Relationship: ਸੱਸ ਅਤੇ ਨੂੰਹ ਦਾ ਰਿਸ਼ਤਾ ਬਹੁਤ ਖਾਸ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜੇਕਰ ਨੂੰਹ ਚੰਗੀ ਹੁੰਦੀ ਹੈ ਤਾਂ ਉਹ ਹੀ ਘਰ ਨੂੰ ਸਵਰਗ ਬਣਾਉਂਦੀ, ਪਰ ਜੇਕਰ ਮਾੜੀ ਆ ਜਾਵੇ ਤਾਂ ਉਹ ਵਿਨਾਸ਼ ਕਰਦੀ ਹੈ। ਹਮੇਸ਼ਾ ਕਿਹਾ ਜਾਂਦਾ ਹੈ ਕਿ ਹਰ ਲੜਾਈ ਦਾ ਕਾਰਨ ਸੱਸ ਹੁੰਦੀ ਹੈ, ਪਰ ਅਜਿਹਾ ਨਹੀਂ ਹੈ। ਕਈ ਵਾਰ ਅਜਿਹੀਆਂ ਨੂੰਹਾਂ ਘਰ ਵਿੱਚ ਆ ਜਾਂਦੀਆਂ ਹਨ, ਜੋ ਸਾਰੇ ਘਰ ਦਾ ਮਾਹੌਲ ਖਰਾਬ ਕਰ ਦਿੰਦੀਆਂ ਹਨ। ਜਿਸ ਕਰਕੇ ਘਰ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ। ਸੱਸ ਅਤੇ ਸਹੁਰੇ ਦਾ ਜੀਵਨ ਮੁਸ਼ਕਲ ਹੋ ਜਾਂਦਾ ਹੈ। ਇਹ ਅਜਿਹੀਆਂ ਕੁੜੀਆਂ ਹੁੰਦੀਆਂ ਨੇ, ਜੋ ਜਿਸ ਵੀ ਘਰ ਵਿੱਚ ਜਾਂਦੀਆਂ ਹਨ, ਉੱਥੇ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦਾ ਹੈ। ਆਓ ਜਾਣਦੇ ਹਾਂ ਅਜਿਹਿਆਂ ਨੂੰਹਾਂ ਬਾਰੇ...
ਜਦੋਂ ਕੋਈ ਕੁੜੀ ਨਵੀਂ ਨੂੰਹ ਬਣ ਕੇ ਆਪਣੇ ਸਹੁਰੇ ਘਰ ਆਉਂਦੀ ਹੈ, ਤਾਂ ਉਸ ਨੂੰ ਕੁਝ ਐਡਜਸਟਮੈਂਟ ਕਰਨੀਆਂ ਪੈਂਦੀਆਂ ਹਨ। ਜੇ ਨੂੰਹ ਮਾਮੂਲੀ ਜਿਹੀ ਵੀ ਐਡਜਸਟਮੈਂਟ ਕਰਨ ਤੋਂ ਇਨਕਾਰ ਕਰ ਦਿੰਦੀ ਹੈ ਅਤੇ ਆਪਣੇ ਵਿਚਾਰਾਂ 'ਤੇ ਅੜੀ ਰਹਿੰਦੀ ਹੈ, ਤਾਂ ਇਸ ਨਾਲ ਸਹੁਰਿਆਂ ਦੀ ਸ਼ਾਂਤੀ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਹ ਬਾਅਦ ਵਿਚ ਕਿਸੇ ਵੀ ਚੀਜ਼ ਲਈ ਐਡਜਸਟਮੈਂਟ ਕਰਨ ਲਈ ਤਿਆਰ ਨਹੀਂ ਹੈ।
