Air Conditioner: ਸਰਦੀਆਂ ਵਿੱਚ ਏਸੀ ਯਾਨੀ ਏਅਰ ਕੰਡੀਸ਼ਨਰ ਦੀ ਵਰਤੋਂ ਘੱਟ ਹੋ ਜਾਂਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਇਸ ਦਾ ਧਿਆਨ ਰੱਖਣਾ ਬੰਦ ਕਰ ਦਿਓ। ਜਿਵੇਂ ਹੀ ਏਸੀ ਦੀ ਜ਼ਰੂਰਤ ਖਤਮ ਹੁੰਦੀ ਹੈ, ਲੋਕ ਇਸ ਦੀ ਸਾਂਭ-ਸੰਭਾਲ ਕਰਨਾ ਭੁੱਲ ਜਾਂਦੇ ਹਨ ਅਤੇ ਫਿਰ ਅਗਲੇ ਸੀਜ਼ਨ ਵਿੱਚ ਇਸਨੂੰ ਚਲਾ ਲੈਂਦੇ ਹਨ।
ਪਰ, ਇਦਾਂ ਨਹੀਂ ਕਰਨਾ ਚਾਹੀਦਾ। ਅਜਿਹਾ ਕਰਨ ਨਾਲ AC ਖਰਾਬ ਹੋ ਸਕਦਾ ਹੈ ਅਤੇ ਫਿਰ ਤੁਹਾਨੂੰ ਇਸ ਦੀ ਮੁਰੰਮਤ ਲਈ ਪੈਸੇ ਖਰਚਣੇ ਪੈ ਸਕਦੇ ਹਨ। ਥੋੜਾ ਜਿਹਾ ਧਿਆਨ ਰੱਖ ਕੇ, ਤੁਸੀਂ ਆਪਣੇ AC ਦੀ ਉਮਰ ਵਧਾ ਸਕਦੇ ਹੋ ਅਤੇ ਅਗਲੀਆਂ ਗਰਮੀਆਂ ਵਿੱਚ ਵੀ ਜ਼ਬਰਦਸਤ ਠੰਡਕ ਦਾ ਮਜ਼ਾ ਲੈ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਕਿ ਸਰਦੀਆਂ ਵਿੱਚ ਤੁਹਾਨੂੰ ਏਸੀ ਦੀ ਦੇਖਭਾਲ ਕਿਵੇਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ: Arthritis: ਨੌਜਵਾਨਾਂ 'ਚ ਵੱਧ ਰਹੀ ਗਠੀਏ ਦੀ ਬਿਮਾਰੀ, ਜਾਣੋ ਲੱਛਣ ਤੇ ਕਿਹੜੇ ਲੋਕਾਂ ਨੂੰ ਹੁੰਦਾ ਵੱਧ ਖਤਰਾ?
ਸਰਦੀਆਂ ਵਿੱਚ AC ਦਾ ਧਿਆਨ ਰੱਖਣ ਲਈ ਕਰੋ ਇਹ ਕੰਮ
ਧੂੜ-ਮਿੱਟੀ ਸਾਫ਼ ਕਰੋ - ਸਮੇਂ-ਸਮੇਂ 'ਤੇ AC ਦੀਆਂ ਆਊਟਡੋਰ ਅਤੇ ਇਨਡੋਰ ਯੂਨਿਟਾਂ ਨੂੰ ਸਾਫ਼ ਕਰੋ। ਤੁਸੀਂ ਇਸ ਨੂੰ ਗਿੱਲੇ ਕੱਪੜੇ ਜਾਂ ਵੈਕਿਊਮ ਕਲੀਨਰ ਨਾਲ ਸਾਫ਼ ਕਰਦੇ ਰਹੋ।
