How much water add to whiskey: ਅੱਜਕੱਲ੍ਹ ਬਾਜ਼ਾਰ ਵਿੱਚ ਕਈ ਕਿਸਮਾਂ ਦੀ ਸ਼ਰਾਬ ਉਪਲਬਧ ਹੈ। ਵਿਸਕੀ, ਰਮ, ਵੋਡਕਾ, ਟਕੀਲਾ, ਬੀਅਰ ਤੇ ਵਾਇਨ ਆਦਿ। ਬਹੁਤ ਸਾਰੇ ਪੀਣ ਵਾਲੇ ਇਹ ਨਹੀਂ ਜਾਣਦੇ ਕਿ ਸ਼ਰਾਬ ਨੂੰ ਸਹੀ ਢੰਗ ਨਾਲ ਕਿਵੇਂ ਪੀਣਾ ਚਾਹੀਦਾ ਹੈ? ਇਸ ਨਾਲ ਸ਼ਰਾਬ ਕਈ ਵਾਰ ਸਿਹਤ ਲਈ ਹਾਨੀਕਾਰਕ ਵੀ ਸਾਬਤ ਹੁੰਦੀ ਹੈ।
ਤੁਸੀਂ ਦੇਖਿਆ ਹੋਵੇਗਾ ਕਿ ਭਾਰਤ ਵਿੱਚ ਸ਼ਰਾਬ ਪੀਣ ਵਾਲੇ ਜ਼ਿਆਦਾਤਰ ਲੋਕ ਇਸ ਵਿੱਚ ਕੋਲਡ ਡਰਿੰਕ, ਪਾਣੀ ਤੇ ਸੋਡਾ ਮਿਲਾਉਂਦੇ ਹਨ। ਬੇਸ਼ੱਕ ਵਿਸਕੀ ਦੇ ਬਹੁਤ ਸਾਰੇ ਮਹਿੰਗੇ ਬ੍ਰਾਂਡ ਹਨ ਜਿਨ੍ਹਾਂ ਨੂੰ ਨੀਟ ਪੀਤਾ ਜਾ ਸਕਦਾ ਹੈ ਪਰ ਸਸਤੀ ਸ਼ਰੀਬ ਵਿੱਚ ਪਾਣੀ ਜਾਂ ਸੋਡਾ ਐਡ ਕਰਨਾ ਪੈਂਦਾ ਹੈ। ਸਿਹਤ ਮਾਹਿਰ ਮੰਨਦੇ ਹਨ ਕਿ ਸੋਡੇ ਤੇ ਕੋਲਡ ਡ੍ਰਿੰਕ ਦੀ ਥਾਂ ਨੌਰਮਲ ਪਾਣੀ ਜਾਂ ਫਿਰ ਬਰਫ ਹੀ ਵਿਸਕੀ ਵਿੱਚ ਮਿਲਾਉਣੀ ਚਾਹੀਦੀ ਹੈ।
ਡ੍ਰਿੰਕਸ ਦੀ ਜਾਣਕਾਰੀ ਰੱਖਣ ਵਾਲਿਆਂ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਵਿਸਕੀ ਵਿੱਚ ਬਰਫ਼ ਵੀ ਨਹੀਂ ਪਾਉਣਾ ਚਾਹੁੰਦੇ ਤਾਂ ਪਾਣੀ ਤੁਹਾਡੇ ਲਈ ਸਹੀ ਵਿਕਲਪ ਹੈ। ਆਪਣੇ ਗਿਲਾਸ ਵਿੱਚ ਵਿਸਕੀ ਦਾ ਇੱਕ ਪੈਗ (30 ਜਾਂ 60 ਮਿਲੀ) ਲਓ। ਇਸ ਵਿੱਚ ਥੋੜ੍ਹਾ ਜਿਹਾ ਪਾਣੀ ਪਾਓ। ਤੁਸੀਂ ਵਿਸਕੀ ਦੇ 30 ਮਿਲੀਲੀਟਰ ਪੈਗ ਵਿੱਚ 5 ਮਿਲੀਲੀਟਰ ਤੋਂ 30 ਮਿਲੀਲੀਟਰ ਪਾਣੀ ਪਾ ਸਕਦੇ ਹੋ। ਪਾਣੀ ਕਿੰਨਾ ਪਾਉਣਾ ਹੈ, ਇਹ ਤੁਹਾਡੇ ਸਵਾਦ 'ਤੇ ਨਿਰਭਰ ਕਰਦਾ ਹੈ।
