Smartphone Addiction: ਅੱਜ ਕੱਲ੍ਹ ਸਮਾਰਟਫ਼ੋਨ ਦਾ ਯੁੱਗ ਹੈ। ਹਰ ਕੋਈ ਦਿਨ ਵਿੱਚ ਲੰਬੇ ਸਮੇਂ ਤੱਕ ਸਮਾਰਟਫੋਨ ਵਿੱਚ ਰੁੱਝਿਆ ਰਹਿੰਦਾ ਹੈ। ਪਰ, ਕੀ ਤੁਸੀਂ ਜਾਣਦੇ ਹੋ ਕਿ ਸਮਾਰਟਫੋਨ ਰਿਸ਼ਤੇ 'ਚ ਮਿੱਠੇ ਜ਼ਹਿਰ ਦਾ ਕੰਮ ਕਰਦਾ ਹੈ। ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਕਿ ਸਮਾਰਟਫੋਨ ਲੜਾਈ ਦਾ ਕਾਰਨ ਬਣ ਜਾਂਦਾ ਹੈ ਅਤੇ ਹੁਣ ਫੋਨ ਹੀ ਪਤੀ-ਪਤਨੀ ਦੇ ਝਗੜੇ ਦਾ ਮੁੱਖ ਕਾਰਨ ਹੈ। ਇੰਨਾ ਹੀ ਨਹੀਂ ਇਸ ਕਰਕੇ ਕਪਲਸ 'ਚ ਫਿਲਿੰਗ ਖਤਮ ਹੋ ਰਹੀ ਹੈ ਅਤੇ ਦੂਰੀਆਂ ਵਧਦੀਆਂ ਜਾ ਰਹੀਆਂ ਹਨ। ਆਲਮ ਅਜਿਹਾ ਹੋ ਗਿਆ ਹੈ ਕਿ ਹੁਣ ਕਪਲਸ ਇੱਕ-ਦੂਜੇ ਨਾਲ ਹੋਣ ਦੇ ਬਾਵਜੂਦ ਇਕੱਠੇ ਨਹੀਂ ਹਨ, ਸਗੋਂ ਆਪਣੇ ਮੋਬਾਈਲ ਫੋਨ 'ਚ ਰੁੱਝੇ ਹੋਏ ਹਨ। ਤਾਂ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਫੋਨ ਰਿਸ਼ਤਿਆਂ 'ਚ ਝਗੜੇ ਦਾ ਕਾਰਨ ਬਣ ਰਿਹਾ ਹੈ।


ਫੀਲਿੰਗਸ ਹੋ ਰਹੀਆਂ ਖ਼ਤਮ


ਅਸਲ ਵਿੱਚ, ਸਮਾਰਟਫੋਨ ਕੁਨੈਕਸ਼ਨ ਦੀਆਂ ਭਾਵਨਾਵਾਂ ਨੂੰ ਘਟਾ ਕੇ ਰੋਮਾਂਸ ਨੂੰ ਖਤਮ ਕਰ ਸਕਦਾ ਹੈ। ਜਦੋਂ ਤੁਸੀਂ ਗੱਲ ਕਰਨ ਲਈ ਆਪਣੇ ਫ਼ੋਨ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹੋ, ਤਾਂ ਤੁਸੀਂ ਆਪਣੇ ਸਾਥੀ ਨਾਲ ਸਮਾਂ ਬਿਤਾਉਣਆ ਘੱਟ ਕਰ ਦਿੰਦੇ ਹੋ। ਇਸ ਕਾਰਨ ਰਿਸ਼ਤਿਆਂ 'ਚ ਦਰਾਰ ਆ ਜਾਂਦੀ ਹੈ ਅਤੇ ਫਿਲਿੰਗ ਘੱਟ ਹੋਣ ਲੱਗ ਜਾਂਦੀ ਹੈ।


