Relation Between Sleeping Hours And Age: ਨੀਂਦ ਦੀ ਲੋੜ ਬੱਚਿਆਂ ਨੂੰ ਬਾਲਗਾਂ ਨਾਲੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਸੌਂਦੇ ਸਮੇਂ ਬੱਚਿਆਂ ਦੇ ਦਿਮਾਗ ਦਾ ਵਿਕਾਸ ਹੋ ਰਿਹਾ ਹੁੰਦਾ ਹੈ। ਇਹੀ ਕਾਰਨ ਹੈ ਕਿ ਛੋਟੇ ਬੱਚੇ ਵੱਡਿਆਂ ਨਾਲੋਂ ਜ਼ਿਆਦਾ ਸੌਂਦੇ ਹਨ ਤੇ ਜਿਵੇਂ-ਜਿਵੇਂ ਉਮਰ ਵਧਦੀ ਜਾਂਦੀ ਹੈ, ਨੀਂਦ ਦੇ ਘੰਟੇ ਘਟਦੇ ਜਾਂਦੇ ਹਨ। ਹਾਲਾਂਕਿ 7 ਤੋਂ 8 ਘੰਟੇ ਦੀ ਸਥਿਰ ਨੀਂਦ ਦਾ ਫਾਰਮੂਲਾ ਹਰ ਉਸ ਵਿਅਕਤੀ 'ਤੇ ਲਾਗੂ ਹੁੰਦਾ ਹੈ, ਜਿਸ ਦੀ ਉਮਰ 18 ਸਾਲ ਤੋਂ ਵੱਧ ਹੈ।



ਇੱਥੇ ਸਭ ਤੋਂ ਪਹਿਲਾਂ ਜਾਣੋ ਨੀਂਦ ਦੀ ਜ਼ਰੂਰਤ ਤੇ ਇਸ ਦੇ ਫ਼ਾਇਦੇ..

ਨੀਂਦ ਸਰੀਰ ਨੂੰ ਸ਼ਾਂਤ ਕਰਨ, ਮਾਸਪੇਸ਼ੀਆਂ ਦੇ ਤਣਾਅ ਤੋਂ ਰਾਹਤ ਪਾਉਣ ਤੇ ਸੈੱਲਾਂ ਦੀ ਮੁਰੰਮਤ ਕਰਨ ਲਈ ਜ਼ਰੂਰੀ ਹੈ।

ਨੀਂਦ ਮਾਨਸਿਕ ਤਣਾਅ ਨੂੰ ਦੂਰ ਕਰਕੇ ਮਨ ਨੂੰ ਸ਼ਾਂਤ ਕਰਨ 'ਚ ਮਦਦ ਕਰਦੀ ਹੈ। ਇਸ ਨਾਲ ਤੁਹਾਡਾ ਦਿਮਾਗ ਜ਼ਿੰਦਗੀ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਤੇ ਨਵੀਆਂ ਚੀਜ਼ਾਂ ਸਿੱਖਣ ਲਈ ਤਿਆਰ ਹੁੰਦਾ ਹੈ।

ਸਿਰਫ਼ ਸੌਣ ਦੇ ਘੰਟੇ ਹੀ ਨਹੀਂ, ਨੀਂਦ ਦੀ ਗੁਣਵੱਤਾ ਵੀ ਮਹੱਤਵਪੂਰਨ ਹੈ। ਤੁਹਾਡੀ ਸਰੀਰਕ ਤੇ ਮਾਨਸਿਕ ਸਿਹਤ ਨੀਂਦ ਦੀ ਗੁਣਵੱਤਾ 'ਤੇ ਨਿਰਭਰ ਕਰਦੀ ਹੈ।

