Onion Garlic in navratri: ਹਿੰਦੂ ਧਰਮ 'ਚ ਨਰਾਤੇ ਦਾ ਵਿਸ਼ੇਸ਼ ਮਹੱਤਵ ਹੈ। ਹਾਲਾਂਕਿ ਨਰਾਤੇ ਸਾਲ 'ਚ 4 ਵਾਰ ਆਉਂਦੇ ਹਨ, ਪਰ ਚੇਤ ਤੇ ਅੱਸੂ ਦੇ ਨਰਾਤਿਆਂ ਨੂੰ ਵਿਸ਼ੇਸ਼ ਮਹੱਤਤਾ ਦਿੱਤੀ ਜਾਂਦੀ ਹੈ। ਹਿੰਦੂ ਨਵੇਂ ਸਾਲ ਦੀ ਸ਼ੁਰੂਆਤ ਚੇਤ ਨਰਾਤੇ ਤੋਂ ਮੰਨੀ ਜਾਂਦੀ ਹੈ। ਨਰਾਤੇ ਦੇ 9 ਦਿਨ ਲੋਕ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕਰਦੇ ਹਨ ਤੇ ਮਾਂ ਨੂੰ ਖੁਸ਼ ਕਰਨ ਲਈ ਵਰਤ ਵੀ ਰੱਖਦੇ ਹਨ।



9 ਦਿਨ ਤਕ ਚੱਲਣ ਵਾਲੇ ਨਰਾਤੇ 'ਚ ਰੱਖੇ ਗਏ ਵਰਤ ਦੌਰਾਨ ਲੋਕ ਫਲ, ਸਬਜ਼ੀਆਂ, ਕੱਟੂ ਦਾ ਆਟਾ, ਸਾਬੂਦਾਨਾ ਤੇ ਲੂਣ ਆਦਿ ਖਾਂਦੇ ਹਨ। ਇਸ ਦੇ ਨਾਲ ਹੀ ਦੋ ਅਜਿਹੀਆਂ ਚੀਜ਼ਾਂ ਹਨ, ਜੋ ਵਰਤ ਦੌਰਾਨ ਨਹੀਂ ਖਾਧੀਆਂ ਜਾਂਦੀਆਂ। ਇਸ ਨੂੰ ਖਾਣ ਦੀ ਸਖ਼ਤ ਮਨਾਹੀ ਹੈ। ਜੀ ਹਾਂ, ਤੁਸੀਂ ਸਹੀ ਸੋਚ ਰਹੇ ਹੋ, ਇਹ ਪਿਆਜ਼ ਤੇ ਲਸਣ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਰਾਤੇ ਦੌਰਾਨ ਪਿਆਜ਼ ਤੇ ਲਸਣ ਕਿਉਂ ਨਹੀਂ ਖਾਧੇ ਜਾਂਦੇ? ਇਸ ਦੇ ਪਿੱਛੇ ਕੀ ਕਾਰਨ ਹੈ? ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਪਿੱਛੇ ਦਾ ਸਾਇੰਟਿਫਿਕ ਕਾਰਨ ਕੀ ਹੈ?

ਤਿੰਨ ਆਧਾਰ 'ਤੇ ਵੰਡੇ ਗਏ ਖਾਦ ਪਰਾਦਥ
ਇੱਕ ਰਿਪੋਰਟ ਅਨੁਸਾਰ ਆਯੁਰਵੇਦ 'ਚ ਭੋਜਨ ਨੂੰ ਉਨ੍ਹਾਂ ਦੀ ਪ੍ਰਕਿਰਤੀ ਤੇ ਖਾਣੇ ਨਾਲ ਸਰੀਰ 'ਤੇ ਪੈਣ ਵਾਲੇ ਪ੍ਰਭਾਵ ਦੇ ਅਧਾਰ 'ਤੇ ਤਿੰਨ ਕੈਟਾਗਰੀਆਂ 'ਚ ਵੰਡਿਆ ਗਿਆ ਹੈ, ਜਿਨ੍ਹਾਂ 'ਚ ਸੱਭ ਤੋਂ ਪਹਿਲਾ ਹੈ ਰਾਜਸਿਕ ਭੋਜਨ (Raajasic foods), ਦੂਜਾ ਤਾਮਸਿਕ ਭੋਜਨ  (Taamasic foods) ਅਤੇ ਤੀਜਾ ਸਾਤਵਿਕ ਭੋਜਨ (Saatvik foods) 'ਚ ਵੰਡਿਆ ਗਿਆ ਹੈ। ਨਰਾਤੇ ਵਰਤ ਦੌਰਾਨ ਲੋਕ ਸਾਤਵਿਕ ਭੋਜਨ ਹੀ ਖਾਂਦੇ ਹਨ। ਹਾਲਾਂਕਿ ਇਸ ਦੇ ਪਿੱਛੇ ਧਾਰਮਿਕ ਵਿਸ਼ਵਾਸ ਦੇ ਨਾਲ-ਨਾਲ ਸਾਇੰਟਿਫਿਕ ਕਾਰਨ ਵੀ ਹੈ। ਦਰਅਸਲ, ਹਿੰਦੂ ਧਰਮ ਦੇ ਧਾਰਮਿਕ ਗੁਰੂਆਂ ਨੇ ਬਹੁਤ ਸਾਰੇ ਨਿਯਮ ਬਹੁਤ ਸੋਚ-ਸਮਝ ਕੇ ਰੱਖੇ ਗਏ ਹਨ, ਜਿਨ੍ਹਾਂ ਨੂੰ ਅਪਣਾਉਣ ਨਾਲ ਅਸੀਂ ਅਸਿੱਧੇ ਤੌਰ 'ਤੇ ਲਾਭ ਪ੍ਰਾਪਤ ਕਰਦੇ ਹਾਂ।

ਕੀ ਵਿਗਿਆਨਕ ਕਾਰਨ?
ਅੱਸੂ ਨਰਾਤੇ ਅਕਤੂਬਰ ਜਾਂ ਨਵੰਬਰ ਦੇ ਮਹੀਨੇ 'ਚ ਆਉਂਦੇ ਹਨ, ਜਦਕਿ ਅਕਤੂਬਰ-ਨਵੰਬਰ ਦੇ ਮਹੀਨਿਆਂ 'ਚ ਸਭ ਤੋਂ ਵੱਧ ਸੰਕਰਮਣ ਹੁੰਦਾ ਹੈ। ਮੌਸਮ 'ਚ ਵਿਆਪਕ ਤਬਦੀਲੀ ਕਾਰਨ ਇਸ ਸਮੇਂ ਦੌਰਾਨ ਸਾਡੀ ਰੋਗ ਪ੍ਰਤੀਰੋਧਕ ਸ਼ਕਤੀ ਵੀ ਘੱਟ ਜਾਂਦੀ ਹੈ। ਇਸ ਨੂੰ ਧਿਆਨ 'ਚ ਰੱਖਦੇ ਹੋਏ ਇਸ ਮੌਸਮ 'ਚ ਸਾਤਵਿਕ ਭੋਜਨ ਖਾਣ ਦਾ ਨਿਯਮ ਬਣਾਇਆ ਗਿਆ ਹੈ। ਸਾਤਵਿਕ ਭੋਜਨ ਖਾਣ ਨਾਲ ਤੁਹਾਡੀ ਪਾਚਨ ਪ੍ਰਣਾਲੀ ਨੂੰ ਬਹੁਤ ਰਾਹਤ ਮਿਲਦੀ ਹੈ ਅਤੇ ਸਰੀਰ ਦੀਆਂ ਸਾਰੀਆਂ ਅਸ਼ੁੱਧੀਆਂ ਵੀ ਸਾਫ਼ ਹੋ ਜਾਂਦੀਆਂ ਹਨ।

ਵਰਤ 'ਚ ਖਾਧੀਆਂ ਜਾਂਦੀਆਂ ਇਹ ਚੀਜ਼ਾਂ
ਅਸਲ 'ਚ ਸਾਤਵਿਕ ਸ਼ਬਦ ਦੀ ਉਤਪੱਤੀ ਸਾਤਵ ਸ਼ਬਦ ਤੋਂ ਹੋਈ ਹੈ। ਇਸ ਦਾ ਮਤਲਬ ਹੈ ਸ਼ੁੱਧ, ਕੁਦਰਤੀ ਅਤੇ ਊਰਜਾਵਾਨ। ਦੂਜੇ ਪਾਸੇ ਜੇਕਰ ਸਾਤਵਿਕ ਭੋਜਨ ਦੀ ਗੱਲ ਕਰੀਏ ਤਾਂ ਇਸ 'ਚ ਤਾਜ਼ੇ ਫਲ, ਦਹੀ, ਮੌਸਮੀ ਸਬਜ਼ੀਆਂ, ਲੂਣ, ਧਨੀਆ ਅਤੇ ਕਾਲੀ ਮਿਰਚ ਆਦਿ ਸ਼ਾਮਿਲ ਹਨ।

ਵਰਤ 'ਚ ਕਿਉਂ ਨਹੀਂ ਖਾਂਦੇ ਪਿਆਜ਼ ਤੇ ਲਸਣ?
ਦੂਜੇ ਪਾਸੇ ਜੇਕਰ ਪਿਆਜ਼ ਅਤੇ ਲਸਣ ਦੀ ਗੱਲ ਕਰੀਏ ਤਾਂ ਇਨ੍ਹਾਂ ਨੂੰ ਕੁਦਰਤ 'ਚ ਤਾਮਸਿਕ ਮੰਨਿਆ ਜਾਂਦਾ ਹੈ, ਜੋ ਸਰੀਰ 'ਚ ਊਰਜਾ ਦਾ ਸੰਚਾਰ ਕਰਦੇ ਹਨ। ਇਸ ਤੋਂ ਇਲਾਵਾ ਪਿਆਜ਼ ਸਰੀਰ 'ਚ ਗਰਮੀ ਪੈਦਾ ਕਰਦਾ ਹੈ। ਇਹੀ ਕਾਰਨ ਹੈ ਕਿ ਨਰਾਤੇ ਵਰਤ ਦੌਰਾਨ ਇਸ ਨੂੰ ਖਾਣ ਦੀ ਸਖ਼ਤ ਮਨਾਹੀ ਹੈ।

ਲਸਣ ਨੂੰ ਰਜੋਗਿਨੀ ਵੀ ਕਿਹਾ ਜਾਂਦਾ ਹੈ। ਇਸ ਦਾ ਮਤਲਬ ਹੈ ਇੱਕ ਅਜਿਹਾ ਪਦਾਰਥ, ਜੋ ਆਪਣੀ ਪ੍ਰਵਿਰਤੀ ਉੱਤੇ ਆਪਣੀ ਪਕੜ ਗੁਆ ਸਕਦਾ ਹੈ। ਇਹ ਸੱਚ ਹੈ ਕਿ ਇਸ ਨੂੰ ਖਾਣ ਨਾਲ ਤੁਹਾਡੀਆਂ ਇੱਛਾਵਾਂ ਤੇ ਤਰਜ਼ੀਹਾਂ ਵਿਚਕਾਰ ਫ਼ਰਕ ਕਰਨਾ ਮੁਸ਼ਕਲ ਹੋ ਸਕਦਾ ਹੈ। ਕੁੱਲ ਮਿਲਾ ਕੇ ਇਸ ਤਰ੍ਹਾਂ ਦੇ ਭੋਜਨ ਦਾ ਸਾਡੇ ਸਰੀਰ ਅਤੇ ਦਿਮਾਗ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਲਈ ਨਰਾਤੇ ਦੌਰਾਨ ਪਿਆਜ਼ ਤੇ ਲਸਣ ਦਾ ਸੇਵਨ ਨਹੀਂ ਕਰਨਾ ਚਾਹੀਦਾ।