Side effects of watching reels: ਅੱਜਕੱਲ੍ਹ ਲਗਭਗ ਹਰ ਵਿਅਕਤੀ ਸਮਾਰਟਫੋਨ ਅਤੇ ਇੰਟਰਨੈੱਟ ਦੀ ਵਰਤੋਂ ਕਰ ਰਿਹਾ ਹੈ। ਲੋਕਾਂ ਨੇ ਆਪਣੇ ਮੋਬਾਈਲ 'ਚ ਕਈ ਸੋਸ਼ਲ ਮੀਡੀਆ ਐਪਸ ਇੰਸਟਾਲ ਕੀਤੀਆਂ ਹੋਈਆਂ ਹਨ। ਇਨ੍ਹਾਂ ਵਿੱਚ ਲੋਕ ਸ਼ੋਰਟ ਵੀਡੀਓਜ਼ ਜਾਂ ਰੀਲਸ ਜ਼ਿਆਦਾ ਦੇਖਦੇ ਹਨ। ਵੈਸੇ ਵੀ ਕਈ ਲੋਕਾਂ ਨੂੰ ਰੀਲਸ ਬਣਾਉਣ ਦਾ ਵੀ ਸ਼ੌਕ ਹੁੰਦਾ ਹੈ।


ਅੱਜ ਕੱਲ੍ਹ ਹਰ ਵਰਗ ਦੇ ਲੋਕਾਂ ਵਿੱਚ ਸੋਸ਼ਲ ਮੀਡੀਆ ਦਾ ਕਾਫੀ ਕ੍ਰੇਜ਼ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰੀਲਸ ਦੇਖਣ ਦੀ ਆਦਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ।


ਦਿਮਾਗੀ ਦੀ ਸਿਹਤ ‘ਤੇ ਪੈਂਦਾ ਅਸਰ


ਇੱਕ ਅਧਿਐਨ ਵਿੱਚ ਸਾਹਮਣੇ ਆਇਆ ਹੈ ਕਿ ਇੰਸਟਾਗ੍ਰਾਮ ਅਤੇ ਫੇਸਬੁੱਕ ਵਰਗੀਆਂ ਸੋਸ਼ਲ ਮੀਡੀਆ ਐਪਸ ਤੁਹਾਨੂੰ ਅਸੁਰੱਖਿਅਤ ਬਣਾ ਸਕਦੀਆਂ ਹਨ। ਇਨ੍ਹਾਂ ਦੀ ਜ਼ਿਆਦਾ ਵਰਤੋਂ ਨਾਲ ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਦੀ ਜ਼ਿਆਦਾ ਵਰਤੋਂ ਨੌਜਵਾਨਾਂ ਨੂੰ ਡਿਪਰੈਸ਼ਨ, ਨੀਂਦ ਨਾ ਆਉਣਾ ਅਤੇ Unsecure ਹੋਣ ਵਰਗੀਆਂ ਸਮੱਸਿਆਵਾਂ ਦਾ ਸ਼ਿਕਾਰ ਬਣਾ ਸਕਦੀ ਹੈ।


ਇਹ ਕੁੜੀਆਂ ਅਤੇ ਔਰਤਾਂ ਦੀ ਬਾਡੀ ਸ਼ੇਪ ਅਤੇ ਸੁੰਦਰਤਾ ਲਈ Unsecure ਬਣਾਉਂਦਾ ਹੈ। ਜਦੋਂ ਅਸੀਂ ਇੰਸਟਾਗ੍ਰਾਮ ਜਾਂ ਫੇਸਬੁੱਕ ਵਰਗੀਆਂ ਐਪਸ 'ਤੇ ਕੋਈ ਸਟੋਰੀ ਪੋਸਟ ਕਰਦੇ ਹਾਂ, ਤਾਂ ਅਸੀਂ ਇਹ ਪਤਾ ਕਰਨ ਲਈ ਵਾਰ-ਵਾਰ ਦੇਖਦੇ ਹਾਂ ਕਿ ਇਸ ਨੂੰ ਕਿੰਨੇ ਲਾਈਕਸ ਅਤੇ ਕੁਮੈਂਟਸ ਮਿਲੇ ਹਨ। ਇਸ ਦੇ ਨਾਲ ਹੀ ਜਦੋਂ ਵੀ ਕੋਈ ਨੈਗੇਟਿਵ ਕੁਮੈਂਟ ਆਉਂਦਾ ਹੈ ਤਾਂ ਅਸੀਂ ਨਿਰਾਸ਼ ਹੋ ਜਾਂਦੇ ਹਾਂ।


