Health Care Tips : ਅਕਸਰ ਡਾਕਟਰ ਜਾਂ ਸਿਹਤ ਮਾਹਰ ਕਹਿੰਦੇ ਹਨ ਕਿ ਰੋਜ਼ਾਨਾ ਇੱਕ ਫਲ ਜਾਂ ਜੂਸ ਪੀਣਾ ਚਾਹੀਦਾ ਹੈ। ਕੁੱਝ ਲੋਕ ਅਜਿਹੇ ਹਨ ਜੋ ਆਪਣੇ ਦਿਨ ਦੀ ਸ਼ੁਰੂਆਤ ਫਲ ਜਾਂ ਜੂਸ ਨਾਲ ਕਰਦੇ ਹਨ। ਪਰ ਕੀ ਤੁਸੀਂ ਆਪਣੇ ਸਰੀਰ ਦੇ ਹਿਸਾਬ ਨਾਲ ਸਹੀ ਫਲ ਖਾ ਰਹੇ ਹੋ। ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਕਿਹੜੇ ਫਲਾਂ ਤੋਂ ਐਲਰਜੀ ਹੈ ਤੇ ਕਿਹੜਾ ਫਲ ਉਨ੍ਹਾਂ ਨੂੰ ਲਾਭ ਪਹੁੰਚਾ ਰਿਹਾ ਹੈ। ਫਲਾਂ ਵਿੱਚ ਅਜਿਹੇ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ। ਜਿਸ ਨੂੰ ਖਾਣ ਤੋਂ ਬਾਅਦ ਫਲ ਸਾਨੂੰ ਊਰਜਾਵਾਨ ਅਤੇ ਫਰੈਸ਼ ਫਿਲ ਕਰਵਾਉਂਦੇ ਹਨ। ਫਲ ਸਰੀਰ ਲਈ ਇਸ ਲਈ ਵੀ ਜ਼ਰੂਰੀ ਹਨ ਕਿਉਂਕਿ ਇਸ ਵਿਚ ਮੌਜੂਦ ਕੁਦਰਤੀ ਮਿਠਾਸ ਜਾਂ ਕਹਿ ਲਓ ਚੀਨੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ। ਹੁਣ ਸਵਾਲ ਇਹ ਉੱਠਦਾ ਹੈ ਕਿ ਕੀ ਸਵੇਰੇ ਖਾਲੀ ਪੇਟ ਫਲ ਜਾਂ ਜੂਸ ਪੀਣਾ ਸਹੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੇ।



ਫਲ ਭਾਰ ਘਟਾਉਣ 'ਚ ਨੇ ਬੇਹੱਦ ਕਾਰਗਰ



ਫਲ ਖਾਣ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਅਸਲ 'ਚ ਫਲ 'ਚ ਕਾਫੀ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਪੇਟ ਦੇ ਪਾਚਨ ਤੰਤਰ ਲਈ ਬਹੁਤ ਵਧੀਆ ਹੁੰਦਾ ਹੈ, ਨਾਲ ਹੀ ਇਹ ਫਲ ਭਾਰ ਘਟਾਉਣ ਅਤੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਫਲਾਂ 'ਚ ਮੌਜੂਦ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਫਾਈਟੋਕੈਮੀਕਲਸ ਸਰੀਰ 'ਚ ਹੋਣ ਵਾਲੀਆਂ ਭਿਆਨਕ ਬੀਮਾਰੀਆਂ ਨੂੰ ਦੂਰ ਕਰਨ 'ਚ ਬਹੁਤ ਪ੍ਰਭਾਵਸ਼ਾਲੀ ਹੁੰਦੇ ਹਨ। ਇਸ ਵਿਚ ਤੁਸੀਂ ਬੇਰੀ, ਸੇਬ, ਆੜੂ, ਖੱਟੇ ਫਲ ਅਤੇ ਅੰਗੂਰ ਦਾ ਸੇਵਨ ਕਰ ਸਕਦੇ ਹੋ। ਤੁਹਾਨੂੰ ਇੱਕ ਸੰਤੁਲਿਤ ਖੁਰਾਕ ਲੈਣ ਦੀ ਲੋੜ ਹੈ, ਜਿਸ ਵਿੱਚ ਸਾਬਤ ਅਨਾਜ, ਬਹੁਤ ਸਾਰੀਆਂ ਸਬਜ਼ੀਆਂ, ਚਰਬੀ ਵਾਲੇ ਪ੍ਰੋਟੀਨ ਅਤੇ ਸਾਬਤ ਅਨਾਜ ਸ਼ਾਮਲ ਹਨ।



ਫਲਾਂ ਦਾ ਜੂਸ ਪੀਣਾ ਚਾਹੀਦੈ ਜਾਂ ਨਾ



ਫਲਾਂ ਦਾ ਜੂਸ ਪੀਂਦੇ ਸਮੇਂ ਇਨ੍ਹਾਂ ਗੱਲਾਂ ਦਾ ਖਾਸ ਧਿਆਨ ਰੱਖੋ ਕਿ ਫਰੂਟ ਸਿਰਫ ਇਕ ਫਲ ਤੋਂ ਨਹੀਂ ਬਣਦਾ, ਇਸ ਵਿਚ ਕਈ ਸਾਰੇ ਫਲ ਮਿਲਾਏ ਜਾਂਦੇ ਹਨ। ਹਾਲਾਂਕਿ ਜੇ ਤੁਸੀਂ ਕਈ ਫਲਾਂ ਦਾ ਸੁਆਦ ਚੱਖਣਾ ਚਾਹੁੰਦੇ ਹੋ ਤਾਂ ਤੁਸੀਂ ਜੂਸ ਪੀ ਸਕਦੇ ਹੋ। ਪਰ ਫਲਾਂ ਦਾ ਜੂਸ ਬਣਾਉਣ ਤੋਂ ਬਾਅਦ ਇਨ੍ਹਾਂ 'ਚ ਮੌਜੂਦ ਫਾਈਬਰ ਦੀ ਮਾਤਰਾ ਘੱਟ ਜਾਂਦੀ ਹੈ। ਫਲਾਂ ਦਾ ਜੂਸ ਬਣਾਉਣ 'ਚ ਇਸ 'ਚ ਮੌਜੂਦ ਪੋਸ਼ਕ ਤੱਤ ਅਤੇ ਐਂਟੀਆਕਸੀਡੈਂਟਸ ਦੀ ਕਮੀ ਹੋ ਜਾਂਦੀ ਹੈ। ਇਸ 'ਚ ਮੌਜੂਦ ਸ਼ੂਗਰ ਅਤੇ ਕੈਲੋਰੀ ਵੀ ਵਧਦੀ ਹੈ। ਪੈਕਡ ਜੂਸ ਪੀਣ ਵਾਲਿਆਂ ਦੀ ਸਿਹਤ ਲਈ ਇਹ ਬਹੁਤ ਹਾਨੀਕਾਰਕ ਹੈ।