Second malaria vaccine: ਭਾਰਤ ਦੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਭਾਰਤ ਦੇ ਵਿਗਿਆਨਿਆਂ ਵੱਲੋਂ ਕੀਤੀ ਮਿਹਨਤ ਨੂੰ ਬੂਰ ਪੈ ਗਿਆ ਹੈ।  ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਮਲੇਰੀਆ ਇੱਕ ਅਜਿਹੀ ਬਿਮਾਰੀ ਹੈ ਜੋ ਲਗਭਗ ਹਰ ਵਿਕਾਸਸ਼ੀਲ ਦੇਸ਼ ਵਿੱਚ ਤਬਾਹੀ ਮਚਾ ਦਿੰਦੀ ਹੈ। ਹਾਲ ਹੀ ਵਿੱਚ, ਵਿਗਿਆਨੀਆਂ ਨੇ ਮਲੇਰੀਆ ਲਈ ਇੱਕ ਨਵੀਂ ਵੈਕਸੀਨ ਬਣਾਈ ਹੈ, ਜਿਸ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ ਅਤੇ ਨਾਲ ਹੀ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹ ਵੈਕਸੀਨ, ਜਿਸ ਨੂੰ ਵਿਸ਼ਵ ਬਦਲਣ ਵਾਲਾ ਮੰਨਿਆ ਜਾਂਦਾ ਹੈ, ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵਿੱਚ ਬਣਾਇਆ ਗਿਆ ਹੈ ਅਤੇ ਇਸ ਟੀਕੇ ਨੇ ਪੂਰੀ ਸਫਲਤਾ ਨਾਲ ਡਬਲਯੂਐਚਓ ਦੇ 75 ਟੀਚਿਆਂ ਨੂੰ ਪਾਰ ਕਰ ਲਿਆ ਹੈ (second malaria vaccine)। ਇਸ ਵੈਕਸੀਨ ਦਾ ਨਾਮ R21/Matrix-M ਹੈ ਅਤੇ ਇਹ ਸੀਰਮ ਇੰਸਟੀਚਿਊਟ (Serum institute) ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤਾ ਗਿਆ ਹੈ।

ਹੋਰ ਪੜ੍ਹੋ : ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਨਾਲ ਘੱਟ ਹੁੰਦੀ ਹੈ ਪੇਟ ਦੀ ਚਰਬੀ ?

ਤੁਹਾਨੂੰ ਦੱਸ ਦੇਈਏ ਕਿ ਘਾਨਾ ਪਹਿਲਾ ਦੇਸ਼ ਹੈ ਜਿੱਥੇ ਫੂਡ ਐਂਡ ਡਰੱਗਸ ਅਥਾਰਟੀ ਨੇ ਇਸ ਵੈਕਸੀਨ ਨੂੰ 5-36 ਮਹੀਨੇ ਦੇ ਬੱਚਿਆਂ ਵਿੱਚ ਵਰਤੋਂ ਲਈ ਮਨਜ਼ੂਰੀ ਦਿੱਤੀ ਹੈ। ਜੇਕਰ ਦੇਖਿਆ ਜਾਵੇ ਤਾਂ ਇਸ ਉਮਰ ਦੇ ਜ਼ਿਆਦਾਤਰ ਬੱਚੇ ਮਲੇਰੀਆ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਸੀਰਮ ਇੰਸਟੀਚਿਊਟ ਨੇ ਮਲੇਰੀਆ ਦੀ ਦੂਜੀ ਵੈਕਸੀਨ ਬਣਾਈR21/Matrix-M ਦੂਜੀ ਮਲੇਰੀਆ ਵੈਕਸੀਨ ਹੈ ਜਿਸ ਨੂੰ WHO ਦੁਆਰਾ ਪ੍ਰੀ-ਕੁਆਲੀਫਾਈਡ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦੀ ਵੈਕਸੀਨ ਨੂੰ ਪਿਛਲੇ ਸਾਲ ਮਨਜ਼ੂਰੀ ਦਿੱਤੀ ਗਈ ਸੀ। ਇਸ ਵੈਕਸੀਨ ਦੇ ਆਉਣ ਤੋਂ ਬਾਅਦ ਡਾਕਟਰੀ ਭਾਈਚਾਰੇ ਨੇ ਉਮੀਦ ਪ੍ਰਗਟਾਈ ਹੈ ਕਿ ਇਸ ਦੀ ਘੱਟ ਕੀਮਤ ਅਤੇ ਆਸਾਨ ਉਪਲਬਧਤਾ ਕਾਰਨ ਇਹ ਟੀਕਾ ਵੱਧ ਤੋਂ ਵੱਧ ਬੱਚਿਆਂ ਨੂੰ ਮਲੇਰੀਆ ਤੋਂ ਬਚਾਉਣ ਅਤੇ ਉਨ੍ਹਾਂ ਨੂੰ ਸੁਰੱਖਿਆ ਦੇ ਘੇਰੇ ਵਿੱਚ ਲਿਆਉਣ ਵਿੱਚ ਸਫਲ ਹੋਵੇਗਾ।