ਹੋਰ ਪੜ੍ਹੋ : ਹਾਰਟ ਅਟੈਕ ਅਤੇ ਡਿਮੇਂਸ਼ੀਆ ਵਰਗੀਆਂ ਖਤਰਨਾਕ ਬਿਮਾਰੀਆਂ ਤੋਂ ਰਹਿਣਾ ਹੈ ਦੂਰ, ਤਾਂ ਵਰਤੋਂ ਇਹ ਤੇਲ
ਸਹੁਰੇ ਪਰਿਵਾਰ ਤੋਂ ਵੱਖ ਹੋਣਾ
ਕੁੱਝ ਔਰਤਾਂ ਅਜਿਹੀਆਂ ਵੀ ਹੁੰਦੀਆਂ ਹਨ, ਜੋ ਕਿਸੇ ਛੋਟੇ ਜਿਹੇ ਕਾਰਨ ਕਰਕੇ ਆਪਣੇ ਸਹੁਰੇ ਪਰਿਵਾਰ ਤੋਂ ਵੱਖ ਹੋਣ ਦੀ ਮੰਗ ਕਰਦੀਆਂ ਹਨ ਅਤੇ ਮਾਪਿਆਂ ਤੋਂ ਪੁੱਤਰ ਨੂੰ ਵੀ ਵੱਖ ਕਰ ਦਿੰਦੀਆਂ ਹਨ। ਉਹਨਾਂ ਦਾ ਇਹ ਸਵਾਰਥ ਉਹਨਾਂ ਨੂੰ ਮਾਪਿਆਂ ਤੋਂ ਪੁੱਤਰ ਖੋਹਣ ਲਈ ਮਜਬੂਰ ਕਰਦਾ ਹੈ। ਅਜਿਹਾ ਪਰਿਵਾਰ ਕਦੇ ਵੀ ਸੁਖੀ ਨਹੀਂ ਰਹਿ ਸਕਦਾ।
ਇੱਕ ਦੀਆਂ ਚਾਰ ਕਰਕੇ ਤੇ ਹੋਰ ਮਸਾਲਾ ਲਗਾਉਣਾ
ਜੇਕਰ ਤੁਹਾਡੀ ਨੂੰਹ ਬਹੁਤ ਚੰਗੀ ਹੈ, ਪਰ ਉਸ ਨੂੰ ਗੱਲਾਂ ਨੂੰ ਮਸਾਲਾ ਲਾ ਕੇ ਇੱਧਰ ਤੋਂ ਉੱਧਰ ਕਰਨ ਦੀ ਆਦਤ ਹੈ ਤਾਂ ਜ਼ਰੂਰ ਕੋਈ ਸਮੱਸਿਆ ਹੋਵੇਗੀ। ਇਸ ਕਾਰਨ ਘਰ ਵਿੱਚ ਲੜਾਈ-ਝਗੜਾ ਵੀ ਹੋ ਸਕਦਾ ਹੈ। ਇਸ ਨਾਲ ਪਰਿਵਾਰ ਦੇ ਮੈਂਬਰ ਆਪਸੀ ਕਲੇਸ਼ ਵਿੱਚ ਆ ਸਕਦੇ ਹਨ।
ਬੁਢਾਪੇ ਵਿੱਚ ਪੁਲਿਸ ਮਦਦ ਕਰਦੀ ਹੈ
ਤੁਸੀਂ ਅਜਿਹੀਆਂ ਕਈ ਖ਼ਬਰਾਂ ਪੜ੍ਹੀਆਂ ਹੋਣਗੀਆਂ, ਜਿਨ੍ਹਾਂ ਵਿਚ ਨੂੰਹ ਨੇ ਆਪਣੇ ਸਹੁਰੇ ਨੂੰ ਮਾਨਸਿਕ, ਭਾਵਨਾਤਮਕ ਅਤੇ ਸਰੀਰਕ ਤੌਰ 'ਤੇ ਇੰਨਾ ਪਰੇਸ਼ਾਨ ਕੀਤਾ ਹੈ ਕਿ ਉਨ੍ਹਾਂ ਨੂੰ ਬੁਢਾਪੇ ਵਿਚ ਪੁਲਿਸ ਦੀ ਮਦਦ ਲੈਣੀ ਪਈ ਹੈ। ਕਈ ਕੁੜੀਆਂ ਤਾਂ ਆਪਣੇ ਸਹੁਰਿਆਂ ਨੂੰ ਵੀ ਆਪਣੇ ਕਾਰਨਾਂ ਕਰਕੇ ਮਾਰ ਦਿੰਦੀਆਂ ਹਨ।