Sugarcane Juice: ਡਾਕਟਰ ਅਕਸਰ ਹੀ ਜੂਸ ਪੀਣ ਦੀ ਸਲਾਹ ਦਿੰਦੇ ਹਨ ਪਰ ਫਲ ਮਹਿੰਗੇ ਹੋਣ ਕਰਕੇ ਰੋਜ਼ਾਨਾ ਜੂਸ ਪੀਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਦੂਜੇ ਪਾਸੇ ਬਹੁਤ ਘੱਟ ਲੋਕ ਜਾਣਦੇ ਹਨ ਕਿ ਮਹਿੰਗੇ ਜੂਸਾਂ ਨਾਲੋਂ ਗੰਨੇ ਦਾ ਸਸਤਾ ਜੂਸ ਸਿਹਤ ਲਈ ਬੇਹੱਦ ਫਾਇਦੇਮੰਦ ਹੈ। ਦਰਅਸਲ ਗੰਨੇ ਦਾ ਰਸ ਇੱਕ ਪੂਰੀ ਤਰ੍ਹਾਂ ਦੇਸੀ ਪੀਣ ਵਾਲਾ ਪਦਾਰਥ ਹੈ। ਇਸ ਨੂੰ ਪੀਣ ਦੇ ਇੰਨੇ ਫਾਇਦੇ ਹਨ ਕਿ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਏ।


ਸਿਹਤ ਮਾਹਿਰਾਂ ਮੁਤਾਬਕ ਗੰਨੇ ਦੇ ਰਸ ਵਿੱਚ ਫਾਈਬਰ ਦੀ ਮਾਤਰਾ ਲਗਪਗ 13 ਗ੍ਰਾਮ ਹੁੰਦੀ ਹੈ। ਇਸ ਵਿੱਚ 183 ਕੈਲੋਰੀ ਤੇ 50 ਗ੍ਰਾਮ ਚੀਨੀ ਹੁੰਦੀ ਹੈ। ਜੇਕਰ ਤੁਸੀਂ ਗਰਮੀਆਂ 'ਚ ਪਿਆਸ ਬੁਝਾਉਣ ਲਈ ਕੋਈ ਡਰਿੰਕ ਪੀਣਾ ਚਾਹੁੰਦੇ ਹੋ ਤਾਂ ਗੰਨੇ ਦਾ ਰਸ ਸਭ ਤੋਂ ਵਧੀਆ ਵਿਕਲਪ ਹੈ। ਇਸ ਦੇ ਕਈ ਗੁਣ ਇਸ ਨੂੰ ਸਭ ਤੋਂ ਵਧੀਆ ਡਰਿੰਕ ਬਣਾਉਂਦੇ ਹਨ। ਇਸ ਤੋਂ ਇਲਾਵਾ ਇਹ ਸਸਤਾ ਹੋਣ ਕਰਕੇ ਹਰ ਕਿਸੇ ਦੀ ਪਹੁੰਚ ਵਿੱਚ ਹੈ। ਭਾਰਤ ਅੰਦਰ ਇਹ ਮਿਲ ਵੀ ਆਸਾਨੀ ਨਾਲ ਜਾਂਦਾ ਹੈ।


ਸਰੀਰ ਨੂੰ ਕਰਦਾ ਹਾਈਡ੍ਰੇਟ


ਦੱਸ ਦਈਏ ਕਿ ਗੰਨੇ ਦੇ ਰਸ ਵਿੱਚ ਇਲੈਕਟ੍ਰੋਲਾਈਟਸ ਪੋਟਾਸ਼ੀਅਮ ਮੌਜੂਦ ਹੁੰਦੇ ਹਨ। ਇਸ ਲਈ ਗੰਨੇ ਦਾ ਰਸ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ। ਗੰਨੇ ਦੇ ਰਸ ਨੂੰ ਸਪੋਰਟਸ ਡਰਿੰਕ ਵਜੋਂ ਵਰਤਿਆ ਜਾ ਸਕਦਾ ਹੈ। ਕਸਰਤ ਤੋਂ ਬਾਅਦ ਥਕਾਵਟ ਦੂਰ ਕਰਨ ਲਈ ਗੰਨੇ ਦਾ ਰਸ ਪੀਤਾ ਜਾ ਸਕਦਾ ਹੈ। ਇਹ ਸਰੀਰ ਵਿੱਚ ਬਲੱਡ ਸ਼ੂਗਰ ਦੇ ਪੱਧਰ ਨੂੰ ਵਧਾਉਂਦਾ ਹੈ ਜਿਸ ਨਾਲ ਮਾਸਪੇਸ਼ੀਆਂ ਵਿੱਚ ਊਰਜਾ ਬਹਾਲ ਹੁੰਦੀ ਹੈ।


ਐਂਟੀਆਕਸੀਡੈਂਟ ਨਾਲ ਭਰਪੂਰ


ਗੰਨੇ ਦਾ ਰਸ ਗੈਰ-ਪ੍ਰੋਸੈਸਡ ਹੁੰਦਾ ਹੈ ਤੇ ਇਸ ਵਿੱਚ ਫੀਨੋਲਿਕ ਤੇ ਫਲੇਵੋਨੋਇਡ ਐਂਟੀਆਕਸੀਡੈਂਟ ਹੁੰਦੇ ਹਨ। ਇਸ ਲਈ ਇਹ ਇੱਕ ਸਿਹਤਮੰਦ ਡਰਿੰਕ ਹੈ। ਇਸ ਨੂੰ ਪੀਣ ਨਾਲ ਕੈਂਸਰ ਤੋਂ ਵੀ ਬਚਾਅ ਰਹਿੰਦਾ ਹੈ।


ਜਿਗਰ ਲਈ ਸਿਹਤਮੰਦ


ਗੰਨੇ ਦੇ ਰਸ ਵਿੱਚ ਪੋਟਾਸ਼ੀਅਮ ਹੁੰਦਾ ਹੈ ਤੇ ਸਰੀਰ ਵਿੱਚ ਇਲੈਕਟ੍ਰੋਲਾਈਟਸ ਨੂੰ ਬਣਾਈ ਰੱਖਦਾ ਹੈ ਜੋ ਲੀਵਰ ਨੂੰ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਕਰਦਾ ਹੈ। ਪੀਲੀਆ ਹੋਣ ਦੀ ਸੂਰਤ ਵਿੱਚ ਅਕਸਰ ਗੰਨੇ ਦਾ ਰਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।


ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਕਰਦਾ


ਗੰਨੇ ਦੇ ਰਸ ਵਿੱਚ ਫਾਈਬਰ ਹੁੰਦਾ ਹੈ। ਇਹ ਸਰੀਰ ਨੂੰ ਹਾਈਡ੍ਰੇਟ ਵੀ ਰੱਖਦਾ ਹੈ। ਇਸ ਕਾਰਨ ਸਰੀਰ ਵਿੱਚ ਪਾਣੀ ਤੇ ਇਲੈਕਟ੍ਰੋਲਾਈਟਸ ਦੀ ਕਮੀ ਨਹੀਂ ਹੁੰਦੀ ਤੇ ਕਬਜ਼ ਦੀ ਸਮੱਸਿਆ ਦੂਰ ਰਹਿੰਦੀ ਹੈ।


ਕਿਡਨੀ ਲਈ ਵੀ ਫਾਇਦੇਮੰਦ


ਗੰਨੇ ਦੇ ਰਸ ਵਿੱਚ ਕੋਲੈਸਟ੍ਰੋਲ ਤੇ ਸੋਡੀਅਮ ਨਹੀਂ ਹੁੰਦਾ। ਇਸ ਲਈ ਇਹ ਗੁਰਦਿਆਂ ਲਈ ਵੀ ਸਿਹਤਮੰਦ ਹੈ। ਇਸ ਨੂੰ ਪੀਣ ਨਾਲ ਕਿਡਨੀ ਮਜ਼ਬੂਤ ​​ਹੁੰਦੀ ਹੈ। ਪਿਸ਼ਾਬ ਦੇ ਲੰਘਣ ਵਿੱਚ ਸਹਾਇਤਾ ਮਿਲਦੀ ਹੈ।


ਗੰਨੇ ਦਾ ਰਸ ਪੀਣ ਦੇ ਇਹ ਵੀ ਫਾਇਦੇ


-ਗੰਨੇ ਦਾ ਰਸ ਪੀਣ ਨਾਲ ਸਰੀਰ ਨੂੰ ਠੰਢਕ ਮਿਲਦੀ ਹੈ।


-ਗੰਨੇ ਦਾ ਰਸ ਭਾਰ ਘਟਾਉਣ ਲਈ ਵਧੀਆ ਡਰਿੰਕ ਹੈ।


-ਮੈਟਾਬੋਲਿਜ਼ਮ ਵਧਾਉਣ ਤੋਂ ਇਲਾਵਾ, ਇਹ ਅੰਤੜੀਆਂ ਦੀ ਸਿਹਤ ਨੂੰ ਵੀ ਸੁਧਾਰਦਾ ਹੈ।


ਇਹ ਵੀ ਪੜ੍ਹੋ: WhatsApp: ਨਿਰਧਾਰਤ ਸਮੇਂ 'ਤੇ ਆਪਣੇ ਆਪ ਹੀ ਪਹੁੰਚ ਜਾਵੇਗਾ ਵਟਸਐਪ ਮੈਸੇਜ਼, ਇਸ ਨੂੰ ਸ਼ਡਿਊਲ ਕਰਨ ਦਾ ਇਹੈ ਤਰੀਕਾ


ਸ਼ੂਗਰ ਦੇ ਮਰੀਜ਼ਾਂ ਨੂੰ ਗੰਨੇ ਦਾ ਰਸ ਨਹੀਂ ਪੀਣਾ ਚਾਹੀਦਾ


ਸ਼ੂਗਰ ਦੇ ਮਰੀਜ਼ਾਂ ਲਈ ਗੰਨੇ ਦਾ ਰਸ ਪੀਣਾ ਠੀਕ ਨਹੀਂ। ਇਸ ਵਿੱਚ ਮੌਜੂਦ ਸ਼ੂਗਰ ਦੀ ਮਾਤਰਾ ਤੁਹਾਡੇ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਾ ਸਕਦੀ ਹੈ।


ਇਹ ਵੀ ਪੜ੍ਹੋ: Healt Care: ਰੋਟੀ ਦੀ ਥਾਂ ਬਰੈੱਡ ਖਾਣ ਵਾਲੇ ਸਾਵਧਾਨ! ਕੋਲਨ ਕੈਂਸਰ ਦਾ ਖਤਰਾ, ਤਾਜ਼ਾ ਅਧਿਐਨ 'ਚ ਹੋਸ਼ ਉਡਾਉਣ ਵਾਲਾ ਖੁਲਾਸਾ