ਵਧੀ ਹੋਈ ਕੁਸ਼ਲਤਾ ਤੇ ਭਾਵਨਾਤਮਕ ਤਾਕਤ ਲਈ ਚੰਗੀ ਤੇ ਡੂੰਘੀ ਨੀਂਦ ਵੀ ਜ਼ਰੂਰੀ ਹੁੰਦੀ ਹੈ।

ਉਮਰ ਦੇ ਹਿਸਾਬ ਨਾਲ ਭਰਪੂਰ ਨੀਂਦ ਲੈਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਦੀ ਹੈ, ਦਿਮਾਗ ਠੀਕ ਕੰਮ ਕਰਦਾ ਹੈ, ਦਿਲ ਸਿਹਤਮੰਦ ਰਹਿੰਦਾ ਹੈ ਤੇ ਗੁਰਦੇ, ਲੀਵਰ ਦੀਆਂ ਸਮੱਸਿਆਵਾਂ ਵੀ ਦੂਰ ਰਹਿੰਦੀਆਂ ਹਨ।

ਸਿੱਖਣ ਦੀ ਸਮਰੱਥਾ ਨੂੰ ਵਧਾਉਣ ਲਈ ਮਨ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੈ ਤੇ ਇਸ ਲਈ ਲੋੜੀਂਦੀ ਨੀਂਦ ਜ਼ਰੂਰੀ ਹੈ।

ਨਵੀਂ ਭਾਸ਼ਾ ਸਿੱਖਣ ਤੋਂ ਲੈ ਕੇ ਕੰਮ ਤੇ ਕਰੀਅਰ ਦੀ ਯੋਜਨਾਬੰਦੀ ਤੱਕ ਸਾਰੇ ਕੰਮਾਂ 'ਚ ਵਧੀਆ ਨਤੀਜੇ ਪ੍ਰਾਪਤ ਕਰਨ ਲਈ ਕਾਫ਼ੀ ਘੰਟੇ ਡੂੰਘੀ ਨੀਂਦ ਲੈਣ ਦੀ ਲੋੜ ਹੁੰਦੀ ਹੈ।

ਕਿਸ ਉਮਰ 'ਚ ਤੁਹਾਨੂੰ ਕਿੰਨੇ ਘੰਟੇ ਸੌਣਾ ਚਾਹੀਦਾ ਹੈ?

ਨਵਜੰਮੇ ਬੱਚੇ ਲਈ

1 ਤੋਂ 4 ਹਫ਼ਤੇ ਦੇ ਬੱਚੇ ਨੂੰ ਦਿਨ 'ਚ 15 ਤੋਂ 17 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।

1 ਤੋਂ 4 ਮਹੀਨੇ ਦੇ ਬੱਚੇ ਨੂੰ 14 ਤੋਂ 15 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।

4 ਮਹੀਨੇ ਤੋਂ 12 ਮਹੀਨਿਆਂ ਦੇ ਬੱਚੇ ਨੂੰ 13 ਤੋਂ 14 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ

 

1 ਸਾਲ ਤੋਂ ਵੱਧ ਉਮਰ ਲਈ

1 ਸਾਲ ਤੋਂ 3 ਸਾਲ ਦੇ ਬੱਚੇ ਨੂੰ 12 ਤੋਂ 13 ਘੰਟੇ ਦੀ ਨੀਂਦ ਦੀ ਲੋੜ ਹੁੰਦੀ ਹੈ।

3 ਤੋਂ 6 ਸਾਲ ਦੇ ਬੱਚੇ ਲਈ 10 ਤੋਂ 12 ਘੰਟੇ ਦੀ ਨੀਂਦ ਜ਼ਰੂਰੀ ਹੈ।

 
6 ਸਾਲ ਤੋਂ ਵੱਧ ਉਮਰ ਦੇ ਲਈ

6 ਤੋਂ 12 ਸਾਲ ਦੇ ਬੱਚੇ ਨੂੰ ਹਰ ਰੋਜ਼ ਲਗਭਗ 9 ਤੋਂ 10 ਘੰਟੇ ਸੌਣਾ ਚਾਹੀਦਾ ਹੈ।

12 ਤੋਂ 18 ਸਾਲ ਦੇ ਬੱਚਿਆਂ ਨੂੰ ਹਰ ਰੋਜ਼ 8 ਤੋਂ 10 ਘੰਟੇ ਦੀ ਨੀਂਦ ਲੈਣੀ ਚਾਹੀਦੀ ਹੈ।

ਜਦਕਿ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਹਰ ਰੋਜ਼ 7 ਤੋਂ 8 ਘੰਟੇ ਸੌਣਾ ਚਾਹੀਦਾ ਹੈ।

Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।