ਉਂਝ ਕੁਝ ਲੋਕਾਂ ਦਾ ਮੰਨਣਾ ਹੈ ਕਿ ਵਿਸਕੀ ਵਿੱਚ ਪਾਣੀ ਨਹੀਂ ਮਿਲਾਉਣਾ ਚਾਹੀਦਾ। ਵਿਸਕੀ ਵਿੱਚ ਪਾਣੀ ਪਹਿਲਾਂ ਹੀ ਮੌਜੂਦ ਹੁੰਦਾ ਹੈ। ਇਹ ਸੱਚ ਹੈ ਕਿ ਵਿਸਕੀ ਵਿੱਚ ਪਹਿਲਾਂ ਹੀ ਲੋੜੀਂਦਾ ਪਾਣੀ ਹੁੰਦਾ ਹੈ। ਇਹ ਵਿਸਕੀ ਦੀ ਤੀਬਰਤਾ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਸੁਆਦ ਤੇ ਆਨੰਦ ਨੂੰ ਵਧਾਉਂਦਾ ਹੈ। ਇਸ ਦੇ ਬਾਵਜੂਦ ਸਸਤੀ ਵਿਸਕੀ ਵਿੱਚ ਹੋਰ ਪਾਣੀ ਜਾਂ ਬਰਫ ਮਿਲਾਉਣ ਦੀ ਲੋੜ ਪੈਂਦੀ ਹੈ।
ਇਸ ਬਾਰੇ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਖੋਜ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ 60 ਮਿਲੀਲੀਟਰ ਵਿਸਕੀ ਹੈ ਤਾਂ ਤੁਹਾਨੂੰ 20 ਪ੍ਰਤੀਸ਼ਤ ਤੋਂ ਵੱਧ ਪਾਣੀ ਨਹੀਂ ਪਾਉਣਾ ਚਾਹੀਦਾ, ਜੋ ਲਗਪਗ 12 ਮਿਲੀ ਲੀਟਰ ਹੋਏਗਾ। ਇਸ ਤੋਂ ਜ਼ਿਆਦਾ ਪਾਣੀ ਪਾਉਣ ਨਾਲ ਵਿਸਕੀ ਦਾ ਸਵਾਦ ਖਰਾਬ ਹੋ ਜਾਂਦਾ ਹੈ।
ਉਂਝ ਵਿਸਕੀ ਵਿੱਚ ਪਾਣੀ ਪਾਉਣਾ ਲੰਬੇ ਸਮੇਂ ਤੋਂ ਸ਼ਾਇਦ ਸਦੀਆਂ ਤੋਂ ਚੱਲਿਆ ਆ ਰਿਹਾ ਹੈ। ਸਕਾਚ ਵਿੱਚ ਵੀ ਪਾਣੀ ਦੀਆਂ ਕੁਝ ਬੂੰਦਾਂ ਮਿਲਾਈਆਂ ਜਾਂਦੀਆਂ ਸੀ। ਇਸ ਅਭਿਆਸ ਦੀਆਂ ਜੜ੍ਹਾਂ ਸਕਾਟਿਸ਼ ਵਿਸਕੀ ਸੱਭਿਆਚਾਰ ਨਾਲ ਜੁੜਦੀਆਂ ਹਨ। ਸਕੌਚ ਵਿੱਚ ਪਾਣੀ ਪਾਉਣ ਨਾਲ ਖੁਸ਼ਬੂ ਆਉਂਦੀ ਹੈ। ਸੁਆਦ ਵਧਦਾ ਹੈ ਤੇ ਪੂਰੇ ਅਨੁਭਵ ਨੂੰ ਸ਼ਾਨਦਾਰ ਬਣਾਉਂਦਾ ਹੈ।