ਜਿਸ ਤਰੀਕੇ ਨਾਲ ਪਿਛਲੇ ਕੁਝ ਸਾਲਾਂ ਤੋਂ ਦਿਲ ਦੇ ਦੌਰੇ ਦੀਆਂ ਘਟਨਾਵਾਂ ਵਧ ਰਹੀਆਂ ਹਨ। ਇਹ ਬਿਮਾਰੀ ਕਿਸੇ ਵੀ ਉਮਰ ਦੇ ਲੋਕਾਂ ਨੂੰ ਹੋ ਸਕਦੀ ਹੈ। ਅੱਜਕਲ ਦੇਖਿਆ ਜਾ ਰਿਹਾ ਹੈ ਕਿ 20-30 ਸਾਲ ਦੀ ਉਮਰ ਦੇ ਲੋਕਾਂ ਨੂੰ ਵੀ ਹਾਰਟ ਅਟੈਕ ਹੋ ਰਿਹਾ ਹੈ। ਫਿੱਟ ਦਿਸਣ ਵਾਲੇ ਲੋਕਾਂ ਨੂੰ ਵੀ ਦਿਲ ਦਾ ਦੌਰਾ ਪੈ ਰਿਹਾ ਹੈ। ਲੋਕ ਡਾਂਸ ਕਰਦੇ ਹੋਏ, ਵਰਕਆਊਟ ਕਰਦੇ ਹੋਏ, ਸੈਰ ਕਰਦੇ ਸਮੇਂ ਹਾਰਟ ਅਟੈਕ ਕਾਰਨ ਮਰ ਰਹੇ ਹਨ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਸ ਪਿੱਛੇ ਕੀ ਕਾਰਨ ਹੈ?


ਟੀਵੀ 9 ਵਿੱਚ ਛਪੀ ਖ਼ਬਰ ਅਨੁਸਾਰ ਕਾਰਡੀਓਲੋਜਿਸਟ ਡਾਕਟਰ ਸੰਜੇ ਕੁਮਾਰ ਦਾ ਕਹਿਣਾ ਹੈ ਕਿ ਹਾਰਟ ਅਟੈਕ ਦੇ ਮੁੱਖ ਕਾਰਨ ਮੋਟਾਪਾ, ਖ਼ਰਾਬ ਜੀਵਨ ਸ਼ੈਲੀ, ਹਾਈ ਬੀਪੀ, ਸ਼ੂਗਰ ਆਦਿ ਬਿਮਾਰੀਆਂ ਤੋਂ ਪੀੜਤ ਮਰੀਜ਼ ਹਨ। ਇਨ੍ਹਾਂ ਮਰੀਜ਼ਾਂ ਨੂੰ ਦਿਲ ਦੇ ਦੌਰੇ ਦਾ ਖ਼ਤਰਾ ਵੱਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ 45 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਨੂੰ ਹਾਰਟ ਅਟੈਕ ਦਾ ਖ਼ਤਰਾ ਵਧੇਰੇ ਰਹਿੰਦਾ ਹੈ, ਜਦੋਂ ਕਿ 55 ਸਾਲ ਦੀ ਉਮਰ ਤੋਂ ਬਾਅਦ ਔਰਤਾਂ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਹੁੰਦਾ ਹੈ। 45 ਸਾਲ ਦੀ ਉਮਰ ਤੋਂ ਬਾਅਦ ਹੈਵੀ ਵਰਕਆਊਟ ਕਰਨ ਤੋਂ ਬਚਣਾ ਚਾਹੀਦਾ ਹੈ। 45 ਸਾਲ ਦੀ ਉਮਰ ਤੋਂ ਬਾਅਦ ਤੁਹਾਨੂੰ ਵਰਕਆਊਟ ਘੱਟ ਕਰਨਾ ਚਾਹੀਦਾ ਹੈ। ਕਿਉਂਕਿ ਜ਼ਿਆਦਾ ਐਕਸਰਸਾਈਜ਼ ਹਾਰਟ ਅਟੈਕ ਦਾ ਖ਼ਤਰਾ ਵਧਾ ਸਕਦੀ ਹੈ।


