Henna for hair benefits: ਸਰੀਰ ਦੇ ਨਾਲ-ਨਾਲ ਵਾਲਾਂ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਗਰਮੀਆਂ ਦਾ ਮੌਸਮ ਆ ਰਿਹਾ ਹੈ। ਇਸ ਮੌਸਮ ਦੇ ਵਿੱਚ ਵਾਲਾਂ 'ਚ ਕਾਫੀ ਪਸੀਨਾ ਆਉਂਦਾ ਹੈ, ਜਿਸ ਕਾਰਨ ਗੰਦਗੀ ਅਤੇ ਟੁੱਟਣ ਦੀ ਸ਼ਿਕਾਇਤ ਵਧ ਜਾਂਦੀ ਹੈ। ਇੰਨਾ ਹੀ ਨਹੀਂ, ਵਾਲ ਬਹੁਤ ਜ਼ਿਆਦਾ ਝੜਨ ਲੱਗ ਜਾਂਦੇ ਹਨ ਅਤੇ ਸੁੱਕੇ ਵੀ ਹੋ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਇੱਕ ਕੁਦਰਤੀ ਤੱਤ ਹੈ, ਜੋ ਵਾਲਾਂ ਦੀ ਪੂਰੀ ਦੇਖਭਾਲ ਕਰ ਸਕਦਾ ਹੈ, ਉਹ ਹੈ ਮਹਿੰਦੀ। ਜੀ ਹਾਂ, ਹੱਥਾਂ ਦੀ ਖੂਬਸੂਰਤ ਤਾਂ ਇਹ ਵਧਾਉਂਦੀ ਹੈ ਪਰ ਇਹ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਨਰਮ, ਮੁਲਾਇਮ ਅਤੇ ਸੰਘਣੇ ਵਾਲ ਵਿਅਕਤੀ ਦੀ ਸ਼ਖ਼ਸੀਅਤ ਨੂੰ ਨਿਖਾਰਦੇ ਹਨ। ਪਰ ਜੇਕਰ ਤੁਹਾਨੂੰ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਹਨ ਅਤੇ ਉਨ੍ਹਾਂ ਦੀ ਦੇਖਭਾਲ ਲਈ ਕੁਦਰਤੀ ਇਲਾਜ ਦੀ ਤਲਾਸ਼ ਕਰ ਰਹੇ ਹੋ, ਤਾਂ ਮਹਿੰਦੀ ਇਸ ਦਾ ਜਵਾਬ ਹੈ। ਆਓ ਜਾਣਦੇ ਹਾਂ ਵਾਲਾਂ 'ਤੇ ਮਹਿੰਦੀ ਲਗਾਉਣ ਦੇ ਫਾਇਦਿਆਂ ਬਾਰੇ (know about the benefits of applying henna on hair)।
ਵਾਲਾਂ 'ਤੇ ਮਹਿੰਦੀ ਲਗਾਉਣ ਦੇ ਕੀ ਫਾਇਦੇ ਹਨ?
ਸਕੈਲਪ ਨੂੰ ਹਾਈਡ੍ਰੇਟ ਕਰਦੀ ਹੈ
ਮਹਿੰਦੀ ਕੁਦਰਤੀ ਤੌਰ 'ਤੇ ਸਕੈਲਪ ਦੇ ਐਸਿਡ-ਅਲਕਲੀਨ ਸੰਤੁਲਨ ਨੂੰ ਬਹਾਲ ਕਰਨ ਵਿੱਚ ਮਦਦ ਕਰਦੀ ਹੈ। ਇਹ ਸੰਤੁਲਨ ਜੜ੍ਹਾਂ ਅਤੇ ਵਾਲਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਵਾਲਾਂ ਨੂੰ ਹਾਈਡ੍ਰੇਟ ਕਰਨ ਵਿੱਚ ਵੀ ਮਦਦ ਕਰਦਾ ਹੈ। ਹਾਲਾਂਕਿ ਵਾਲਾਂ ਲਈ ਮਹਿੰਦੀ ਦੀ ਚੋਣ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਜ਼ਰੂਰੀ ਹਨ। ਇਸ ਦੇ ਕੰਡੀਸ਼ਨਿੰਗ ਏਜੰਟ ਪੋਸ਼ਣ ਅਤੇ ਹਾਈਡਰੇਸ਼ਨ ਪ੍ਰਦਾਨ ਕਰਦੇ ਹਨ। ਇਸ ਕਾਰਨ ਵਾਲ ਝੜਨ ਤੋਂ ਮੁਕਤ ਹੋ ਜਾਂਦੇ ਹਨ ਅਤੇ ਘੱਟ ਉਲਝ ਜਾਂਦੇ ਹਨ।
