How to Cure Skin Moisture : ਹਰ ਕੋਈ ਸੁੰਦਰ ਦਿਸਣ ਲਈ ਤਰ੍ਹਾਂ-ਤਰ੍ਹਾਂ ਦੇ ਟਰੀਟਮੈਂਟ ਕਰਵਾਉਂਦਾ ਹੈ। ਇਸ ਲਈ ਔਰਤਾਂ ਤੇ ਮਰਦ ਦੋਵੇਂ ਹੀ ਬਿਊਟੀ ਪਾਰਲਰ ਜਾ ਕੇ ਸੁੰਦਰ ਬਣਨ ਦੇ ਤਰੀਕੇ ਅਪਣਾਉਂਦੇ ਹਨ। ਪਰ ਕੁਝ ਸਕਿਨ ਸਮੱਸਿਆਵਾਂ ਦਾ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਲਾਜ ਕੀਾਤ ਜਾ ਸਕਦਾ ਹੈ। ਹਰ ਕਿਸੇ ਦੀ ਚਮੜੀ ਦੀ ਕਿਸਮ ਵੱਖਰੀ ਹੁੰਦੀ ਹੈ। ਜ਼ਿਆਦਾਤਰ ਲੋਕਾਂ ਦੀ ਚਮੜੀ ਤੇਲਯੁਕਤ ਹੁੰਦੀ ਹੈ। ਤੇਲਯੁਕਤ ਚਮੜੀ ਵੀ ਕਈ ਸਮੱਸਿਆਵਾਂ ਦਾ ਕਾਰਨ ਹੈ। ਦਰਅਸਲ, ਮੁਹਾਸੇ ਅਤੇ ਪਿੰਪਲਜ਼ ਹੋਰ ਚਮੜੀ ਦੀਆਂ ਕਿਸਮਾਂ ਦੇ ਮੁਕਾਬਲੇ ਤੇਲਯੁਕਤ ਚਮੜੀ 'ਤੇ ਜ਼ਿਆਦਾ ਨਿਕਲਦੇ ਹਨ। ਤੇਲਯੁਕਤ ਚਮੜੀ ਦੇ ਕਈ ਕਾਰਨ ਹੋ ਸਕਦੇ ਹਨ, ਜਿਸ ਵਿੱਚ ਚਰਬੀ ਵਾਲਾ ਭੋਜਨ ਅਤੇ ਰਸਾਇਣ ਨਾਲ ਭਰਪੂਰ ਉਤਪਾਦ ਹੋ ਸਕਦੇ ਹਨ। ਕਈ ਵਾਰ ਤੇਲਯੁਕਤ ਚਮੜੀ ਦਾ ਕਾਰਨ ਜ਼ਿਆਦਾ ਤਣਾਅ ਲੈਣਾ ਵੀ ਹੁੰਦਾ ਹੈ। ਹਾਲਾਂਕਿ, ਕੁਝ ਉਪਾਵਾਂ ਨਾਲ ਤੁਸੀਂ ਚਮੜੀ ਦੀ ਇਸ ਨਮੀ ਨੂੰ ਦੂਰ ਕਰ ਸਕਦੇ ਹੋ, ਤਾਂ ਆਓ ਜਾਣਦੇ ਹਾਂ ਤੇਲਯੁਕਤ ਚਮੜੀ ਤੋਂ ਛੁਟਕਾਰਾ ਪਾਉਣ ਦੇ ਘਰੇਲੂ ਉਪਾਅ-


ਅੰਡੇ ਦਾ ਚਿੱਟਾ ਹਿੱਸਾ 
ਚਿਹਰੇ ਦੀ ਨਮੀ ਨੂੰ ਦੂਰ ਕਰਨ ਲਈ ਤੁਸੀਂ ਅੰਡੇ ਦੇ ਸਫੇਦ ਹਿੱਸੇ ਦੀ ਵੀ ਵਰਤੋਂ ਕਰ ਸਕਦੇ ਹੋ। ਦਰਅਸਲ, ਅੰਡੇ ਦਾ ਸਫੇਦ ਹਿੱਸਾ ਵਿਟਾਮਿਨ ਏ ਨਾਲ ਭਰਪੂਰ ਹੁੰਦਾ ਹੈ, ਜੋ ਇਸ ਸਮੱਸਿਆ ਨੂੰ ਦੂਰ ਕਰ ਸਕਦਾ ਹੈ। ਇਸ ਦੇ ਲਈ ਅੰਡੇ 'ਚ ਨਿੰਬੂ ਮਿਲਾ ਕੇ ਪੇਸਟ ਤਿਆਰ ਕਰੋ ਤੇ ਚਿਹਰੇ 'ਤੇ ਲਗਾਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਦੂਰ ਹੋ ਜਾਵੇਗਾ।
 
