Lohri 2025: ਲੋਹੜੀ ਦਾ ਤਿਉਹਾਰ ਪੰਜਾਬ ਦੇ ਸਭ ਤੋਂ ਪ੍ਰਸਿੱਧ ਤੇ ਖੁਸ਼ੀਆਂ ਭਰਪੂਰ ਤਿਉਹਾਰਾਂ ਵਿੱਚੋਂ ਇੱਕ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖੁਸ਼ਹਾਲੀ, ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ। ਲੋਹੜੀ ਦਾ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਨਾਲ ਹਰਿਆਣਾ ਅਤੇ ਦਿੱਲੀ ਵਿੱਚ ਵੀ ਦੇਖਣ ਨੂੰ ਮਿਲ ਦਾ ਹੈ। ਇਸ ਦਿਨ ਹੋਰ ਕੋਈ ਖਾਣ ਦੀਆਂ ਚੀਜ਼ਾਂ ਜਿਵੇਂ ਮੂੰਗਫਲੀ, ਗੱਚਕ, ਰਿਉੜੀਆਂ, ਫੁੱਲੇ ਆਦਿ ਅੱਗ ਨੂੰ ਸਮਰਪਿਤ ਕਰਦੇ ਹਨ ਅਤੇ ਸੂਰਜ ਭਗਵਾਨ ਦਾ ਸ਼ੁਕਰਾਨਾ ਕਰਦੇ ਹਨ। ਇਸ ਤੋਂ ਬਾਅਦ ਸਭ ਇਕੱਠੇ ਹੋ ਕੇ ਖੁਸ਼ੀ ਦੇ ਗੀਤ ਗਾਉਂਦੇ ਹਨ।


ਇਸ ਤਿਉਹਾਰ ਨਾਲ ਕਈ ਲੋਕ ਕਥਾਵਾਂ ਅਤੇ ਪਰੰਪਰਾਵਾਂ ਜੁੜੀਆਂ ਹਨ। ਲੋਹੜੀ ਦੀ ਰਾਤ ਨੂੰ ਲੋਕ ਅੱਗ ਦੇ ਗੇੜੇ ਲਾ ਕੇ ਗਿੱਧਾ-ਭੰਗੜਾ ਪਾਉਂਦੇ ਹਨ ਅਤੇ ਖਾਣ-ਪੀਣ ਲਈ ਰਿਉੜੀ, ਗੱਚਕ, ਮੂੰਗਫਲੀ ਅਤੇ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਖਾਣ ਦਾ ਅਨੰਦ ਲੈਂਦੇ ਹਨ।



ਲੋਹੜੀ ਦਾ ਤਿਉਹਾਰ ਮਕਰ ਸੰਕ੍ਰਾਂਤੀ ਤੋਂ ਪਹਿਲਾਂ ਦੀ ਰਾਤ ਨੂੰ ਮਨਾਇਆ ਜਾਂਦਾ ਹੈ। ਪੰਜਾਬ ਦੇ ਇਸ ਵਿਸ਼ੇਸ਼ ਤਿਉਹਾਰ ਲੋਹੜੀ ਦਾ ਅਰਥ ਹੈ- ਲ (ਲੱਕੜੀ), ਓਹ (ਗੋਹ ਮਤਲਬ ਸੁੱਕੀ ਪਾਥੀ) ਅਤੇ ੜੀ (ਰਿਉੜੀ), ਇਸ ਲਈ ਇਸ ਦਿਨ ਮੂੰਗਫਲੀ, ਤਿਲ, ਗੁੜ, ਗੱਚਕ, ਚਿੜਵੇ, ਮੱਕੀ ਨੂੰ ਅੱਗੇ ਦੇ ਵਿੱਚ ਪਾ ਕੇ ਫਿਰ ਮੱਥਾ ਟੇਕ ਕੇ ਖਾਣ ਦੀ ਪਰੰਪਰਾ ਹੈ। ਇਸ ਤਿਉਹਾਰ ਵਿੱਚ 7-8 ਦਿਨ ਪਹਿਲਾਂ ਬੱਚੇ ਲੋਹੜੀ ਦੇ ਲੋਕ ਗੀਤ ਗਾਉਂਦੇ ਹਨ ਅਤੇ ਲੱਕੜਾਂ ਅਤੇ ਗੋਹੇ ਦੀਆਂ ਪਾਥੀਆਂ ਇਕੱਠੀਆਂ ਕਰਦੇ ਹਨ।


