Womens Day WhatsApp Messages : 8 ਮਾਰਚ ਯਾਨੀਕਿ ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਹ ਖਾਸ ਦਿਨ ਔਰਤਾਂ ਦੇ ਸਨਮਾਨ ਲਈ ਮਨਾਇਆ ਜਾਂਦਾ ਹੈ। ਵੈਸੇ ਤਾਂ ਹਰ ਦਿਨ ਔਰਤ ਲਈ ਖਾਸ ਬਣਾ ਚਾਹੀਦਾ ਹੈ। ਕਿਉਂਕਿ ਸਾਡੇ ਸਾਰੇ ਰਿਸ਼ਤੇ ਔਰਤ ਦੇ ਨਾਲ ਜੁੜੇ ਹੁੰਦੇ ਹਨ। ਔਰਤ ਕਦੇ ਮਾਂ,ਭੈਣ,ਧੀ, ਪਤਨੀ, ਪ੍ਰੇਮਿਕਾ ਦੇ ਰੂਪ ਵਿੱਚ ਹਮੇਸ਼ਾ ਸਾਥ ਦਿੰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਵੀ ਆਪਣੀ ਮਹਿਲਾ ਦੋਸਤ ਜਾਂ ਪਤਨੀ ਜਾਂ ਮਾਂ, ਬੇਟੀ, ਭੈਣ ਜਾਂ ਕਿਸੇ ਹੋਰ ਔਰਤ ਨੂੰ ਵਧਾਈ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਨ੍ਹਾਂ ਖੂਬਸੂਰਤ ਸਟੇਟਸ ਦੀ ਮਦਦ ਨਾਲ ਉਸ ਨੂੰ ਖਾਸ ਮਹਿਸੂਸ ਕਰਵਾ ਸਕਦੇ ਹੋ।



ਦਰਦ ਨੂੰ ਭੁੱਲ ਹਮੇਸ਼ਾ ਮੁਸਕਰਾਉਂਦੀ
ਇਹ ਹੇ ਨਾਰੀ ਜੋ ਘਰ ਬਣਾਉਂਦੀ ਹੈ
ਹਰ ਪਲ ਹਰ ਕਿਸੇ ਦੀ ਜ਼ਿੰਦਗੀ ਨੂੰ ਰੌਸ਼ਨ ਕਰਦੀ ਹੈ,
ਉਹ ਸ਼ਕਤੀ ਹੈ, ਉਹ ਔਰਤ ਹੈ।
Happy International Women's Day 2024


ਹਰ ਰਸਤੇ ਹੋ ਰਹੇ ਰੌਸ਼ਨ
ਦੇਖੋ ਕਿਤੇ ਕੋਈ ਮਹਿਲਾ ਤਾਂ ਨਹੀਂ ਆ ਰਹੀ ਹੈ
ਮਹਿਲਾ ਦਿਵਸ 2024 ਦੀਆਂ ਮੁਬਾਰਕਾਂ


ਸਭ ਦਾ ਧਿਆਨ ਰੱਖਦੀ ਹੋ
ਹਰ ਇੱਕ ਦਾ ਦਰਦ ਸਾਂਝਾ ਕਰਦੀ ਹੋ,
ਇੱਟਾਂ ਦੇ ਮਕਾਨ ਨੂੰ ਘਰ ਬਣਾ ਦਿੰਦੀ ਹੋ
ਮੈਂਨੂੰ ਤੇਰੇ ਤੋਂ ਜ਼ਿਆਦਾ ਹਿੰਮਤ ਵਾਲਾ ਕੋਈ ਨਹੀਂ ਦਿਖਦਾ
Happy International Women's Day 2024


ਦੁਨੀਆਂ ਕਿਉਂ ਕਹਿੰਦੀ ਹੈ ਔਰਤਾਂ ਨੂੰ ਕਮਜ਼ੋਰ ?
ਅੱਜ ਵੀ ਔਰਤਾਂ ਦੇ ਹੱਥਾਂ ਵਿੱਚ ਹੈ
ਸਾਰੇ ਘਰ ਨੂੰ ਚਲਾਉਣ ਦੀ ਡੋਰ
ਅੰਤਰਰਾਸ਼ਟਰੀ ਮਹਿਲਾ ਦਿਵਸ ਮੁਬਾਰਕ


ਮਾਂ, ਭੈਣ, ਪਤਨੀ, ਪ੍ਰੇਮਿਕਾ
ਹਰ ਕਿਰਦਾਰ ਨੂੰ ਚੰਗੀ ਤਰ੍ਹਾਂ ਨਿਭਾਉਂਦੀ ਹੋ
ਹੇ ਨਾਰੀ, ਤੂੰ ਤਾਂ ਸਭ ਕੁਝ ਸੰਭਵ ਬਣਾ ਦਿੰਦੀ ਹੋ
ਅੰਤਰਰਾਸ਼ਟਰੀ ਮਹਿਲਾ ਦਿਵਸ ਮੁਬਾਰਕ


ਇਸ ਮਹਿਲਾ ਦਿਵਸ ਦੀਆਂ ਸਾਰੀਆਂ ਔਰਤਾਂ ਨੂੰ ਬਹੁਤ ਬਹੁਤ ਮੁਬਾਰਕਾਂ
ਜੋ ਸਮਰਪਿਤ, ਦਲੇਰ ਅਤੇ ਸੁੰਦਰ ਹਨ,
ਆਪਣੇ ਸੁਪਨਿਆਂ ਨੂੰ ਪੂਰਾ ਕਰੋ,
ਇਹ ਸਾਡੀ ਇੱਛਾ ਹੈ, ਇਹ ਸਾਡਾ ਸੰਦੇਸ਼ ਹੈ
Happy Womens Day 2024


 


ਮਹਿਲਾ ਦਿਵਸ 2024 ਦੀ ਥੀਮ
ਹਰ ਸਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਇੱਕ ਥੀਮ ਨਾਲ ਮਨਾਇਆ ਜਾਂਦਾ ਹੈ। ਸਾਲ 2024 ਵਿੱਚ, ਇਹ ਦਿਨ ਇੰਸਪਾਇਰ ਇਨਕਲੂਜ਼ਨ (ਇੱਕ ਅਜਿਹੀ ਦੁਨੀਆ ਜਿੱਥੇ ਸਾਰਿਆਂ ਨੂੰ ਬਰਾਬਰ ਅਧਿਕਾਰ ਅਤੇ ਸਨਮਾਨ ਮਿਲੇ) ਥੀਮ ਨਾਲ ਮਨਾਇਆ ਜਾ ਰਿਹਾ ਹੈ।


ਅੰਤਰਰਾਸ਼ਟਰੀ ਮਹਿਲਾ ਦਿਵਸ ਦੀ ਮਹੱਤਤਾ
ਇਸ ਦਿਨ ਨੂੰ ਮਨਾਉਣ ਦਾ ਮਕਸਦ ਔਰਤਾਂ ਨੂੰ ਮਰਦਾਂ ਦੇ ਬਰਾਬਰ ਸਤਿਕਾਰ ਦੇਣਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ। ਔਰਤਾਂ ਦੇ ਮਨੋਬਲ ਨੂੰ ਉੱਚਾ ਚੁੱਕਣ ਅਤੇ ਸਮਾਜ ਵਿੱਚ ਫੈਲੀ ਅਸਮਾਨਤਾ ਨੂੰ ਦੂਰ ਕਰਨ ਲਈ ਇਸ ਦਿਨ ਦਾ ਬਹੁਤ ਮਹੱਤਵ ਹੈ।