਤੇ ਜਾਂਦੇ ਹਨ। ਅਜਿਹੇ 'ਚ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਬਲੱਡ ਸ਼ੂਗਰ ਲੈਵਲ ਵੱਧ ਸਕਦਾ ਹੈ।
ਡੇਅਰੀ ਉਤਪਾਦਾਂ ਦੇ ਨਾਲ
ਕੁੱਝ ਲੋਕ ਸੇਬ ਦਾ ਸੇਵਨ ਡੇਅਰੀ ਉਤਪਾਦਾਂ ਦੇ ਨਾਲ ਕਰਦੇ ਹਨ ਪਰ ਭੁੱਲ ਕੇ ਅਜਿਹਾ ਨਹੀਂ ਕਰਨਾ ਚਾਹੀਦਾ ਹੈ। ਕਿਉਂਕਿ ਸੇਬ ਵਿੱਚ ਸਿਟਰਿਕ ਐਸਿਡ ਹੁੰਦਾ ਹੈ ਜੋ ਦੁੱਧ ਵਿੱਚ ਪਾਏ ਜਾਣ ਵਾਲੇ ਲੈਕਟਿਕ ਐਸਿਡ ਨਾਲ ਪ੍ਰਤੀਕਿਰਿਆ ਕਰ ਸਕਦਾ ਹੈ। ਜਿਸ ਕਾਰਨ ਤੁਸੀਂ ਇਸ ਨੂੰ ਹਜ਼ਮ ਨਹੀਂ ਕਰ ਸਕੋਗੇ। ਬਾਜ਼ਾਰ 'ਚ ਉਪਲਬਧ ਐਪਲ ਸ਼ੇਕ ਵੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ, ਜਿਸ ਨਾਲ ਅੰਤੜੀਆਂ 'ਤੇ ਮਾੜਾ ਅਸਰ ਪੈਂਦਾ ਹੈ। ਦੁੱਧ ਦੇ ਉਤਪਾਦਾਂ ਦੇ ਨਾਲ ਸੇਬ ਦਾ ਸੇਵਨ ਕਰਨ ਨਾਲ ਸਕਿਨ ਸੰਬੰਧੀ ਕਈ ਬਿਮਾਰੀਆਂ ਹੋ ਸਕਦੀਆਂ ਹਨ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।