Nail Polish Side Effects: ਸਾਰੀਆਂ ਔਰਤਾਂ ਆਪਣੇ ਹੱਥਾਂ ਨੂੰ ਸੁੰਦਰ ਬਣਾਉਣ ਲਈ ਨੇਲ ਪਾਲਿਸ਼ ਦੀ ਵਰਤੋਂ (Using nail polish) ਕਰਦੀਆਂ ਹਨ। ਬਜ਼ਾਰ ਵਿੱਚ ਹਰ ਰੰਗ ਦੀ ਨੇਲ ਪਾਲਿਸ਼ ਨੂੰ ਲੱਭਣ ਆਸਾਨ ਹੈ, ਜਿਸ ਕਰਕੇ ਕੱਪੜਿਆਂ ਦੇ ਨਾਲ ਮੈਚਿੰਗ ਨੇਲ ਪਾਲਿਸ਼ ਬਹੁਤ ਹੀ ਆਰਾਮ ਦੇ ਨਾਲ ਮਿਲ ਜਾਂਦੀਆਂ ਹਨ। ਅੱਜ ਕੱਲ੍ਹ ਨੇਲ ਆਰਟ(nail art) ਦਾ ਕਾਫੀ ਕ੍ਰੇਜ਼ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਨੇਲ ਪਾਲਿਸ਼ ਜਿੱਥੇ ਤੁਹਾਡੇ ਹੱਥਾਂ ਨੂੰ ਖੂਬਸੂਰਤ ਬਣਾਉਂਦੀ ਹੈ, ਉੱਥੇ ਹੀ ਇਸ ਨਾਲ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ। ਜੀ ਹਾਂ, ਇਨ੍ਹਾਂ ਖੂਬਸੂਰਤ ਨੇਲ ਪਾਲਿਸ਼ਾਂ 'ਚ ਕਈ ਹਾਨੀਕਾਰਕ ਕੈਮੀਕਲ ਹੁੰਦੇ ਹਨ ਜੋ ਸਿਹਤ ਲਈ ਖਤਰਨਾਕ ਹੋ ਸਕਦੇ ਹਨ।



ਨੇਲ ਪਾਲਿਸ਼ ਲਗਾਉਣਾ ਹੋ ਸਕਦਾ ਹੈ ਖਤਰਨਾਕ -
ਨੇਲ ਪਾਲਿਸ਼ ਦੀ ਵਰਤੋਂ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਨੇਲ ਪਾਲਿਸ਼ ਵਿੱਚ ਫਾਰਮਲਡੀਹਾਈਡ, ਟੋਲਿਊਨ ਅਤੇ ਡਿਪ੍ਰੋਪਾਈਲ ਫਥਲੇਟ ਵਰਗੇ ਕਈ ਰਸਾਇਣ ਪਾਏ ਜਾਂਦੇ ਹਨ। ਇਹ ਸਾਰੇ ਰਸਾਇਣ ਸਿਹਤ ਲਈ ਬਹੁਤ ਹਾਨੀਕਾਰਕ ਹਨ। ਇਨ੍ਹਾਂ ਦੀ ਲਗਾਤਾਰ ਅਤੇ ਲੰਬੇ ਸਮੇਂ ਤੱਕ ਵਰਤੋਂ ਕਰਨ ਨਾਲ ਚਮੜੀ 'ਤੇ ਐਲਰਜੀ, ਸੋਜ ਅਤੇ ਲਾਲੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਨੇਲ ਪਾਲਿਸ਼ ਰਿਮੂਵਰ ਵੀ ਹਾਨੀਕਾਰਕ ਰਸਾਇਣਾਂ ਨਾਲ ਬਣੇ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਚਮੜੀ ਖੁਸ਼ਕ ਅਤੇ ਖੁਰਦਰੀ ਹੋ ਸਕਦੀ ਹੈ। ਚਮੜੀ ਦਾ ਕੁਦਰਤੀ ਤੇਲਪਣ ਖਤਮ ਹੋਣ ਕਾਰਨ ਇਨਫੈਕਸ਼ਨ ਅਤੇ ਬੈਕਟੀਰੀਆ ਦਾ ਖਤਰਾ ਵੱਧ ਜਾਂਦਾ ਹੈ।


ਸਾਹ ਦੀਆਂ ਸਮੱਸਿਆਵਾਂ -
ਇਸ ਤੋਂ ਇਲਾਵਾ ਨੇਲ ਪਾਲਿਸ਼ 'ਚ ਮੌਜੂਦ ਕੈਮੀਕਲ ਸਾਹ ਸੰਬੰਧੀ ਸਮੱਸਿਆਵਾਂ ਨੂੰ ਸੱਦਾ ਦੇ ਸਕਦੇ ਹਨ, ਇਸ ਲਈ ਨੇਲ ਪਾਲਿਸ਼ ਲਗਾਉਣ ਜਾਂ ਹਟਾਉਣ ਸਮੇਂ ਮਾਸਕ ਪਹਿਨਣਾ ਜ਼ਰੂਰੀ ਹੈ। ਟ੍ਰਾਈਫੇਨਾਇਲ ਫਾਸਫੇਟ ਫੇਫੜਿਆਂ ਲਈ ਵੀ ਹਾਨੀਕਾਰਕ ਹੈ। ਇਸ ਨਾਲ ਫੇਫੜਿਆਂ ਵਿਚ ਸੋਜ ਆ ਜਾਂਦੀ ਹੈ ਜਿਸ ਕਾਰਨ ਸਾਹ ਲੈਣ ਵਿਚ ਦਿੱਕਤ ਆਉਂਦੀ ਹੈ। ਅਸਥਮਾ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।


ਹੋਰ ਪੜ੍ਹੋ : ਠੰਡ ਨੂੰ ਦੂਰ ਕਰਨ ਲਈ ਵਾਰ-ਵਾਰ ਪੀ ਰਹੇ ਹੋ ਚਾਹ ਜਾਂ ਕੌਫੀ...ਤਾਂ ਹੋ ਜਾਓ ਸਾਵਧਾਨ!


ਦਿਮਾਗ ਖਰਾਬ ਹੋ ਜਾਂਦਾ ਹੈ-
ਨੇਲ ਪਾਲਿਸ਼ 'ਚ ਮੌਜੂਦ ਟੋਲਿਊਨ, ਫਾਰਮਾਲਡੀਹਾਈਡ ਅਤੇ ਡਾਈਥਾਈਲ ਫਥਾਲੇਟ ਵਰਗੇ ਕੈਮੀਕਲ ਸਰੀਰ ਦੇ ਹੋਰ ਹਿੱਸਿਆਂ ਵਾਂਗ ਦਿਮਾਗ ਤੱਕ ਪਹੁੰਚਦੇ ਹਨ। ਇਹ ਰਸਾਇਣ ਦਿਮਾਗ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ, ਜਿਸ ਨਾਲ ਦਿਮਾਗ ਵਿੱਚ ਖੂਨ ਸੰਚਾਰ ਵਿੱਚ ਵਿਘਨ ਪੈਂਦਾ ਹੈ। ਇਸ ਨਾਲ ਗੰਭੀਰ ਸਿਰ ਦਰਦ ਹੋ ਸਕਦਾ ਹੈ। ਕਈ ਲੋਕਾਂ ਨੂੰ ਨੇਲ ਪਾਲਿਸ਼ ਕਾਰਨ ਜੀਅ ਕੱਚਾ ਹੋਣ ਅਤੇ ਉਲਟੀਆਂ ਵੀ ਹੋਣ ਲੱਗਦੀਆਂ ਹਨ।


ਗਰਭਵਤੀ ਔਰਤਾਂ ਲਈ ਖਤਰਨਾਕ-
ਨੇਲ ਪਾਲਿਸ਼ ਵਿਚ ਪਾਏ ਜਾਣ ਵਾਲੇ ਰਸਾਇਣ ਗਰਭਵਤੀ ਔਰਤਾਂ ਲਈ ਹੋਰ ਵੀ ਖਤਰਨਾਕ ਹੋ ਸਕਦੇ ਹਨ, ਕਿਉਂਕਿ ਇਹ ਭਰੂਣ ਤੱਕ ਪਹੁੰਚ ਸਕਦੇ ਹਨ ਅਤੇ ਪੈਦਾ ਹੋਣ ਵਾਲੇ ਬੱਚੇ ਦੇ ਸਰੀਰ ਵਿੱਚ ਨੁਕਸ ਪੈਦਾ ਕਰ ਸਕਦੇ ਹਨ। ਇਸ ਲਈ ਨੇਲ ਪਾਲਿਸ਼ ਦੀ ਵਰਤੋਂ ਘੱਟ ਤੋਂ ਘੱਟ ਰੱਖੀ ਜਾਵੇ। ਜੇਕਰ ਤੁਹਾਨੂੰ ਨੇਲ ਪਾਲਿਸ਼ ਲਗਾਉਂਣੀ ਪੈਂਦੀ ਹੈ ਤਾਂ ਕੁਦਰਤੀ ਤੱਤਾਂ ਤੋਂ ਬਣੀ ਨੇਲ ਪਾਲਿਸ਼ ਦੀ ਵਰਤੋਂ ਕਰੋ।


Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।