Ber (Jujube) Benefits: ਬੇਰ ਅਜਿਹਾ ਫਲ ਹੈ ਜੋ ਕਿ ਸੀਜ਼ਨ ਦੇ ਨਾਲ ਆਉਂਦਾ ਹੈ। ਜੀ ਹਾਂ ਬੇਰ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ। ਜਿਸ ਕਰਕੇ ਲੋਕ ਬਹੁਤ ਹੀ ਬੇਸਬਰੀ ਦੇ ਨਾਲ ਇਸ ਦੀ ਉਡੀਕ ਕਰਦੇ ਹਨ। ਹਰੇ-ਭੂਰੇ ਰੰਗ ਦੇ ਬੇਰ ਸਿਹਤ ਲਈ ਵੀ ਬਹੁਤ ਫਾਇਦੇਮੰਦ (Green-brown Jujube are also very beneficial for health) ਹੁੰਦੇ ਹਨ। ਇਸ 'ਚ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ, ਜਿਵੇਂ ਫਾਈਬਰ, ਆਇਰਨ, ਵਿਟਾਮਿਨ, ਕੈਲਸ਼ੀਅਮ ਆਦਿ। ਇਸ ਲਈ ਜਦੋਂ ਵੀ ਬੇਰ ਬਾਜ਼ਾਰਾਂ ਦੇ ਵਿੱਚ ਆਉਂਦਾ ਹੈ ਤਾਂ ਇਸ ਦਾ ਸੇਵਨ ਜ਼ਰੂਰ ਕਰੋ।



ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੇਰ ਦਾ ਸੇਵਨ ਕਰਨ ਨਾਲ ਕਬਜ਼ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ ਅਤੇ ਪਾਚਨ ਕਿਰਿਆ ਵਿਚ ਸੁਧਾਰ ਹੁੰਦਾ ਹੈ। ਇੰਨਾ ਹੀ ਨਹੀਂ, ਬੇਰ ਦਾ ਸੇਵਨ ਕਰਨ ਨਾਲ ਕਈ ਬਿਮਾਰੀਆਂ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ। ਇਸ ਵਿੱਚ ਦਿਲ ਦੀ ਬਿਮਾਰੀ ਵੀ ਸ਼ਾਮਲ ਹੈ। ਸਰੀਰ ਦੇ ਨਾਲ ਨਾਲ ਬੇਰ ਚਮੜੀ ਦੇ ਲਈ ਵੀ ਫਾਇਦੇਮੰਦ ਹੈ। ਇਸ ਦੇ ਸੇਵਨ ਨਾਲ ਸਕਿਨ ਸਬੰਧੀ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ।


ਚਮੜੀ ਲਈ ਬੇਰ ਖਾਣ ਦੇ ਫਾਇਦੇ (Benefits of eating jujube for skin)


ਚਮੜੀ ਦੀ ਸੁਸਤੀ ਦੂਰ ਹੋ ਜਾਂਦੀ ਹੈ


ਬੇਰ ਵਿਟਾਮਿਨ ਸੀ, ਵਿਟਾਮਿਨ ਏ ਅਤੇ ਵਿਟਾਮਿਨ ਬੀ ਦਾ ਵਧੀਆ ਸਰੋਤ ਹੈ। ਡਾਈਟ ਐਨ ਕਯੂਰ ਦੀ ਡਾਇਟੀਸ਼ੀਅਨ ਅਤੇ ਨਿਊਟ੍ਰੀਸ਼ਨਿਸਟ ਦਿਵਿਆ ਗਾਂਧੀ ਦੇ ਅਨੁਸਾਰ, "ਇਹ ਸਾਰੇ ਤੱਤ ਐਂਟੀਆਕਸੀਡੈਂਟ ਹਨ, ਜੋ ਚਮੜੀ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ। ਇੰਨਾ ਹੀ ਨਹੀਂ, ਇਹ ਚਿਹਰੇ ਤੋਂ ਰੁੱਖੇਪਨ ਨੂੰ ਦੂਰ ਕਰਦਾ ਹੈ ਅਤੇ ਚਮੜੀ ਨੂੰ ਹਾਈਡਰੇਟ ਵੀ ਰੱਖਦਾ ਹੈ।


ਇਸ ਤੋਂ ਇਲਾਵਾ ਇਸ 'ਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵਰਗੇ ਖਣਿਜ ਵੀ ਹੁੰਦੇ ਹਨ, ਜੋ ਚਮੜੀ ਲਈ ਫਾਇਦੇਮੰਦ ਮੰਨੇ ਜਾਂਦੇ ਹਨ। ਇਸ ਤਰ੍ਹਾਂ, ਬੇਰ ਦਾ ਸੇਵਨ ਕਰਨ ਨਾਲ ਚਮੜੀ ਸਿਹਤਮੰਦ ਰਹਿੰਦੀ ਹੈ।"


ਹੋਰ ਪੜ੍ਹੋ : ਜੇਕਰ ਰੋਜ਼ਨਾ ਪੀਂਦੇ ਹੋ ਸੇਬ ਦਾ ਜੂਸ ਤਾਂ ਹੋਣਗੇ ਇਹ ਚਮਤਕਾਰੀ ਫਾਇਦੇ...ਪਰ ਨਾਲ ਹੀ ਜਾਣ ਲਓ ਇਹ ਸਾਵਧਾਨੀਆਂ


ਚਮੜੀ ਦੇ ਟੋਨ ਨੂੰ ਸੁਧਾਰਦਾ ਹੈ


ਬੇਰ ਦਾ ਸੇਵਨ ਕਰਨ ਨਾਲ ਚਮੜੀ ਨਿਖਰ ਜਾਂਦੀ ਹੈ। ਦਿਵਿਆ ਗਾਂਧੀ ਦੇ ਅਨੁਸਾਰ, "ਕੰਮ ਦੇ ਵਧਦੇ ਤਣਾਅ ਅਤੇ ਵਧਦੇ ਪ੍ਰਦੂਸ਼ਣ ਦਾ ਚਮੜੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਨੂੰ ਘਟਾਉਣ ਲਈ, ਔਰਤਾਂ ਅਤੇ ਮਰਦਾਂ ਕਈ ਤਰ੍ਹਾਂ ਦੇ ਰਸਾਇਣਾਂ ਵਾਲੀਆਂ ਕਰੀਮਾਂ ਜਾਂ ਚਿਹਰੇ ਦੇ ਉਤਪਾਦਾਂ ਦੀ ਵਰਤੋਂ ਕਰਦੇ ਹਨ। ਜਿਸ ਕਰਕੇ ਕਈ ਵਾਰ ਸਕਿਨ ਖਰਾਬ ਵੀ ਹੋ ਜਾਂਦੀ ਹੈ। ਜੇਕਰ ਤੁਸੀਂ ਬੇਰ ਦਾ ਸੇਵਨ ਕਰਦੇ ਹੋ, ਤਾਂ ਤੁਹਾਡੀ ਚਮੜੀ ਦਾ ਰੰਗ ਕੁਦਰਤੀ ਤੌਰ 'ਤੇ ਸਹੀ ਹੋਵੇਗਾ। ਅਸਲ 'ਚ ਬੇਰ 'ਚ ਫਾਈਬਰ ਹੁੰਦਾ ਹੈ, ਜੋ ਪਾਚਨ ਨੂੰ ਠੀਕ ਰੱਖਦਾ ਹੈ। ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਇਸ ਦਾ ਸਕਾਰਾਤਮਕ ਪ੍ਰਭਾਵ ਚਮੜੀ 'ਤੇ ਦਿਖਾਈ ਦਿੰਦਾ ਹੈ।"


ਸਕਿਨ ਏਜਿੰਗ ਨੂੰ ਕੰਟਰੋਲ


ਅਸੀਂ ਸਾਰੇ ਜਾਣਦੇ ਹਾਂ ਕਿ ਮੌਜੂਦਾ ਜੀਵਨ ਸ਼ੈਲੀ ਅਜਿਹੀ ਬਣ ਗਈ ਹੈ ਕਿ ਹਰ ਕੋਈ ਜ਼ਿਆਦਾ ਕੰਮ ਕਰਨ ਤੋਂ ਪ੍ਰੇਸ਼ਾਨ ਹੈ। ਇਸ ਦਾ ਮਾੜਾ ਅਸਰ ਚਮੜੀ 'ਤੇ ਵੀ ਦੇਖਣ ਨੂੰ ਮਿਲਦਾ ਹੈ। ਦਿਵਿਆ ਗਾਂਧੀ ਕਹਿੰਦੀ ਹੈ, ''ਖਾਸ ਕਰਕੇ ਜਵਾਨੀ 'ਚ ਝੁਰੜੀਆਂ ਜਾਂ ਫਿਰ ਘੱਟ ਉਮਰ 'ਚ ਹੀ ਝੁਰੜੀਆਂ ਦਿਖਾਈ ਦੇਣ ਲੱਗਦੀਆਂ ਹਨ। ਇਸ ਦੇ ਲਈ ਗਲਤ ਖਾਣ-ਪੀਣ ਦੀਆਂ ਆਦਤਾਂ ਵੀ ਜ਼ਿੰਮੇਵਾਰ ਹਨ।


ਇਸ ਦੇ ਨਾਲ ਹੀ ਜੇਕਰ ਤੁਸੀਂ ਬੇਰ ਨੂੰ ਆਪਣੀ ਡਾਈਟ ਦਾ ਹਿੱਸਾ ਬਣਾਉਂਦੇ ਹੋ, ਤਾਂ ਤੁਸੀਂ ਵਧਦੀ ਉਮਰ ਦੇ ਲੱਛਣਾਂ 'ਚ ਕਮੀ ਦੇਖ ਸਕਦੇ ਹੋ। ਮਾਹਿਰਾਂ ਅਨੁਸਾਰ ਇਸ ਵਿੱਚ ਫਾਈਟੋਨਿਊਟ੍ਰੀਐਂਟਸ ਹੁੰਦੇ ਹਨ। ਇਸ ਵਿਚ ਐਂਟੀ-ਇੰਫਲੇਮੇਟਰੀ ਤੱਤ ਵੀ ਹੁੰਦੇ ਹਨ। ਉਨ੍ਹਾਂ ਦੀ ਮਦਦ ਨਾਲ ਬੁਢਾਪੇ ਦੀ ਪ੍ਰਕਿਰਿਆ ਨੂੰ ਹੌਲੀ ਕੀਤਾ ਜਾ ਸਕਦਾ ਹੈ।"


ਚਮੜੀ ਦੀ ਮੁਰੰਮਤ


ਔਰਤਾਂ ਦੇ ਚਿਹਰੇ 'ਤੇ ਮਰਦਾਂ ਦੇ ਮੁਕਾਬਲੇ ਜ਼ਿਆਦਾ ਦਾਗ-ਧੱਬੇ ਹੁੰਦੇ ਹਨ। ਬੇਰ ਖਾਣ ਨਾਲ ਦਾਗ ਅਤੇ ਮੁਹਾਂਸੇ ਘੱਟ ਹੋ ਸਕਦੇ ਹਨ, ਕਾਲੇ ਧੱਬੇ ਵੀ ਘੱਟ ਹੋ ਸਕਦੇ ਹਨ ਅਤੇ ਹਾਈਪਰਪੀਗਮੈਂਟੇਸ਼ਨ ਨੂੰ ਦੂਰ ਕਰ ਸਕਦੇ ਹਨ। ਅਸਲ 'ਚ ਬੇਰ 'ਚ ਵਿਟਾਮਿਨ ਸੀ ਹੁੰਦਾ ਹੈ। ਇਹ ਵਿਟਾਮਿਨ ਚਮੜੀ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੁਦਰਤੀ ਤੌਰ 'ਤੇ ਚਮੜੀ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ।


ਬੇਰ ਨੂੰ ਆਪਣੀ ਖੁਰਾਕ ਵਿੱਚ ਕਿਵੇਂ ਸ਼ਾਮਲ ਕਰੀਏ-



  • ਬੇਰ ਨੂੰ ਇੱਕ ਫਲ ਦੇ ਰੂਪ ਵਿੱਚ ਖਾਧਾ ਜਾ ਸਕਦਾ ਹੈ।

  • ਬੇਰ ਤੋਂ ਕਈ ਤਰ੍ਹਾਂ ਦੇ ਪਕਵਾਨ ਬਣਾਏ ਜਾ ਸਕਦੇ ਹਨ, ਤੁਸੀਂ ਉਨ੍ਹਾਂ ਨੂੰ ਟ੍ਰਾਈ ਕਰ ਸਕਦੇ ਹੋ।

  • ਬੇਰ ਦੇ ਪੱਤੇ ਅਤੇ ਇਸ ਦੀਆਂ ਜੜ੍ਹਾਂ ਨੂੰ ਵੀ ਭੋਜਨ ਵਿੱਚ ਵਰਤਿਆ ਜਾਂਦਾ ਹੈ।

  • ਬੇਰ ਦੀ ਚਾਹ ਵੀ ਬਹੁਤ ਫਾਇਦੇਮੰਦ ਹੁੰਦੀ ਹੈ।


 


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।