How to get rid of sunburn on face: ਜ਼ਿਆਦਾਤਰ ਲੋਕਾਂ ਨੂੰ ਗਰਮੀਆਂ 'ਚ ਧੁੱਪ 'ਚ ਨਿਕਲਣ ਕਾਰਨ ਝੁਲਸਣ (ਸਨਬਰਨ) ਲੱਗ ਜਾਂਦੀ ਹੈ, ਜਿਸ ਕਾਰਨ ਕਾਫੀ ਸਮੱਸਿਆ ਹੁੰਦੀ ਹੈ। ਧੁੱਪ 'ਚ ਹੋਣ ਵਾਲੇ ਧੱਫੜਾਂ 'ਤੇ ਬਹੁਤ ਖਾਰਸ਼ ਹੁੰਦੀ ਹੈ। ਇਸ ਕਾਰਨ ਸਾਡੀ ਚਮੜੀ ਵੀ ਬਹੁਤ ਜ਼ਿਆਦਾ ਫਿੱਕੀ ਹੋ ਜਾਂਦੀ ਹੈ। ਜੇਕਰ ਤੁਹਾਨੂੰ ਵੀ ਸਨਬਰਨ ਦੀ ਸਮੱਸਿਆ ਹੈ ਤਾਂ ਅਸੀਂ ਤੁਹਾਡੇ ਲਈ ਇਸ ਦਾ ਘਰੇਲੂ ਨੁਸਖਾ ਲੈ ਕੇ ਆਏ ਹਾਂ। ਅਜਿਹੀ ਸਥਿਤੀ ਵਿੱਚ, ਇੱਥੇ ਅਸੀਂ ਤੁਹਾਨੂੰ ਸਨਬਰਨ ਤੋਂ ਛੁਟਕਾਰਾ ਪਾਉਣ ਦਾ ਤਰੀਕਾ ਦੱਸਾਂਗੇ।
ਨਾਰੀਅਲ ਤੇਲ- ਨਾਰੀਅਲ ਤੇਲ ਚਮੜੀ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ, ਤੁਹਾਡੀ ਚਮੜੀ ਦੀ ਕਿਸਮ ਕੋਈ ਵੀ ਹੋਵੇ ਪਰ ਤੁਸੀਂ ਨਾਰੀਅਲ ਤੇਲ ਦੀ ਵਰਤੋਂ ਕਰ ਸਕਦੇ ਹੋ। ਖਾਸ ਤੌਰ 'ਤੇ ਜੇਕਰ ਚਮੜੀ 'ਤੇ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੋਵੇ ਜਾਂ ਝੁਲਸਣ (ਸਨਬਰਨ) ਦੀ ਸਮੱਸਿਆ ਹੋਵੇ ਤਾਂ ਨਾਰੀਅਲ ਦਾ ਤੇਲ ਚਮੜੀ ਲਈ ਹਰ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।
ਬਰਫ਼ ਲਗਾਓ- ਜੇਕਰ ਤੁਸੀਂ ਸਨਬਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਆਈਸ ਫੇਸ਼ੀਅਲ ਵੀ ਕਰ ਸਕਦੇ ਹੋ। ਆਈਸ ਫੇਸ਼ੀਅਲ ਲਈ ਤੁਸੀਂ ਕੁਝ ਦੇਰ ਲਈ ਚਿਹਰੇ 'ਤੇ ਬਰਫ਼ ਨੂੰ ਸਿੱਧੇ ਚਮੜੀ 'ਤੇ ਲਗਾਉਣ ਦੀ ਬਜਾਏ ਪਹਿਲਾਂ ਇਸ ਨੂ ਸੂਤੀ ਕੱਪੜੇ ਨੂੰ ਬੰਨ੍ਹੋ, ਹੁਣ ਤੁਸੀਂ ਇਸ ਨੂੰ ਚਿਹਰੇ 'ਤੇ ਲਗਾਓ। ਸਿਰਫ 5 ਮਿੰਟ ਲਈ ਚਿਹਰੇ 'ਤੇ ਬਰਫ ਲਗਾਓ। ਅਜਿਹਾ ਕਰਨ ਨਾਲ ਤੁਹਾਨੂੰ 2 ਫਾਇਦੇ ਹੋਣਗੇ, ਜੇਕਰ ਤੁਹਾਨੂੰ ਵੱਡੇ ਪੋਰਸ ਜਾਂ ਖੁੱਲ੍ਹੇ ਪੋਰਸ ਦੀ ਸ਼ਿਕਾਇਤ ਹੈ ਤਾਂ ਤੁਹਾਨੂੰ ਉਸ 'ਚ ਰਾਹਤ ਮਿਲੇਗੀ ਅਤੇ ਸਨਬਪਨ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ।
