Adult Reels: ਤਕਨਾਲੋਜੀ ਤੇ ਇੰਟਰਨੈਟ ਵਾਲੇ ਇਸ ਯੁੱਗ ਵਿੱਚ ਹਰ ਤਰ੍ਹਾਂ ਦੀ ਸਮੱਗਰੀ ਬਹੁਤ ਹੀ ਆਰਾਮ ਦੇ ਨਾਲ ਇੱਕ ਕਲਿੱਕ ਉੱਤੇ ਉਪਲਬਧ ਹੈ। ਜਿਸ ਕਰਕੇ ਝਟ ਹੀ ਕੁੱਝ ਵੀ ਲੱਭ ਲੈਂਦੇ ਹਾਂ। ਪਰ ਇੰਟਰਨੈਟ ਦੇ ਜਿੱਥੇ ਕੁੱਝ ਫਾਇਦੇ ਨੇ ਤਾਂ ਉਸਦੇ ਨਾਲ ਕਈ ਚਿੰਤਾਜਨਕ ਵਾਲੇ ਨੁਕਸਾਨ ਵੀ ਹਨ। ਅੱਜ ਕੱਲ੍ਹ ਰੀਲਾਂ ਦਾ ਕਾਫੀ ਟ੍ਰੈਂਡ ਚੱਲ ਰਿਹਾ ਹੈ। ਲੋਕ ਘੰਟੇ ਬੰਧੀ ਰੀਲਾਂ ਦੇਖਦੇ ਰਹਿੰਦੇ ਹਨ, ਉਨ੍ਹਾਂ ਨੂੰ ਸਮਾਂ ਦਾ ਪਤਾ ਹੀ ਨਹੀਂ ਚੱਲਦਾ ਹੈ। ਵੈੱਬ ਕੁਨੈਕਸ਼ਨ ਦੀ ਗਤੀ ਨੇ ਨੌਜਵਾਨਾਂ ਲਈ ਇਤਰਾਜ਼ਯੋਗ ਸਮੱਗਰੀ ਯਾਨੀਕਿ Adult ਸਮੱਗਰੀ ਤੱਕ ਪਹੁੰਚ ਕਰਨਾ ਆਸਾਨ ਬਣਾ ਦਿੱਤਾ ਹੈ। ਬਹੁਤ ਸਾਰੇ ਲੋਕ ਮੋਬਾਈਲ 'ਤੇ ਅਡਲਟ ਰੀਲਾਂ ਦੇਖਦੇ ਹਨ। ਹੌਲੀ-ਹੌਲੀ ਉਨ੍ਹਾਂ ਦੀ ਇਹ ਆਦਤ ਨਸ਼ੇ ਵਿੱਚ ਬਦਲ ਜਾਂਦੀ ਹੈ। ਪਰ ਇਹ ਆਦਤ ਤੁਹਾਡੇ ਭਵਿੱਖ ਅਤੇ ਸਰੀਰ ਲਈ ਘਾਤਕ ਸਾਬਤ ਹੋ ਸਕਦੀ (This habit can prove fatal for your future and body) ਹੈ। ਅਡਲਟ ਰੀਲਾਂ ਦੇਖਣ ਦੇ ਹੋਰ ਵੀ ਬਹੁਤ ਸਾਰੇ ਨੁਕਸਾਨ (Many other disadvantages of watching adult reels) ਹਨ ਜਿਨ੍ਹਾਂ ਦਾ ਸਾਡੀ ਸਿਹਤ ਅਤੇ ਤਣਾਅ ਨਾਲ ਸਿੱਧਾ ਸਬੰਧ ਹੈ।



ਅਪਰਾਧਿਕ ਰੁਝਾਨ ਦੀ ਸੰਭਾਵਨਾ
ਤੁਸੀਂ ਸ਼ਰਾਬ ਦੀ ਖਪਤ ਨਾਲ ਅਡਲਟ ਸਮੱਗਰੀ ਦੀ ਤੁਲਨਾ ਕਰ ਸਕਦੇ ਹੋ। ਇਹ ਹਰ ਵਿਅਕਤੀ ਲਈ ਬੁਰਾ ਨਹੀਂ ਹੈ, ਪਰ ਕੁਝ ਜੋਖਮ ਦੇ ਕਾਰਕ ਅਤੇ ਅਡਲਟ 'ਤੇ ਪੂਰੀ ਨਿਰਭਰਤਾ ਲੋਕਾਂ ਨੂੰ ਜਿਨਸੀ ਹਿੰਸਾ ਵਰਗੇ ਅਪਰਾਧ ਕਰਨ ਲਈ ਉਤਸ਼ਾਹਿਤ ਕਰ ਸਕਦੀ ਹੈ। ਅਡਲਟ ਸਮੱਗਰੀ ਅਤੇ ਜਿਨਸੀ ਹਿੰਸਾ 'ਤੇ ਕਈ ਅਧਿਐਨਾਂ ਨੇ ਸੰਕੇਤ ਦਿੱਤਾ ਹੈ ਕਿ ਅਜਿਹੇ ਲੋਕ ਅਪਰਾਧ ਕਰਨ ਦੀ ਜ਼ਿਆਦਾ ਸੰਭਾਵਨਾ ਰੱਖਦੇ ਹਨ।


ਨਿਰਾਸ਼ਾਵਾਦੀ ਬਣ ਸਕਦੇ ਹਨ
ਇਕ ਰਿਪੋਰਟ ਮੁਤਾਬਕ ਅਡਲਟ ਰੀਲਾਂ ਦੇ ਆਦੀ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਵਿੱਤੀ, ਰਿਸ਼ਤੇ ਅਤੇ ਰੁਜ਼ਗਾਰ ਨਾਲ ਜੁੜੀਆਂ ਸਮੱਸਿਆਵਾਂ ਜ਼ਿਆਦਾ ਹੁੰਦੀਆਂ ਹਨ। ਮਾਹਿਰਾਂ ਦੇ ਅਨੁਸਾਰ, ਸਾਡੀ ਦਿਮਾਗੀ ਪ੍ਰਣਾਲੀ ਡੋਪਾਮਾਈਨ ਨਾਮਕ ਨਿਊਰੋਟ੍ਰਾਂਸਮੀਟਰ ਪੈਦਾ ਕਰਦੀ ਹੈ। ਇਹ ਸਾਡੇ ਦਿਮਾਗ ਦੇ ਆਸ਼ਾਵਾਦੀ ਵਿਵਹਾਰ ਦਾ ਇੱਕ ਪ੍ਰਮੁੱਖ ਹਿੱਸਾ ਹੈ। ਜਦੋਂ ਕਿ ਅਡਲਟ ਡੋਪਾਮਾਈਨ ਨੂੰ ਗੈਰ-ਕਾਰਜਕਾਰੀ ਤੌਰ 'ਤੇ ਜਾਰੀ ਕਰਦੇ ਹਨ, ਜੋ ਵਿਅਕਤੀ ਨੂੰ ਨਿਰਾਸ਼ਾਵਾਦੀ ਬਣਾ ਸਕਦਾ ਹੈ।


ਪੈਸੇ ਖਰਾਬ ਕਰ ਸਕਦੇ ਹੋ


ਜਦੋਂ ਅਸੀਂ ਅਡਲਟ ਸਮੱਗਰੀ ਦੇਖਦੇ ਹੋ, ਤਾਂ ਇਸ ਨਾਲ ਸਬੰਧਤ ਇਸ਼ਤਿਹਾਰ ਸਾਡੇ ਸੋਸ਼ਲ ਮੀਡੀਆ 'ਤੇ ਆਉਣੇ ਸ਼ੁਰੂ ਹੋ ਜਾਂਦੇ ਹਨ। ਜਿਸ ਕਾਰਨ ਕਈ ਲੋਕ ਇਸ ਜਾਲ ਵਿੱਚ ਫਸ ਕੇ ਇਸ਼ਤਿਹਾਰਾਂ ਦੇ ਆਧਾਰ ’ਤੇ ਹਜ਼ਾਰਾਂ ਰੁਪਏ ਦੀਆਂ ਦਵਾਈਆਂ ਖਰੀਦ ਲੈਂਦੇ ਹਨ। ਇਨ੍ਹਾਂ ਦਵਾਈਆਂ ਦਾ ਕੋਈ ਲਾਭ ਨਹੀਂ ਹੁੰਦਾ ਅਤੇ ਪੈਸੇ ਦਾ ਨੁਕਸਾਨ ਵੀ ਹੁੰਦਾ ਹੈ।


ਸਾਵਧਾਨ ਰਹਿਣ ਦੀ ਲੋੜ ਹੈ
ਸਰਚ ਇੰਜਣ ਯੂਟਿਊਬ ਤੋਂ ਸੋਸ਼ਲ ਮੀਡੀਆ ਤੱਕ ਹਰ ਪਲੇਟਫਾਰਮ 'ਤੇ ਆਨਲਾਈਨ ਗਤੀਵਿਧੀਆਂ ਨੂੰ ਟਰੈਕ ਕਰ ਰਹੇ ਹਨ। ਨਤੀਜਾ ਇਹ ਹੈ ਕਿ ਸਮੱਗਰੀ ਸਾਡੇ ਖੋਜ ਇਤਿਹਾਸ ਜਾਂ ਸਭ ਤੋਂ ਵੱਧ ਦੇਖੀ ਗਈ ਸਮੱਗਰੀ ਦੇ ਅਨੁਸਾਰ ਸਾਨੂੰ ਦਿੱਤੀ ਜਾਂਦੀ ਹੈ। ਇਸ ਲਈ ਹੋਰ ਸੁਚੇਤ ਰਹਿਣ ਦੀ ਲੋੜ ਹੈ।


ਪੁੱਠੇ ਕੰਮਾਂ ਵੱਲ ਜਾਣ ਦਾ ਖ਼ਤਰਾ
ਸਾਈਬਰ ਮਾਹਿਰਾਂ ਦਾ ਕਹਿਣਾ ਹੈ ਕਿ ਇੰਟਰਨੈੱਟ ਕਾਰਨ ਸਾਡੇ ਬੱਚਿਆਂ ਲਈ ਅਡਲਟ ਸਮੱਗਰੀ ਤੱਕ ਪਹੁੰਚ ਕਰਨਾ ਆਸਾਨ ਹੋ ਗਿਆ ਹੈ। ਇਸ ਕਾਰਨ ਉਨ੍ਹਾਂ ਦੇ ਗਲਤ ਰਸਤੇ ਵੱਲ ਨੂੰ ਜਾਣ ਦਾ ਖਤਰਾ ਵਧ ਗਿਆ ਹੈ। ਇਕ ਕਾਰਨ ਇਹ ਹੈ ਕਿ ਕਿਸ਼ੋਰਾਂ ਵਿਚ ਸਭ ਕੁਝ ਜਾਣਨ ਦੀ ਜ਼ਿਆਦਾ ਉਤਸੁਕਤਾ ਹੁੰਦੀ ਹੈ। ਖਾਸ ਤੌਰ 'ਤੇ ਜਿਨ੍ਹਾਂ ਕੰਮਾਂ ਲਈ ਮਾਪੇ ਉਨ੍ਹਾਂ ਨੂੰ ਮਨ੍ਹਾ ਕਰਦੇ ਹਨ, ਬੱਚੇ ਉਨ੍ਹਾਂ ਤੋਂ ਜ਼ਿਆਦਾ ਕਰਦੇ ਹਨ।


ਇਸ ਲਈ ਬੱਚਿਆਂ ਦੇ ਹੱਥਾਂ ਵਿੱਚ ਮੋਬਾਇਲ ਦੇਣ ਤੋਂ ਪਹਿਲਾਂ ਇਸਦੇ ਨੁਕਸਾਨਾਂ ਬਾਰੇ ਵੀ ਸੁਚੇਤ ਰਹੋ। ਨਜ਼ਰ ਰੱਖੋ ਕਿ ਬੱਚੇ ਫੋਨ ਉੱਤੇ ਕੀ ਸਰਚ ਕਰ ਰਹੇ ਹਨ ਅਤੇ ਕੀ ਦੇਖ ਰਹੇ ਹਨ।