Parenting Tips: ਅੱਜਕੱਲ ਬੱਚਿਆਂ ਵਿੱਚ ਕੋਲਡ ਡਰਿੰਕ ਪੀਣ ਦਾ ਸ਼ੌਕ ਦਿਨੋ-ਦਿਨ ਵੱਧ ਰਿਹਾ। ਇਸ ਨੂੰ ਹਰੇਕ ਫੰਕਸ਼ਨ ਜਾਂ ਪਾਰਟੀ ਵਿੱਚ ਵੀ ਜਰੂਰੀ ਆਈਟਮ ਵਜੋਂ ਸਮਝਿਆ ਜਾਂਦਾ ਹੈ । ਪਰ, ਇਸਦੇ ਪਿੱਛੇ ਲੁਕੇ ਨੁਕਸਾਨ ਬਾਰੇ ਜਾਣਨਾ ਜ਼ਰੂਰੀ ਹੈ। ਆਓ ਜਾਣਦੇ ਹਾਂ ਕੋਲਡ ਡਰਿੰਕ ਬੱਚਿਆਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ ਅਤੇ ਅਸੀਂ ਆਪਣੇ ਬੱਚਿਆਂ ਨੂੰ ਇਸ ਤੋਂ ਕਿਵੇਂ ਬਚਾ ਸਕਦੇ ਹਾਂ।


ਮੋਟਾਪਾ
ਕੋਲਡ ਡਰਿੰਕ 'ਚ ਬਹੁਤ ਜ਼ਿਆਦਾ ਸ਼ੂਗਰ ਹੁੰਦੀ ਹੈ, ਜੋ ਬੱਚਿਆਂ 'ਚ ਮੋਟਾਪਾ ਵਧਾ ਸਕਦੀ ਹੈ। ਜਦੋਂ ਬੱਚੇ ਇਸ ਨੂੰ ਜ਼ਿਆਦਾ ਮਾਤਰਾ 'ਚ ਪੀਂਦੇ ਹਨ ਤਾਂ ਕੈਲੋਰੀਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਭਾਰ ਵਧਦਾ ਹੈ। 


ਦੰਦਾਂ ਦੀਆਂ ਸਮੱਸਿਆਵਾਂ
ਕੋਲਡ ਡਰਿੰਕਸ ਵਿੱਚ ਪਾਈ ਜਾਣ ਵਾਲੀ ਸ਼ੂਗਰ ਅਤੇ ਐਸਿਡ ਬੱਚਿਆਂ ਦੇ ਦੰਦਾਂ ਲਈ ਨੁਕਸਾਨਦੇਹ ਹਨ। ਇਹ ਦੋਵੇਂ ਮਿਲ ਕੇ ਦੰਦਾਂ ਨੂੰ ਸਾੜਦੇ ਹਨ, ਜਿਸ ਕਾਰਨ ਦੰਦ ਕਮਜ਼ੋਰ ਹੋ ਜਾਂਦੇ ਹਨ ਅਤੇ ਜਲਦੀ ਖਰਾਬ ਹੋ ਸਕਦੇ ਹਨ। 


ਡਾਇਬਟੀਜ਼ ਦਾ ਖਤਰਾ
ਜਦੋਂ ਬੱਚੇ ਅਕਸਰ ਕੋਲਡ ਡਰਿੰਕ ਪੀਂਦੇ ਹਨ, ਤਾਂ ਉਨ੍ਹਾਂ ਵਿੱਚ ਸ਼ੂਗਰ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਟਾਈਪ 2 ਡਾਇਬਟੀਜ਼ ਦਾ ਖਤਰਾ ਵੱਧ ਸਕਦਾ ਹੈ। ਇਹ  ਡਾਇਬਟੀਜ਼ ਸਰੀਰ ਵਿੱਚ ਸ਼ੂਗਰ ਦੀ ਸਹੀ ਵਰਤੋਂ ਨਾ ਕਰਨ ਦੀ ਸਮੱਸਿਆ ਹੈ। ਇਸ ਲਈ ਬੱਚਿਆਂ ਨੂੰ ਸਿਹਤਮੰਦ ਜੀਵਨ ਸ਼ੈਲੀ ਲਈ ਘੱਟ ਸ਼ੂਗਰ ਵਾਲੇ ਡ੍ਰਿੰਕ ਪੀਣੇ ਚਾਹੀਦੇ ਹਨ। 


ਖਾਣ ਦੀਆਂ ਮਾੜੀਆਂ ਆਦਤਾਂ ਪੈਦਾ ਹੋਣਾ
ਕੋਲਡ ਡਰਿੰਕਸ ਪੀਣ ਦੀ ਆਦਤ ਬੱਚਿਆਂ ਵਿੱਚ ਖਾਣ ਪੀਣ ਦੀਆਂ ਗਲਤ ਆਦਤਾਂ ਪੈਦਾ ਕਰ ਸਕਦੀ ਹੈ। ਉਹ ਫਲਾਂ ਅਤੇ ਸਬਜ਼ੀਆਂ ਵਰਗੇ ਸਿਹਤਮੰਦ ਵਿਕਲਪਾਂ ਨੂੰ ਛੱਡ ਕੇ ਮਿੱਠੇ ਪੀਣ ਵਾਲੇ ਪਦਾਰਥਾਂ ਵੱਲ ਵਧੇਰੇ ਆਕਰਸ਼ਿਤ ਹੁੰਦੇ ਹਨ। ਇਹ ਉਨ੍ਹਾਂ ਦੇ ਸਰੀਰ ਲਈ ਹਾਨੀਕਾਰਕ ਹੈ। 


ਹੱਡੀਆਂ ਦਾ ਕਮਜ਼ੋਰ ਹੋਣਾ
ਕੁਝ ਕੋਲਡ ਡਰਿੰਕ ਵਿਚ ਅਜਿਹੇ ਰਸਾਇਣ ਹੁੰਦੇ ਹਨ ਜੋ ਸਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦੇ ਹਨ। ਇਹ ਰਸਾਇਣ ਹੱਡੀਆਂ ਵਿੱਚ ਮਿਨਰਲਸ ਨੂੰ ਘਟਾਉਂਦੇ ਹਨ, ਜਿਸ ਨਾਲ ਉਨ੍ਹਾਂ ਦੀ ਤਾਕਤ ਘੱਟ ਜਾਂਦੀ ਹੈ। ਇਸਦਾ ਮਤਲਬ ਹੈ ਕਿ ਬੱਚਿਆਂ ਵਿੱਚ ਸੱਟ ਲੱਗਣ ਜਾਂ ਫ੍ਰੈਕਚਰ ਦਾ ਖਤਰਾ ਵੱਧ ਜਾਂਦਾ ਹੈ। ਇਸ ਲਈ, ਬੱਚਿਆ ਨੂੰ ਸਿਹਤਮੰਦ ਪੀਣ ਵਾਲੇ ਪਦਾਰਥਾਂ ਦੇਣੇ ਚਾਹੀਦੇ ਹਨ। ਤਾਂ ਜੋ ਉਹ ਸਿਹਤਮੰਦ ਅਤੇ ਤੰਦਰਰੁਸਤ ਰਹਿ ਸਕਣ।