ਇਹ ਵੀ ਪੜ੍ਹੋ: ਚਾਹ ਦੇ ਨਾਲ ਸਿਗਰੇਟ ਪੀਣ ਨਾਲ ਸਰੀਰ ਨੂੰ ਹੁੰਦੇ ਹਨ ਇਹ ਨੁਕਸਾਨ , ਜਾਣੋ ਕਿੰਨਾ ਖਤਰਨਾਕ ਹੈ ਇਹ ਕੰਬੀਨੇਸ਼ਨ


ਵਧਦੀ ਉਮਰ ਦੇ ਨਾਲ ਵਿਅਕਤੀ ਦੀ ਕੰਮ ਕਰਨ ਦੀ ਸਮਰੱਥਾ ਘਟਣ ਲੱਗਦੀ ਹੈ। ਜਦੋਂ ਲੋਕ 45 ਸਾਲ ਦੀ ਉਮਰ ਤੋਂ ਬਾਅਦ ਐਗਰੇਸਿਵ ਐਕਸਰਸਾੀਜ਼ ਜਾਂ ਕਸਰਤ ਕਰਦੇ ਹਨ, ਤਾਂ ਦਿਲ ਦੇ ਰੋਗਾਂ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਇਸ ਕਾਰਨ ਦੁੱਗਣੀ ਰਫ਼ਤਾਰ ਨਾਲ ਦਿਲ ਵਿੱਚ ਵਲੱਡ ਪੰਪ ਕਰਦਾ ਹੈ। ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਖਤਰਾ ਵੱਧ ਜਾਂਦਾ ਹੈ।



ਹਾਰਟ ਅਟੈਕ ਆਉਣ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ?


ਜੇਕਰ ਤੁਹਾਡੇ ਸਾਹਮਣੇ ਕਿਸੇ ਨੂੰ ਹਾਰਟ ਅਟੈਕ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਨੂੰ ਕਿਸੇ ਸਮਤਲ ਜਗ੍ਹਾ 'ਤੇ ਸਿੱਧਾ ਲਿਟਾ ਦਿਓ। ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਗਿਆ ਹੋਵੇ ਤਾਂ ਨਬਜ਼ ਚੈੱਕ ਕਰੋ। ਜੇਕਰ ਨਬਜ਼ ਬਿਲਕੁਲ ਵੀ ਨਾ ਲੱਭੇ ਤਾਂ ਸਮਝੋ ਕਿ ਵਿਅਕਤੀ ਨੂੰ ਹਾਰਟ ਅਟੈਕ ਹੋ ਗਿਆ ਹੈ। ਕਿਉਂਕਿ ਹਾਰਟ ਅਟੈਕ ਵਿੱਚ ਦਿਲ ਦੀ ਧੜਕਣ ਬੰਦ ਹੋ ਜਾਂਦੀ ਹੈ, ਇਸ ਲਈ ਨਬਜ਼ ਨਹੀਂ ਲੱਭੀ ਜਾ ਸਕਦੀ। ਦੋ-ਤਿੰਨ ਮਿੰਟਾਂ ਵਿਚ  ਉਸ ਦੇ ਦਿਲ ਨੂੰ ਰਿਵਾਈਵ ਕਰਨਾ ਜ਼ਰੂਰੀ ਹੈ, ਨਹੀਂ ਤਾਂ ਆਕਸੀਜਨ ਦੀ ਕਮੀ ਕਾਰਨ ਉਸ ਦਾ ਬ੍ਰੇਨ ਡੈਮੇਜ਼ ਹੋ ਸਕਦਾ ਹੈ। ਅਜਿਹੇ 'ਚ ਤੁਰੰਤ ਛਾਤੀ 'ਤੇ ਜ਼ੋਰ- ਜ਼ੋਰ ਨਾਲ ਮੁੱਕੇ ਮਾਰੋ। ਉਸ ਨੂੰ ਉਦੋਂ ਤੱਕ ਮੁੱਕੇ ਮਾਰੋ ਜਦੋਂ ਤੱਕ ਉਹ ਹੋਸ਼ ਵਿੱਚ ਨਹੀਂ ਆ ਜਾਂਦਾ। ਇਸ ਨਾਲ ਉਸ ਦਾ ਦਿਲ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ।


