Sock During Summer: ਮੌਸਮ ਵਿੱਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ। ਕਦੇ ਠੰਢ ਹੁੰਦੀ ਹੈ, ਕਦੇ ਗਰਮੀ ਹੁੰਦੀ ਹੈ, ਕਦੇ ਮੀਂਹ ਪੈਂਦਾ ਹੈ ਤੇ ਕਦੇ ਪਤਝੜ ਦਾ ਮੌਸਮ ਹੁੰਦਾ ਹੈ, ਪਰ ਜੇਕਰ ਕਿਸੇ ਚੀਜ਼ ਵਿੱਚ ਕੋਈ ਬਦਲਾਅ ਨਹੀਂ ਆਉਂਦਾ ਤਾ ਉਹ ਹੈ ਰੋਜ਼ ਦਫ਼ਤਰ ਜਾਂ ਸਕੂਲ ਜਾਣਾ। ਇਸ ਲਈ ਚਾਹੇ ਸਰਦੀ ਹੋਵੇ ਜਾਂ ਗਰਮੀ, ਇਨਸਾਨ ਨੂੰ ਹਰ ਮੌਸਮ ਵਿੱਚ ਜੁਰਾਬਾਂ ਪਾਉਣੀਆਂ ਹੀ ਪੈਂਦੀਆਂ ਹਨ। ਦਫਤਰ ਜਾਣਾ ਹੋਏ ਤਾਂ ਜੁਰਾਬਾਂ, ਸਕੂਲ ਜਾਣਾ ਹੋਏ ਤਾਂ ਵੀ ਜੁਰਾਬਾਂ ਪਾਉਣੀਆਂ ਪੈਂਦੀਆਂ ਹਨ। 


ਉਂਝ ਭਾਵੇਂ ਬੱਚੇ ਕੁਝ ਸਮੇਂ ਲਈ ਹੀ ਜੁਰਾਬਾਂ ਪਹਿਨਦੇ ਹਨ ਪਰ ਦਫ਼ਤਰ ਜਾਣ ਵਾਲੇ ਵਿਅਕਤੀਆਂ ਨੂੰ ਦਿਨ ਭਰ ਜੁਰਾਬਾਂ ਪਹਿਨਣੀਆਂ ਪੈਂਦੀਆਂ ਹਨ ਪਰ ਲੰਬੇ ਸਮੇਂ ਤੱਕ ਜੁਰਾਬਾਂ ਪਹਿਨਣਾ ਸਿਹਤ ਲਈ ਚੰਗਾ ਨਹੀਂ ਹੁੰਦਾ, ਖਾਸ ਕਰਕੇ ਗਰਮੀਆਂ ਵਿੱਚ। ਜੇਕਰ ਤੁਸੀਂ ਟਾਈਟ ਸਟਾਕਿੰਗ ਪਹਿਨ ਰਹੇ ਹੋ ਤਾਂ ਇਹ ਹੋਰ ਵੀ ਪ੍ਰੇਸ਼ਾਨੀਆਂ ਦਾ ਕਾਰਨ ਬਣ ਸਕਦਾ ਹੈ। ਆਓ ਜਾਣਦੇ ਹਾਂ ਲੰਬੇ ਸਮੇਂ ਤੱਕ ਜੁਰਾਬਾਂ ਪਹਿਨਣ ਨਾਲ ਕੀ ਨੁਕਸਾਨ ਹੋ ਸਕਦਾ ਹੈ।



ਖੂਨ ਸੰਚਾਰ 'ਤੇ ਅਸਰ
ਲੰਬੇ ਸਮੇਂ ਤੱਕ ਟਾਈਟ ਜੁਰਾਬਾਂ ਪਹਿਨਣ ਨਾਲ ਪੈਰਾਂ ਵਿੱਚ ਸੋਜ ਆ ਜਾਂਦੀ ਹੈ ਤੇ ਖੂਨ ਸੰਚਾਰ ਵਿੱਚ ਕਮੀ ਆਉਂਦੀ ਹੈ। ਇਸ ਨਾਲ ਬੇਚੈਨੀ ਤੇ ਅਚਾਨਕ ਗਰਮੀ ਮਹਿਸੂਸ ਹੁੰਦੀ ਹੈ। ਸਾਰਾ ਦਿਨ ਜੁਰਾਬਾਂ ਪਹਿਨਣ ਨਾਲ ਪੈਰਾਂ ਵਿੱਚ ਅਕੜਾਅ ਹੁੰਦਾ ਹੈ ਤੇ ਪੈਰਾਂ ਦੀਆਂ ਉਂਗਲਾਂ ਸੁੰਨ ਹੋ ਸਕਦੀਆਂ ਹਨ।



