ਚੰਡੀਗੜ੍ਹ: ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਦੇ ਮੌਦਹਾ ਕਸਬੇ ਵਿੱਚ ਰਹਿਣ ਵਾਲੀ ਲੜਕੀ ਨੇ ਕੁਝ ਅਜਿਹਾ ਕਰਕੇ ਦਿਖਾਇਆ ਜਿਸ ਕਰਕੇ ਮਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ। ਕਸਬੇ ਮੌਦਹਾ ‘ਚ ਸਬਜ਼ੀ ਵੇਚ ਕੇ ਗੁਜਾਰਾ ਕਰਨ ਵਾਲੀ ਮਹਲਾ ਦੀ ਧੀ ਡਾਕਟਰ ਬਣ ਗਈ ਹੈ।
ਉਨ੍ਹਾਂ ਦੀ ਛੋਟੀ ਧੀ ਵੀ ਉਸ ਦੇ ਰਸਤੇ ਉੱਪਰ ਚਲਦਿਆਂ (CPMT) ਪ੍ਰੀ-ਮੈਡੀਕਲ ਟੈਸਟ ਦੀ ਤਿਆਰੀ ਕਰ ਰਹੀ ਹੈ। ਸੁਮਿੱਤਰਾ ਨੇ ਦੱਸਿਆ ਹੈ ਕਿ ਕਰੀਬ 12 ਸਾਲ ਪਹਿਲਾ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਸ 'ਤੇ ਹੀ 5 ਬੱਚਿਆਂ ਦੀ ਜ਼ਿੰਮੇਵਾਰੀ ਸੁਮਿੱਤਰਾ ਹੀ ਸੰਭਾਲ ਰਹੀ ਹੈ। ਬੱਚਿਆਂ ਦੇ ਪਾਲਣ-ਪੋਸ਼ਣ ਲਈ ਉਨ੍ਹਾਂ ਨੇ ਘਰਾਂ ਵਿੱਚ ਝਾੜੂ-ਪੋਚਾ ਕੀਤਾ।
ਉਸ ਦੀ ਵੱਡੀ ਧੀ ਅਨੀਤਾ ਡਾਕਟਰ ਬਣਨਾ ਚਾਹੁੰਦੀ ਸੀ। ਇੱਕ ਸਾਲ ਦੀ ਤਿਆਰੀ ਬਾਅਦ ਸੁਮਿੱਤਰਾ ਦੀ ਵੱਡੀ ਧੀ ਅਨੀਤਾ ਦੀ ਸਿਲੈਕਸ਼ਨ (CPMT) ਪ੍ਰੀ-ਮੈਡੀਕਲ ਟੈਸਟ ਵਿੱਚ ਹੋ ਗਈ। ਅਨੀਤਾ ਦੱਸਦੀ ਹੈ ਕਿ ਜਦੋਂ ਮੇਰੀ ਸਿਲੈਕਸ਼ਨ ਹੋਈ ਤਾਂ ਉਸ ਰਾਤ ਮਾਂ ਰੋਂਦੀ ਰਹੀ ਪਰ ਉਹ ਖੁਸ਼ੀ ਦੇ ਹੰਝੂ ਸਨ ਪਰ ਉਨ੍ਹਾਂ ਕੋਲ ਇਨ੍ਹੇ ਪੈਸੇ ਨਹੀਂ ਸਨ ਕਿ ਉਸ ਦੀ ਮੈਡੀਕਲ ਦੀ ਪੜ੍ਹਾਈ ਹੋ ਸਕੇ।
ਇਸ ਤੋਂ ਬਾਅਦ ਮਾਂ ਨੇ ਸਬਜ਼ੀ ਦੀ ਦੁਕਾਨ ਲਾਉਣੀ ਸ਼ੁਰੂ ਕੀਤੀ। ਅਨੀਤਾ ਕਹਿੰਦੀ ਹੈ ਕਿ ਸਾਡੇ ਕੋਲ ਪੈਸੇ ਨਾ ਹੋਣ ਦੇ ਕਾਰਨ ਅਸੀਂ ਪਿਤਾ ਦਾ ਇਲਾਜ ਨਹੀਂ ਕਰਵਾ ਸਕੇ ਸੀ। ਉਦੋਂ ਤੋਂ ਮੈਂ ਡਾਕਟਰ ਬਣਨ ਦਾ ਸੰਕਲਪ ਲੈ ਲਿਆ ਸੀ। ਅਨੀਤਾ ਕਹਿੰਦੀ ਹੈ ਕਿ ਉਹ ਉਨ੍ਹਾਂ ਲੋਕਾਂ ਦਾ ਫਰੀ ਵਿੱਚ ਇਲਾਜ ਕਰੇਗੀ, ਜੋ ਰੁਪਏ ਨਾ ਹੋਣ ਕਰਕੇ ਹਸਪਤਾਲ ਇਲਾਜ ਨਹੀਂ ਕਰਵਾ ਪਾਉਂਦੇ।