ਐਲੋਵੇਰਾ ਜੈਲ ਦੇ ਨਾਲ ਖੀਰਾ - ਸਭ ਤੋਂ ਪਹਿਲਾਂ ਖੀਰੇ ਨੂੰ ਪੀਸ ਕੇ ਇੱਕ ਕਟੋਰੀ ਵਿੱਚ ਇਸ ਦਾ ਰਸ ਕੱਢ ਲਓ, ਹੁਣ ਇਸ ਜੂਸ ਵਿੱਚ ਐਲੋਵੇਰਾ ਜੈੱਲ ਮਿਲਾਓ, ਜੇਕਰ ਘਰ ਵਿੱਚ ਐਲੋਵੇਰਾ ਦਾ ਦਰੱਖਤ ਲਗਾਇਆ ਗਿਆ ਹੈ ਤਾਂ ਤੁਸੀਂ ਇਸ ਦੇ ਪੱਤੇ ਤੋੜ ਕੇ ਕੁਝ ਸਮੇਂ ਲਈ ਪਾਣੀ ਵਿੱਚ ਛੱਡ ਸਕਦੇ ਹੋ, ਜਦੋਂ ਇਸ ਦਾ ਪੀਲਾ ਹਿੱਸਾ ਬਾਹਰ ਆ ਜਾਵੇ ਤਾਂ ਤੁਸੀਂ ਇਸ ਦਾ ਜੈੱਲ ਕੱਢ ਲਓ, ਹੁਣ ਇਨ੍ਹਾਂ ਦੋਵਾਂ ਨੂੰ ਮਿਕਸ ਕਰ ਲਓ ਅਤੇ ਇਸ ਮਿਸ਼ਰਣ ਨੂੰ ਫਰਿੱਜ 'ਚ ਰੱਖੋ, ਜਦੋਂ ਇਹ ਮਿਸ਼ਰਣ ਠੰਡਾ ਹੋ ਜਾਵੇ ਤਾਂ ਤੁਸੀਂ ਇਸ ਨੂੰ ਚਿਹਰੇ ਉਤੇ ਸਨਬਰਨ 'ਤੇ ਲਗਾਓ। 15 ਮਿੰਟਾਂ ਲਈ ਚਿਹਰੇ 'ਤੇ ਲਗਾਓ ਅਤੇ ਫਿਰ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ।
ਗੁਲਾਬ ਜਲ ਵਿੱਚ ਚੰਦਨ ਪਾਊਡਰ- ਚੰਦਨ ਪਾਊਡਰ ਅਤੇ ਗੁਲਾਬ ਜਲ ਨੂੰ ਮਿਲਾ ਲਓ, ਹੁਣ ਇਸ ਮਿਸ਼ਰਣ ਨੂੰ ਸਨਬਰਨ ਦੇ ਨਿਸ਼ਾਨ 'ਤੇ ਲਗਾਓ, ਇਸ ਮਿਸ਼ਰਣ ਨੂੰ ਚਿਹਰੇ 'ਤੇ 20 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਤੁਸੀਂ ਚਿਹਰਾ ਧੋ ਲਓ। ਜੇਕਰ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਇਨ੍ਹਾਂ ਘਰੇਲੂ ਨੁਸਖਿਆਂ ਨੂੰ ਅਪਣਾਓ ਤਾਂ ਤੁਹਾਨੂੰ ਵਧੀਆ ਨਤੀਜੇ ਮਿਲਣਗੇ।
ਅਜਿਹਾ ਕਰਨ ਨਾਲ ਹੋਰ ਸਮੱਸਿਆਵਾਂ ਪੈਦਾ ਹੋ ਸਕਦੀਆਂ
ਸਾਬਣ ਦੀ ਵਰਤੋਂ ਕਰਨ ਨਾਲ ਸਨਬਰਨ ਦੀ ਸਮੱਸਿਆ ਹੋਰ ਵੀ ਵੱਧ ਸਕਦੀ ਹੈ, ਇਸ ਲਈ ਜਦੋਂ ਵੀ ਤੁਹਾਨੂੰ ਸਨਬਰਨ ਦੀ ਸਮੱਸਿਆ ਹੋਵੇ ਤਾਂ ਸਭ ਤੋਂ ਪਹਿਲਾਂ ਸਾਬਣ ਲਗਾਉਣਾ ਬੰਦ ਕਰ ਦਿਓ। ਜੇਕਰ ਤੁਸੀਂ ਚਾਹੋ ਤਾਂ ਕ੍ਰੀਮ ਬੇਸਡ ਫੇਸ ਵਾਸ਼ ਦੀ ਵਰਤੋਂ ਕਰ ਸਕਦੇ ਹੋ, ਇਸ ਨਾਲ ਤੁਹਾਡੇ ਚਿਹਰੇ 'ਤੇ ਕੋਈ ਜਲਣ ਨਹੀਂ ਹੋਵੇਗੀ।