ਇਸ ਤੋਂ ਬਾਅਦ, ਮਕਰ ਸੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ, ਚੌਰਾਹੇ ਜਾਂ ਮੁਹੱਲੇ ਵਿੱਚ ਇੱਕ ਖੁੱਲੀ ਜਗ੍ਹਾ 'ਤੇ ਅੱਗ ਲਗਾਈ ਜਾਂਦੀ ਹੈ, ਜਿਸ ਵਿੱਚ ਲੱਕੜੀ ਅਤੇ ਗੋਬਰ ਦੀਆਂ ਪਾਥੀਆਂ ਹੁੰਦੀਆਂ ਹਨ। 



ਲੋਹੜੀ ਦੇ ਤਿਉਹਾਰ ਨੂੰ ਮਨਾਉਣ ਪਿੱਛੇ ਕਈ ਪ੍ਰਚਲਿਤ ਕਹਾਣੀਆਂ ਹਨ। ਇਸ ਤਿਉਹਾਰ ਨੂੰ ਦੁੱਲਾ ਭੱਟੀ ਨਾਲ ਜੋੜਿਆ ਜਾਂਦਾ ਹੈ। ਲੋਕ ਕਥਾ ਅਨੁਸਾਰ ਦੁੱਲਾ ਭੱਟੀ ਨਾਂ ਦਾ ਇੱਕ ਆਦਮੀ ਸੀ ਜਿਸ ਨੇ ਕਈ ਕੁੜੀਆਂ ਨੂੰ ਅਮੀਰ ਵਪਾਰੀਆਂ ਤੋਂ ਬਚਾਇਆ ਸੀ। ਉਸ ਸਮੇਂ ਕੁੜੀਆਂ ਨੂੰ ਅਮੀਰ ਘਰਾਣਿਆਂ ਨੂੰ ਵੇਚ ਦਿੱਤਾ ਜਾਂਦਾ ਸੀ। ਦੁੱਲਾ ਭੱਟੀ ਨੇ ਇਸ ਵਿਰੁੱਧ ਆਵਾਜ਼ ਉਠਾਈ ਅਤੇ ਸਾਰੀਆਂ ਕੁੜੀਆਂ ਨੂੰ ਬਚਾ ਲਿਆ। ਉਹ ਗਰੀਬ ਕੁੜੀਆਂ ਦੇ ਵਿਆਹ ਵੀ ਕਰਵਾਉਂਦਾ ਸੀ। ਇਸ ਲਈ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਨੂੰ ਯਾਦ ਕੀਤਾ ਜਾਂਦਾ ਹੈ, ਇਸ ਲਈ ਲੋਹੜੀ ਵਾਲੇ ਦਿਨ ਦੁੱਲਾ ਭੱਟੀ ਦੇ ਗੀਤ ਗਾਉਣ ਦੀ ਪਰੰਪਰਾ ਹੈ।


ਲੋਹੜੀ ਦਾ ਤਿਉਹਾਰ ਫ਼ਸਲਾਂ ਦੀ ਵਾਢੀ ਤੇ ਬਿਜਾਈ ਨਾਲ ਜੁੜਿਆ ਹੋਇਆ ਹੈ। ਲੋਹੜੀ ਦੀ ਰਾਤ ਨੂੰ ਸਾਲ ਦੀ ਸਭ ਤੋਂ ਲੰਬੀ ਰਾਤ ਮੰਨਿਆ ਜਾਂਦਾ ਹੈ। ਇਸ ਕਾਰਨ ਇਸ ਦਿਨ ਰਾਤ ਨੂੰ ਅੱਗ ਬਾਲਣ ਨਾਲ ਬੁਰਾਈ ਦੂਰ ਹੁੰਦੀ ਹੈ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ।