Mid Night Thirst Reason : ਕਈ ਵਾਰ ਰਾਤ ਨੂੰ ਤੁਸੀਂ ਗੂੜ੍ਹੀ ਨੀਂਦ ਵਿੱਚ ਸੁੱਤੇ ਹੁੰਦੇ ਹੋ ਅਤੇ ਤੁਹਾਨੂੰ ਅਚਾਨਕ ਬਹੁਤ ਪਿਆਸ ਲੱਗਦੀ ਹੈ। ਇਸ ਨਾਲ ਨੀਂਦ ਖਰਾਬ ਹੁੰਦੀ ਹੈ। ਪਸੀਨਾ ਆਉਣ ਲੱਗਦਾ ਹੈ ਅਤੇ ਗਲਾ ਖੁਸ਼ਕ ਹੋ ਜਾਂਦਾ ਹੈ। ਅੱਜਕਲ ਇਹ ਸਮੱਸਿਆ ਹਰ ਕਿਸੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਇਸ ਸਮੱਸਿਆ ਨੂੰ ਹਲਕੇ ਵਿੱਚ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਲਈ ਜਦੋਂ ਵੀ ਅਜਿਹੀ ਸਮੱਸਿਆ ਹੁੰਦੀ ਹੈ, ਤਾਂ ਤੁਹਾਨੂੰ ਚੌਕਸ ਰਹਿਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਸਮੱਸਿਆ ਦਾ ਕਾਰਨ ਅਤੇ ਇਸ ਤੋਂ ਬਚਣ ਦੇ ਤਰੀਕੇ।


ਦਿਨ ਵਿੱਚ ਪਾਣੀ ਘੱਟ ਪੀਣਾ


ਸਿਹਤ ਮਾਹਰਾਂ ਅਨੁਸਾਰ ਇੱਕ ਸਿਹਤਮੰਦ ਨੌਜਵਾਨ ਨੂੰ ਦਿਨ ਵਿੱਚ ਘੱਟੋ-ਘੱਟ 8 ਤੋਂ 10 ਗਲਾਸ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਇਸ ਤੋਂ ਘੱਟ ਪਾਣੀ ਪੀਂਦੇ ਹੋ ਤਾਂ ਰਾਤ ਨੂੰ ਤੁਹਾਡਾ ਸਰੀਰ ਪਾਣੀ ਦੀ ਕਮੀ ਹੋਣ ਦਾ ਸੰਕੇਤ ਦਿੰਦਾ ਹੈ। ਇਸ ਲਈ ਸਮੇਂ-ਸਮੇਂ 'ਤੇ ਪਾਣੀ ਪੀਂਦੇ ਰਹੋ।


ਚਾਹ-ਕੌਫੀ ਪੀਣਾ


ਸਾਡੇ ਦੇਸ਼ ਵਿੱਚ ਚਾਹ-ਕੌਫੀ ਪੀਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਕੁਝ ਲੋਕ ਚਾਹ ਅਤੇ ਕੌਫੀ ਤੋਂ ਬਿਨਾਂ ਨਹੀਂ ਰਹਿ ਸਕਦੇ। ਪਰ ਇਸ ਨਾਲ ਤੁਹਾਡੀ ਸਿਹਤ ਵੀ ਖਰਾਬ ਹੁੰਦੀ ਹੈ। ਅਜਿਹੇ 'ਚ ਕੈਫੀਨ ਦੀ ਜ਼ਿਆਦਾ ਮਾਤਰਾ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ। ਕੈਫੀਨ ਦੇ ਕਾਰਨ ਹੀ ਸਰੀਰ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਰਾਤ ਨੂੰ ਪਿਆਸ ਲੱਗਦੀ ਹੈ। ਦੱਸ ਦੇਈਏ ਕਿ ਕੈਫੀਨ ਦੀ ਵਜ੍ਹਾ ਨਾਲ ਵੀ ਵਾਰ-ਵਾਰ ਪਿਸ਼ਾਬ ਆਉਂਦਾ ਹੈ, ਜਿਸ ਕਾਰਨ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ।


ਇਹ ਵੀ ਪੜ੍ਹੋ: Alert ! ਲੋੜ ਤੋਂ ਵੱਧ ਖਾਂਦੇ ਹੋ ਨਮਕ? ਜਾਣੋ 5 ਗ੍ਰਾਮ ਤੋਂ ਵੱਧ ਨਮਕ ਖਾਣ ਦੇ ਨੁਕਸਾਨ, ਵੱਧ ਸਕਦੀਆਂ ਇਹ ਬਿਮਾਰੀਆਂ


ਜ਼ਿਆਦਾ ਨਮਕੀਨ ਦਾ ਸੇਵਨ


ਜੇਕਰ ਤੁਸੀਂ ਸਿਹਤਮੰਦ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਦਿਨ 'ਚ 5 ਗ੍ਰਾਮ ਤੋਂ ਜ਼ਿਆਦਾ ਨਮਕ ਨਹੀਂ ਖਾਣਾ ਚਾਹੀਦਾ। ਇਸ ਤੋਂ ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ 'ਤੇ ਮਾੜਾ ਅਸਰ ਪੈਂਦਾ ਹੈ। ਦਰਅਸਲ, ਨਮਕ ਵਿੱਚ ਸੋਡੀਅਮ ਪਾਇਆ ਜਾਂਦਾ ਹੈ, ਜੋ ਡੀਹਾਈਡ੍ਰੇਸ਼ਨ ਦਾ ਕਾਰਨ ਬਣਦਾ ਹੈ। ਇਸ ਕਾਰਨ ਵੀ ਰਾਤ ਨੂੰ ਗਲਾ ਖੁਸ਼ਕ ਹੋ ਜਾਂਦਾ ਹੈ।


ਗਲਾ ਸੁੱਕਣ ਤੋਂ ਬਚਣ ਲਈ ਅਪਣਾਓ ਇਹ ਤਰੀਕੇ



  • ਦਿਨ ਵਿੱਚ ਸਮੇਂ-ਸਮੇਂ ‘ਤੇ ਪਾਣੀ ਪੀਂਦੇ ਰਹੋ।

  • ਘੱਟ ਨਮਕੀਨ ਖਾਓ।

  • ਫ੍ਰੈਂਚ ਫਰਾਈਜ਼ ਅਤੇ ਚਿਪਸ ਤੋਂ ਪਰਹੇਜ਼ ਕਰੋ।

  • ਮਸਾਲੇਦਾਰ ਭੋਜਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰੋ।

  • ਚਾਹ ਅਤੇ ਕੌਫੀ ਦਾ ਸੇਵਨ ਘੱਟ ਕਰੋ ਜਾਂ ਇਨ੍ਹਾਂ ਤੋਂ ਦੂਰੀ ਬਣਾ ਕੇ ਰੱਖੋ।

  • ਸੋਫਟ ਡ੍ਰਿੰਕਸ ਵਿੱਚ ਕੈਫੀਨ ਹੁੰਦੀ ਹੈ, ਇਸ ਨੂੰ ਟਾਟਾ-ਬਾਏ-ਬਾਏ ਕਹੋ।

  • ਆਪਣੀ ਖੁਰਾਕ ਵਿੱਚ ਨਿੰਬੂ ਪਾਣੀ, ਲੱਸੀ, ਫਲਾਂ ਦਾ ਜੂਸ ਸ਼ਾਮਲ ਕਰੋ।