Online Game Addiction: ਅੱਜਕੱਲ੍ਹ ਮੋਬਾਈਲ ਫੋਨ ਹਰ ਕਿਸੇ ਦੇ ਹੱਥ ਵਿੱਚ ਹੁੰਦਾ ਹੈ। ਲੋਕ ਮੋਬਾਈਲ ਦੀ ਵਰਤੋਂ ਕਾਲ ਕਰਨ ਦੀ ਬਜਾਏ ਵੀਡੀਓ ਵੇਖਣ ਤੇ ਗੇਮਾਂ ਖੇਡਣ ਲਈ ਜ਼ਿਆਦਾ ਵਰਤਣ ਲੱਗੇ ਹਨ। ਇਸ ਲਈ ਮੋਬਾਈਲ ਫੋਨ ਉਨ੍ਹਾਂ ਦੀ ਕਮਜ਼ੋਰੀ ਬਣ ਗਿਆ ਹੈ। ਲੋਕ ਆਪਣੇ ਮੋਬਾਈਲ ਨੂੰ ਇੱਕ ਪਲ ਲਈ ਵੀ ਆਪਣੇ ਤੋਂ ਦੂਰ ਨਹੀਂ ਕਰ ਸਕਦੇ।
ਦਰਅਸਲ ਸਮਾਰਟਫੋਨ ਮਨੋਰੰਜਨ ਦਾ ਵੱਡਾ ਸਾਧਨ ਬਣ ਗਿਆ ਹੈ। ਲੋਕ ਇਸ 'ਤੇ ਫਿਲਮਾਂ, ਵੀਡੀਓ ਆਦਿ ਦੇਖਦੇ ਹਨ ਤੇ ਗੇਮਾਂ ਵੀ ਖੇਡਦੇ ਹਨ। ਮੋਬਾਈਲ ਗੇਮਾਂ ਖੇਡਣ ਦੀ ਆਦਤ ਅਕਸਰ ਬੱਚਿਆਂ ਵਿੱਚ ਜ਼ਿਆਦਾ ਦੇਖਣ ਨੂੰ ਮਿਲਦੀ ਹੈ ਪਰ ਵੱਡੇ ਵੀ ਘੱਟ ਨਹੀਂ। ਕਈ ਲੋਕਾਂ ਨੂੰ ਮੋਬਾਈਲ 'ਤੇ ਗੇਮ ਖੇਡਣ ਦੀ ਆਦਤ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਹ ਕਈ ਘੰਟੇ ਮੋਬਾਈਲ 'ਤੇ ਗੇਮ ਖੇਡਦੇ ਰਹਿੰਦੇ ਹਨ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਮੋਬਾਈਲ 'ਤੇ ਗੇਮ ਖੇਡਣ ਦੀ ਆਦਤ ਕਾਫੀ ਖਤਰਨਾਕ ਹੈ। ਇਸ ਦਾ ਬੱਚਿਆਂ 'ਤੇ ਮਾੜਾ ਅਸਰ ਪੈਂਦਾ ਹੈ।
ਤਣਾਅ ਤੇ ਉਦਾਸੀ
ਵਿਸ਼ਵ ਸਿਹਤ ਸੰਗਠਨ (WHO) ਵੀ ਵੀਡੀਓ ਗੇਮ ਦੀ ਆਦਤ ਨੂੰ ਬਹੁਤ ਗੰਭੀਰਤਾ ਨਾਲ ਲੈ ਰਿਹਾ ਹੈ। ਇੱਕ ਵਾਰ ਤੀਂ ਇਹ ਚਰਚਾ ਵੀ ਚੱਲੀ ਸੀ ਕਿ ਵੀਡੀਓ ਗੇਮ ਦੀ ਲਤ ਨੂੰ ਅਧਿਕਾਰਤ ਤੌਰ 'ਤੇ ਇੱਕ ਬਿਮਾਰੀ ਮੰਨਿਆ ਜਾ ਸਕਦਾ ਹੈ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਵੀਡੀਓ ਗੇਮਾਂ ਦੀ ਲਤ ਕਾਰਨ ਬੱਚਿਆਂ ਤੇ ਨੌਜਵਾਨਾਂ ਨੂੰ ਮਨੋਵਿਗਿਆਨਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਐਮਆਰਆਈ ਸਕੈਨ ਵਿੱਚ ਸਾਹਮਣੇ ਆਇਆ ਕਿ ਨੌਜਵਾਨ ਵੀਡੀਓ ਗੇਮਾਂ ਦੀ ਲਤ ਕਾਰਨ ਤਣਾਅ ਤੇ ਡਿਪਰੈਸ਼ਨ ਵਿੱਚ ਰਹਿੰਦੇ ਹਨ।
ਨਸ਼ਿਆਂ ਤੇ ਸ਼ਰਾਬ ਵਰਗੀ ਆਦਤ
ਵੀਡੀਓ ਗੇਮ ਦੀ ਆਦਤ ਜ਼ਿੰਦਗੀ ਨੂੰ ਬਰਬਾਦ ਕਰ ਸਕਦੀ ਹੈ। WHO ਅਨੁਸਾਰ, ਵੀਡੀਓ ਗੇਮ ਦੀ ਲਤ ਪਰਿਵਾਰਕ, ਸਮਾਜਿਕ, ਵਿਦਿਅਕ ਤੇ ਨਿੱਜੀ ਜੀਵਨ ਨੂੰ ਬਰਬਾਦ ਕਰ ਦਿੰਦੀ ਹੈ। ਕਈ ਲੋਕ ਵੀਡੀਓ ਗੇਮਾਂ ਦੀ ਲਤ ਕਾਰਨ ਡਿਪਰੈਸ਼ਨ ਵਿੱਚ ਵੀ ਚਲੇ ਜਾਂਦੇ ਹਨ। ਇਸ ਦੇ ਨਾਲ ਹੀ ਘੰਟਿਆਂਬੱਧੀ ਮੋਬਾਈਲ 'ਤੇ ਗੇਮ ਖੇਡਣ ਦੇ ਆਦੀ ਹੋਣ ਕਾਰਨ ਲੋਕ ਆਪਣੇ ਕੰਮ 'ਤੇ ਧਿਆਨ ਨਹੀਂ ਦੇ ਪਾਉਂਦੇ। ਅਜਿਹੇ 'ਚ ਇਸ ਦਾ ਮਾੜਾ ਅਸਰ ਉਨ੍ਹਾਂ ਦੀ ਪ੍ਰੋਫੈਸ਼ਨਲ ਲਾਈਫ 'ਤੇ ਵੀ ਦੇਖਣ ਨੂੰ ਮਿਲਦਾ ਹੈ। ਇਹ ਨਸ਼ਾ ਅਜਿਹਾ ਹੈ ਕਿ ਥੋੜ੍ਹਾ ਜਿਹਾ ਵਿਹਲਾ ਸਮਾਂ ਮਿਲਦੇ ਹੀ ਲੋਕ ਆਪਣੇ ਮੋਬਾਈਲ ਫੋਨ ਕੱਢ ਕੇ ਗੇਮਾਂ ਖੇਡਣ ਲੱਗ ਜਾਂਦੇ ਹਨ। ਫਿਰ ਉਨ੍ਹਾਂ ਨੂੰ ਕਿਸੇ ਹੋਰ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ।
ਅਪਰਾਧਿਕ ਪ੍ਰਵਿਰਤੀਆਂ ਦਾ ਵਿਕਾਸ
ਮੋਬਾਈਲ ਗੇਮਾਂ ਨੇ ਬੱਚਿਆਂ ਦੇ ਸੁਭਾਅ ਨੂੰ ਅਪਰਾਧੀ ਪ੍ਰਵਿਤੀ ਤੇ ਗੁੱਸੇ ਵਾਲਾ ਬਣਾ ਦਿੱਤਾ ਹੈ। ਵਿਸ਼ਵ ਪੱਧਰ 'ਤੇ ਇਸ ਗੇਮ ਕਾਰਨ ਕਾਤਲਾਨਾ ਰੁਝਾਨ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਮੋਬਾਈਲ ਗੇਮਾਂ ਦੇ ਆਦੀ ਹੋਣ ਕਾਰਨ ਇੱਕ ਬੱਚੇ ਨੇ ਆਪਣੀ ਮਾਂ ਤੇ ਤਿੰਨ ਭੈਣ-ਭਰਾਵਾਂ ਦੀ ਹੱਤਿਆ ਕਰ ਦਿੱਤੀ।
ਇਸ ਤਰ੍ਹਾਂ ਦੇ ਮਾਮਲੇ ਵਿਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲੇ ਹਨ। 