Remove Kidneys Stones Naturally: ਅੱਜ ਦੇ ਸਮੇਂ ਵਿੱਚ ਖਰਾਬ ਖਾਣ-ਪੀਣ ਦੀ ਸ਼ੈਲੀ ਕਰਕੇ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੀਆਂ ਸਰੀਰਕ ਸਮੱਸਿਆਵਾਂ ਦੇ ਨਾਲ ਨਜਿੱਠ ਰਹੇ ਹਨ। ਜਿਨ੍ਹਾਂ ਵਿੱਚੋਂ ਇੱਕ ਪੱਥਰੀ ਦੀ ਸਮੱਸਿਆ। ਅੱਜ ਦੇ ਸਮੇਂ ਵਿੱਚ 10 ਵਿੱਚੋਂ 8 ਲੋਕ ਕਿਸੇ ਨਾ ਕਿਸੇ ਤਰ੍ਹਾਂ ਦੀ ਪੱਥਰੀ ਦੇ ਦਰਦ ਤੋਂ ਪ੍ਰੇਸ਼ਾਨ ਹਨ। ਜ਼ਿਆਦਾਤਰ ਪੱਥਰੀ ਗੁਰਦੇ ਜਾਂ ਫਿਰ ਗਾਲਬਲੇਡਰ ਦੇ ਵਿੱਚ ਹੁੰਦੀ ਹੈ। ਜਿਸ ਕਰਕੇ ਅਸਰ ਡਾਕਟਰ ਅਪਰੇਸ਼ਨ ਲਿਖ ਦਿੰਦੇ ਹਨ। ਆਕਸੀਲੇਟ ਦੀ ਜ਼ਿਆਦਾ ਮਾਤਰਾ ਵਾਲੇ ਭੋਜਨ ਪਿਸ਼ਾਬ ਵਿੱਚ ਮੌਜੂਦ ਕੈਲਸ਼ੀਅਮ ਨਾਲ ਮਿਲ ਕੇ ਪੱਥਰੀ ਬਣਾਉਂਦੇ ਹਨ। ਜੇਕਰ ਤੁਸੀਂ ਗੁਰਦੇ ਦੀ ਪੱਥਰੀ ਦੇ ਦਰਦ ਤੋਂ ਪਰੇਸ਼ਾਨ ਹੋ ਤਾਂ ਤੁਹਾਡੇ ਲਈ ਇੱਕ ਰਾਹਤ ਵਾਲੀ ਖਬਰ ਹੈ। ਤੁਸੀਂ ਘਰੇਲੂ ਨੁਸਖਿਆਂ ਰਾਹੀਂ ਵੀ ਗੁਰਦੇ ਦੀ ਪੱਥਰੀ ਤੋਂ ਛੁਟਕਾਰਾ ਪਾ ਸਕਦੇ ਹੋ। ਇਹ ਉਪਾਅ ਹੈ ਹਰੀ ਸਬਜ਼ੀ ਤੋਰੀ।
ਗੁਰਦੇ ਦੀ ਪੱਥਰੀ ਲਈ ਤੋਰੀ ਕਿਵੇਂ ਫਾਇਦੇਮੰਦ?
ਤੋਰੀ ਇੱਕ ਸਬਜ਼ੀ ਹੈ ਜੋ ਬਾਰਾਂ ਮਹੀਨੇ ਉਪਲਬਧ ਰਹਿੰਦੀ ਹੈ। ਇਸ 'ਚ ਵਿਟਾਮਿਨ ਸੀ, ਜ਼ਿੰਕ, ਆਇਰਨ, ਰਿਬੋਫਲੇਵਿਨ, ਮੈਗਨੀਸ਼ੀਅਮ, ਥਿਆਮਿਨ, ਫਾਸਫੋਰਸ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਤੋਰੀ 'ਚ ਸੈਚੁਰੇਟਿਡ ਫੈਟ, ਕੋਲੈਸਟ੍ਰੋਲ ਅਤੇ ਕੈਲੋਰੀ ਬਹੁਤ ਘੱਟ ਹੁੰਦੀ ਹੈ ਜੋ ਭਾਰ ਘਟਾਉਣ 'ਚ ਮਦਦਗਾਰ ਹੁੰਦੀ ਹੈ।
ਤੋਰੀ ਖੂਨ ਅਤੇ ਪਿਸ਼ਾਬ ਦੋਵਾਂ ਵਿੱਚ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦਗਾਰ ਹੈ। ਇਹ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਬੀਟਾ ਕੈਰੋਟੀਨ ਪਾਇਆ ਜਾਂਦਾ ਹੈ, ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦ ਕਰਦਾ ਹੈ। ਅੱਖਾਂ ਦੇ ਰੋਗ, ਪੀਲੀਆ, ਇਨਫੈਕਸ਼ਨ, ਚਮੜੀ ਦੇ ਰੋਗ ਆਦਿ ਕਈ ਹੋਰ ਬਿਮਾਰੀਆਂ ਦੇ ਇਲਾਜ ਲਈ ਵੀ ਤੋਰੀ ਦੀ ਵਰਤੋਂ ਕੀਤੀ ਜਾਂਦੀ ਹੈ।
ਗੁਰਦੇ ਦੀ ਪੱਥਰੀ ਨੂੰ ਦੂਰ ਕਰਨ ਲਈ ਇੰਝ ਕਰੋ ਤੋਰੀ ਦੀ ਵਰਤੋਂ
ਕਈ ਲੋਕ ਤੋਰੀ ਦੀ ਸਬਜ਼ੀ ਖਾਣਾ ਬਿਲਕੁਲ ਵੀ ਪਸੰਦ ਨਹੀਂ ਕਰਦੇ। ਪਰ ਤੋਰੀ ਖਾਣਾ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ 'ਚ ਫਾਈਬਰ, ਵਿਟਾਮਿਨ ਅਤੇ ਮਿਨਰਲਸ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਗਾਂ ਦੇ ਦੁੱਧ ਜਾਂ ਠੰਡੇ ਪਾਣੀ ਵਿਚ ਤੋਰੀ ਦੀ ਵੇਲ ਨੂੰ ਪੀਸ ਕੇ ਰੋਜ਼ਾਨਾ ਸਵੇਰੇ 3 ਦਿਨਾਂ ਤੱਕ ਪੀਣ ਨਾਲ ਪੱਥਰੀ ਘੁਲ ਜਾਂਦੀ ਹੈ।
ਇਸ ਨੂੰ ਧਿਆਨ ਵਿੱਚ ਰੱਖੋ
ਇਹ ਸਿਰਫ਼ ਇੱਕ ਘਰੇਲੂ ਉਪਾਅ ਹੈ। ਜੇਕਰ ਤੁਸੀਂ ਗੁਰਦੇ ਦੀ ਪੱਥਰੀ ਤੋਂ ਪੀੜਤ ਹੋ ਅਤੇ ਇਸ ਉਪਾਅ ਦੀ ਵਰਤੋਂ ਕਰਨ ਦੇ ਬਾਵਜੂਦ ਤੁਹਾਨੂੰ ਪੱਥਰੀ ਤੋਂ ਛੁਟਕਾਰਾ ਨਹੀਂ ਮਿਲ ਰਿਹਾ ਹੈ, ਤਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਹਾਲਾਂਕਿ, ਇਸ ਦਾ ਨਿਯਮਤ ਸੇਵਨ ਕਰਨ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲਓ।