Skin Tips: ਅੱਜ ਕੱਲ੍ਹ ਦੀ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚ ਲੋਕ ਆਪਣੀ ਸਿਹਤ ਅਤੇ ਸਕਿਨ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਜਿਸ ਕਰਕੇ ਲੋਕ ਘੱਟ ਉਮਰ ਦੇ ਵਿੱਚ ਹੀ ਝੁਰੜੀਆਂ ਵਰਗੀ ਸਮੱਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਪਹਿਲੇ ਸਮਿਆਂ ਵਿੱਚ ਝੁਰੜੀਆਂ ਬੁਢਾਪੇ ਦੇ ਵਿੱਚ ਜਾ ਕੇ ਆਉਂਦੀਆਂ ਸਨ। ਪਰ ਅੱਜ ਕੱਲ੍ਹ ਦੀ ਤੇਜ਼ੀ ਵਾਲੀ ਜ਼ਿੰਦਗੀ ਕਰਕੇ ਬਹੁਤ ਸਾਰੇ ਨੌਜਵਾਨ ਖਰਾਬ ਸਕਿਨ ਤੋਂ ਪ੍ਰੇਸ਼ਾਨ ਹਨ। ਝੁਰੜੀਆਂ ਚਿਹਰੇ ਦੀ ਸੁੰਦਰਤਾ ਨੂੰ ਘਟਾ ਦਿੰਦੀਆਂ ਹਨ, ਜਿਸ ਤੋਂ ਛੁਟਕਾਰਾ ਪਾਉਣ ਲਈ ਲੋਕ ਸੈਲੂਨ ਵਿਚ ਕਈ ਤਰ੍ਹਾਂ ਦੇ ਟ੍ਰੀਟਮੈਂਟ ਲੈਂਦੇ ਹਨ। ਇਹ ਇਲਾਜ ਮਹਿੰਗੇ ਹੋਣ ਦੇ ਨਾਲ ਚਿਹਰੇ ਦੀ ਸਕਿਨ ਦੇ ਲਈ ਹਾਨੀਕਾਰਕ ਵੀ ਸਾਬਿਤ ਹੋ ਸਕਦੇ ਹਨ।



ਅਜਿਹੀ ਸਥਿਤੀ ਵਿੱਚ, ਤੁਸੀਂ ਝੁਰੜੀਆਂ ਨੂੰ ਘੱਟ ਕਰਨ ਲਈ ਘਰੇਲੂ ਨੁਸਖਿਆਂ ਨੂੰ ਅਜ਼ਮਾ ਸਕਦੇ ਹੋ। ਇਸ ਆਰਟੀਕਲ ਦੇ ਰਾਹੀਂ ਅੱਜ ਤੁਹਾਨੂੰ ਕੁੱਝ ਘਰੇਲੂ ਨੁਸਖੇ ਦੱਸਾਂਗੇ ਜਿਸ ਨਾਲ ਤੁਸੀਂ ਘੱਟ ਖਰਚੇ ਦੇ ਵਿੱਚ ਬਹੁਤ ਹੀ ਆਰਾਮ ਦੇ ਨਾਲ ਆਪਣੀ ਸਕਿਨ ਨੂੰ ਹੈਲਦੀ ਬਣਾ ਕੇ ਝੁਰੜੀਆਂ ਤੋਂ ਛੁਟਕਾਰਾ ਪਾ ਸਕਦੇ ਹੋ।ਆਓ ਜਾਣਦੇ ਹਾਂ ਕਿਵੇਂ ਆਲਸੀ ਯਾਨੀਕਿ ਫਲੈਕਸਸੀਡ ਜੈੱਲ (flaxseed gel) ਦੀ ਵਰਤੋਂ ਦੇ ਨਾਲ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਘੱਟ ਕੀਤਾ ਜਾ ਸਕਦਾ ਹੈ।


ਹੋਰ ਪੜ੍ਹੋ : ਸਾਵਧਾਨ! ਰਾਤ ਨੂੰ ਖਾਣ ਸਮੇਂ ਕਰ ਤਾਂ ਨਹੀਂ ਰਹੇ ਇਹ ਗਲਤੀ, ਮਾਹਿਰਾਂ ਤੋਂ ਜਾਣੋ ਖਤਰਨਾਕ ਪ੍ਰਭਾਵ


ਚਿਹਰੇ ਦੇ ਝੁਰੜੀਆਂ ਨੂੰ ਘਟਾਉਣ ਲਈ ਅਲਸੀ ਵਾਲੀ ਜੈੱਲ ਦੀ ਵਰਤੋਂ ਕਿਵੇਂ ਕਰੀਏ?


