Winter Immunity Boosting Tips: ਸਰਦੀ ਦਾ ਮੌਸਮ ਤੇ ਉਸ 'ਤੇ ਕੋਰੋਨਾ ਦੀ ਤੀਜੀ ਲਹਿਰ ਦਾ ਖਤਰਾ ਵੀ ਮੰਡਰਾ ਰਿਹਾ ਹੈ। ਅਜਿਹੇ 'ਚ ਆਪਣੀ ਸਿਹਤਮੰਦ ਇਮਿਊਨਿਟੀ ਨੂੰ ਘਟਣ ਨਾ ਦੇਣਾ ਵੱਡੀ ਚੁਣੌਤੀ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ 'ਤੇ ਪੂਰਾ ਧਿਆਨ ਦੇਣਾ ਪਵੇਗਾ ਕਿਉਂਕਿ ਸਹੀ ਖਾਣ-ਪੀਣ ਹੀ ਅਜਿਹੀ ਵਿਧੀ ਹੈ ਜਿਸ ਰਾਹੀਂ ਤੁਸੀਂ ਨਾ ਸਿਰਫ ਖੁਦ ਨੂੰ ਕੋਰੋਨਾ ਤੋਂ ਬਚਾ ਸਕਦੇ ਹੋ ਬਲਕਿ ਠੰਢ ਦੇ ਅਸਰ ਨੂੰ ਵੀ ਬੇਅਸਰ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਸਰਦੀ ਦੇ ਮੌਸਮ 'ਚ ਕਿਹੜੀਆਂ ਚੀਜ਼ਾਂ ਨੂੰ ਆਪਣੀ ਡੇਟੀ ਡਾਈਟ (Daily Diet) ‘ਚ ਸ਼ਾਮਲ ਕਰਨਾ ਸਹੀ ਰਹਿੰਦਾ ਹੈ।



ਰੋਜ਼ ਖਾਓ ਗੁੜ
ਸਰਦੀ ਦੇ ਮੌਸਮ 'ਚ ਤੁਹਾਨੂੰ ਗੁੜ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਗੁੜ ਤਾਸੀਰ 'ਚ ਗਰਮ ਹੁੰਦਾ ਹੈ। ਇਹ ਆਇਰਨ ਤੇ ਮਿਨਰਲਜ਼ ਨਾਲ ਭਰਪੂਰ ਹੁੰਦਾ ਹੈ। ਇਸ ਲਈ ਇਹ ਸਰੀਰ 'ਚ ਖੂਨ ਦਾ ਵਹਾਅ ਵਧਾ ਕੇ ਗਰਮਾਹਟ ਲਿਆਉਣ ਦਾ ਕੰਮ ਕਰਦਾ ਹੈ। ਹਾਲਾਂਕਿ ਗੁੜ ਦਾ ਸੇਵਨ ਹਰ ਦਿਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾ ਮਾਤਰਾ 'ਚ ਗੁੜ ਖਾਣ ਨਾਲ ਤੁਹਾਨੂੰ ਲੂਜ਼ ਮੋਸ਼ਨ ਜਾਂ ਮੂੰਹ 'ਚ ਛਾਲੇ ਹੋਣ ਦੀ ਸਮੱਸਿਆ ਹੋ ਸਕਦੀ ਹੈ।

ਹਰ ਰੋਜ਼ ਮੂੰਗਫਲੀ ਖਾਓ
ਮੂੰਗਫਲੀ ਨੂੰ 'ਗਰੀਬ ਦਾ ਕਾਜੂ' ਵੀ ਕਿਹਾ ਜਾਂਦਾ ਹੈ। ਇਹ ਗੱਲ ਦੱਸਣ ਲਈ ਕਾਫੀ ਹੈ ਕਿ ਮੂੰਗਫਲੀ 'ਚ ਕਿੰਨੇ ਗੁਣ ਹੁੰਦੇ ਹਨ...ਆਖਰ ਇਸ ਦੀ ਤੁਲਨਾ ਕਾਜੂ ਨਾਲ ਕੀਤੀ ਜਾ ਰਹੀ ਹੈ, ਜੋ ਸਭ ਤੋਂ ਮਹਿੰਗੇ ਡਰਾਈਫਰੂਟਜ਼ 'ਚ ਸ਼ਾਮਲ ਹੈ। ਮੂੰਗਫਲੀ ਸਰੀਰ ਨੂੰ ਨਿੱਘ ਦੇ ਕੇ ਪਾਚਨ ਕਿਰਿਆ ਨੂੰ ਸੁਧਾਰਨ 'ਚ ਵੀ ਮਦਦ ਕਰਦੀ ਹੈ। ਇਸ ਲਈ ਮਸ਼ਹੂਰ ਡਾਇਟੀਸ਼ੀਅਨ ਰੁਜੁਤਾ ਦਿਵੇਕਰ ਸਰਦੀਆਂ ਦੇ ਮੌਸਮ 'ਚ ਹਰ ਰੋਜ਼ ਮੂੰਗਫਲੀ, ਗੁੜ ਤੇ ਨਾਰੀਅਲ ਖਾਣ ਦੀ ਸਲਾਹ ਦਿੰਦੇ ਹਨ।

