ਸ਼ਾਇਦ ਕਿਤਾਬਾਂ ‘ਚ ਕਲਪਿਤ ਸਾਡਾ ਭਵਿੱਖ ਹੁਣ ਸਾਡੇ ਸਾਹਮਣੇ ਹੈ। ਫਿਲਹਾਲ ਇਹ ‘ਸੰਪਰਕ ਰਹਿਤ ਡਾਈਨਿੰਗ‘ ਲੋਕਾਂ ‘ਚ ਚਰਚਾ ਦਾ ਵਿਸ਼ਾ ਬਣ ਗਿਆ ਹੈ ਤੇ ਬਹੁਤ ਸਾਰੇ ਰੈਸਟੋਰੈਂਟ ਮਾਲਕ ਇਸ ਸੰਪਰਕ ਰਹਿਤ ਮਸ਼ਵਰੇ ਨੂੰ ਸਵੀਕਾਰਨਾ ਨਹੀਂ ਚਾਹੁੰਦੇ। ਬਹੁਤ ਸਾਰੇ ਰੈਸਟੋਰੈਂਟ ਮਾਲਕ ਕਹਿੰਦੇ ਹਨ ਕਿ ਪੇਟੀਐਮ, ਜੋਮਾਟੋ ਤੇ ਡਾਈਨ ਆਉਟ ਵਰਗੀਆਂ ਆਨਲਾਈਨ ਕੰਪਨੀਆਂ ਜਿਸ 'ਕੌਨਟੈਕਟਲੈਸ ਡਾਈਨਿੰਗ’ ਨੂੰ ਵਧਾਵਾ ਦੇ ਰਹੀਆਂ ਹਨ, ਉਹ ਆਪਣੇ ਅਜ਼ੀਜ਼ਾਂ ਨਾਲ ਇੱਕ ਰੈਸਟੋਰੈਂਟ ਵਿੱਚ ਖਾਣਾ ਖਾਣ ਦੇ ਸੱਭਿਆਚਾਰ ਦੇ ਪ੍ਰਸੰਗ ਵਿੱਚ ਵਿਹਾਰਕ ਨਹੀਂ।
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਦੇ ਪ੍ਰਧਾਨ ਅਨੁਰਾਗ ਕਟਿਆਰ ਨੇ ਕਿਹਾ, "ਇਹ ਇਸ ਤਰ੍ਹਾਂ ਹੈ ਜਿਵੇਂ ਕੋਈ ਕਹਿੰਦਾ ਹੈ ਕਿ ਮੈਂ ਚਿੱਲੀ ਚਿਕਨ ਖਾਣਾ ਹੈ ਪਰ ਇਸ ਵਿੱਚ ਚਿੱਲੀ ਨਾ ਹੋ।" ਸ਼ੁਰੂਆਤ ‘ਚ ਫੋਨ ਤੋਂ ਡਿਜੀਟਲ ਆਰਡਰ ਕਰਨ ਦਾ ਪ੍ਰਸਤਾਵ ਦਿੱਤਾ ਗਿਆ ਸੀ, ਪਰ ਇਸ ਨਾਲ ਖਾਣਾ ਜਾਂ ਖਾਣ ਪੀਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸੰਪਰਕ ਰਹਿਤ ਨਹੀਂ ਕੀਤਾ ਸਕਦਾ।
ਗਾਹਕ ਦੇ ਰੈਸਟੋਰੈਂਟ ‘ਚ ਦਾਖਲ ਹੋਣ ਤੋਂ ਲੈ ਕੇ ਨਿਕਲਣ ਤਕ ਉਹ ਸੈਂਕੜੇ ਚੀਜ਼ਾਂ ਦੇ ਸੰਪਰਕ ਵਿੱਚ ਆਉਂਦਾ ਹੈ ਤੇ ਮੈਨਿਊ ਉਨ੍ਹਾਂ ਵਿੱਚੋਂ ਇੱਕ ਹੈ। ਖਿਆਲ ਚੰਗਾ ਹੈ ਪਰ ਇਸ ਦਾ "ਸੰਪਰਕ ਰਹਿਤ" ਹੋਣ ਦਾ ਨਾਂ ਪੂਰੀ ਤਰ੍ਹਾਂ ਗ਼ਲਤ ਹੈ। ਉਸ ਨੇ ਸੁਝਾਅ ਦਿੱਤਾ ਕਿ ਇਸ ਦਾ ਨਾਂ ‘ਡਿਜੀਟਲ ਆਰਡਰ’ ਵਰਗਾ ਸਹੀ ਹੋ ਸਕਦਾ ਹੈ। - ਅਨੁਰਾਗ ਕਟਿਆਰ, ਪ੍ਰਧਾਨ, ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ
ਕਰਨ ਤੰਨਾ, ਗੋਸਟ ਕਿਚਨ ਦੇ ਸੰਸਥਾਪਕ ਨੇ ਇਨ ਨੂੰ 'ਸਮਾਰਟ ਡਾਇਨਿੰਗ' ਤੇ ਪ੍ਰਿਯਾਂਕ ਸਖੀਜਾ ਦਾ ਨਾਂ 'ਲੈਸ ਕੌਮਟੈਕਟ ਡਾਇਨਿੰਗ' ਰੱਖਿਆ।
ਕਈ ਰੈਸਟੋਰੈਂਟ ਚੇਨਜ਼ ਦੇ ਮਾਲਕ, ਸਖੀਜਾ ਨੇ ਕਿਹਾ ਕਿ ਕੋਈ ਤੁਹਾਡਾ ਭੋਜਨ ਪਕਾਏਗਾ, ਕੋਈ ਤੁਹਾਨੂੰ ਥਾਲੀ ਸਜਾਏਗਾ ਤੇ ਕੋਈ ਖਾਣਾ ਪ੍ਰੋਸੇਗਾ। ਇਸ ਤਰੀਕੇ ਨਾਲ ਤੁਸੀਂ ਇਸ ਸਾਰੀ ਪ੍ਰਕਿਰਿਆ ਦੌਰਾਨ ਸੰਪਰਕ ਰਹਿਤ ਨਹੀਂ ਰਹੀ ਸਕਦੇ। ਹਾਲਾਂਕਿ, ਸਖੀਜਾ ਗਾਹਕਾਂ ਨੂੰ ਉਨ੍ਹਾਂ ਦੇ ਰੈਸਟੋਰੈਂਟਾਂ ਦੀ ਪੂਰੀ ਸਫਾਈ ਬਾਰੇ ਭਰੋਸਾ ਦੇਣ ਲਈ ਵਾਧੂ ਸਹੂਲਤਾਂ ਪ੍ਰਦਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਦੇ ਗਾਹਕ ਰਸੋਈ ‘ਚ ਪਕਾਏ ਜਾ ਰਹੇ ਖਾਣੇ ਨੂੰ ਸਿੱਧਾ ਵੇਖ ਸਕਣਗੇ ਤੇ ਨਾਲ ਹੀ ਇਸੇ ਤਰ੍ਹਾਂ ਦੀ ਸਹੂਲਤ ਰੋਸੇਟ-ਹੋਟਲ ਐਂਡ ਰਿਜੋਰਟ ਦੁਆਰਾ ਵੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904