2019 ਵਿੱਚ, ਕਰਨਾਟਕ ਵਿੱਚ ਇੱਕ 21 ਸਾਲਾ ਨੌਜਵਾਨ ਨੇ ਆਪਣੇ ਪਿਤਾ ਨੂੰ ਸਿਰਫ਼ ਇਸ ਲਈ ਮਾਰ ਦਿੱਤਾ ਕਿਉਂਕਿ ਉਸ ਨੇ PUBG ਖੇਡਦੇ ਸਮੇਂ ਉਸ ਦਾ ਮੋਬਾਈਲ ਖੋਹ ਲਿਆ ਸੀ। ਇਸੇ ਤਰ੍ਹਾਂ, ਜੁਲਾਈ 2021 ਵਿੱਚ, ਬੰਗਾਲ ਵਿੱਚ ਇੱਕ ਨਸ਼ੇੜੀ ਨੌਜਵਾਨ ਨੇ ਮੋਬਾਈਲ ਗੇਮ ਨੂੰ ਲੈ ਕੇ ਹੋਏ ਵਿਵਾਦ ਵਿੱਚ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ। ਕਈ ਅਜਿਹੇ ਮਾਮਲੇ ਵੀ ਦੇਖਣ ਨੂੰ ਮਿਲੇ ਹਨ, ਜਿਨ੍ਹਾਂ 'ਚ ਬੱਚਿਆਂ ਨੇ ਮੋਬਾਈਲ ਫੋਨ ਕਾਰਨ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ: Benefits of garlic and honey: ਕੀ ਤੁਸੀਂ ਜਾਣਦੇ ਹੋ ਲਸਣ ਤੇ ਸ਼ਹਿਦ ਦੇ ਕਮਾਲ? ਲਗਾਤਾਰ ਇੱਕ ਹਫਤਾ ਸੇਵਨ ਕਰਕੇ ਹੋ ਜਾਓਗੇ ਹੈਰਾਨ
ਡਬਲਯੂਐਚਓ ਦੀ ਰਿਪੋਰਟ ਅਨੁਸਾਰ, ਜੇਕਰ ਤੁਸੀਂ ਆਪਣੀ ਬਾਕੀ ਦੀ ਜ਼ਿੰਦਗੀ ਦੇ ਕੰਮ ਨੂੰ ਪੂਰਾ ਕਰਦੇ ਹੋਏ ਗੇਮ ਖੇਡਣ ਲਈ ਸਮਾਂ ਕੱਢ ਸਕਦੇ ਹੋ, ਤਾਂ ਇਹ ਬਿਮਾਰੀ ਉਨ੍ਹਾਂ ਲੋਕਾਂ ਲਈ ਕੋਈ ਸਮੱਸਿਆ ਨਹੀਂ। ਡਾਕਟਰਾਂ ਦਾ ਮੰਨਣਾ ਹੈ ਕਿ ਉਹ ਬੱਚੇ ਬਿਮਾਰ ਹਨ ਜੋ ਸਕੂਲ ਤੋਂ ਵਾਪਸ ਆਉਣ ਤੋਂ ਬਾਅਦ ਆਪਣੇ ਸਾਰੇ ਕੰਮ ਛੱਡ ਕੇ ਮੋਬਾਈਲ ਗੇਮਾਂ ਖੇਡਦੇ ਹਨ। ਇਹ ਇੱਕ ਅਜਿਹੀ ਬਿਮਾਰੀ ਹੈ ਜਿਸ ਲਈ ਮਨੋਵਿਗਿਆਨੀ ਦੀ ਮਦਦ ਦੀ ਲੋੜ ਹੁੰਦੀ ਹੈ। ਕੁਝ ਮਨੋਵਿਗਿਆਨੀਆਂ ਅਨੁਸਾਰ, ਸਾਈਕੋ ਥੈਰੇਪੀ ਬਹੁਤ ਸਾਰੇ ਮਾਮਲਿਆਂ ਵਿੱਚ ਪ੍ਰਭਾਵਸ਼ਾਲੀ ਹੁੰਦੀ ਹੈ। WHO ਦੇ ਅਨੁਸਾਰ, 10 ਵਿੱਚੋਂ ਇੱਕ ਮਰੀਜ਼ ਨੂੰ ਹਸਪਤਾਲ ਵਿੱਚ ਇਸ ਬਿਮਾਰੀ ਦੇ ਇਲਾਜ ਦੀ ਲੋੜ ਹੁੰਦੀ ਹੈ।
ਇਹ ਵੀ ਪੜ੍ਹੋ: Patiala News: ਪੰਜਾਬੀ ਯੂਨੀਵਰਸਿਟੀ 'ਚ ਵਿਦਿਆਰਥਣ ਦੀ ਮੌਤ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਦਾ ਸਖਤ ਸਟੈਂਡ, ਲਾਈਵ ਹੋ ਕੇ ਕਹੀ ਵੱਡੀ ਗੱਲ