ਜੇਕਰ ਚਿਹਰੇ 'ਤੇ ਸਨਬਰਨ ਦੀ ਸਮੱਸਿਆ ਹੈ ਤਾਂ ਤੁਹਾਨੂੰ ਸਕਰਬ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਹੈ। ਸਕਰਬ ਕਰਨ ਨਾਲ ਤੁਹਾਡੀ ਚਮੜੀ 'ਤੇ ਜ਼ਿਆਦਾ ਰੈਸ਼ੇਜ ਜਾਂ ਛਿੱਲ ਪੈ ਸਕਦੀ ਹੈ। ਦਰਅਸਲ, ਧੁੱਪ (ਸਨਬਰਨ) ਕਾਰਨ ਚਮੜੀ ਦੀ ਪਹਿਲੀ ਪਰਤ ਛਿੱਲ ਜਾਂਦੀ ਹੈ, ਜਿਸ ਕਾਰਨ ਤੁਹਾਡੀ ਚਮੜੀ 'ਤੇ ਲਾਲ ਧੱਫੜ ਨਜ਼ਰ ਆਉਣ ਲੱਗਦੇ ਹਨ।
ਸਨਬਰਨ ਵਿੱਚ ਫੇਸ਼ੀਅਲ ਦੀ ਵਰਤੋਂ ਬਿਲਕੁਲ ਨਹੀਂ ਕਰਨੀ ਚਾਹੀਦੀ ਕਿਉਂਕਿ ਕਿਸੇ ਵੀ ਇਨਫੈਕਸ਼ਨ ਜਾਂ ਝੁਲਸਣ ਵਿੱਚ ਫੇਸ਼ੀਅਲ ਅਤੇ ਬਲੀਚ ਚਿਹਰੇ ਦੀ ਸਮੱਸਿਆ ਨੂੰ ਵਧਾ ਦਿੰਦੇ ਹਨ।
ਜੇਕਰ ਤੁਸੀਂ ਸਨਬਰਨ 'ਚ ਮੇਕਅੱਪ ਲਗਾਉਂਦੇ ਹੋ ਤਾਂ ਤੁਹਾਡੇ ਚਿਹਰੇ 'ਤੇ ਝੁਲਸਣ ਜਲਦੀ ਠੀਕ ਨਹੀਂ ਹੋਵੇਗੀ, ਇਸ ਲਈ ਉਦੋਂ ਤੱਕ ਮੇਕਅਪ ਦੀ ਵਰਤੋਂ ਨਾ ਕਰੋ ਜਦੋਂ ਤੱਕ ਤੁਹਾਡੀ ਸਨਬਰਨ ਠੀਕ ਨਹੀਂ ਹੋ ਜਾਂਦੀ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ-
ਬਾਹਰ ਜਾਂਦੇ ਸਮੇਂ ਯਾਦ ਨਾਲ ਸਨਸਕ੍ਰੀਨ ਜ਼ਰੂਰ ਲਗਾਓ।
ਸਨਸਕ੍ਰੀਨ ਦੇ ਨਾਲ ਮਾਇਸਚਰਾਈਜ਼ਰ ਲਗਾਉਣਾ ਨਾ ਭੁੱਲੋ।
ਭਰਪੂਰ ਮਾਤਰਾ ਵਿੱਚ ਪਾਣੀ ਪੀਓ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।
ਕਿਸੇ ਵੀ ਕਾਰਨ ਕਰਕੇ ਆਪਣੇ ਚਿਹਰੇ ਨੂੰ ਵਾਰ-ਵਾਰ ਨਾ ਛੂਹੋ।
ਗਰਮੀਆਂ 'ਚ ਧੁੱਪ ਕਾਰਨ ਹੋਣ ਵਾਲੇ ਸਨਬਰਨ ਨੂੰ ਕਿਵੇਂ ਕਰੀਏ ਦੂਰ, ਅਪਣਾਓ ਇਹ ਘਰੇਲੂ ਨੁਸਖੇ
abp sanjha
Updated at:
20 Mar 2022 02:22 PM (IST)
ਜ਼ਿਆਦਾਤਰ ਲੋਕਾਂ ਨੂੰ ਗਰਮੀਆਂ 'ਚ ਧੁੱਪ 'ਚ ਨਿਕਲਣ ਕਾਰਨ ਝੁਲਸਣ (ਸਨਬਰਨ) ਲੱਗ ਜਾਂਦੀ ਹੈ, ਜਿਸ ਕਾਰਨ ਕਾਫੀ ਸਮੱਸਿਆ ਹੁੰਦੀ ਹੈ। ਧੁੱਪ 'ਚ ਹੋਣ ਵਾਲੇ ਧੱਫੜਾਂ 'ਤੇ ਬਹੁਤ ਖਾਰਸ਼ ਹੁੰਦੀ ਹੈ।
Sun_Burn
NEXT
PREV
Published at:
20 Mar 2022 02:22 PM (IST)
- - - - - - - - - Advertisement - - - - - - - - -