ਕੰਮ ਵਿੱਚ ਨਹੀਂ ਲੱਗਦਾ ਮਨ


ਇਕ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਜਦੋਂ ਲੋਕਾਂ ਨੂੰ ਮੋਬਾਈਲ 'ਤੇ ਰੀਲਸ ਦੇਖਣ ਦਾ ਮੌਕਾ ਨਹੀਂ ਮਿਲਦਾ ਜਾਂ ਕੁਝ ਕਾਰਨਾਂ ਕਰਕੇ ਦੇਖਣ ਵਿਚ ਅਸਮਰੱਥ ਹੁੰਦੇ ਹਨ, ਤਾਂ ਉਹ ਬੇਚੈਨੀ ਮਹਿਸੂਸ ਕਰਨ ਲੱਗਦੇ ਹਨ। ਸਿਰਦਰਦ ਹੋਣ ਲੱਗ ਜਾਂਦਾ ਹੈ ਅਤੇ ਕੋਈ ਵੀ ਕੰਮ ਕਰਨ ਵਿੱਚ ਮਨ ਨਹੀਂ ਲੱਗਦਾ ਹੈ। ਕਈ ਵਾਰ ਬੀਪੀ ‘ਤੇ ਵੀ ਅਸਰ ਪੈਂਦਾ ਹੈ।


ਇਹ ਵੀ ਪੜ੍ਹੋ: Christmas 2023: ਅੱਜ ਹੈ ਕ੍ਰਿਸਮਸ, ਜਾਣੋ ਇਸ ਦਾ ਇਤਿਹਾਸ ਤੇ ਕਿਉਂ 25 ਦਸੰਬਰ ਨੂੰ ਹੀ ਮਨਾਇਆ ਜਾਂਦੈ ਇਹ ਤਿਉਹਾਰ


ਨੀਂਦ ਹੁੰਦੀ ਖ਼ਰਾਬ


ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ ਦੀ ਨੀਂਦ ਖਰਾਬ ਕਰਕੇ ਰੀਲਸ ਦੇਖਣ ਦੀ ਆਦਤ ਹੈ। ਕਈ ਲੋਕਾਂ ਨੇ ਕਿਹਾ ਕਿ ਜਦੋਂ ਤੱਕ ਉਹ 10 ਤੋਂ 15 ਮਿੰਟ ਤੱਕ ਰੀਲਸ ਨਹੀਂ ਦੇਖ ਲੈਂਦੇ, ਉਦੋਂ ਤੱਕ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ। ਉਹ ਬੇਚੈਨੀ ਜਿਹੀ ਮਹਿਸੂਸ ਕਰਦੇ ਹਨ। ਨੇੜੇ ਪਏ ਹੋਰ ਲੋਕਾਂ ਤੋਂ ਬਚਣ ਲਈ, ਉਹ ਬੈੱਡਸ਼ੀਟ ਦੇ ਹੇਠਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ। ਇਸ ਨਾਲ ਉਨ੍ਹਾਂ ਦੀ ਨੀਂਦ 'ਤੇ ਅਸਰ ਪੈਂਦਾ ਹੈ। ਨੀਂਦ ਨਾ ਆਉਣ ਕਾਰਨ ਉਨ੍ਹਾਂ ਦੀ ਰੋਜ਼ਾਨਾ ਦੀ ਰੁਟੀਨ ਵੀ ਪ੍ਰਭਾਵਿਤ ਹੁੰਦੀ ਹੈ। ਇਸ ਦਾ ਅਸਰ ਉਨ੍ਹਾਂ ਦੀ ਨੌਕਰੀ ਅਤੇ ਪੜ੍ਹਾਈ 'ਤੇ ਵੀ ਨਜ਼ਰ ਆ ਰਿਹਾ ਹੈ।


ਵਾਰ-ਵਾਰ ਦੇਖਦੇ ਆਪਣੀ ਸਟੋਰੀ


ਕਈ ਲੋਕਾਂ ਦੀ ਆਦਤ ਹੁੰਦੀ ਹੈ ਕਿ ਇੰਸਟਾ ਜਾਂ ਫੇਸਬੁੱਕ 'ਤੇ ਸਟੋਰੀ ਅਪਲੋਡ ਕਰਨ ਤੋਂ ਬਾਅਦ ਉਹ ਉਸ ਨੂੰ ਵਾਰ-ਵਾਰ ਦੇਖਦੇ ਰਹਿੰਦੇ ਹਨ। ਕਾਸਮੋਪੋਲੀਟਨ ਦੀ ਇੱਕ ਰਿਪੋਰਟ ਦੇ ਅਨੁਸਾਰ, ਆਪਣੀ ਖੁਦ ਦੀ ਇੰਸਟਾ ਸਟੋਰੀ ਨੂੰ ਵਾਰ-ਵਾਰ ਦੇਖਣ ਪਿੱਛੇ ਇਕ ਵੱਡਾ ਕਾਰਨ ਹੈ। ਰਿਪੋਰਟ ਦੇ ਅਨੁਸਾਰ, ਤੁਸੀਂ ਆਪਣੀ ਸਟੋਰੀ ਨੂੰ ਬਾਰ ਬਾਰ ਦੇਖਦੇ ਹੋ ਕਿਉਂਕਿ ਤੁਸੀਂ ਇਹ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ ਕਿ ਤੁਹਾਡੀ ਸਟੋਰੀ ਕਿਸ ਨੇ ਦੇਖੀ ਹੈ। ਤੁਸੀਂ ਇਸ ਗੱਲ ਦਾ ਅੰਦਾਜ਼ਾ ਲਗਾ ਸਕਦੇ ਹੋ ਕਿ ਤੁਹਾਡੀ ਸਟੋਰੀ ਵਿਚ ਕੌਣ ਦਿਲਚਸਪੀ ਲੈ ਰਿਹਾ ਹੈ। ਇਸ ਤਰ੍ਹਾਂ ਤੁਸੀਂ ਲੋਕਾਂ ਨਾਲ ਵਧੇਰੇ ਜੁੜਿਆਂ ਹੋਇਆਂ ਮਹਿਸੂਸ ਕਰਦੇ ਹੋ।


ਲੋਕਾਂ ਨੂੰ ਹੁੰਦੀਆਂ ਇਹ ਪਰੇਸ਼ਾਨੀਆਂ


ਸਿਰ ਦਰਦ, ਅੱਖਾਂ ਵਿੱਚ ਦਰਦ.


ਸੌਂਦੇ ਸਮੇਂ ਅੱਖਾਂ ਵਿੱਚ ਚਮਕ ਮਹਿਸੂਸ ਹੁੰਦੀ ਹੈ


ਖਾਣ-ਪੀਣ ਦਾ ਸਮਾਂ ਗੜਬੜ ਹੋਣਾ


ਉਪਾਅ


ਹੌਲੀ-ਹੌਲੀ ਛੱਡੋ ਆਦਤ।


ਲੋੜ ਪੈਣ 'ਤੇ ਹੀ ਮੋਬਾਈਲ ਦੀ ਵਰਤੋਂ ਕਰੋ।


ਆਪਣੀਆਂ ਮਨਪਸੰਦ ਕਿਤਾਬਾਂ ਪੜ੍ਹੋ।


ਦੋਸਤਾਂ ਨੂੰ ਮਿਲੋ


ਲੋਕਾਂ ਨਾਲ ਗੱਲ ਕਰੋ


ਇਹ ਵੀ ਪੜ੍ਹੋ: Covid-19 has a new variant: ਆਖ਼ਰ ਸਰਦੀਆਂ ਆਉਂਦੇ ਹੀ ਕਿਉਂ ਵਧਣ ਲੱਗ ਜਾਂਦੇ ਨੇ ਕੋਰੋਨਾ ਦੇ ਮਾਮਲੇ, ਜਾਣੋ