How to on parental control in Smartphone: ਅੱਜਕੱਲ੍ਹ ਮੋਬਾਈਲ ਦੀ ਆਦਤ ਨਾ ਸਿਰਫ਼ ਵੱਡਿਆਂ ਵਿੱਚ ਸਗੋਂ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲਦੀ ਹੈ। ਅਜੋਕੇ ਸਮੇਂ ਦੌਰਾਨ ਬੱਚਿਆਂ ਵਿੱਚ ਵੀ ਇੰਟਰਨੈੱਟ ਤੇ ਮੋਬਾਈਲ ਦੀ ਵਰਤੋਂ ਕਾਫੀ ਵਧ ਗਈ ਹੈ। ਬੱਚਿਆਂ ਦਾ ਹੋਮਵਰਕ ਵੀ ਮੋਬਾਈਲ 'ਤੇ ਹੀ ਆਉਂਦਾ ਹੈ ਪਰ ਬੱਚੇ ਇਸ ਬਹਾਨੇ ਵੀਡੀਓ ਗੇਮ ਖੇਡਣ ਲੱਘਦੇ ਹਨ ਤੇ ਮੋਬਾਈਲ 'ਤੇ ਵੀਡੀਓ ਵੀ ਦੇਖਦੇ ਹਨ। ਇੰਟਰਨੈੱਟ 'ਤੇ ਹਰ ਤਰ੍ਹਾਂ ਦੀ ਸਮੱਗਰੀ ਉਪਲਬਧ ਹੈ। ਅਜਿਹੇ 'ਚ ਬੱਚਿਆਂ 'ਤੇ ਧਿਆਨ ਦੇਣਾ ਜ਼ਰੂਰੀ ਹੈ ਕਿ ਉਹ ਆਪਣੇ ਮੋਬਾਇਲ 'ਤੇ ਕੀ ਦੇਖ ਰਹੇ ਹਨ।



ਮਾਪੇ ਬਾਲਗ ਸਮੱਗਰੀ ਬਾਰੇ ਚਿੰਤਤ
ਇੰਟਰਨੈੱਟ 'ਤੇ ਹਰ ਕਿਸਮ ਦੀ ਸਮੱਗਰੀ ਉਪਲਬਧ ਹੈ। ਅਜਿਹੇ ਵਿੱਚ ਸਕ੍ਰੋਲ ਕਰਦੇ ਹੋਏ, ਬਾਲਗ ਸਮੱਗਰੀ ਵੀ ਸਾਹਮਣੇ ਆ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਜਦੋਂ ਬੱਚਿਆਂ ਦੇ ਹੱਥਾਂ ਵਿੱਚ ਮੋਬਾਈਲ ਫੋਨ ਹੁੰਦਾ ਹੈ, ਤਾਂ ਮਾਪੇ ਚਿੰਤਾ ਕਰਦੇ ਹਨ ਕਿ ਉਹ ਕੋਈ ਗਲਤ ਸਮੱਗਰੀ ਦੇਖ ਸਕਦੇ ਹਨ। ਅਜਿਹੇ 'ਚ ਬੱਚਿਆਂ ਦੇ ਹੱਥਾਂ 'ਚ ਮੋਬਾਇਲ ਫੋਨ ਤੇ ਇੰਟਰਨੈੱਟ ਕਨੈਕਟੀਵਿਟੀ ਹੋਣ ਨਾਲ ਉਨ੍ਹਾਂ ਦੇ ਮਾਤਾ-ਪਿਤਾ ਦੀ ਜ਼ਿੰਮੇਵਾਰੀ ਵਧ ਜਾਂਦੀ ਹੈ।



ਹੋ ਜਾਓ ਸਾਵਧਾਨ 
ਆਪਣੇ ਬੱਚਿਆਂ 'ਤੇ ਨਜ਼ਰ ਰੱਖੋ। ਜੇਕਰ ਤੁਸੀਂ ਮੋਬਾਈਲ ਜਾਂ ਸਮਾਰਟਫੋਨ ਦੀ ਵਰਤੋਂ ਕਰਦੇ ਸਮੇਂ ਉਨ੍ਹਾਂ 'ਚ ਕੋਈ ਬਦਲਾਅ ਜਾਂ ਇਹ ਲੱਛਣ ਦੇਖਦੇ ਹੋ ਤਾਂ ਤੁਰੰਤ ਸੁਚੇਤ ਹੋ ਜਾਓ।


1. ਕੀ ਉਹ ਤੁਹਾਡੀ ਗੱਲਬਾਤ ਵੱਲ ਧਿਆਨ ਨਹੀਂ ਦੇ ਰਹੇ ਤੇ ਰਿਪਲਾਈ ਨਹੀਂ ਕਰ ਰਹੇ?
2. ਹੋਮਵਰਕ ਤੇ ਘਰੇਲੂ ਕੰਮਾਂ ਨੂੰ ਨਜ਼ਰਅੰਦਾਜ਼ ਕਰਨਾ।
3. ਫ਼ੋਨ ਦੀ ਬ੍ਰਾਊਜ਼ਿੰਗ ਹਿਸਟਰੀ ਵਿੱਚ ਖ਼ਤਰਨਾਕ ਸਮੱਗਰੀ ਲੱਭਣਾ ਜਾਂ ਬ੍ਰਾਊਜ਼ਿੰਗ ਹਿਸਟਰੀ ਨੂੰ ਮਿਟਾਉਣਾ।
4. ਮੰਗਣ 'ਤੇ ਆਪਣਾ ਸਮਾਰਟਫੋਨ ਨਹੀਂ ਦੇਣਾ ਤੇ ਇਸ ਲਈ ਲੜਈ ਤੱਕ ਕਰਨਾ।
5. ਕਿਸੇ ਘਰੇਲੂ ਸਮਾਗਮ ਵਿੱਚ ਸ਼ਾਮਲ ਨਾ ਹੋਣਾ ਤੇ ਗੈਰ-ਡਿਜੀਟਲ ਗਤੀਵਿਧੀ ਦਾ ਘੱਟ ਹੋਣਾ।
6. ਫ਼ੋਨ ਦੀ ਵਰਤੋਂ ਕਰਨ ਲਈ ਵੱਖਰੇ ਕਮਰੇ ਵਿੱਚ ਜਾਣਾ।


ਇਸ ਸੈਟਿੰਗ ਨੂੰ ਤੁਰੰਤ ਚਾਲੂ ਕਰੋ
ਜੇਕਰ ਤੁਸੀਂ ਵੀ ਬੱਚਿਆਂ 'ਚ ਅਜਿਹੇ ਲੱਛਣ ਦੇਖਦੇ ਹੋ, ਤਾਂ ਤੁਹਾਨੂੰ ਤੁਰੰਤ ਉਨ੍ਹਾਂ ਦੇ ਫੋਨ 'ਤੇ ਪੇਰੈਂਟਸ ਕੰਟਰੋਲ ਚਾਲੂ ਕਰਨਾ ਚਾਹੀਦਾ ਹੈ। ਜਿਵੇਂ ਹੀ ਤੁਸੀਂ ਇਸ ਸੈਟਿੰਗ ਨੂੰ ਚਾਲੂ ਕਰਦੇ ਹੋ, ਤੁਹਾਨੂੰ ਤੁਹਾਡੇ ਫੋਨ ਵਿੱਚ ਸਮੱਗਰੀ ਫਿਲਟਰ, ਵਰਤੋਂ ਦੀ ਸੀਮਾ ਤੇ ਨਿਗਰਾਨੀ ਵਰਗੇ ਕਈ ਫੀਚਰ ਮਿਲਣਗੇ। ਇਸ ਨਾਲ ਤੁਹਾਡਾ ਬੱਚਾ ਕੋਈ ਵੀ ਗਲਤ ਸਮੱਗਰੀ ਨਹੀਂ ਦੇਖ ਸਕੇਗਾ। ਆਓ ਜਾਣਦੇ ਹਾਂ ਇਸ ਸੈਟਿੰਗ ਨੂੰ ਕਿਵੇਂ ਚਾਲੂ ਕਰਨਾ ਹੈ।


-ਸਭ ਤੋਂ ਪਹਿਲਾਂ ਤੁਹਾਨੂੰ ਗੂਗਲ ਪਲੇ ਐਪ 'ਤੇ ਜਾਣਾ ਹੋਵੇਗਾ।
-ਇੱਥੇ ਤੁਹਾਨੂੰ ਪ੍ਰੋਫਾਈਲ ਆਈਕਨ 'ਤੇ ਕਲਿੱਕ ਕਰਨਾ ਹੋਵੇਗਾ, ਜੋ ਉੱਪਰ ਸੱਜੇ ਕੋਨੇ 'ਤੇ ਮਿਲੇਗਾ।
-ਇਸ ਤੋਂ ਬਾਅਦ ਤੁਹਾਨੂੰ ਸੈਟਿੰਗ 'ਚ ਜਾ ਕੇ ਫੈਮਿਲੀ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਪੇਰੈਂਟਲ ਕੰਟਰੋਲ ਦਾ ਆਪਸ਼ਨ ਮਿਲੇਗਾ।
-ਇੱਥੇ ਕਲਿੱਕ ਕਰਕੇ ਤੁਸੀਂ ਫ਼ੋਨ ਵਿੱਚ ਪੇਰੈਂਟਲ ਕੰਟਰੋਲ ਨੂੰ ਐਕਟੀਵੇਟ ਕਰ ਸਕਦੇ ਹੋ।
-ਤੁਹਾਨੂੰ ਇਸ ਲਈ ਇੱਕ ਪਿੰਨ ਦਰਜ ਕਰਨਾ ਹੋਵੇਗਾ। ਹੁਣ ਤੁਸੀਂ ਚੁਣ ਸਕਦੇ ਹੋ ਕਿ ਫੋਨ 'ਤੇ ਕਿਸ ਤਰ੍ਹਾਂ ਦੀ ਸਮੱਗਰੀ ਦਿਖਾਈ ਦੇਵੇਗੀ ਤੇ ਕਿਵੇਂ ਦੀ ਨਹੀਂ।