Toddler Safety Tips: ਜਦੋਂ ਕਿਸੇ ਘਰ ਦੇ ਵਿੱਚ ਨੰਨ੍ਹਾ ਮਹਿਮਾਨ ਯਾਨੀਕਿ ਕਿਸੇ ਬੱਚੇ ਦਾ ਜਨਮ ਹੁੰਦਾ ਹੈ, ਤਾਂ ਘਰ ਵਾਲਿਆਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਹੈ। ਬੱਚਾ ਆਪਣੇ ਨਾਲ ਖੁਸ਼ੀਆਂ ਲੈ ਕੇ ਆਉਂਦਾ ਹੈ। ਪਰ ਬੱਚੇ ਦੇ ਪਾਲਣ ਪੋਸ਼ਣ ਕਰਨ ਵੇਲੇ ਮਾਪਿਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਪਿਆਂ ਨੂੰ ਸਾਰਾ ਦਿਨ ਦੇਖਣਾ ਪੈਂਦਾ ਹੈ ਕਿ ਬੱਚਾ ਕੀ ਕਰ ਰਿਹਾ ਹੈ । ਕੁਝ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਆਪਣੇ ਬੱਚਿਆਂ ਦੇ ਕਮਰੇ ਵਿੱਚ ਨਹੀਂ ਰੱਖਣੀਆਂ ਚਾਹੀਦੀਆਂ ਕਿਉਂਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਬੱਚਿਆਂ ਨੂੰ ਨੁਕਸਾਨ ਹੋ ਸਕਦਾ ਹੈ । ਆਓ ਜਾਣਦੇ ਹਾਂ ਉਹ ਕਿਹੜੀਆਂ ਚੀਜ਼ਾਂ ਹਨ ਜੋ ਬੱਚਿਆਂ ਦੇ ਸਾਹਮਣੇ ਨਹੀਂ ਰੱਖਣੀਆਂ ਚਾਹੀਦੀਆਂ। ਕਿਉਂਕਿ ਛੋਟੀ ਜਿਹੀ ਲਾਪਰਵਾਹੀ ਵੱਡਾ ਖ਼ਤਰਾ ਬਣ ਸਕਦੀ ਹੈ।



ਤਿੱਖੀ ਵਸਤੂ
ਚਾਕੂ, ਕੈਂਚੀ, ਟੈਸਟਰ, ਸ਼ੀਸ਼ੇ ਵਰਗੀ ਕੋਈ ਵੀ ਤਿੱਖੀ ਚੀਜ਼ ਬੱਚਿਆਂ ਦੇ ਸਾਹਮਣੇ ਨਾ ਰੱਖੋ, ਜੇਕਰ ਬੱਚੇ ਇਨ੍ਹਾਂ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਤਿੱਖੀਆਂ ਚੀਜ਼ਾਂ ਉਨ੍ਹਾਂ ਲਈ ਖਤਰਨਾਕ ਹੋ ਸਕਦੀਆਂ ਹਨ ਅਤੇ ਉਨ੍ਹਾਂ ਦੇ ਹੱਥ ਵੀ ਕੱਟ ਸਕਦੇ ਹਨ, ਬੱਚੇ ਅਣਜਾਣੇ ਦੇ ਵਿੱਚ ਇਨ੍ਹਾਂ ਤਿੱਖੀ ਚੀਜ਼ਾਂ ਨੂੰ ਮੂੰਹ ਜਾਂ ਆਪਣੀ ਅੱਖਾਂ ਦੇ ਵਿੱਚ ਵੀ ਮਾਰ ਸਕਦੇ ਹਨ। ਇਸ ਲਈ ਕਦੇ ਵੀ ਚਾਕੂ, ਕੈਂਚੀ, ਟੈਸਟਰ, ਕੱਚ ਦੀਆਂ ਚੀਜ਼ਾਂ ਜਾਂ ਤਿੱਖੀ ਵਸਤੂਆਂ ਨੂੰ ਕਦੇ ਵੀ ਬੱਚਿਆਂ ਦੇ ਕਮਰੇ ਵਿੱਚ ਨਾ ਰੱਖੋ।


ਕੋਈ ਵੀ ਦਵਾਈ ਘਾਤਕ ਹੋ ਸਕਦੀ


ਬੱਚਿਆਂ ਦੇ ਅੱਗੇ ਕਦੇ ਵੀ ਭੁੱਲ ਕੇ ਕੋਈ ਵੀ ਦਵਾਈ ਨਹੀਂ ਰੱਖਣੀ ਚਾਹੀਦੀ। ਬੱਚੇ ਇਸ ਨੂੰ ਕੁਝ ਹੋਰ ਸੋਚ ਕੇ ਖਾ ਸਕਦੇ ਹਨ। ਵੈਸੇ ਵੀ ਬੱਚਿਆਂ ਨੂੰ ਇਹ ਆਦਤ ਹੁੰਦੀ ਹੈ ਅਤੇ ਉਹ ਹਰ ਚੀਜ਼ ਮੂੰਹ ਵਿੱਚ ਪਾ ਲੈਂਦੇ ਹਨ। ਅਜਿਹਾ ਕਰਨਾ ਬਹੁਤ ਖਤਰਨਾਕ ਹੋ ਸਕਦਾ ਹੈ ਅਤੇ ਬੱਚੇ ਦੀ ਜਾਨ ਵੀ ਜਾ ਸਕਦੀ ਹੈ।


ਇਲੈਕਟ੍ਰਿਕ ਸਵਿੱਚ
ਘਰ ਦੇ ਵਿੱਚ ਹੇਠਾਂ ਵਾਲੇ ਪਾਸੇ ਕਦੇ ਵੀ ਇਲੈਕਟ੍ਰਿਕ ਸਵਿੱਚ ਨਹੀਂ ਲਗਾਉਣੇ ਚਾਹੀਦੇ। ਅਜਿਹਾ ਇਸ ਲਈ ਕਿਉਂਕਿ ਉਹ ਕਿਸੇ ਵੀ ਸਮੇਂ ਇਸ ਵਿੱਚ ਉਂਗਲ ਪਾ ਸਕਦੇ ਹਨ ਅਤੇ ਉਨ੍ਹਾਂ ਨੂੰ ਝਟਕਾ ਲੱਗ ਸਕਦਾ ਹੈ। ਜੇ ਤੁਹਾਡੇ ਘਰ ਵਿੱਚ ਹੈ, ਤਾਂ ਉਹਨਾਂ ਨੂੰ ਟੇਪ ਨਾਲ ਢੱਕੋ।


ਕੂਲਰ
ਅਸੀਂ ਅਜਿਹੇ ਕਈ ਮਾਮਲੇ ਦੇਖੇ ਹਨ ਜਿੱਥੇ ਛੋਟੇ ਬੱਚੇ ਕੂਲਰਾਂ ਜਾਂ ਟੇਬਲ ਫੈਨ 'ਤੇ ਹੱਥ ਦੇ ਦਿੰਦੇ ਹਨ। ਅਜਿਹੀਆਂ ਚੀਜ਼ਾਂ ਨੂੰ ਬੱਚਿਆਂ ਦੀ ਪਹੁੰਚ ਤੋਂ ਦੂਰ ਰੱਖੋ। ਇਹ ਬਹੁਤ ਖਤਰਨਾਕ ਹੈ ਅਤੇ ਬੱਚਿਆਂ ਦੇ ਹੱਥ ਵੀ ਕੱਟ ਸਕਦੇ ਹਨ। ਇਸ ਤੋਂ ਇਲਾਵਾ ਇਸ 'ਚ ਬੱਚਿਆਂ ਦੀ ਮੌਤ ਵੀ ਹੋ ਸਕਦੀ ਹੈ।


ਹੋਰ ਪੜ੍ਹੋ : ਕੱਚਾ ਪਿਆਜ਼ ਖਾਣ ਦੇ ਇਹ ਨੇ ਨੁਕਸਾਨ, ਜਾਣੋ ਦਿਨ 'ਚ ਕਿੰਨਾ ਪਿਆਜ਼ ਖਾਣਾ ਚਾਹੀਦਾ ?