ਇੰਟੀਮੇਸੀ


ਸਮਾਰਟਫੋਨ ਸਾਡੇ ਗੂੜ੍ਹੇ ਅਤੇ ਨਿੱਜੀ ਸਮੇਂ ਨੂੰ ਘਟਾ ਰਿਹਾ ਹੈ। ਜਦੋਂ ਅਸੀਂ ਆਪਣੇ ਫ਼ੋਨ ਦੀ ਲਗਾਤਾਰ ਵਰਤੋਂ ਕਰਦੇ ਹਾਂ ਤਾਂ ਤੁਸੀਂ ਆਪਣੇ ਪਾਰਟਨਰ ਵੱਲ ਜ਼ਿਆਦਾ ਧਿਆਨ ਨਹੀਂ ਦਿੰਦੇ, ਜਿਸ ਕਾਰਨ ਸਰੀਰਕ ਸਬੰਧ ਅਤੇ ਇੰਟੀਮੇਸੀ ਵਿੱਚ ਕਮੀ ਆ ਸਕਦੀ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਆਪਣੇ ਫੋਨ 'ਤੇ ਜ਼ਿਆਦਾ ਸਮਾਂ ਬਿਤਾਉਂਦੇ ਹੋ, ਤਾਂ ਇਹ ਜ਼ਿੰਦਗੀ ਨੂੰ ਹੋਰ ਤਰੀਕਿਆਂ ਨਾਲ ਪ੍ਰਭਾਵਿਤ ਕਰ ਸਕਦਾ ਹੈ।


ਇਹ ਵੀ ਪੜ੍ਹੋ: ਰੋਜ਼ਾਨਾ ਨਾਸ਼ਤੇ ‘ਚ ਕਰੋ ਪੁੰਗਰੀ ਹੋਈ ਮੂੰਗੀ ਦਾ ਸੇਵਨ, ਫਾਇਦੇ ਜਾਣ ਕੇ ਰਹਿ ਜਾਓਗੇ ਹੈਰਾਨ


ਸੋਸ਼ਲ ਮੀਡੀਆ ਦੀ ਜ਼ਿਆਦਾ ਵਰਤੋਂ


ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ ਪਰ ਇਸ ਦਾ ਰਿਸ਼ਤਿਆਂ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਸੋਸ਼ਲ ਮੀਡੀਆ ਤੁਹਾਡੇ ਚੰਗੇ ਰਿਸ਼ਤੇ ਨੂੰ ਵਿਗਾੜ ਰਿਹਾ ਹੈ। ਖਾਸ ਤੌਰ 'ਤੇ ਜਦੋਂ ਤੁਸੀਂ ਆਪਣੇ ਪਾਰਟਨਰ ਨੂੰ ਦੂਜਿਆਂ ਨਾਲ ਆਨਲਾਈਨ ਗੱਲਬਾਤ ਕਰਦੇ ਦੇਖਦੇ ਹੋ, ਤਾਂ ਇਹ ਹੋਰ ਵੀ ਮੁਸ਼ਕਲ ਹੋ ਜਾਂਦਾ ਹੈ। ਇਹ ਅਵਿਸ਼ਵਾਸ ਅਤੇ ਰਿਸ਼ਤੇ ਦੇ ਟੁੱਟਣ ਦਾ ਕਾਰਨ ਬਣ ਸਕਦਾ ਹੈ।


ਇਹ ਵੀ ਪੜ੍ਹੋ: Mobile Uses: ਪੁਰਤਗਾਲ ਦੀ ਮਹਿਲਾ ਨੇ ਇੰਨੀ ਫੋਨ ਦੀ ਕੀਤੀ ਵਰਤੋਂ, ਵ੍ਹੀਲਚੇਅਰ 'ਤੇ ਪਹੁੰਚ ਗਈ, ਆਖਿਰ ਕਿਹੜੀ ਬਿਮਾਰੀ ਦੀ ਹੋਈ ਸ਼ਿਕਾਰ?