ਫਿਲਟਰ ਨੂੰ ਬਦਲੋ - ਧੂੜ ਨਾਲ ਭਰਿਆ ਫਿਲਟਰ AC ਦੀ ਕਾਰਗੁਜ਼ਾਰੀ ਨੂੰ ਘਟਾਉਂਦਾ ਹੈ ਅਤੇ ਬਿਜਲੀ ਦੀ ਖਪਤ ਨੂੰ ਵਧਾਉਂਦਾ ਹੈ।
ਢੱਕਣ ਲਗਾਓ - ਏਸੀ ਨੂੰ ਧੂੜ ਅਤੇ ਹੋਰ ਕਣਾਂ ਤੋਂ ਬਚਾਉਣ ਲਈ ਸਰਦੀਆਂ ਵਿੱਚ ਢੱਕਣ ਲਗਾਓ। AC ਨੂੰ ਢੱਕਣ ਲਈ ਤੁਸੀਂ ਪੁਰਾਣੀ ਚਾਦਰ ਜਾਂ ਕੱਪੜੇ ਦੀ ਵਰਤੋਂ ਕਰ ਸਕਦੇ ਹੋ।
ਸਰਵਿਸ - ਸਾਲ ਵਿੱਚ ਇੱਕ ਵਾਰ ਇੱਕ ਪੇਸ਼ੇਵਰ ਦੁਆਰਾ AC ਦੀ ਸਰਵਿਸ ਕਰਵਾਉਣੀ ਚਾਹੀਦੀ ਹੈ। ਜੇਕਰ AC ਦਾ ਕੋਈ ਹਿੱਸਾ ਖਰਾਬ ਹੋ ਗਿਆ ਹੈ ਤਾਂ ਉਸ ਨੂੰ ਠੀਕ ਕਰਵਾਓ ਜਾਂ ਬਦਲੋ।
ਡਰੇਨੇਜ ਸਿਸਟਮ ਦੀ ਜਾਂਚ ਕਰੋ - ਯਕੀਨੀ ਬਣਾਓ ਕਿ AC ਦਾ ਡਰੇਨੇਜ ਸਿਸਟਮ ਸਾਫ਼ ਹੈ। ਜੇਕਰ ਇਸ 'ਚ ਕੋਈ ਰੁਕਾਵਟ ਹੈ ਤਾਂ ਉਸ ਨੂੰ ਹਟਾ ਦਿਓ।
ਕਮਰੇ ਨੂੰ ਹਵਾਦਾਰ ਰੱਖੋ - ਸਰਦੀਆਂ ਵਿੱਚ ਵੀ ਕਮਰੇ ਨੂੰ ਹਵਾਦਾਰ ਰੱਖੋ ਤਾਂ ਕਿ ਨਮੀ ਨਾ ਰਹੇ।
ਇਹ ਵੀ ਪੜ੍ਹੋ: ਸੈਨੇਟਰੀ ਪੈਡ ਨਾਲ ਹੋ ਸਕਦਾ ਕੈਂਸਰ? ਜ਼ਰੂਰ ਜਾਣ ਲਓ ਆਪਣੀ ਸਿਹਤ ਨਾਲ ਜੁੜੀਆਂ ਆਹ ਖਾਸ ਗੱਲਾਂ
ਅਗਲੀਆਂ ਗਰਮੀਆਂ 'ਚ ਠੰਡਾ ਰਹਿਣ ਲਈ ਕਰੋ ਆਹ ਕੰਮ
ਵਰਤਣ ਤੋਂ ਪਹਿਲਾਂ - ਗਰਮੀਆਂ ਸ਼ੁਰੂ ਹੋਣ ਤੋਂ ਪਹਿਲਾਂ ਏਸੀ ਦੀ ਜਾਂਚ ਕਰੋ ਕਿ ਇਹ ਠੀਕ ਤਰ੍ਹਾਂ ਕੰਮ ਕਰ ਰਿਹਾ ਹੈ।
ਗੈਸ ਦੀ ਜਾਂਚ - AC ਦੀ ਗੈਸ ਦੀ ਜਾਂਚ ਕਰਨਾ ਯਕੀਨੀ ਬਣਾਓ। AC 'ਚ ਗੈਸ ਘੱਟ ਹੈ ਤਾਂ ਭਰਵਾ ਲਓ।
ਕੰਪ੍ਰੈਸਰ ਦੀ ਜਾਂਚ ਕਰਨਾ - ਕੰਪ੍ਰੈਸਰ AC ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਯਕੀਨੀ ਬਣਾਓ ਕਿ ਇਹ ਸਹੀ ਢੰਗ ਨਾਲ ਕੰਮ ਕਰ ਰਿਹਾ ਹੈ।