ਅਲਸੀ ਦੇ ਬੀਜਾਂ ਵਿੱਚ ਵਿਟਾਮਿਨ ਈ, ਓਮੇਗਾ-3 ਫੈਟੀ ਐਸਿਡ ਅਤੇ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸੁਧਾਰਦੇ ਹਨ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਘਰ ਵਿੱਚ ਅਲਸੀ ਵਾਲੀ ਜੈੱਲ ਬਣਾਉਣਾ ਬਹੁਤ ਆਸਾਨ ਹੈ, ਇਸਦੇ ਲਈ ਤੁਹਾਨੂੰ 4 ਚਮਚ ਫਲੈਕਸਸੀਡ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖਣਾ ਹੋਵੇਗਾ ਅਤੇ ਅਗਲੀ ਸਵੇਰ ਅਲਸੀ ਦੇ ਬੀਜਾਂ ਨੂੰ ਪਾਣੀ ਵਿੱਚ ਉਬਾਲੋ, 5 ਤੋਂ 10 ਮਿੰਟ ਤੱਕ ਉਬਾਲਣ ਤੋਂ ਬਾਅਦ, ਤੁਹਾਡੀ ਫਲੈਕਸਸੀਡ ਜੈੱਲ ਤਿਆਰ ਹੋ ਜਾਵੇਗੀ, ਜਦੋਂ ਇਹ ਠੰਡੀ ਹੋ ਜਾਵੇ ਤਾਂ ਹੀ ਇਸਨੂੰ ਵਰਤੋਂ ਕਰੋ।


ਇਸ ਤਰ੍ਹਾਂ ਕਰੋ ਅਲਸੀ ਵਾਲੀ ਜੈੱਲ ਦੀ ਕਰੋ ਵਰਤੋਂ


ਨਿੰਬੂ ਦੇ ਨਾਲ- ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਇੱਕ ਕਟੋਰੀ 'ਚ ਅੱਧਾ ਚਮਚ ਨਿੰਬੂ ਦਾ ਰਸ ਅਤੇ 1 ਚਮਚ ਫਲੈਕਸਸੀਡ ਜੈੱਲ ਮਿਲਾ ਲਓ। ਇਸ ਪੇਸਟ ਨਾਲ ਨਿਯਮਿਤ ਤੌਰ 'ਤੇ ਆਪਣੇ ਚਿਹਰੇ ਦੀ ਮਾਲਿਸ਼ ਕਰੋ ਅਤੇ ਫਿਰ ਸੁੱਕਣ ਤੋਂ ਬਾਅਦ, ਆਪਣੇ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਕੇ ਸਾਫ਼ ਕਰੋ। ਫਲੈਕਸਸੀਡ ਜੈੱਲ ਦੀ ਇਸ ਤਰ੍ਹਾਂ ਵਰਤੋਂ ਕਰਨ ਨਾਲ ਤੁਹਾਨੂੰ ਕੁੱਝ ਹੀ ਦਿਨਾਂ 'ਚ ਫਰਕ ਨਜ਼ਰ ਆਉਣ ਲੱਗੇਗਾ।


ਫਾਇਦੇ-



  1. ਨਿੰਬੂ ਅਤੇ ਫਲੈਕਸਸੀਡ ਜੈੱਲ ਲਗਾਉਣ ਨਾਲ ਚਿਹਰੇ 'ਤੇ ਵੀ ਨਿਖਾਰ ਆਵੇਗਾ।

  2. ਚਮੜੀ ਚਮਕਦਾਰ ਦਿਖਾਈ ਦੇਵੇਗੀ।

  3. ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਚਮੜੀ ਦੇ ਰੰਗ ਨੂੰ ਸੁਧਾਰਦਾ ਹੈ।