ਗੰਦਗੀ ਤੋਂ ਮੁਕਤ
ਮਹਿੰਦੀ ਲਗਾਉਣ ਦਾ ਸਭ ਤੋਂ ਮਹੱਤਵਪੂਰਨ ਫਾਇਦਾ ਇਹ ਹੈ ਕਿ ਇਹ ਸਕੈਲਪ ਨੂੰ ਗੰਦਗੀ ਤੋਂ ਮੁਕਤ ਬਣਾਉਂਦਾ ਹੈ। ਇਸਦੇ ਲਈ ਤੁਹਾਨੂੰ ਚਾਹ ਦੀਆਂ ਪੱਤੀਆਂ ਜਾਂ ਹੋਰ ਜੜੀ ਬੂਟੀਆਂ ਵਾਲੇ ਪਾਣੀ ਨੂੰ ਉਬਾਲਣ ਦੀ ਜ਼ਰੂਰਤ ਨਹੀਂ ਹੈ, ਬਸ ਇੱਕ ਲੋਹੇ ਦੇ ਕਟੋਰੇ ਵਿੱਚ ਮਹਿੰਦੀ ਨੂੰ ਮਿਲਾਓ ਅਤੇ ਫਿਰ ਅਪਲਾਈ ਕਰੋ। ਇਸ ਨੂੰ ਜੜ੍ਹਾਂ 'ਤੇ ਸਮਾਨ ਰੂਪ ਨਾਲ ਲਗਾਓ। ਦਸਤਾਨੇ ਪਹਿਨਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡੇ ਹੱਥਾਂ 'ਤੇ ਦਾਗ ਨਾ ਪੈਣ।
ਹੋਰ ਪੜ੍ਹੋ : ਰੋਜ਼ਾਨਾ ਨਹਾਉਣਾ ਸਹੀ ਜਾਂ ਫਿਰ ਹਫ਼ਤੇ 'ਚ ਕਦੇ-ਕਦੇ ਨਹਾਉਣਾ? ਜਾਣੋ ਮਾਹਿਰਾਂ ਤੋਂ ਫਾਇਦੇ ਤੇ ਨੁਕਸਾਨ
ਕੁਦਰਤੀ ਸਮੱਗਰੀ
ਮਹਿੰਦੀ ਵਿੱਚ ਮੌਜੂਦ ਕੁਦਰਤੀ ਤੱਤਾਂ ਦੀ ਚੰਗੀ ਮਾਤਰਾ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਨਾਲ ਵਾਲਾਂ ਨੂੰ ਹਾਈਡ੍ਰੇਟਿਡ ਮਹਿਸੂਸ ਹੁੰਦਾ ਹੈ। ਹਾਲਾਂਕਿ, ਮਹਿੰਦੀ ਖਰੀਦਣ ਤੋਂ ਪਹਿਲਾਂ, ਲੇਬਲ ਨੂੰ ਧਿਆਨ ਨਾਲ ਚੈੱਕ ਕਰੋ ਅਤੇ ਯਕੀਨੀ ਬਣਾਓ ਕਿ ਇਹ 100% ਕੁਦਰਤੀ ਹੈ।
ਰੰਗਦਾਰ ਵਿਕਲਪ
ਉਹ ਦਿਨ ਗਏ ਜਦੋਂ ਮਹਿੰਦੀ ਸੰਤਰੀ ਰੰਗ ਦੀ ਹੁੰਦੀ ਸੀ। ਅੱਜ ਕੱਲ੍ਹ ਬਜ਼ਾਰ ਵਿੱਚ ਕਾਲੇ, ਭੂਰੇ, ਕਾਪਰ, ਬਰਗੰਡੀ, ਲਾਲ, ਚਾਕਲੇਟ ਸਮੇਤ ਹੋਰ ਵੀ ਕਈ ਰੰਗਾਂ ਦੀ ਚੋਣ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਸਟਾਈਲਿਸ਼ ਹੇਅਰ ਕਲਰ ਨੂੰ ਫਲਾਂਟ ਕਰਨਾ ਪਸੰਦ ਕਰਦੇ ਹੋ, ਤਾਂ ਤੁਸੀਂ ਸੁਰੱਖਿਅਤ ਰੂਪ ਨਾਲ ਕੁਦਰਤੀ ਰੰਗ ਲਈ ਜਾ ਸਕਦੇ ਹੋ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