Christmas Day 2024: ਅੱਜ 25 ਦਸੰਬਰ ਨੂੰ ਪੂਰੀ ਦੁਨੀਆ ਵਿੱਚ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾਵੇਗਾ। ਹਾਲਾਂਕਿ ਕ੍ਰਿਸਮਸ ਮੁੱਖ ਤੌਰ 'ਤੇ ਈਸਾਈ ਭਾਈਚਾਰੇ ਦਾ ਤਿਉਹਾਰ ਹੈ, ਜੋ ਕਿ ਪ੍ਰਭੂ ਯਿਸੂ ਨੂੰ ਸਮਰਪਿਤ ਹੈ। ਪਰ ਇਹ ਤਿਉਹਾਰ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਧਰਮਾਂ ਦੇ ਲੋਕ ਵੀ ਮਨਾਉਂਦੇ ਹਨ। ਹੌਲੀ-ਹੌਲੀ ਕ੍ਰਿਸਮਸ ਦੀ ਲੋਕਪ੍ਰਿਅਤਾ ਵੀ ਕਾਫੀ ਵਧਣ ਲੱਗ ਪਈ ਹੈ।
ਕ੍ਰਿਸਮਸ ਦੇ ਮੌਕੇ 'ਤੇ ਲੋਕ ਚਰਚ ਜਾਂਦੇ ਹਨ, ਕ੍ਰਿਸਮਸ ਟ੍ਰੀ ਸਜਾਉਂਦੇ ਹਨ, ਰੰਗ-ਬਿਰੰਗੀਆਂ ਮੋਮਬੱਤੀਆਂ ਬਾਲਦੇ ਹਨ, ਲਾਲ ਅਤੇ ਹਰੇ ਰੰਗਾਂ ਨਾਲ ਘਰ ਨੂੰ ਸਜਾਉਂਦੇ ਹਨ, ਕੇਕ ਕੱਟਦੇ ਹਨ, ਬੱਚਿਆਂ ਨੂੰ ਤੋਹਫ਼ੇ ਦਿੰਦੇ ਹਨ ਅਤੇ ਇੱਕ ਦੂਜੇ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੰਦੇ ਹਨ। ਪਰ ਇਸ ਦੇ ਬਾਵਜੂਦ ਅੱਜ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਕ੍ਰਿਸਮਿਸ ਦੀ ਤਰੀਕ ਹੋਰਨਾਂ ਤਿਉਹਾਰਾਂ ਵਾਂਗ ਕਿਉਂ ਨਹੀਂ ਬਦਲਦੀ। ਹਰ ਸਾਲ 25 ਦਸੰਬਰ ਨੂੰ ਹੀ ਕ੍ਰਿਸਮਸ ਕਿਉਂ ਮਨਾਇਆ ਜਾਂਦਾ ਹੈ? ਆਓ ਜਾਣਦੇ ਹਾਂ ਇਸ ਬਾਰੇ।
25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਕ੍ਰਿਸਮਿਸ ਦਾ ਤਿਉਹਾਰ
25 ਦਸੰਬਰ ਨੂੰ ਕ੍ਰਿਸਮਸ ਮਨਾਉਣ ਨੂੰ ਲੈਕੇ ਕਈ ਕਹਾਣੀਆਂ ਮਸ਼ਹੂਰ ਹਨ। ਇੱਕ ਵਿਸ਼ਵਾਸ ਹੈ ਕਿ 25 ਦਸੰਬਰ ਉਹ ਤਾਰੀਖ ਹੈ ਜਿਸ ਦਿਨ ਪ੍ਰਭੂ ਯਿਸੂ ਦਾ ਜਨਮ ਹੋਇਆ ਸੀ। ਹਾਲਾਂਕਿ ਬਾਈਬਲ ਵਿਚ ਯਿਸੂ ਦੇ ਜਨਮ ਦੀ ਮਿਤੀ ਨਹੀਂ ਦਿੱਤੀ ਗਈ ਹੈ। 25 ਦਸੰਬਰ ਨੂੰ ਕ੍ਰਿਸਮਸ ਮਨਾਉਣ ਦਾ ਇੱਕ ਕਾਰਨ ਇਹ ਹੈ ਕਿ ਪਹਿਲੇ ਈਸਾਈ ਰੋਮਨ ਸਮਰਾਟ ਨੇ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਇਆ ਸੀ। ਇਸ ਤੋਂ ਬਾਅਦ ਪੋਪ ਜੂਲੀਅਸ ਨੇ ਅਧਿਕਾਰਤ ਤੌਰ 'ਤੇ 25 ਦਸੰਬਰ ਨੂੰ ਕ੍ਰਿਸਮਸ ਮਨਾਉਣ ਦਾ ਐਲਾਨ ਕੀਤਾ। ਇਨ੍ਹਾਂ ਕਾਰਨਾਂ ਕਰਕੇ, ਹਰ ਸਾਲ ਅਸੀਂ ਸਾਰੇ 25 ਦਸੰਬਰ ਨੂੰ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹਾਂ।
ਬਾਈਬਲ ਵਿਚ ਈਸਾ ਦੀ ਜਨਮ ਦੀ ਤਰੀਕ ਨਾਲ ਮਿਲਣ ਕਰਕੇ ਕੁਝ ਧਾਰਮਿਕ ਪੈਰੋਕਾਰ 25 ਦਸੰਬਰ ਨੂੰ ਸਿਰਫ ਪ੍ਰਤੀਕਾਤਮਕ ਜਨਮ ਦਿਨ ਮੰਨਦੇ ਹਨ। ਕੁਝ ਇਤਿਹਾਸਕਾਰ ਕ੍ਰਿਸਮਸ ਨੂੰ ਰੋਮਨ ਤਿਉਹਾਰ ਸੈਂਚੁਨੇਲੀਆ ਦਾ ਨਵਾਂ ਰੂਪ ਮੰਨਦੇ ਹਨ। ਤੁਹਾਨੂੰ ਦੱਸ ਦਈਏ ਕਿ ਸੈਂਚੁਨੇਨੀਆ ਰੋਮਨ ਦੇਵਤਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।