Mosquito : ਮੱਛਰ ਮਾਰਨ ਵਾਲੇ ਲਿਕੁਇਡ ਜਾਂ ਕੋਇਲ ਨਾਲ ਗਰਮੀਆਂ 'ਚ ਮੱਛਰਾਂ ਤੋਂ ਛੁਟਕਾਰਾ ਪਾ ਸਕਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਕਿ ਮੱਛਰ ਮਾਰਨ ਵਾਲਾ ਲਿੁਕਇਡ ਜਾਂ ਕੋਇਲ ਵੀ ਕਈ ਬਿਮਾਰੀਆਂ ਦਾ ਘਰ ਹੈ। ਇੱਕ ਰਿਸਰਚ 'ਚ ਇਹ ਪਾਇਆ ਗਿਆ ਹੈ ਕਿ ਮੱਛਰ ਮਾਰਨ ਵਾਲੀ ਕੋਇਲ 100 ਸਿਗਰਟਾਂ ਜਿੰਨਾ ਖ਼ਤਰਨਾਕ ਹੁੰਦੀ ਹੈ। ਇਸ 'ਚ ਲਗਭਗ 2.5 ਪੀਐਮ ਧੂੰਆਂ ਨਿਕਲਦਾ ਹੈ। ਇਸੇ ਤਰ੍ਹਾਂ ਦੇ ਮੱਛਰ ਮਾਰਨ ਵਾਲੇ ਜਿਹੜੇ ਲਿਕੁਇਡ ਬਾਜ਼ਾਰ 'ਚ ਮਿਲਦੇ ਹਨ, ਉਹ ਸਿਹਤ ਲਈ ਬਹੁਤ ਖ਼ਤਰਨਾਕ ਹਨ।


ਅਜਿਹੇ 'ਚ ਆਓ ਜਾਣਦੇ ਹਾਂ ਕਿ ਮੱਛਰਾਂ ਨੂੰ ਮਾਰਨ ਵਾਲੇ ਲਿਕੁਇਡ 'ਚ ਅਜਿਹਾ ਕੀ ਹੁੰਦਾ ਹੈ, ਜੋ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ। ਤਾਂ ਜਾਣੋ ਇਹ ਤਰਲ ਤੁਹਾਡੀ ਸਿਹਤ ਲਈ ਕਿੰਨਾ ਹਾਨੀਕਾਰਕ ਹੈ...


ਸਿਹਤ ਲਈ ਖ਼ਤਰਨਾਕ ਕਿਉਂ ਹੈ?


ਦਰਅਸਲ, ਮੱਛਰਾਂ ਨੂੰ ਮਾਰਨ ਵਾਲੇ ਲਿਕੁਇਡ 'ਚ ਕੁਝ ਅਜਿਹੇ ਤੱਤ ਹੁੰਦੇ ਹਨ, ਜੋ ਸਾਹ ਦੇ ਨਾਲ ਅੰਦਰ ਚਲੇ ਜਾਂਦੇ ਹਨ ਅਤੇ ਸਾਹ ਲੈਣ 'ਚ ਮੁਸ਼ਕਲ ਪੈਦਾ ਕਰ ਸਕਦੇ ਹਨ। ਮੱਛਰ ਮਾਰਨ ਵਾਲੇ ਲਿਕੁਇਡ 'ਚ ਅਲੈਥ੍ਰਿਨ ਅਤੇ ਏਅਰੋਸੋਲ ਦਾ ਮਿਸ਼ਰਣ ਹੁੰਦਾ ਹੈ ਅਤੇ ਬੋਤਲ ਦੇ ਸਿਰ 'ਚ ਇੱਕ ਕਾਰਬਨ ਇਲੈਕਟ੍ਰੋਡ ਰਾਡ ਪਾਈ ਜਾਂਦੀ ਹੈ। ਜਦੋਂ ਫਿਲਾਮੈਂਟ ਗਰਮ ਹੋ ਜਾਂਦਾ ਹੈ ਤਾਂ ਇਲੈਕਟ੍ਰੋਡ ਰਾਡ ਦਾ ਤਾਪਮਾਨ ਵਧਦਾ ਹੈ। ਇਸ ਤੋਂ ਬਾਅਦ ਇਹ ਗਰਮ ਹੋ ਕੇ ਹਵਾ 'ਚ ਘੁੱਲ੍ਹਦਾ ਹੈ ਅਤੇ ਸਾਹ ਰਾਹੀਂ ਸਰੀਰ 'ਚ ਦਾਖਲ ਹੁੰਦਾ ਹੈ। ਇਸ ਦੇ ਨਾਲ ਹੀ ਗਲੇ 'ਚ ਖਰਾਸ਼ ਅਤੇ ਸਿਰ ਦਰਦ ਦੀ ਸ਼ਿਕਾਇਤ ਹੁੰਦੀ ਹੈ।


ਇਸ ਤੋਂ ਨਿਕਲਣ ਵਾਲਾ ਧੂੰਆਂ ਸਰੀਰ ਦੇ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਂਦਾ ਹੈ, ਜਿਸ ਕਾਰਨ ਸਾਹ ਲੈਣ 'ਚ ਦਿੱਕਤ ਹੁੰਦੀ ਹੈ। ਇਸੇ ਲਈ ਡਾਕਟਰਾਂ ਦੀ ਸਲਾਹ ਹੈ ਕਿ ਮੱਛਰ ਮਾਰਨ ਵਾਲੀ ਦਵਾਈ ਦੀ ਸੰਜਮ ਨਾਲ ਵਰਤੋਂ ਕਰਨੀ ਚਾਹੀਦੀ ਹੈ। ਖਾਸ ਕਰਕੇ ਛੋਟੇ ਬੱਚਿਆਂ ਲਈ ਇਸ ਦੀ ਵਰਤੋਂ ਨਾ ਕਰਕੇ ਮੱਛਰਦਾਨੀ ਦੀ ਵਰਤੋਂ ਕੀਤੀ ਜਾ ਸਕਦੀ ਹੈ।


ਕਰੀਮ ਦਾ ਕੀ ਹੁੰਦਾ ਹੈ ਅਸਰ?


ਕੁਝ ਲੋਕ ਮੱਛਰਾਂ ਤੋਂ ਬਚਣ ਲਈ ਸਰੀਰ 'ਤੇ ਕਰੀਮ ਵੀ ਲਗਾਉਂਦੇ ਹਨ। ਇਹ ਕਰੀਮ ਸਾਨੂੰ ਮੱਛਰਾਂ ਤੋਂ ਤਾਂ ਬਚਾ ਸਕਦੀ ਹੈ ਪਰ ਇਸ ਦੇ ਚਮੜੀ 'ਤੇ ਮਾੜੇ ਪ੍ਰਭਾਵ ਵੀ ਹਨ। ਮੱਛਰਾਂ ਤੋਂ ਛੁਟਕਾਰਾ ਪਾਉਣ ਲਈ ਲਗਾਈ ਗਈ ਇਹ ਕਰੀਮ ਚਮੜੀ 'ਤੇ ਵੀ ਬਹੁਤ ਪ੍ਰਭਾਵ ਪਾਉਂਦੀ ਹੈ। ਇਸ ਕਰੀਮ 'ਚ ਪਾਏ ਜਾਣ ਵਾਲੇ ਕੈਮੀਕਲ ਸਾਡੀ ਚਮੜੀ 'ਤੇ ਇਨਫੈਕਸ਼ਨ ਦਾ ਕਾਰਨ ਵੀ ਬਣ ਸਕਦੇ ਹਨ। ਮੱਛਰ ਭਜਾਉਣ ਵਾਲੇ ਪਦਾਰਥਾਂ 'ਚ DEET ਹੁੰਦਾ ਹੈ ਜੋ ਜ਼ਿਆਦਾਤਰ ਵਰਤਣ ਲਈ ਸੁਰੱਖਿਅਤ ਹੁੰਦਾ ਹੈ। ਪਰ ਇਸ 'ਚ ਮੌਜੂਦ ਰਸਾਇਣਾਂ ਦੀ ਲਗਾਤਾਰ ਵਰਤੋਂ ਚਮੜੀ ਅਤੇ ਸਰੀਰ 'ਤੇ ਡੂੰਘਾ ਪ੍ਰਭਾਵ ਪਾ ਸਕਦੀ ਹੈ।