How to get rid of mosquitoes: ਕੋਰੋਨਾ ਦੇ ਨਾਲ ਹੀ ਡੇਂਗੂ ਨੇ ਕਹਿਰ ਮਚਾਇਆ ਹੋਇਆ ਹੈ। ਡੇਂਗੂ ਮੱਛਰ ਰਾਹੀਂ ਫੈਲ ਰਿਹਾ ਹੈ। ਇਸ ਲਈ ਮੱਛਰਾਂ ਦੇ ਖਾਤਮੇ ਨਾਲ ਹੀ ਡੇਂਗੂ ਤੋਂ ਬਚਿਆ ਜਾ ਸਕਦੇ ਹੈ। ਡਾਕਟਰਾਂ ਦੀ ਸਲਾਹ ਹੈ ਕਿ ਮੱਛਰਾਂ ਨੂੰ ਘਰ 'ਚ ਪੈਦਾ ਨਾ ਹੋਣ ਦਿਓ। ਜੇਕਰ ਫਿਰ ਵੀ ਮੱਛਰ ਹਨ ਤਾਂ ਉਨ੍ਹਾਂ ਨੂੰ ਖਤਮ ਕਰ ਦਿਓ।

ਮੱਛਰ ਨੂੰ ਭਜਾਉਣ ਲਈ ਬਾਜ਼ਾਰ 'ਚ ਕਈ ਤਰ੍ਹਾਂ ਦੇ ਕੈਮੀਕਲ ਹਨ, ਜਿਨ੍ਹਾਂ ਦਾ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ ਪਰ ਜੇਕਰ ਘਰ 'ਚ ਹੀ ਕੁਦਰਤੀ ਤਰੀਕੇ ਨਾਲ ਮੱਛਰਾਂ ਤੋਂ ਛੁਟਕਾਰੇ ਦਾ ਸਸਤਾ ਤੇ ਬਿਨਾਂ ਕਿਸੇ ਨੁਕਸਾਨ ਦੇ ਵਧੀਆ ਇਲਾਜ ਮਿਲ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿੱਬੜਦੀ ਹੈ।

ਹੁਣ ਤੁਹਾਨੂੰ ਬਾਜ਼ਾਰ ਤੋਂ ਸਿਰਫ਼ ਦੋ ਚੀਜ਼ਾਂ ਲਿਆਉਣੀਆਂ ਪੈਣਗੀਆਂ - ਨਿੰਮ ਦਾ ਤੇਲ ਤੇ ਕਪੂਰ -ਆਲ ਆਊਟ ਦੀ ਕੈਮੀਕਲ ਵਾਲੀ ਸੀਸੀ ਤੁਹਾਨੂੰ ਘਰ 'ਚ ਹੀ ਮਿਲ ਜਾਵੇਗੀ। ਖ਼ਾਲੀ ਰਿਫਿਲ ਵਿੱਚ ਨਿੰਮ ਦਾ ਤੇਲ ਤੇ ਥੋੜ੍ਹਾ ਕਪੂਰ ਪਾ ਦਿਓ ਤੇ ਰਿਫਿਲ ਨੂੰ ਮਸ਼ੀਨ ਤੇ ਲਾ ਦਿਓ, ਪੂਰੀ ਰਾਤ ਮੱਛਰ ਨਹੀਂ ਆਏਗਾ।

ਜਦੋਂ ਕੁਦਰਤੀ ਚੀਜ਼ਾਂ ਨਾਲ ਮੱਛਰ ਤੋਂ ਛੁਟਕਾਰਾ ਮਿਲ ਜਾਵੇ ਤਾਂ ਪੈਸਟੀਸਾਈਡ ਦੀ ਵਰਤੋਂ ਕਿਉਂ? ਜੋ ਸਾਡੀ ਜ਼ਿੰਦਗੀ ਵਿੱਚ ਜ਼ਹਿਰ ਦਾ ਕੰਮ ਕਰਦੀ ਹੈ। ਕੀ ਤੁਸੀਂ ਜਾਣਦੇ ਹੋ ਕਿ ਮੱਛਰ ਭਜਾਉਣ ਵਾਲੀ ਇਕ ਕਵਾਇਲ 100 ਸਿਗਰਟ ਦੇ ਬਰਾਬਰ ਨੁਕਸਾਨ ਕਰਦੀ ਹੈ। ਮੱਛਰ ਭਜਾਉਣ ਦਾ ਸਭ ਤੋਂ ਉੱਤਮ ਆਸਾਨ ਤੇ ਸਸਤਾ ਅਤੇ ਦੇਸੀ ਤਰੀਕਾ ਕਿਉਂ ਨਾ ਅਪਣਾਇਆ ਜਾਵੇ, ਜਿਸ ਨਾਲ ਬੱਚਤ ਵੀ ਹੁੰਦੀ ਹੈ।

ਨਿੰਮ ਦਾ ਤੇਲ 250 ਰੁਪਏ ਲੀਟਰ ਤੇ 100 ਗਰਾਮ ਅਸਲੀ ਕਪੂਰ ਲਗਭਗ 100 ਰੁਪਏ ਦੀ ਮਿਲ ਜਾਂਦੀ ਹੈ। 350 ਰੁਪਏ ਖ਼ਰਚ ਕੇ ਗੁੱਡ ਨਾਈਟ ਵਾਲੀਆਂ 25 ਵਾਰ ਸ਼ੀਸ਼ੀ ਭਰ ਜਾਂਦੀ ਹੈ ਯਾਨੀ ਸਾਨੂੰ ਇੱਕ ਸ਼ੀਸ਼ੀ ਦੀ ਕੀਮਤ ਲਗਭਗ 14-15 ਰੁਪਏ ਦੀ ਨੁਕਸਾਨ ਰਹਿਤ ਇੱਕ ਗੁੱਡ ਨਾਈਟ ਪਵੇਗੀ।

ਫਿਰ ਕਿਉਂ ਨਾ ਅੱਜ ਤੋਂ ਹੀ ਘਰੇਲੂ ਕੁਦਰਤੀ ਮੱਛਰ ਭਜਾਉਣ ਵਾਲੀ ਆਲ ਆਊਟ ਵਰਤੀ ਜਾਵੇ। ਜੇਕਰ ਮੱਛਰ ਜ਼ਿਆਦਾ ਹਨ ਤਾਂ ਸਾਉਣ ਤੋਂ ਪਹਿਲਾਂ ਨਿੰਮ ਦੇ ਤੇਲ ਦਾ ਦੀਵਾ ਬਣਾ ਕੇ ਜਲਾ ਲਵੋ, ਮੱਛਰ ਨੇੜੇ ਨਹੀਂ ਫਟਕਣਗੇ।