ਮੁਲਤਾਨੀ ਮਿੱਟੀ 
ਚਿਹਰੇ ਦੇ ਤੇਲ ਨੂੰ ਹਟਾਉਣ ਲਈ ਤੁਸੀਂ ਮੁਲਤਾਨੀ ਮਿੱਟੀ (Multani Soil) ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਸਭ ਤੋਂ ਆਸਾਨ ਘਰੇਲੂ ਉਪਾਅ ਹੈ। ਇਸ ਦੇ ਲਈ ਮੁਲਤਾਨੀ ਮਿੱਟੀ ਨੂੰ ਗੁਲਾਬ ਜਲ 'ਚ ਮਿਲਾ ਕੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਧੋ ਲਓ।
 
ਦਹੀਂ ਦੀ ਕਰੋ ਵਰਤੋਂ  
ਦਹੀਂ ਚਿਹਰੇ ਦੀ ਵਾਧੂ ਨਮੀ ਨੂੰ ਵੀ ਦੂਰ ਕਰ ਸਕਦਾ ਹੈ। ਦਰਅਸਲ, ਦਹੀਂ ਚਿਹਰੇ ਤੋਂ ਵਾਧੂ ਤੇਲ ਨੂੰ ਜਜ਼ਬ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਲਈ ਚਿਹਰੇ 'ਤੇ ਦਹੀਂ ਨੂੰ ਫੈਂਟ ਕੇ ਲਗਾਓ ਅਤੇ 15 ਮਿੰਟ ਬਾਅਦ ਚਿਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ। ਚਿਹਰੇ ਦੇ ਤੇਲ ਨਾਲ ਰਾਹਤ ਮਿਲੇਗੀ।
 
ਬੇਸਣ ਅਤੇ ਹਲਦੀ 
ਚਮੜੀ ਨੂੰ ਤੇਲ ਮੁਕਤ ਬਣਾਉਣ ਲਈ ਤੁਸੀਂ ਬੇਸਣ ਅਤੇ ਹਲਦੀ ਦੀ ਵਰਤੋਂ ਵੀ ਕਰ ਸਕਦੇ ਹੋ। ਇਹ ਤੇਲ ਦੇ ਨਾਲ-ਨਾਲ ਟੈਨਿੰਗ ਨੂੰ ਵੀ ਦੂਰ ਕਰਦਾ ਹੈ। ਇਹ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਵੀ ਹਟਾਉਂਦਾ ਹੈ। ਇਸ ਦੇ ਲਈ ਇਕ ਵੱਡਾ ਚਮਚ ਬੇਸਣ ਲਓ ਅਤੇ ਇਸ ਵਿਚ ਚੁਟਕੀ ਭਰ ਹਲਦੀ ਮਿਲਾ ਲਓ। ਹੁਣ ਇਸ ਵਿਚ ਨਿੰਬੂ ਮਿਲਾ ਕੇ ਇਕ ਗਾੜ੍ਹਾ ਪੇਸਟ ਤਿਆਰ ਕਰੋ ਅਤੇ ਚਿਹਰੇ 'ਤੇ ਲਗਾਓ। ਇਸਤੋਂ ਬਾਅਦ ਠੰਢੇ ਪਾਣੀ ਨਾਲ ਧੋਣ ਤੋਂ ਬਾਅਦ, ਤੁਸੀਂ ਦੇਖੋਗੇ ਕਿ ਤੁਹਾਡੀ ਚਮੜੀ ਤੋਂ ਵਾਧੂ ਨਮੀ ਦੂਰ ਹੋ ਗਈ ਹੈ।