Jackfruit Benefits: ਮੌਸਮੀ ਸਬਜ਼ੀਆਂ ਖਾਣਾ ਬਹੁਤ ਸਿਹਤਮੰਦ ਹੁੰਦਾ ਹੈ। ਸਬਜ਼ੀਆਂ ਵਿਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਸਬਜ਼ੀ ਬਾਰੇ ਹੀ ਦੱਸਣ ਜਾ ਰਹੇ ਹਾਂ, ਉਹ ਸਾਡੀ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਆਯੁਰਵੇਦ ਵਿਚ ਵੀ ਇਸ ਦੀ ਵਿਸ਼ੇਸ਼ ਅਹਿਮੀਅਤ ਹੈ।
ਕਟਹਲ (Jackfruit) ਨੂੰ ਸ਼ਾਕਾਹਾਰੀਆਂ ਦਾ ਮਟਨ ਵੀ ਕਿਹਾ ਜਾਂਦਾ ਹੈ। ਕਟਹਲ ਖਾਣਾ ਸਾਡੇ ਸਰੀਰ ਲਈ ਬਹੁਤ ਸਿਹਤਮੰਦ ਹੈ। ਇਸ ਦਾ ਸੇਵਨ ਕਰਨ ਨਾਲ ਸਿਹਤ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਆਰਯੁਰਵੇਦ ਦੇ ਅਨੁਸਾਰ ਕਟਹਲ ਵਿਚ ਔਸ਼ਧੀ ਗੁਣ ਪਾਏ ਜਾਂਦੇ ਹਨ। ਜ਼ਿਲ੍ਹਾ ਹਸਪਤਾਲ ਬਾਰਾਬੰਕੀ ਦੇ ਡਾਕਟਰ ਅਮਿਤ ਵਰਮਾ ਨੇ ਸਾਨੂੰ ਕਟਹਲ ਦੇ ਔਸ਼ਧਾ ਗੁਣਾਂ ਤੋਂ ਜਾਣੂ ਕਰਵਾਇਆ ਹੈ।
ਡਾਕਟਰ ਅਮਿਤ ਵਰਮਾ ਨੇ ਦੱਸਿਆ ਕਿ ਕਟਹਲ ਵਿਚ ਕਈ ਖਣਿਜਾਂ, ਐਂਟੀਆਕਸੀਡੈਂਟਸ, ਵਿਟਾਮਿਨਸ ਅਤੇ ਫਾਇਬਰ ਦੀ ਭਰਪੂਰ ਮਾਤਰਾਂ ਪਾਈ ਜਾਂਦੀ ਹੈ। ਇਹ ਸਾਰੇ ਤੱਤ ਹੀ ਸਾਡੀ ਸਿਹਤ ਲਈ ਲੋੜੀਂਦੇ ਤੱਤ ਹਨ। ਇਹ ਸਾਡੇ ਸਰੀਰ ਵਿਚ ਇਨ੍ਹਾਂ ਤੱਤਾਂ ਦੀ ਕਮੀਂ ਨੂੰ ਪੂਰਾ ਕਰਕੇ ਸਾਨੂੰ ਤੰਦਰੁਸਤ ਰੱਖਦਾ ਹੈ। ਇਸ ਲਈ ਕਟਹਲ ਦਾ ਸੇਵਨ ਕਰਨਾ ਸਾਡੀ ਸਿਹਤ ਲਈ ਕਾਫੀ ਫ਼ਾਇਦੇਮੰਦ ਹੁੰਦਾ ਹੈ।
ਕਟਹਲ ਖਾਣ ਦੇ ਫ਼ਾਇਦੇ
ਕਟਹਲ (Jackfruit) ਸਾਡੀ ਸਿਹਤ ਲਈ ਕਈ ਤਰ੍ਹਾਂ ਨਾਲ ਫ਼ਾਇਦੇਮੰਦ ਹੁੰਦਾ ਹੈ। ਇਸਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀ ਸਿਹਤ ਸਮੱਸਿਆਵਾਂ ਦੂਰ ਹੁੰਦੀਆਂ ਹਨ। ਕਟਹਲ ਵਿਚ ਫਾਇਬਰ ਦੀ ਅਧਿਕ ਮਾਤਰਾਂ ਹੁੰਦੀ ਹੈ। ਜਿਸ ਕਰਕੇ ਇਹ ਭਾਰ ਘੱਟ ਕਰਨ ਵਿਚ ਮਦਦਗਾਰ ਹੁੰਦਾ ਹੈ। ਫਾਇਬਰ ਭਰਪੂਰ ਭੋਜਨ ਦਾ ਸੇਵਨ ਕਰਨਾ ਸਾਡੇ ਪੇਟ ਲਈ ਵੀ ਚੰਗਾ ਹੁੰਦਾ ਹੈ। ਇਹ ਪੇਟ ਦੀ ਗਰਮੀ ਨੂੰ ਦੂਰ ਕਰਦਾ ਹੈ।
ਜੇਕਰ ਤੁਹਾਨੂੰ ਭੁੱਖ ਨਹੀਂ ਲੱਗਦੀ, ਤਾਂ ਵੀ ਕਟਹਲ ਦਾ ਸੇਵਨ ਕਰਨਾ ਤੁਹਾਡੇ ਲਈ ਲਾਭਕਾਰੀ ਹੋ ਸਕਦਾ ਹੈ। ਇਸਦੇ ਨਾਲ ਹੀ ਕਟਹਲ ਨੂੰ ਸਕਿਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸਦਾ ਸੇਵਨ ਕਰਨਾ ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਜਿਵੇਂ ਧੱਫੜ, ਖ਼ੁਜਲੀ ਆਦਿ ਤੋਂ ਰਾਹਤ ਮਿਲਦੀ ਹੈ।
ਕਟਹਲ ਦੇ ਪੱਤਿਆਂ ਨੂੰ ਪਾਣੀ ਵਿਚ ਗਰਮ ਕਰਕੇ ਸਕਿਨ ਉੱਤੇ ਲਗਾਉਣ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਦੂਰ ਹੋ ਸਕਦੀਆਂ ਹਨ। ਕਟਹਲ ਸਿਰ ਦਾ ਦਰਦ ਹਟਾਉਣ ਵਿਚ ਵੀ ਮਦਦਗਾਰ ਹੁੰਦਾ ਹੈ। ਇਸ ਦੇ ਇਲਾਵਾ ਕਟਹਲ ਊਰਜਾ ਦਾ ਵੀ ਚੰਗਾ ਸ੍ਰੋਤ ਹੈ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਚੰਗੀ ਮਾਤਰਾਂ ਵਿਚ ਊਰਜਾ ਮਿਲਦੀ ਹੈ। ਜਿਸ ਕਰਕੇ ਅਸੀਂ ਪੂਰਾ ਦਿਨ ਐਕਟਿਵ ਹੋ ਕੇ ਕੰਮ ਕਰਦੇ ਹਾਂ। ਊਰਜਾਵਾਨ ਹੋਣ ਕਰਕੇ ਸਾਡੀ ਕੰਮ ਕਰਨ ਦੀ ਸਮਰੱਥਾ ਵੀ ਵਧਦੀ ਹੈ। ਇਸ ਲਈ ਕਟਹਲ ਦਾ ਸੇਵਨ ਕਰਨਾ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ।
Disclaimer: ਉੱਪਰ ਦਿੱਤੇ ਤੱਥ-ਜਾਣਕਾਰੀ ਆਮ ਜਾਣਕਾਰੀ ‘ਤੇ ਅਧਾਰਿਤ ਹਨ। ਇਨ੍ਹਾਂ ਨੂੰ ਅਜ਼ਮਾਉਣ ਤੋਂ ਪਹਿਲਾਂ ਸਬੰਧਤ ਮਾਹਿਰਾਂ ਦੀ ਸਲਾਹ ਲਵੋ।