Sugar Intake Side effects: ਮਾੜੀ ਜੀਵਨ ਸ਼ੈਲੀ ਅਤੇ ਖਾਣ-ਪੀਣ ਦੀਆਂ ਆਦਤਾਂ ਕਰਕੇ ਤੇਜ਼ੀ ਨਾਲ ਵੱਧ ਰਹੀਆਂ ਭਿਆਨਕ ਬਿਮਾਰੀਆਂ ਅਤੇ ਵਾਤਾਵਰਨ ਦੇ ਕਾਰਨਾਂ ਕਾਰਨ ਹੁਣ ਮਨੁੱਖ ਦੀ ਔਸਤ ਉਮਰ ਘੱਟਦੀ ਜਾ ਰਹੀ ਹੈ। ਸਾਲ 2020 ਤੱਕ ਸਾਡੇ ਦੇਸ਼ ਵਿੱਚ ਜ਼ਿੰਦਗੀ ਜਿਉਣ ਦੀ ਸੰਭਾਵਨਾ 69.73 ਸਾਲ ਹੈ। ਸਿਹਤ ਮਾਹਰਾਂ ਮੁਤਾਬਕ ਜਿਵੇਂ-ਜਿਵੇਂ ਦੁਨੀਆ ਭਰ ਵਿੱਚ ਲਾਗ ਦੀਆਂ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ, ਉਸ ਦਾ ਅਸਰ ਉਮਰ ਅਤੇ ਚਮੜੀ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਅਤੇ ਤਣਾਅ ਕਾਰਨ ਉਮਰ ਲਗਾਤਾਰ ਘਟਦੀ ਜਾ ਰਹੀ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਖੰਡ ਦਾ ਸੇਵਨ ਕਰਨ ਹੋਣ ਵਾਲੇ ਤਣਾਅ ਕਰਕੇ ਉਮਰ ਲਗਾਤਾਰ ਘੱਟਦੀ ਜਾ ਰਹੀ ਹੈ। ਇਸ ਲਈ ਬਹੁਤ ਜ਼ਿਆਦਾ ਮਿੱਠਾ ਖਾਣ ਅਤੇ ਤਣਾਅ ਤੋਂ ਬਚਣਾ ਚਾਹੀਦਾ ਹੈ।
ਮਿੱਠਾ ਖਾਣਾ ਕਿੰਨਾ ਖਤਰਨਾਕ ਹੈ?
ਖੰਡ ਜਾਂ ਬਹੁਤ ਸਾਰੀਆਂ ਮਿੱਠੀਆਂ ਚੀਜ਼ਾਂ ਦਾ ਸੇਵਨ ਕਰਨ ਨਾਲ ਹਾਈ ਬਲੱਡ ਸ਼ੂਗਰ ਅਤੇ ਸ਼ੂਗਰ ਹੋ ਸਕਦੀ ਹੈ। ਇਸ ਤੋਂ ਇਲਾਵਾ ਮਿੱਠਾ ਏਜਿੰਗ ਨੂੰ ਵਧਾਉਣ ਦਾ ਕੰਮ ਕਰ ਸਕਦਾ ਹੈ। ਸਾਡੀ ਚਮੜੀ ਕੋਲੇਜਨ ਅਤੇ ਇਲਾਸਟਿਨ ਤੋਂ ਬਣੀ ਹੋਈ ਹੈ, ਜੋ ਇਸ ਨੂੰ ਨਰਮ ਬਣਾਉਂਦੀ ਹੈ। ਬਹੁਤ ਜ਼ਿਆਦਾ ਖੰਡ ਜਾਂ ਮਿੱਠਾ ਖਾਣ ਨਾਲ ਵੀ ਕੋਲੇਜਨ ਦੇ ਕ੍ਰਾਸ-ਲਿੰਕਿੰਗ ਹੋ ਸਕਦੇ ਹਨ। ਜਿਸ ਕਾਰਨ ਚਮੜੀ ਸਖ਼ਤ ਹੋ ਜਾਂਦੀ ਹੈ ਅਤੇ ਇਸ ਦੀ ਲਚਕਤਾ ਘੱਟ ਜਾਂਦੀ ਹੈ। ਤੁਸੀਂ ਜਿੰਨਾ ਜ਼ਿਆਦਾ ਮਿੱਠਾ ਖਾਓਗੇ, ਓੰਨਾ ਹੀ ਇਹ ਤੁਹਾਡੀ ਚਮੜੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ।
ਉਮਰ ਤੋਂ ਪਹਿਲਾਂ ਬਜ਼ੁਰਗ ਹੋਣਾ ਦੇਵੇਗਾ ਤਣਾਅ
ਸਿਹਤ ਮਾਹਿਰਾਂ ਅਨੁਸਾਰ ਨਾ ਸਿਰਫ਼ ਜ਼ਿਆਦਾ ਖੰਡ ਖਾਣਾ ਸਗੋਂ ਤਣਾਅ ਲੈਣਾ ਵੀ ਸਮੇਂ ਤੋਂ ਪਹਿਲਾਂ ਬੁਢਾਪੇ ਦਾ ਕਾਰਨ ਬਣਦਾ ਹੈ। ਤਣਾਅ ਚੰਗੇ ਹਾਰਮੋਨਸ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਸੀਂ ਲੰਬੇ ਸਮੇਂ ਤੱਕ ਤਣਾਅ ਵਿੱਚ ਰਹਿੰਦੇ ਹੋ ਤਾਂ ਸੈੱਲਾਂ ਵਿੱਚ ਸੋਜ ਆ ਸਕਦੀ ਹੈ ਅਤੇ ਡੀਐਨਏ ਨੂੰ ਨੁਕਸਾਨ ਪਹੁੰਚ ਸਕਦਾ ਹੈ। ਜਿਸ ਕਾਰਨ ਬੁਢਾਪਾ ਤੇਜ਼ ਹੋ ਸਕਦਾ ਹੈ। ਬਹੁਤ ਜ਼ਿਆਦਾ ਤਣਾਅ ਲੈਣਾ ਵੀ ਮਾਨਸਿਕ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ।
ਹਰ ਤਰ੍ਹਾਂ ਘੱਟ ਕਰੇ ਖਤਰਾ
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਜੀਵਨ ਸ਼ੈਲੀ ਅਤੇ ਖੁਰਾਕ ਵਿੱਚ ਸੁਧਾਰ ਕਰੋ।
ਖੰਡ ਅਤੇ ਨਮਕ ਦੋਵਾਂ ਦੀ ਮਾਤਰਾ ਘਟਾਓ।
ਆਪਣੀ ਖੁਰਾਕ ਵਿੱਚ ਵਿਟਾਮਿਨ ਸੀ ਅਤੇ ਵਿਟਾਮਿਨ ਡੀ ਵਾਲੀਆਂ ਚੀਜ਼ਾਂ ਨੂੰ ਵਧਾਓ।
ਇਹ ਵੀ ਪੜ੍ਹੋ: Hemp: ਭੰਗ, ਗਾਂਜੇ ਤੇ ਚਰਸ ਕੀ ਹੈ ਅੰਤਰ ? ਇੱਕ ਗ਼ੈਰ ਕਾਨੂੰਨੀ ਤੇ ਦੂਜਾ ਕਿਉਂ ਵਿਕਦਾ ਸਰਕਾਰੀ ਠੇਕਿਆਂ 'ਤੇ ?
ਆਪਣੀ ਰੋਜ਼ਾਨਾ ਦੀ ਰੁਟੀਨ ਵਿੱਚ ਨਿਯਮਤ ਕਸਰਤ ਨੂੰ ਸ਼ਾਮਲ ਕਰੋ।
Disclaimer: ਇਸ ਲੇਖ ਵਿਚ ਦੱਸੇ ਗਏ ਢੰਗ, ਤਰੀਕਿਆਂ ਅਤੇ ਸੁਝਾਵਾਂ ਨੂੰ ਲਾਗੂ ਕਰਨ ਤੋਂ ਪਹਿਲਾਂ, ਯਕੀਨੀ ਤੌਰ 'ਤੇ ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਲਓ।