Side Effects of Cooking Oil: ਅਸੀਂ ਖੁਦ ਨੂੰ ਫਿੱਟ ਰੱਖਣ ਲਈ ਯੋਗਾ, ਕਸਰਤ, ਸੈਰ, ਜਿੰਮ ਜਾਣਾ ਤੋਂ ਲੈ ਕੇ ਇੱਕ ਚੰਗੀ ਡਾਈਟ ਵਰਗੀਆਂ ਚੀਜ਼ਾਂ ਕਰਦੇ ਹਾ। ਪਰ ਅਸੀਂ ਕਦੇ ਵੀ ਆਪਣੀ ਰਸੋਈ ਵੱਲ ਝਾਤ ਨਹੀਂ ਮਾਰਦੇ ਕਿ ਅਸੀਂ ਕਿਹੋ ਜਿਹੇ ਤੇਲ ਦੇ ਵਿੱਚ ਖਾਣਾ ਬਣਾ ਰਹੇ ਹਾਂ। ਕਈ ਤਰ੍ਹਾਂ ਦੇ ਤੇਲ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਕਿਹਾ ਜਾਂਦਾ ਹੈ ਪਰ ਕੁਝ ਤੇਲ ਅਜਿਹੇ ਵੀ ਹਨ ਜੋ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸਿਹਤ ਨੂੰ ਖਰਾਬ ਕਰ ਸਕਦੇ ਹਨ। ਆਓ ਤੁਹਾਨੂੰ ਅਜਿਹੇ ਪੰਜ ਤੇਲ ਤੋਂ ਜਾਣੂ ਕਰਵਾਉਂਦੇ ਹਾਂ, ਜਿਨ੍ਹਾਂ ਦੀ ਵਰਤੋਂ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੀ ਹੈ।
ਸੋਇਆਬੀਨ ਦਾ ਤੇਲ
ਆਮ ਤੌਰ 'ਤੇ ਭਾਰਤੀ ਪਰਿਵਾਰਾਂ 'ਚ ਸੋਇਆਬੀਨ ਤੇਲ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ ਪਰ ਅਸਲੀਅਤ ਇਹ ਹੈ ਕਿ ਇਸ ਤੇਲ 'ਚ ਓਮੇਗਾ-6 ਦੀ ਜ਼ਿਆਦਾ ਮਾਤਰਾ ਹੋਣ ਕਾਰਨ ਇਹ ਸਿਹਤ ਲਈ ਖਤਰਨਾਕ ਹੈ। ਕਈ ਖੋਜਾਂ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੋਇਆਬੀਨ ਦੇ ਤੇਲ ਦਾ ਸੇਵਨ ਕਰਨ ਨਾਲ ਮੋਟਾਪਾ, ਸ਼ੂਗਰ, ਅਲਜ਼ਾਈਮਰ ਅਤੇ ਡਿਪ੍ਰੈਸ਼ਨ ਆਦਿ ਬਿਮਾਰੀਆਂ ਹੋ ਸਕਦੀਆਂ ਹਨ। ਦਰਅਸਲ, ਇਸ ਤੇਲ ਵਿੱਚ ਬਹੁਤ ਜ਼ਿਆਦਾ ਸੈਚੂਰੇਟਿਡ ਫੈਟ ਹੁੰਦਾ ਹੈ, ਜੋ ਸਾਡੇ ਸਰੀਰ ਲਈ ਨੁਕਸਾਨਦੇਹ ਹੁੰਦਾ ਹੈ।
ਹੋਰ ਪੜ੍ਹੋ : ਅਸ਼ਵਗੰਧਾ ਪੁਰਸ਼ਾਂ ਲਈ ਵਰਦਾਨ, ਜਾਣੋ ਇਸਦੇ ਗਜ਼ਬ ਫਾਇਦੇ
ਮੱਕੀ ਦਾ ਤੇਲ
ਮੱਕੀ ਦਾ ਤੇਲ ਸਿਹਤ ਲਈ ਬਹੁਤ ਹਾਨੀਕਾਰਕ ਹੁੰਦਾ ਹੈ। ਇਸ 'ਚ ਮੌਜੂਦ ਸੰਭਾਵੀ ਜ਼ਹਿਰੀਲੇ ਤੱਤ ਕੈਂਸਰ ਦੇ ਖਤਰੇ ਨੂੰ ਵਧਾਉਂਦੇ ਹਨ। ਇਸ ਤੋਂ ਇਲਾਵਾ ਪੇਟ ਅਤੇ ਭਾਰ ਵਧਣ ਆਦਿ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਮੱਕੀ ਦਾ ਤੇਲ ਵੀ ਦਿਲ ਦੀ ਸਿਹਤ ਲਈ ਚੰਗਾ ਨਹੀਂ ਮੰਨਿਆ ਜਾਂਦਾ ਹੈ। ਦਰਅਸਲ, ਇਸ ਵਿੱਚ ਮੋਨੋਅਨਸੈਚੁਰੇਟਿਡ ਅਤੇ ਪੌਲੀਅਨਸੈਚੁਰੇਟਿਡ ਫੈਟ ਹੁੰਦੀ ਹੈ, ਜੋ ਕਿ ਦੂਜੇ ਤੇਲ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ।