ਦੁੱਧ ਤੇ ਅੰਜੀਰ
ਅੰਜੀਰ ਬਹੁਤ ਗਰਮ ਹੁੰਦੀ ਹੈ। ਇਹ ਅਜਿਹਾ ਭੋਜਨ ਹੈ ਜੋ ਗਰਮੀਆਂ 'ਚ ਸਰੀਰ ਨੂੰ ਠੰਢਕ ਪ੍ਰਦਾਨ ਕਰਦਾ ਹੈ ਤੇ ਸਰਦੀਆਂ 'ਚ ਸਰੀਰ ਨੂੰ ਨਿੱਘ ਦੇਣ ਦਾ ਕੰਮ ਕਰਦਾ ਹੈ। ਇਸ ਲਈ ਤੁਸੀਂ ਹਰ ਰੋਜ਼ ਅੰਜੀਰ ਨੂੰ ਇੱਕ ਗਲਾਸ ਦੁੱਧ ਵਿੱਚ ਪਕਾ ਕੇ ਇਸ ਦਾ ਸੇਵਨ ਕਰੋ। ਤੁਹਾਡਾ ਸਰੀਰ ਵੀ ਤੰਦਰੁਸਤ ਹੋਵੇਗਾ ਤੇ ਤੁਹਾਨੂੰ ਜ਼ੁਕਾਮ ਵੀ ਨਹੀਂ ਹੋਵੇਗਾ।

ਕੇਲਾ ਰੋਜ਼ ਖਾਓ
ਕੇਲਾ ਇੱਕ ਅਜਿਹਾ ਫਲ ਹੈ, ਜੋ ਬਾਕੀ ਫਲਾਂ ਦੇ ਮੁਕਾਬਲੇ ਬਹੁਤ ਸਸਤੇ ਵਿੱਚ ਮਿਲਦਾ ਹੈ ਤੇ ਸਾਰਾ ਸਾਲ ਵੀ ਮਿਲਦਾ ਰਹਿੰਦਾ ਹੈ। ਕੇਲਾ ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ ਵਰਗੇ ਕਈ ਖਣਿਜਾਂ ਤੇ ਵਿਟਾਮਿਨਾਂ ਦਾ ਖਜ਼ਾਨਾ ਹੈ। ਇਹ ਸਰੀਰ ਨੂੰ ਸਿਹਤਮੰਦ ਬਣਾਉਣ, ਹੱਡੀਆਂ ਨੂੰ ਮਜ਼ਬੂਤ ਬਣਾਉਣ, ਵਾਲਾਂ ਨੂੰ ਸੰਘਣਾ ਬਣਾਉਣ ਤੇ ਚਮੜੀ ਨੂੰ ਜਵਾਨ ਰੱਖਣ 'ਚ ਮਦਦਗਾਰ ਹੈ। ਯਾਨੀ ਕੇਲਾ ਇਕ ਤਰ੍ਹਾਂ ਨਾਲ ਪੂਰੀ ਤਰ੍ਹਾਂ ਨਾਲ ਹੈਲਥ ਫੂਡ ਹੈ। ਇਸ ਲਈ ਤੁਹਾਨੂੰ ਹਰ ਰੋਜ਼ ਇਕ ਕੇਲਾ ਜ਼ਰੂਰ ਖਾਣਾ ਚਾਹੀਦਾ ਹੈ ਜਿਸ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਵੀ ਮਿਲਦੇ ਹਨ ਤੇ ਬਜਟ 'ਤੇ ਜ਼ਿਆਦਾ ਭਾਰ ਵੀ ਨਹੀਂ ਪੈਂਦਾ।



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904