How to get rid of lizards home remedy: ਬਾਰਿਸ਼ ਦੇ ਮੌਸਮ ਵਿਚ ਘਰਾਂ ਵਿਚ ਕਿਰਲੀਆਂ ਅਤੇ ਕੀੜੇ-ਮਕੌੜਿਆਂ ਦੀ ਸਮੱਸਿਆ ਆਮ ਗੱਲ ਹੈ। ਇਸ ਮੌਸਮ ਦੌਰਾਨ ਕਿਰਲੀਆਂ ਦੀ ਗਿਣਤੀ ਕਈ ਗੁਣਾ ਵਧ ਜਾਂਦੀ ਹੈ। ਇੱਥੇ ਕੁਝ ਸਧਾਰਨ ਘਰੇਲੂ ਉਪਚਾਰ ਹਨ ਜੋ ਇਸ ਸਮੱਸਿਆ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।


ਇਨ੍ਹਾਂ ਤਰੀਕਿਆਂ ਨਾਲ ਤੁਸੀਂ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾ ਸਕਦੇ ਹੋ। ਆਓ ਜਾਣਦੇ ਹਾਂ ਕਿਰਲੀਆਂ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ...



ਅੰਡੇ ਦੇ ਛਿਲਕੇ-
ਆਂਡੇ ਦੇ ਛਿਲਕਿਆਂ ਨੂੰ ਉਨ੍ਹਾਂ ਥਾਵਾਂ ਉਤੇ ਰੱਖੋ ਜਿੱਥੋਂ ਕਿਰਲੀ ਆਉਂਦੀ ਹੈ ਜਾਂ ਜਿੱਥੋਂ ਤੁਸੀਂ ਵਾਰ-ਵਾਰ ਕਿਰਲੀ ਦੇਖਦੇ ਹੋ। ਆਂਡੇ ਦੇ ਛਿਲਕਿਆਂ ਵਿੱਚੋਂ ਇੱਕ ਕਿਸਮ ਦੀ ਬਦਬੂ ਆਉਂਦੀ ਹੈ, ਜੋ ਕਿਰਲੀਆਂ ਨੂੰ ਭਜਾਉਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ।


ਪਿਆਜ਼ ਤੇ ਲਸਣ-
ਕੱਚੇ ਕੱਟੇ ਹੋਏ ਪਿਆਜ਼ ਅਤੇ ਲਸਣ ਦੀ ਇੱਕ-ਇੱਕ ਕਲੀ ਉਸ ਜਗ੍ਹਾ 'ਤੇ ਰੱਖੋ ਜਿੱਥੇ ਕਿਰਲੀ ਸਭ ਤੋਂ ਜ਼ਿਆਦਾ ਨਜ਼ਰ ਆਉਂਦੀ ਹੈ, ਇਸ ਤੋਂ ਇਲਾਵਾ ਪਿਆਜ਼ ਅਤੇ ਲਸਣ ਦੀ ਕਲੀ ਨੂੰ ਘਰ ਦੇ ਵੱਖ-ਵੱਖ ਕੋਨਿਆਂ 'ਚ ਵੀ ਰੱਖੋ। ਕਿਰਲੀਆਂ ਲਸਣ ਅਤੇ ਪਿਆਜ਼ ਦੀ ਤੇਜ਼ ਗੰਧ ਨੂੰ ਬਰਦਾਸ਼ਤ ਨਹੀਂ ਕਰਦੀਆਂ ਤੇ ਕਿਰਲੀਆਂ ਇਨ੍ਹਾਂ ਤੋਂ ਦੂਰ ਰਹਿੰਦੀਆਂ ਹਨ।


ਮੋਰ ਦਾ ਖੰਭ-
ਮੋਰ ਦੇ ਖੰਭ ਇੱਕ ਤਰ੍ਹਾਂ ਨਾਲ ਕਿਰਲੀਆਂ ਦੇ ਵੀ ਦੁਸ਼ਮਣ ਹਨ। ਦਰਅਸਲ, ਮੋਰ ਕਿਰਲੀਆਂ ਨੂੰ ਖਾਂਦੇ ਹਨ ਤੇ ਇਹੀ ਕਾਰਨ ਹੈ ਕਿ ਕਿਰਲੀਆਂ ਮੋਰ ਦੇ ਖੰਭਾਂ ਦੀ ਮਹਿਕ ਤੋਂ ਦੂਰ ਭੱਜ ਜਾਂਦੀਆਂ ਹਨ।


ਕਾਲੀ ਮਿਰਚ ਸਪਰੇਅ-
ਕਾਲੀ ਮਿਰਚ ਜਾਂ ਇਸ ਦੇ ਪਾਊਡਰ ਨਾਲ ਛਿਪਕਲੀਆਂ ਨੂੰ ਵੀ ਭਜਾਇਆ ਜਾ ਸਕਦਾ ਹੈ, ਜੇਕਰ ਕਾਲੀ ਮਿਰਚ ਹੋਵੇ ਤਾਂ ਉਸ ਦਾ ਪਾਊਡਰ ਬਣਾ ਕੇ ਪਾਣੀ 'ਚ ਮਿਲਾ ਲੈਣਾ ਹੈ, ਇਸ ਘੋਲ ਨੂੰ ਇਕ ਦਿਨ ਇਸ ਤਰ੍ਹਾਂ ਹੀ ਰਹਿਣ ਦਿਓ ਅਤੇ ਇਸ ਤੋਂ ਬਾਅਦ ਸਪਰੇਅ ਕਰੋ। ਇਹ ਸਪਰੇਅ ਕਿਰਲੀਆਂ ਤੋਂ ਛੁਟਕਾਰਾ ਪਾਉਣ ਵਿੱਚ ਬਹੁਤ ਮਦਦਗਾਰ ਸਾਬਤ ਹੋਵੇਗੀ।



ਨੈਫਥਲੀਨ ਦੀਆਂ ਗੋਲੀਆਂ-


 ਕਿਰਲੀਆਂ ਤੋਂ ਛੁਟਕਾਰਾ ਪਾਉਣ ਲਈ ਨੈਫਥਲੀਨ ਦੀਆਂ ਗੋਲੀਆਂ ਇਕ ਪ੍ਰਭਾਵਸ਼ਾਲੀ ਤਰੀਕਾ ਹੋ ਸਕਦੀਆਂ ਹਨ। ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਇਹ ਉਪਾਅ ਕਰਦੇ ਸਮੇਂ ਪਾਲਤੂ ਜਾਨਵਰਾਂ ਜਾਂ ਛੋਟੇ ਬੱਚਿਆਂ ਨੂੰ ਦੂਰ ਰੱਖਣਾ ਚਾਹੀਦਾ ਹੈ, ਕਿਉਂਕਿ ਨੈਫਥਲੀਨ ਦੇ ਸੰਪਰਕ ਵਿੱਚ ਆਉਣਾ ਬੱਚਿਆਂ ਦੀ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕਿਰਲੀਆਂ ਨੈਫਥਲੀਨ ਦੀ ਤੇਜ਼ ਗੰਧ ਨੂੰ ਬਰਦਾਸ਼ਤ ਨਹੀਂ ਕਰ ਸਕਦੀਆਂ ਹਨ ਅਤੇ ਉਨ੍ਹਾਂ ਥਾਵਾਂ ਤੋਂ ਬਚਣਗੀਆਂ ਜਿੱਥੇ ਇਹ ਗੋਲੀਆਂ ਰੱਖੀਆਂ ਗਈਆਂ ਹਨ।