ਵੈਕਸੀਨ ਬਣਾਉਣ ਵਿੱਚ ਤੀਹ ਸਾਲ ਲੱਗ ਗਏਡਬਲਯੂ.ਐਚ.ਓ. ਦੇ ਟੀਕਾਕਰਨ ਅਤੇ ਬਾਇਓ ਵਿਭਾਗ ਦੇ ਨਿਰਦੇਸ਼ਕ ਡਾ. ਕੇਟ ਓ'ਬ੍ਰਾਇਨ ਅਨੁਸਾਰ, 'ਆਰ21 ਵੈਕਸੀਨ ਪ੍ਰੀ-ਕੁਆਲੀਫ਼ਿਕੇਸ਼ਨ ਪਾਸ ਕਰ ਚੁੱਕੀ ਹੈ। ਇਹ ਇੱਕ ਚੰਗੀ ਅਤੇ ਰਾਹਤ ਦੇਣ ਵਾਲੀ ਖ਼ਬਰ ਹੈ। ਅੱਜ ਦੁਨੀਆਂ ਭਰ ਵਿੱਚ ਸਿਹਤ ਦੇ ਖੇਤਰ ਵਿੱਚ ਬਹੁਤ ਤਰੱਕੀ ਹੋ ਰਹੀ ਹੈ। ਸੰਸਥਾ ਮਲੇਰੀਆ ਦੀ ਮਾਰ ਹੇਠ ਆਏ ਦੇਸ਼ਾਂ ਵਿੱਚ ਬੱਚਿਆਂ ਨੂੰ ਇਸ ਮਾਰੂ ਬਿਮਾਰੀ ਤੋਂ ਬਚਾਉਣ ਲਈ ਵਚਨਬੱਧ ਹੈ। ਤੁਹਾਨੂੰ ਦੱਸ ਦੇਈਏ ਕਿ WHO ਨੇ R21 ਵੈਕਸੀਨ ਨੂੰ ਲੈ ਕੇ ਪੂਰੀ ਤਰ੍ਹਾਂ ਜਾਂਚ ਕੀਤੀ ਹੈ।

ਅੰਕੜਿਆਂ ਦੇ ਅਧਿਐਨ, ਨਮੂਨਿਆਂ ਦੀ ਜਾਂਚ ਦੇ ਨਾਲ-ਨਾਲ ਖੋਜ ਅਤੇ ਵਿਕਾਸ ਨਾਲ ਜੁੜੇ ਹਰ ਮੁੱਦੇ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਹੈ। ਜਦੋਂ ਇਸਦਾ ਨਤੀਜਾ ਪੂਰੀ ਤਰ੍ਹਾਂ ਸਕਾਰਾਤਮਕ ਆਇਆ ਹੈ, ਤਾਂ ਹੀ ਇਸਨੂੰ ਪ੍ਰੀ-ਕੁਆਲੀਫਾਈਡ ਵੈਕਸੀਨ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਸ ਵੈਕਸੀਨ ਨੂੰ ਵਿਕਸਿਤ ਕਰਨ ਵਾਲੇ ਆਕਸਫੋਰਡ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਨੂੰ ਬਣਾਉਣ ਵਿੱਚ ਤੀਹ ਸਾਲ ਲਗਾਏ ਹਨ।