  4. ਝੁਰੜੀਆਂ ਨੂੰ ਘਟਾਉਣ ਵਿੱਚ ਸਹਾਇਕ ਹੁੰਦਾ ਹੈ।


ਸ਼ਹਿਦ ਨਾਲ ਅਲਸੀ ਵਾਲੀ ਜੈੱਲ ਦੀ ਵਰਤੋਂ-


ਸ਼ਹਿਦ ਅਤੇ ਅੱਧਾ ਚਮਚ ਐਲੋਵੇਰਾ ਜੈੱਲ ਨੂੰ 1 ਚਮਚ ਫਲੈਕਸਸੀਡ ਜੈੱਲ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰੋ। ਇਸ ਪੇਸਟ ਨੂੰ ਆਪਣੇ ਪੂਰੇ ਚਿਹਰੇ 'ਤੇ ਲਗਾਓ ਅਤੇ ਫਿਰ ਹੌਲੀ-ਹੌਲੀ ਮਾਲਿਸ਼ ਕਰੋ ਅਤੇ ਸੁੱਕਣ ਤੋਂ ਬਾਅਦ ਤਾਜ਼ੇ ਪਾਣੀ ਨਾਲ ਧੋ ਕੇ ਸਾਫ਼ ਕਰੋ।


ਫਾਇਦੇ-



  • ਸ਼ਹਿਦ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ ਜੋ ਚਮੜੀ ਨੂੰ ਸਿਹਤਮੰਦ ਰੱਖਦੇ ਹਨ ਅਤੇ ਝੁਰੜੀਆਂ ਨੂੰ ਘੱਟ ਕਰਨ ਵਿੱਚ ਮਦਦ ਕਰ ਸਕਦੇ ਹਨ।

  • ਐਲੋਵੇਰਾ ਜੈੱਲ ਚਮੜੀ ਨੂੰ ਤਾਜ਼ਗੀ ਦੇਵੇਗਾ, ਜਿਸ ਨਾਲ ਚਮੜੀ 'ਚ ਨਿਖਾਰ ਆਵੇਗਾ।


ਕੌਫੀ ਪਾਊਡਰ ਨਾਲ ਵਰਤੋਂ


ਜੇਕਰ ਤੁਸੀਂ ਫਲੈਕਸਸੀਡ ਜੈੱਲ ਦੇ ਨਾਲ ਕੌਫੀ ਪਾਊਡਰ ਦੀ ਵਰਤੋਂ ਕਰਦੇ ਹੋ ਤਾਂ ਇਸ ਨਾਲ ਚਿਹਰੇ ਦੀ ਸਕਿਨ ਨੂੰ ਬਹੁਤ ਫਾਇਦੇ ਮਿਲਗੇ। ਇਸ ਦੇ ਲਈ ਕੌਫੀ ਪਾਊਡਰ ਨੂੰ 2 ਚਮਚ ਫਲੈਕਸਸੀਡ ਜੈੱਲ 'ਚ ਮਿਲਾ ਕੇ ਪੇਸਟ ਤਿਆਰ ਕਰੋ ਅਤੇ ਇਸ ਨੂੰ ਆਪਣੇ ਪੂਰੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਦਾ ਇੰਤਜ਼ਾਰ ਕਰੋ। ਇਸ ਪੈਕ ਨੂੰ ਸਾਫ਼ ਕਰਨ ਲਈ ਆਪਣੀਆਂ ਹਥੇਲੀਆਂ ਨੂੰ ਗਿੱਲਾ ਕਰੋ ਅਤੇ ਮਾਲਿਸ਼ ਕਰੋ। ਝੁਰੜੀਆਂ ਦੀ ਸਮੱਸਿਆ ਨੂੰ ਘੱਟ ਕਰਨ ਲਈ ਹਫਤੇ 'ਚ 2 ਤੋਂ 3 ਵਾਰ ਇਸ ਦੀ ਵਰਤੋਂ ਕਰੋ।


ਫਾਇਦੇ



  1. ਕੌਫੀ ਪਾਊਡਰ ਵਿੱਚ ਮੌਜੂਦ ਐਂਟੀਆਕਸੀਡੈਂਟ ਚਮੜੀ ਨੂੰ ਸਿਹਤਮੰਦ ਬਣਾਉਣ ਵਿੱਚ ਮਦਦ ਕਰਦੇ ਹਨ।

  2. ਝੁਰੜੀਆਂ ਨੂੰ ਘੱਟ ਕਰਨ ਵਿੱਚ ਵੀ ਮਦਦਗਾਰ ਹੋ ਸਕਦੇ ਹਨ।

  3. ਜੇਕਰ ਤੁਹਾਨੂੰ ਕੋਈ ਸਕਿਨ ਐਲਰਜੀ ਹੈ ਤਾਂ ਇੱਕ ਵਾਰ ਕਿਸੇ ਡਾਕਟਰ ਨਾਲ ਸਲਾਹ ਜ਼ਰੂਰ ਕਰ ਲਓ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।