ਇਹ ਵੀ ਪੜ੍ਹੋ: ਕਿੰਨੀ ਤੇਜ਼ੀ ਨਾਲ ਵਧਦੇ ਹਨ ਕੈਂਸਰ ਸੈੱਲ? ਇਹ ਹੁੰਦੀ ਹੈ ਪੂਰੀ ਪ੍ਰਕਿਰਿਆ


ਬੇਹੋਸ਼ ਵਿਅਕਤੀ ਨੂੰ ਤੁਰੰਤ ਸੀਪੀਆਰ ਦੇਵੋ


ਜੇਕਰ ਕੋਈ ਬੇਹੋਸ਼ ਹੋ ਗਿਆ ਹੈ ਅਤੇ ਨਬਜ਼ ਨਹੀਂ ਚੱਲ ਰਹੀ ਹੈ, ਤਾਂ ਉਸ ਨੂੰ ਤੁਰੰਤ ਆਪਣੇ ਹੱਥਾਂ ਨਾਲ ਸੀਪੀਆਰ ਦਿਓ। CPR ਵਿੱਚ ਮੁੱਖ ਤੌਰ 'ਤੇ ਦੋ ਕੰਮ ਕੀਤੇ ਜਾਂਦੇ ਹਨ। ਪਹਿਲਾ ਹੈ ਛਾਤੀ ਨੂੰ ਦਬਾਉ ਅਤੇ ਦੂਸਰਾ ਹੈ ਮੂੰਹ ਰਾਹੀਂ ਸਾਹ ਦੇਣਾ ਜਿਸ ਨੂੰ ਮਾਊਥ ਟੂ ਮਾਊਥ ਰੇਸਪੀਰੇਸ਼ਨ ਕਿਹਾ ਜਾਂਦਾ ਹੈ। ਪਹਿਲਾਂ ਆਪਣੀ ਹਥੇਲੀ ਨੂੰ ਵਿਅਕਤੀ ਦੀ ਛਾਤੀ ਦੇ ਵਿਚਕਾਰ ਰੱਖੋ। ਪੰਪਿੰਗ ਕਰਦੇ ਸਮੇਂ, ਇੱਕ ਹੱਥ ਦੀ ਹਥੇਲੀ ਨੂੰ ਦੂਜੇ ਦੇ ਉੱਪਰ ਰੱਖੋ ਅਤੇ ਉਂਗਲਾਂ ਨੂੰ ਕੱਸ ਕੇ ਬੰਦ ਕਰੋ ਅਤੇ ਦੋਵੇਂ ਹੱਥਾਂ ਅਤੇ ਕੂਹਣੀਆਂ ਨੂੰ ਸਿੱਧਾ ਰੱਖੋ। ਇਸ ਤੋਂ ਬਾਅਦ ਛਾਤੀ ਨੂੰ ਪੰਪ ਕਰਕੇ ਛਾਤੀ ਨੂੰ ਦਬਾਇਆ ਜਾਂਦਾ ਹੈ। ਅਜਿਹਾ ਕਰਨ ਨਾਲ ਦਿਲ ਦੀ ਧੜਕਣ ਫਿਰ ਤੋਂ ਸ਼ੁਰੂ ਹੋ ਜਾਂਦੀ ਹੈ। ਹਥੇਲੀ ਨਾਲ ਛਾਤੀ ਨੂੰ 1-2 ਇੰਚ ਤੱਕ ਦਬਾਓ, ਇਸ ਨੂੰ ਇੱਕ ਮਿੰਟ ਵਿੱਚ ਸੌ ਵਾਰ ਕਰੋ।



Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ 'ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।