How To Clean Artificial Jewelry: ਅੱਜ-ਕੱਲ੍ਹ ਆਰਟੀਫਿਸ਼ੀਅਲ ਜਿਊਲਰੀ ਪਹਿਨਣ ਦਾ ਕਾਫੀ ਕ੍ਰੇਜ਼ ਹੈ। ਗਹਿਣੇ ਨਾ ਸਿਰਫ਼ ਸੁੰਦਰਤਾ ਨੂੰ ਚਾਰ ਚੰਨ ਲਗਾਉਂਦੇ ਹਨ, ਸਗੋਂ ਤੁਹਾਨੂੰ ਨਿਖਾਰਦੇ ਹਨ। ਤੁਹਾਨੂੰ ਬਜ਼ਾਰ 'ਚ ਆਪਣੀ ਪਸੰਦ ਦਾ ਸਭ ਤੋਂ ਵਧੀਆ ਆਰਟੀਫਿਸ਼ੀਅਲ ਜਿਊਲਰੀ ਮਿਲ ਜਾਵੇਗੀ। ਹਾਲਾਂਕਿ ਇਹ ਗਹਿਣੇ ਕਾਲੇ ਹੋ ਜਾਂਦੇ ਹਨ, ਜੇਕਰ ਸਹੀ ਢੰਗ ਨਾਲ ਸੰਭਾਲ ਨਾ ਕੀਤੀ ਜਾਵੇ। ਕਈ ਵਾਰ ਗਹਿਣਿਆਂ ਦੀ ਚਮਕ ਫਿੱਕੀ ਪੈਣ ਲੱਗ ਜਾਂਦੀ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਆਪਣੇ ਕੀਮਤੀ ਗਹਿਣਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਟਿਪਸ ਦੇ ਰਹੇ ਹਾਂ ਤਾਂ ਜੋ ਤੁਹਾਡੇ ਗਹਿਣੇ ਖ਼ਰਾਬ ਨਾ ਹੋਣ ਅਤੇ ਚਮਕ ਬਿਲਕੁਲ ਨਵੇਂ ਵਾਂਗ ਬਣੀ ਰਹੇ।


ਨਕਲੀ ਗਹਿਣਿਆਂ ਦੀ ਦੇਖਭਾਲ ਕਿਵੇਂ ਕਰੀਏ?


1. ਗਹਿਣੇ ਕਈ ਤਰ੍ਹਾਂ ਦੇ ਹੁੰਦੇ ਹਨ। ਅਜਿਹੇ 'ਚ ਸਾਰੇ ਗਹਿਣਿਆਂ ਨੂੰ ਵੱਖ-ਵੱਖ ਰੱਖੋ।



2. ਚਾਂਦੀ ਦੇ ਗਹਿਣੇ ਇਕੱਠੇ ਰੱਖੋ। ਨਾਜ਼ੁਕ ਗਹਿਣਿਆਂ ਨੂੰ ਇਕ ਪਾਸੇ ਰੱਖੋ ਅਤੇ ਕਾਸਟਿਊਮ ਗਹਿਣਿਆਂ ਨੂੰ ਇਕ ਪਾਸੇ ਰੱਖੋ।



3. ਇਕੋ ਜਿਹੇ ਮੈਟੀਰੀਅਲ ਵਾਲੇ ਗਹਿਣੇ ਇਕੱਠੇ ਰੱਖੋ। ਇਸ ਨਾਲ ਗਹਿਣੇ ਠੀਕ ਰਹਿਣਗੇ।



4.  ਗਹਿਣੇ ਰੱਖਣ ਤੋਂ ਪਹਿਲਾਂ ਇਸ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਰੱਖੋ।



5. ਕਈ ਵਾਰ ਗਹਿਣਿਆਂ 'ਤੇ ਪਾਣੀ ਜਾਂ ਕੋਈ ਚੀਜ਼ ਰਹਿ ਜਾਂਦੀ ਹੈ। ਅਜਿਹੀ ਸਥਿਤੀ 'ਚ ਗਹਿਣਿਆਂ 'ਤੇ ਗੰਦਗੀ ਚਿਪਕ ਜਾਂਦੀ ਹੈ ਅਤੇ ਗਹਿਣੇ ਕਾਲੇ ਹੋ ਜਾਂਦੇ ਹਨ। ਇਸ ਲਈ ਗਹਿਣਿਆਂ ਨੂੰ ਹਮੇਸ਼ਾ ਸਾਫ਼ ਤੇ ਸੁੱਕਾ ਰੱਖੋ।



6. ਗਹਿਣਿਆਂ ਨੂੰ ਸਾਫ਼ ਕਰਨ ਲਈ 1 ਕੌਲੀ 'ਚ 2 ਚੱਮਚ ਡਿਸ਼ ਵਾਸ਼ਰ ਲਓ ਅਤੇ ਇਸ 'ਚ ਕੋਸਾ ਪਾਣੀ ਮਿਲਾ ਕੇ ਘੋਲ ਬਣਾਓ।



7. ਇਸ ਘੋਲ 'ਚ ਗਹਿਣੇ ਪਾਓ ਅਤੇ ਫਿਰ ਇਸ ਨੂੰ ਨਰਮ ਕੱਪੜੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਓ।



8. ਭਾਰੀ ਗਹਿਣਿਆਂ ਅਤੇ ਪਤਲੇ ਗਹਿਣਿਆਂ ਨੂੰ ਵੱਖ-ਵੱਖ ਰੱਖੋ। ਅਜਿਹੇ ਗਹਿਣਿਆਂ ਨੂੰ ਪਾਲੀਥੀਨ 'ਚ ਪਾ ਕੇ ਰੱਖੋ। ਭਾਰੀ ਅਤੇ ਮੋਟੇ ਗਹਿਣਿਆਂ ਨੂੰ ਇੱਕ ਡੱਬੇ 'ਚ ਰੱਖੋ।



9. ਗਹਿਣਿਆਂ ਨੂੰ ਅਜਿਹੀ ਜਗ੍ਹਾ 'ਤੇ ਰੱਖੋ, ਜਿੱਥੇ ਸਿੱਧੀ ਧੁੱਪ ਨਾ ਪਵੇ। ਸੂਰਜ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।



10. ਗਹਿਣਿਆਂ ਨੂੰ ਬੈਗ 'ਚ ਚੰਗੀ ਤਰ੍ਹਾਂ ਬੰਨ੍ਹ ਕੇ ਰੱਖੋ ਤਾਂ ਕਿ ਉਸ ਨੂੰ ਹਵਾ ਨਾ ਲੱਗੇ। ਹਵਾ ਕਾਰਨ ਇਹ ਖਰਾਬ ਹੋ ਜਾਂਦੇ ਹਨ।