ਪੈਰਾਂ ਦੀ ਚਮੜੀ ਨੂੰ ਨੁਕਸਾਨ 
ਗਰਮੀਆਂ ਵਿੱਚ ਲਗਾਤਾਰ ਜੁਰਾਬਾਂ ਪਹਿਨਣ ਨਾਲ ਪੈਰਾਂ ਵਿੱਚ ਪਸੀਨਾ ਆਉਂਦਾ ਹੈ, ਜਿਸ ਨਾਲ ਪੈਰਾਂ ਦੀ ਚਮੜੀ ਖ਼ਰਾਬ ਹੋ ਸਕਦੀ ਹੈ। ਕੁਝ ਲੋਕ ਸੂਤੀ ਜੁਰਾਬਾਂ ਦੀ ਬਜਾਏ ਸਸਤੀਆਂ ਜੁਰਾਬਾਂ ਖਰੀਦਦੇ ਹਨ, ਜਿਸ ਨਾਲ ਸਮੱਸਿਆ ਹੋਰ ਵੀ ਵਧ ਸਕਦੀ ਹੈ। ਜੇਕਰ ਜੁੱਤੀ ਦੇ ਅੰਦਰ ਸੋਲ ਬੰਦ ਹੋਵੇ ਤਾਂ ਪਸੀਨਾ ਜ਼ਿਆਦਾ ਆਉਂਦਾ ਹੈ, ਜਿਸ ਕਾਰਨ ਨਮੀ ਪੈਦਾ ਹੁੰਦੀ ਹੈ। ਇਸ ਕਰਾਨ ਫੰਗਲ ਇਨਫੈਕਸ਼ਨ ਦੀ ਸਮੱਸਿਆ ਵਧ ਜਾਂਦੀ ਹੈ ਤੇ ਪੈਰਾਂ ਦੀ ਚਮੜੀ ਖਰਾਬ ਹੋਣ ਲੱਗਦੀ ਹੈ। ਅਜਿਹੇ 'ਚ ਜੁਰਾਬਾਂ ਦੀ ਗੁਣਵੱਤਾ ਦਾ ਖਾਸ ਧਿਆਨ ਰੱਖੋ।


 


ਐਡੀਮਾ ਹੋ ਸਕਦਾ
ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਤਰਲ ਦਾ ਜਮ੍ਹਾ ਹੋਣਾ ਤੇ ਇਸ ਕਾਰਨ ਸੋਜ ਹੋਣਾ ਐਡੀਮਾ ਦਾ ਲੱਛਣ ਹੈ। ਲੰਬੇ ਸਮੇਂ ਤੱਕ ਇੱਕੋ ਆਸਣ ਵਿੱਚ ਬੈਠਣ ਜਾਂ ਖੜ੍ਹੇ ਰਹਿਣ ਨਾਲ ਪੈਰਾਂ ਦੇ ਸੁੰਨ ਹੋਣ ਦੀ ਸ਼ਿਕਾਇਤ ਹੁੰਦੀ ਹੈ। ਅਜਿਹਾ ਨਾ ਹੋਣ ਦੇ ਬਾਵਜੂਦ ਜੇਕਰ ਪੈਰ ਸੁੰਨ ਹੋ ਰਹੇ ਹਨ ਤਾਂ ਇਹ ਜੁਰਾਬਾਂ ਦੀ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ।



ਫੰਗਲ ਸੰਕਰਮਣ ਦਾ ਖ਼ਤਰਾ
ਜੁਰਾਬਾਂ ਪੈਰਾਂ ਵਿੱਚੋਂ ਨਿਕਲਣ ਵਾਲੇ ਪਸੀਨੇ ਨੂੰ ਸੋਖ ਲੈਂਦੀਆਂ ਹਨ। ਜ਼ਿਆਦਾ ਦੇਰ ਤੱਕ ਜੁਰਾਬਾਂ ਪਹਿਨਣ ਜਾਂ ਤੰਗ ਜੁਰਾਬਾਂ ਪਹਿਨਣ ਨਾਲ ਪਸੀਨਾ ਨਹੀਂ ਸੁੱਕ ਪਾਉਂਦਾ। ਇਸ ਕਾਰਨ ਜੁਰਾਬਾਂ ਵਿੱਚ ਬੈਕਟੀਰੀਆ ਪੈਦਾ ਹੁੰਦੇ ਹਨ, ਜਿਸ ਨਾਲ ਫੰਗਲ ਇਨਫੈਕਸ਼ਨ ਹੋ ਸਕਦੀ ਹੈ।



