Walking And Running Side Effects: ਫਿੱਟ ਰਹਿਣ ਲਈ ਕਸਰਤ ਜ਼ਰੂਰੀ ਹੈ। ਤੁਸੀਂ ਸੈਰ, ਜੌਗਿੰਗ ਜਾਂ ਫਿਰ ਜਿਮ ਕਰੋ, ਸਰੀਰ ਨੂੰ ਐਕਟਿਵ ਰੱਖ ਕੇ ਤੁਸੀਂ ਆਪਣੇ ਆਪ ਨੂੰ ਸਿਹਤਮੰਦ ਰੱਖਣ ਦੇ ਨਾਲ-ਨਾਲ ਆਪਣੇ ਆਪ ਨੂੰ ਮਜ਼ਬੂਤ ਵੀ ਬਣਾ ਸਕਦੇ ਹੋ ਪਰ ਜਦੋਂ ਗੱਲ ਵਾਕਿੰਗ ਕੀਤੀ ਜਾਏ ਜਾਂ ਰਨਿੰਗ ਤਾਂ ਇਸ ਦਾ ਜਵਾਬ ਵਿਗਿਆਨਕ ਆਧਾਰ 'ਤੇ ਹੀ ਦਿੱਤਾ ਜਾ ਸਕਦਾ ਹੈ। ਦਰਅਸਲ, ਪੈਦਲ ਚੱਲਣਾ ਤੇ ਦੌੜਨਾ ਦੋਵੇਂ ਹੀ ਕਾਰਡੀਓਵੈਸਕੁਲਰ ਕਸਰਤ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਦੱਸਣਾ ਮੁਸ਼ਕਲ ਹੈ ਕਿ ਇਨ੍ਹਾਂ ਦੋਵਾਂ ਵਿੱਚੋਂ ਕੌਣ ਬਿਹਤਰ ਹੈ।



WebMD ਮੁਤਾਬਕ ਜੇਕਰ ਤੁਸੀਂ ਤੇਜ਼ੀ ਨਾਲ ਕੈਲੋਰੀ ਬਰਨ ਕਰਨਾ ਚਾਹੁੰਦੇ ਹੋ ਤਾਂ ਦੌੜਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ ਪਰ ਜੇਕਰ ਤੁਸੀਂ ਆਪਣੇ ਵਜ਼ਨ ਨੂੰ ਹੈਲਦੀ ਤੇ ਮੈਨਟੇਨ ਰੱਖਣਾ ਚਾਹੁੰਦੇ ਹੋ ਤਾਂ ਨਿਯਮਤ ਸੈਰ ਕਰਨਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਪੈਦਲ ਚੱਲਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਹਨ ਪਰ ਜੇਕਰ ਤੁਸੀਂ ਫੈਟ ਬਰਨ ਕਰਨ ਬਾਰੇ ਸੋਚ ਰਹੇ ਹੋ ਤਾਂ ਤੇਜ਼ ਦੌੜ ਕੇ ਭਾਰ ਘੱਟ ਕੀਤਾ ਜਾ ਸਕਦਾ ਹੈ।

