Money Saving Tips: ਜੇਕਰ ਤੁਸੀਂ ਸਾਲ 2021 'ਚ ਸੇਵਿੰਗ ਕਰਨ ਦੀ ਸੋਚ ਰਹੇ ਹੋ ਤਾਂ ਤਹਾਨੂੰ ਸਭ ਤੋਂ ਪਹਿਲਾਂ ਇਹ ਪਤਾ ਲਾਉਣਾ ਹੋਵੇਗਾ ਕਿ ਤੁਸੀਂ ਹਰ ਮਹੀਨੇ ਕਿੰਨਾ ਖਰਚ ਕਰਦੇ ਹੋ। ਇਹ ਸੇਵਿੰਗ ਦੀ ਸ਼ੁਰੂਆਤ ਕਰਨ ਵੱਲ ਪਹਿਲਾ ਕਦਮ ਹੈ। ਤੁਸੀਂ ਸਾਰੇ ਛੋਟੇ-ਵੱਡੇ ਖਰਚਿਆਂ 'ਤੇ ਨਜ਼ਰ ਰੱਖੋ। ਹੋ ਸਕੇ ਤਾਂ ਇਕ ਡਾਇਰੀ ਆਪਣੇ ਨਾਲ ਰੱਖੋ। ਤਹਾਨੂੰ ਪਹਿਲੀ ਵਾਰ ਸੁਣਨ 'ਚ ਇਹ ਥੋੜਾ ਅਜੀਬ ਲੱਗ ਸਕਦਾ ਹੈ ਪਰ ਇਹ ਕਾਰਗਰ ਹੈ।


ਆਪਣੇ ਗੈਸ, ਕਿਰਾਏ, ਬਿਜਲੀ ਦੇ ਬਿੱਲ, ਰੋਜ਼ਾਨਾ ਦੇ ਖਰਚ ਦਾ ਹਿਸਾਬ ਰੱਖੋ। ਸਭ ਤੋਂ ਜ਼ਰੂਰੀ ਗੱਲ ਜੇਕਰ ਤੁਸੀਂ ਕ੍ਰੈਡਿਟ ਕਾਰਡ ਦਾ ਇਸਤੇਮਾਲ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਕੁਝ ਵਕਤ ਲਈ ਇਸ ਤੋਂ ਦੂਰੀ ਬਣਾ ਲਓ। ਇਕ ਵਾਰ ਜਦੋਂ ਤੁਸੀਂ ਇਕ ਮਹੀਨੇ 'ਚ ਕੀ ਖਰਚ ਕਰਦੇ ਹੋ, ਇਸ ਦਾ ਅੰਦਾਜ਼ਾ ਲਾ ਲੈਂਦੇ ਹੋ। ਤਾਂ ਤੁਸੀਂ ਆਪਣੇ ਰਿਕਾਰਡ ਕੀਤੇ ਖਰਚਿਆਂ ਨੂੰ ਘੱਟ ਬਜ਼ਟ 'ਚ ਆਸਾਨੀ ਨਾਲ ਮੇਨਟੇਨ ਕਰ ਸਕਦੇ ਹੋ।


ਤਹਾਨੂੰ ਦੂਜੇ ਮਹੀਨੇ ਤੋਂ ਹੀ ਅੰਦਾਜ਼ਾ ਹੋਣ ਲੱਗੇਗਾ ਕਿ ਤੁਸੀਂ ਕਿੰਨੀ ਸੇਵਿੰਗ ਕੀਤੀ। ਇਸ ਨਾਲ ਨਾ ਸਿਰਫ਼ ਤੁਸੀਂ ਆਸਾਨੀ ਨਾਲ ਸੇਵਿੰਗ ਕਰ ਸਕੋਗੇ ਬਲਕਿ ਤਹਾਨੂੰ ਕਰਜ਼ ਤੋਂ ਵੀ ਛੁਟਕਾਰਾ ਮਿਲ ਸਕੇਗਾ। ਸੇਵਿੰਗ ਪਲਾਨ ਕਰਕੇ ਤੁਸੀਂ ਆਪਣੇ ਖਰਚ ਦੀ ਯੋਜਨਾ ਬਣਾ ਸਕਦੇ ਹੋ।


ਬੱਚਤ ਨਿਰਧਾਰਤ ਕਰੋ


ਪੈਸਾ ਬਚਾਉਣ ਦਾ ਸਭ ਤੋਂ ਚੰਗਾ ਤਰੀਕਾ ਇਕ ਟੀਚਾ ਨਿਰਧਾਰਤ ਕਰਨਾ ਹੈ। ਇਹ ਸੋਚ ਕੇ ਸ਼ੁਰੂ ਕਰੋ ਕਿ ਤੁਹਾਡੀ ਭਵਿੱਖ ਦੀ ਪਲਾਨਿੰਗ ਕੀ ਹੈ। ਜਿਵੇਂ ਤੁਸੀਂ ਵਿਆਹ ਕਰ ਰਹੇ ਹੋ, ਕਿਤੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਆਦਿ। ਫਿਰ ਇਹ ਪਤਾ ਕਰੋ ਕਿ ਤਹਾਨੂੰ ਕਿੰਨੇ ਪੈਸੇ ਚਾਹੀਦੇ ਤੇ ਤਹਾਨੂੰ ਇਹ ਜੋੜਨ 'ਚ ਕਿੰਨਾ ਸਮਾਂ ਲੱਗੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