ਸੂਰਜਮੁਖੀ ਦਾ ਤੇਲ
ਸੂਰਜਮੁਖੀ ਦਾ ਤੇਲ ਸਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਸਲ 'ਚ ਇਸ ਤੇਲ 'ਚ ਓਮੇਗਾ-6 ਫੈਟੀ ਐਸਿਡ ਪਾਇਆ ਜਾਂਦਾ ਹੈ, ਜਿਸ ਦਾ ਜ਼ਿਆਦਾ ਸੇਵਨ ਕਰਨ ਨਾਲ ਗਰਭਵਤੀ ਔਰਤਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਨਾਲ ਕੋਲੈਸਟ੍ਰਾਲ ਦਾ ਖਤਰਾ ਵੀ ਵਧ ਜਾਂਦਾ ਹੈ।
ਰਾਈਸ ਬ੍ਰੈਨ ਆਇਲ
ਰਾਈਸ ਬ੍ਰੈਨ ਆਇਲ ਨੂੰ ਸਿਹਤ ਲਈ ਬਹੁਤ ਵਧੀਆ ਕਿਹਾ ਜਾਂਦਾ ਹੈ। ਇਸ ਤੇਲ ਦੀ ਉੱਚ ਸਮੋਕ ਪੁਆਇੰਟ ਅਤੇ ਵਿਟਾਮਿਨ ਈ ਲਈ ਬਹੁਤ ਪ੍ਰਸ਼ੰਸਾ ਕੀਤੀ ਜਾਂਦੀ ਹੈ, ਪਰ ਇਹ ਸਹੀ ਨਹੀਂ ਹੈ। ਇਸ ਤੇਲ ਵਿੱਚ ਓਮੇਗਾ-6 ਫੈਟੀ ਐਸਿਡ ਬਹੁਤ ਜ਼ਿਆਦਾ ਹੁੰਦੇ ਹਨ। ਅਜਿਹੇ 'ਚ ਇਸ ਤੇਲ ਦਾ ਜ਼ਿਆਦਾ ਸੇਵਨ ਸਰੀਰ 'ਚ ਓਮੇਗਾ-3 ਅਤੇ ਓਮੇਗਾ-6 ਦਾ ਸੰਤੁਲਨ ਵਿਗਾੜ ਸਕਦਾ ਹੈ। ਇਸ ਨਾਲ ਤੁਹਾਡੇ ਸਰੀਰ ਵਿੱਚ ਸੋਜ ਸਮੇਤ ਕਈ ਸਮੱਸਿਆਵਾਂ ਹੋ ਸਕਦੀਆਂ ਹਨ।
ਪਾਮ ਆਇਲ (palm oil)
ਪਾਮ ਆਇਲ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਕੋਈ ਕਮੀ ਨਹੀਂ ਹੈ ਪਰ ਇਹ ਤੇਲ ਸਿਹਤ ਲਈ ਹੀ ਨਹੀਂ ਸਗੋਂ ਵਾਤਾਵਰਣ ਲਈ ਵੀ ਬਹੁਤ ਖਤਰਨਾਕ ਹੈ। ਇਸ ਤੇਲ ਵਿੱਚ ਉੱਚ ਸੰਤ੍ਰਿਪਤ ਚਰਬੀ ਹੁੰਦੀ ਹੈ, ਜੋ ਕੋਲੈਸਟ੍ਰੋਲ ਦੇ ਪੱਧਰ ਨੂੰ ਵਧਣ ਦਾ ਖ਼ਤਰਾ ਵਧਾਉਂਦੀ ਹੈ। ਇਸ ਤੋਂ ਇਲਾਵਾ ਇਸ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵੀ ਵਧ ਜਾਂਦਾ ਹੈ। ਪੈਕਟ ਵਾਲੇ ਭੋਜਨ ਜ਼ਿਆਦਾਤਰ ਪਾਮ ਆਇਲ ਦੇ ਵਿੱਚ ਹੀ ਤਿਆਰ ਕੀਤੇ ਜਾਂਦੇ ਹਨ। ਇਸ ਲਈ ਜਦੋਂ ਵੀ ਤੁਸੀਂ ਬਾਜ਼ਾਰ ਤੋਂ ਖਾਣ ਵਾਲੀ ਕੋਈ ਨਮਕੀਨ ਖਰੀਦ ਦੇ ਹੋ ਤਾਂ ਚੈੱਕ ਕਰੋ ਕਿ ਇਸ ਨੂੰ ਪਾਮ ਆਇਲ ਦੇ ਵਿੱਚ ਤਾਂ ਨਹੀਂ ਬਣਾਇਆ ਗਿਆ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।