ਜਦੋਂ ਤੁਸੀਂ ਤੇਜ਼ ਚਾਲ ਨਾਲ ਵਾਕਿੰਗ ਕਰਦੇ ਹੋ ਤਾਂ ਅਕਸਰ ਲੋਕ ਸੋਚਦੇ ਹਨ ਕਿ ਵਾਕਿੰਗ ਅਸਲ ਵਿੱਚ ਹੌਲੀ ਰਫਤਾਰ ਵਿੱਚ ਦੌੜਨ ਵਰਗਾ ਹੈ, ਪਰ ਤੁਹਾਨੂੰ ਦੱਸ ਦੇਈਏ ਕਿ ਚੱਲਣ ਦੌਰਾਨ ਤੁਹਾਡਾ ਇੱਕ ਪੈਰ ਹਮੇਸ਼ਾ ਜ਼ਮੀਨ 'ਤੇ ਰਹਿੰਦਾ ਹੈ, ਜਦੋਂਕਿ ਦੂਜਾ ਪੈਰ ਹਵਾ ਵਿੱਚ ਹੁੰਦਾ ਹੈ। ਦੂਜੇ ਪਾਸੇ ਜਦੋਂ ਤੁਸੀਂ ਦੌੜਦੇ ਹੋ, ਤਾਂ ਤੁਹਾਡੇ ਦੋਵੇਂ ਪੈਰ ਕੁਝ ਸਮੇਂ ਲਈ ਹਵਾ ਵਿੱਚ ਰਹਿੰਦੇ ਹਨ ਤੇ ਤੁਸੀਂ ਹਰ ਵਾਰ ਜ਼ਮੀਨ 'ਤੇ ਲੈਂਡ ਕਰਦੇ ਹੋ ਜਿਸ ਦਾ ਅਸਰ ਸਰੀਰ ਤੇ ਭਾਰ 'ਤੇ ਤਿੰਨ ਗੁਣਾ ਜ਼ਿਆਦਾ ਹੁੰਦਾ ਹੈ।

ਹਾਲਾਂਕਿ, ਦੌੜਨਾ ਓਸਟੀਓਆਰਥਾਈਟਿਸ (ਗਠੀਏ) ਦੇ ਜੋਖਮ ਨੂੰ ਵਧਾਉਂਦਾ ਹੈ। ਦੱਸ ਦੇਈਏ ਕਿ ਓਸਟੀਓਆਰਥਾਈਟਿਸ (Osteoarthritis) ਉਦੋਂ ਹੁੰਦਾ ਹੈ ਜਦੋਂ ਤੁਹਾਡੀਆਂ ਹੱਡੀਆਂ ਦਾ ਵਿਚਕਾਰਲਾ ਹਿੱਸਾ ਕਮਜ਼ੋਰ ਹੋ ਜਾਂਦਾ ਹੈ ਤੇ ਤੁਹਾਡੇ ਜੋੜਾਂ ਵਿੱਚ ਦਰਦ ਤੇ ਸੋਜ ਹੁੰਦੀ ਹੈ। ਇੱਕ ਹੋਰ ਅਧਿਐਨ ਵਿੱਚ ਪਾਇਆ ਗਿਆ ਕਿ ਵਾਕਰਾਂ ਦੇ ਮੁਕਾਬਲੇ ਦੌੜਾਕਾਂ ਵਿੱਚ ਹਿੱਪ ਰਿਪਲੇਸਮੈਂਟ ਤੇ ਓਸਟੀਓਆਰਥਾਈਟਿਸ ਦਾ ਘੱਟ ਜੋਖਮ ਹੁੰਦਾ ਹੈ। ਖੋਜਕਰਤਾਵਾਂ ਦਾ ਕਹਿਣਾ ਹੈ ਕਿ ਅਜਿਹਾ ਇਸ ਲਈ ਹੈ ਕਿਉਂਕਿ ਦੌੜਾਕਾਂ ਦਾ ਜ਼ਿਆਦਾਤਰ ਪੈਦਲ ਚੱਲਣ ਵਾਲਿਆਂ ਨਾਲੋਂ ਘੱਟ ਬਾਡੀ ਮਾਸ ਇੰਡੈਕਸ (BMI) ਹੁੰਦਾ ਹੈ, ਜੋ ਹੱਡੀਆਂ 'ਤੇ ਘੱਟ ਤਣਾਅ ਪਾਉਂਦਾ ਹੈ।