ਵੈਰੀਕੋਜ਼ ਹੋ ਸਕਦਾ
ਬਹੁਤ ਜ਼ਿਆਦਾ ਤੰਗ ਜੁਰਾਬਾਂ ਪਹਿਨਣ ਨਾਲ ਵੈਰੀਕੋਜ਼ ਵੈਂਸ ਦੀ ਸਮੱਸਿਆ ਹੋ ਸਕਦੀਆਂ ਹਨ। ਜਿਨ੍ਹਾਂ ਲੋਕਾਂ ਨੂੰ ਇਹ ਬੀਮਾਰੀ ਪਹਿਲਾਂ ਤੋਂ ਹੈ, ਉਨ੍ਹਾਂ ਨੂੰ ਜੁਰਾਬਾਂ ਪਹਿਨਣ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ, ਨਹੀਂ ਤਾਂ ਸਥਿਤੀ ਹੋਰ ਵਿਗੜ ਸਕਦੀ ਹੈ।



ਜੁਰਾਬਾਂ ਖਰੀਦਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ
ਜੁਰਾਬਾਂ ਖਰੀਦਦੇ ਸਮੇਂ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਉਹ ਸੂਤੀ ਹੋਣ। ਅੱਜਕੱਲ੍ਹ ਤਾਂ ਬ੍ਰੈਥੇਬਲ ਜੁਰਾਬਾਂ ਵੀ ਆਉਣ ਲੱਗ ਪਈਆਂ ਹਨ। ਫੁੱਟਪਾਥ 'ਤੇ ਵਿਕਣ ਵਾਲੀਆਂ ਸਸਤੀਆਂ ਜੁਰਾਬਾਂ ਤੁਹਾਨੂੰ ਕਈ ਸਮੱਸਿਆਵਾਂ ਦੇ ਸਕਦੀਆਂ ਹਨ। ਇਸ ਲਈ ਤੁਹਾਨੂੰ ਚੰਗੀਆਂ ਜੁਰਾਬਾਂ ਪਹਿਨਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਅਜਿਹੀਆਂ ਜੁਰਾਬਾਂ ਵੀ ਨਹੀਂ ਪਹਿਨਣੀਆਂ ਚਾਹੀਦੀਆਂ ਜੋ ਬਹੁਤ ਜ਼ਿਆਦਾ ਤੰਗ ਹੋਣ। ਇਸ ਤੋਂ ਇਲਾਵਾ ਬਹੁਤ ਲੰਬੇ ਸਮੇਂ ਲਈ ਜ਼ੁਰਾਬਾਂ ਨਾ ਪਾਓ।



ਰਾਤ ਨੂੰ ਜੁਰਾਬਾਂ ਪਾ ਕੇ ਨਾ ਸੌਂਵੋ
ਰਾਤ ਨੂੰ ਸੌਣ ਤੋਂ ਪਹਿਲਾਂ ਆਪਣੀਆਂ ਜੁਰਾਬਾਂ ਉਤਾਰੋ, ਨਹੀਂ ਤਾਂ ਕੁਝ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ।


1. ਜੁਰਾਬਾਂ ਪਹਿਨ ਕੇ ਸੌਣਾ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦਾ ਸ਼ਿਕਾਰ ਬਣਾ ਸਕਦਾ ਹੈ।
2. ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਦੀ ਹਾਈਜੀਨ ਖਰਾਬ ਹੋ ਸਕਦੀ ਹੈ।
3. ਰਾਤ ਭਰ ਤੰਗ ਜ਼ੁਰਾਬਾਂ ਪਹਿਨਣ ਨਾਲ ਚਮੜੀ ਦੀ ਲਾਗ ਦਾ ਖ਼ਤਰਾ ਵਧ ਸਕਦਾ ਹੈ।
4. ਲੰਬੇ ਸਮੇਂ ਤੱਕ ਤੰਗ ਜੁਰਾਬਾਂ ਪਹਿਨਣ ਨਾਲ ਸਰੀਰ ਜ਼ਿਆਦਾ ਗਰਮ ਹੋ ਸਕਦਾ ਹੈ ਤੇ ਬੇਅਰਾਮੀ ਮਹਿਸੂਸ ਕਰ ਸਕਦਾ ਹੈ।
5. ਜੁਰਾਬਾਂ ਪਾ ਕੇ ਤੁਸੀਂ ਆਰਾਮ ਨਾਲ ਨਹੀਂ ਸੌਂ ਸਕੋਗੇ।