Home remedies to get rid of flies: ਬਰਸਾਤ ਦਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਮੌਸਮੀ ਕੀੜੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਨਾਲ ਹੀ ਬਰਸਾਤ ਆਉਂਦੇ ਹੀ ਘਰਾਂ 'ਚ ਮੱਖੀਆਂ ਦਾ ਆਤੰਕ ਵੀ ਵੱਧ ਜਾਂਦਾ ਹੈ। ਮੱਖੀਆਂ ਦੀ ਗੂੰਜ ਕਾਰਨ ਲੋਕ ਬਹੁਤ ਗੁੱਸੇ ਤੇ ਪ੍ਰੇਸ਼ਾਨ ਹੁੰਦੇ ਹਨ। ਇਸ ਸਮੱਸਿਆ ਤੋਂ ਬਚਣ ਲਈ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਮੱਖੀਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।


ਤੁਹਾਨੂੰ ਪਤਾ ਹੀ ਹੋਵੇਗਾ ਕਿ ਮੱਖੀਆਂ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਹਨ। ਮੱਖੀਆਂ ਨੂੰ ਰੋਗ ਪੈਦਾ ਕਰਨ ਵਾਲੇ ਜੀਵਾਂ ਵਿੱਚੋਂ ਪਹਿਲੇ ਨੰਬਰ 'ਤੇ ਮੰਨਿਆ ਜਾਂਦਾ ਹੈ। ਮੱਖੀਆਂ 'ਚ ਲੱਖਾਂ ਕਿਸਮਾਂ ਦੇ ਬੈਕਟੀਰੀਆ ਮੌਜੂਦ ਹੁੰਦੇ ਹਨ, ਜੋ ਸਾਡੀਆਂ ਖਾਣ-ਪੀਣ ਵਾਲੀਆਂ ਵਸਤੂਆਂ ਅਤੇ ਹੋਰ ਜ਼ਰੂਰੀ ਚੀਜ਼ਾਂ 'ਤੇ ਬੈਠ ਕੇ ਉਨ੍ਹਾਂ ਨੂੰ ਪ੍ਰਦੂਸ਼ਿਤ ਕਰਦੇ ਹਨ।


ਆਓ ਜਾਣਦੇ ਹਾਂ ਘਰੇਲੂ ਨੁਸਖੇ -


ਘਰੇਲੂ ਸਪ੍ਰੇਅ - ਮੱਖੀਆਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੈਮੀਕਲ ਸਪ੍ਰੇਅ ਦੀ ਬਜਾਏ ਕੁਦਰਤੀ ਸਪ੍ਰੇਅ ਦੀ ਵਰਤੋਂ ਕਰ ਸਕਦੇ ਹੋ, ਜਿਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਇਹ ਮੱਖੀਆਂ ਨੂੰ ਭਜਾਉਣ 'ਚ ਬਹੁਤ ਕਾਰਗਰ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਸਿਰਫ਼ ਇੱਕ ਕੱਪ ਪਾਣੀ, ਦੋ ਚਮਚ ਲੂਣ ਅਤੇ ਨਿੰਬੂ ਦੀਆਂ ਕੁਝ ਬੂੰਦਾਂ ਦੀ ਲੋੜ ਹੈ। ਤਿੰਨਾਂ ਦੇ ਮਿਸ਼ਰਣ ਨੂੰ ਇੱਕ ਸਪ੍ਰੇਅ ਬੋਤਲ 'ਚ ਭਰ ਕੇ ਤੁਸੀਂ ਘਰ ਦੀਆਂ ਖਿੜਕੀਆਂ ਅਤੇ ਦਰਵਾਜ਼ਿਆਂ 'ਤੇ ਛਿੜਕ ਸਕਦੇ ਹੋ। ਅਜਿਹਾ ਕਰਨ ਨਾਲ ਮੱਖੀਆਂ ਤੁਹਾਡੇ ਘਰੋਂ ਭੱਜ ਜਾਣਗੀਆਂ।


ਪੁਦੀਨੇ ਦਾ ਪੌਦਾ - ਤੁਹਾਨੂੰ ਉਨ੍ਹਾਂ ਥਾਵਾਂ 'ਤੇ ਪੁਦੀਨੇ ਦਾ ਪੌਦਾ ਲਗਾਉਣਾ ਚਾਹੀਦਾ ਹੈ ਜਿੱਥੇ ਮੱਖੀਆਂ ਘਰ 'ਚ ਦਾਖਲ ਹੁੰਦੀਆਂ ਹਨ। ਪੁਦੀਨੇ ਦਾ ਪੌਦਾ ਨੈਚੁਰਲ ਰਿਪੇਲੇਂਟ ਦੀ ਤਰ੍ਹਾਂ ਕੰਮ ਕਰਦਾ ਹੈ, ਤਾਂ ਜੋ ਮੱਖੀਆਂ ਤੁਹਾਡੇ ਘਰ ਅੰਦਰ ਨਾ ਆਉਣ।


ਦਾਲਚੀਨੀ - ਤੁਸੀਂ ਦਾਲਚੀਨੀ ਦੀ ਮਦਦ ਨਾਲ ਮੱਖੀਆਂ ਨੂੰ ਵੀ ਭਜਾ ਸਕਦੇ ਹੋ, ਕਿਉਂਕਿ ਦਾਲਚੀਨੀ ਦੀ ਮਹਿਕ ਮੱਖੀਆਂ ਨੂੰ ਪਸੰਦ ਨਹੀਂ ਹੁੰਦੀ।


ਭਾਂਡੇ ਜੂਠੇ ਨਾ ਛੱਡੋ - ਮੱਖੀਆਂ ਅਕਸਰ ਜੂਠੇ ਭਾਂਡਿਆਂ ਵੱਲ ਆਕਰਸ਼ਿਤ ਹੁੰਦੀਆਂ ਹਨ। ਇਸ ਲਈ ਸਾਨੂੰ ਆਪਣੇ ਘਰਾਂ 'ਚ ਜੂਠੇ ਭਾਂਡੇ ਨਹੀਂ ਰੱਖਣੇ ਚਾਹੀਦੇ।