ਖੋਜਾਂ ਵਿੱਚ ਪਾਇਆ ਹੈ ਕਿ ਜੋ ਲੋਕ ਜ਼ਿਆਦਾ ਦੌੜਦੇ ਹਨ, ਉਨ੍ਹਾਂ ਨੂੰ ਇੰਜਰੀ ਦਾ ਖ਼ਤਰਾ ਜ਼ਿਆਦਾ ਹੁੰਦਾ ਹੈ, ਜਦੋਂਕਿ ਜੋ ਲੋਕ ਵਾਕ ਕਰਦੇ ਹਨ, ਉਨ੍ਹਾਂ ਨੂੰ ਬਹੁਤ ਘੱਟ ਇੰਜਰੀ ਹੁੰਦੀ ਹੈ। ਇਹ ਪਾਇਆ ਗਿਆ ਹੈ ਕਿ 19 ਤੋਂ 79 ਪ੍ਰਤੀਸ਼ਤ ਦੌੜਾਕ ਇੰਜਰੀ ਨਾਲ ਸੰਘਰਸ਼ ਕਰਦੇ ਹਨ। ਇਨ੍ਹਾਂ ਵਿੱਚੋਂ 80 ਪ੍ਰਤੀਸ਼ਤ ਦੌੜਾਕ ਓਵਰਯੂਜ ਇੰਜਰੀ ਨਾਲ ਸੰਘਰਸ਼ ਕਰਦੇ ਹਨ। ਜੇਕਰ ਸੱਟ ਪੁਰਾਣੀ ਹੈ ਤਾਂ ਇਸ ਕਾਰਨ ਗੋਡਿਆਂ ਦੀ ਇੰਜਰੀ, ਰੀੜ੍ਹ ਦੀ ਹੱਡੀ, ਸਟ੍ਰੈਸ ਫ੍ਰੈਕਚਰ ਆਦਿ ਦਾ ਖਤਰਾ ਹੋਰ ਵੀ ਵੱਧ ਜਾਂਦਾ ਹੈ। ਜਦੋਂਕਿ ਸੈਰ ਕਰਨ ਵਾਲਿਆਂ ਵਿੱਚ ਇੰਜਰੀ ਬਹੁਤ ਘੱਟ ਦੇਖੀ ਗਈ ਹੈ।

 
ਹਾਲਾਂਕਿ, ਕਾਰਡੀਓ ਦੇ ਦੋਵੇਂ ਤਰੀਕੇ ਸਾਡੇ ਲਈ ਕਈ ਤਰੀਕਿਆਂ ਨਾਲ ਚੰਗੇ ਮੰਨੇ ਜਾਂਦੇ ਹਨ। ਜੇਕਰ ਤੁਸੀਂ ਨਿਯਮਿਤ ਤੌਰ 'ਤੇ ਸੈਰ ਕਰਦੇ ਹੋ ਜਾਂ ਜੌਗਿੰਗ ਕਰਦੇ ਹੋ ਜਾਂ ਦੌੜਦੇ ਹੋ, ਤਾਂ ਤੁਸੀਂ ਸ਼ੂਗਰ, ਹਾਈ ਕੋਲੈਸਟ੍ਰੋਲ, ਹਾਈ ਬਲੱਡ ਪ੍ਰੈਸ਼ਰ ਵਰਗੇ ਖ਼ਤਰਿਆਂ ਨੂੰ ਦੂਰ ਰੱਖ ਸਕਦੇ ਹੋ। ਹਾਲਾਂਕਿ ਇਹ ਜ਼ਰੂਰੀ ਹੈ ਕਿ ਤੁਸੀਂ ਇੱਕੋ ਜਿਹੀਆਂ ਕੈਲੋਰੀਆਂ ਬਰਨ ਕਰੋ ਤੇ ਸਾਵਧਾਨੀ ਨਾਲ ਚੱਲਣ ਜਾਂ ਦੌੜਨ ਲਈ ਸਮਾਂ ਸੀਮਾ ਬਣਾਓ, ਤਾਂ ਹੀ ਤੁਹਾਨੂੰ ਦੋਵਾਂ ਦਾ ਲਾਭ ਮਿਲੇਗਾ।