Life after Death: ਸੰਸਾਰ ਵਿੱਚ ਜੇਕਰ ਕੋਈ ਵਸਤੂ ਜਨਮ ਲੈਂਦੀ ਹੈ ਤਾਂ ਉਸ ਦਾ ਇੱਕ ਸਮੇਂ ਬਾਅਦ ਨਾਸ਼ ਹੋਣਾ ਵੀ ਨਿਸ਼ਚਿਤ ਹੈ। ਹਾਲਾਂਕਿ ਜੀਵਨ ਤੇ ਮੌਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਧਾਰਨਾਵਾਂ ਹਨ। ਇੱਥੋਂ ਤੱਕ ਕਿ ਦੁਨੀਆਂ ਦੇ ਹਰ ਧਰਮ ਵਿੱਚ ਮੌਤ ਤੋਂ ਬਾਅਦ ਦੀ ਸਥਿਤੀ ਨੂੰ ਵੱਖ-ਵੱਖ ਤਰੀਕਿਆਂ ਨਾਲ ਸਮਝਾਇਆ ਗਿਆ ਹੈ। 


ਦਰਅਸਲ ਜੀਵਨ ਤੇ ਮੌਤ ਦੇ ਸਬੰਧ ਵਿੱਚ ਅਧਿਆਤਮਿਕ ਗੁਰੂਆਂ ਤੇ ਵਿਗਿਆਨੀਆਂ ਵਿੱਚ ਹਮੇਸ਼ਾ ਮਤਭੇਦ ਰਹੇ ਹਨ। ਧਾਰਮਿਕ ਮਾਨਤਾਵਾਂ ਕਹਿੰਦੀਆਂ ਹਨ ਕਿ ਮੌਤ ਤੋਂ ਬਾਅਦ ਕੇਵਲ ਸਰੀਰ ਹੀ ਮਰਦਾ ਹੈ, ਆਤਮਾ ਕਦੇ ਨਹੀਂ ਮਰਦੀ। ਦੂਜੇ ਪਾਸੇ, ਵਿਗਿਆਨ ਮਨੁੱਖ ਦੀ ਮੌਤ ਤੋਂ ਬਾਅਦ ਆਤਮਾ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਅਜਿਹੇ 'ਚ ਇੱਕ ਬ੍ਰਹਿਮੰਡ ਵਿਗਿਆਨੀ ਨੇ ਜੀਵਨ ਤੇ ਮੌਤ ਦੇ ਸਬੰਧ ਨੂੰ ਲੈ ਕੇ ਅਜਿਹਾ ਦਾਅਵਾ ਕੀਤਾ ਹੈ, ਜਿਸ ਨੂੰ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ।


ਇਹ ਵੀ ਪੜ੍ਹੋ: ਆਖਰ ਬਾਦਸ਼ਾਹ ਤੇ ਬੇਗਮ ਉੱਪਰ ਵੀ ਕਿਉਂ ਭਾਰੀ ਪੈਂਦਾ ਯੱਕਾ? ਫਰਾਂਸ ਦੀ ਕ੍ਰਾਂਤੀ ਨਾਲ ਜੁੜਿਆ ਸਬੰਧ?


ਵਿਗਿਆਨੀਆਂ ਦੀ ਕੀ ਕਹਿਣਾ?
ਬ੍ਰਹਿਮੰਡ ਵਿਗਿਆਨੀ ਡਾਕਟਰ ਸੀਨ ਕੈਰੋਲ ਨੇ ਜ਼ਿੰਦਗੀ ਤੇ ਮੌਤ ਬਾਰੇ ਹੈਰਾਨ ਕਰਨ ਵਾਲਾ ਦਾਅਵਾ ਕੀਤਾ ਹੈ। ਕੈਰੋਲ ਅਨੁਸਾਰ ਜੇਕਰ ਸਭ ਕੁਝ ਵਿਗਿਆਨ ਦੇ ਨਿਯਮਾਂ ਅਨੁਸਾਰ ਵਾਪਰਦਾ ਹੈ, ਤਾਂ ਭੌਤਿਕ ਵਿਗਿਆਨ ਵਿੱਚ ਇਹ ਸੰਭਵ ਨਹੀਂ ਕਿ ਮਨੁੱਖ ਦੀ ਮੌਤ ਤੋਂ ਬਾਅਦ ਕੋਈ ਜੀਵਨ ਸੰਭਵ ਹੈ। 


ਪ੍ਰੋਫ਼ੈਸਰ ਕੈਰੋਲ ਨੇ ਆਪਣੀ ਜ਼ਿੰਦਗੀ ਦਾ ਜ਼ਿਆਦਾਤਰ ਸਮਾਂ ਭੌਤਿਕ ਵਿਗਿਆਨ ਦਾ ਅਧਿਐਨ ਕਰਨ ਵਿੱਚ ਬਿਤਾਇਆ ਹੈ। ਪ੍ਰੋਫੈਸਰ ਆਪਣੇ ਅਧਿਐਨ ਦੇ ਆਧਾਰ 'ਤੇ ਦੱਸਦੇ ਹਨ ਕਿ ਜੇਕਰ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਦੀ ਚੇਤਨਾ ਇਸ ਬ੍ਰਹਿਮੰਡ ਵਿੱਚ ਨਹੀਂ ਰਹਿ ਸਕਦੀ।


ਸਾਇੰਟਿਫਿਕ ਅਮਰੀਕਨ ਵਿੱਚ ਡਾ. ਕੈਰੋਲ ਲਿਖਦੇ ਹਨ, ਧਾਰਮਿਕ ਮਾਨਤਾਵਾਂ ਅਨੁਸਾਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਵਿਅਕਤੀ ਦੀ ਮੌਤ ਤੋਂ ਬਾਅਦ, ਆਤਮਾ ਕਿਸੇ ਨਾ ਕਿਸੇ ਰੂਪ ਵਿਚ ਇਸ ਵਾਤਾਵਰਣ ਵਿਚ ਮੌਜੂਦ ਰਹਿੰਦੀ ਹੈ। ਹੁਣ ਜੇਕਰ ਅਸੀਂ ਵਿਗਿਆਨ ਦੀ ਇੱਕ ਸ਼ਾਖਾ ਭੌਤਿਕ ਵਿਗਿਆਨ ਦੇ ਨਿਯਮਾਂ ਦੇ ਆਧਾਰ 'ਤੇ ਜੀਵਨ ਨੂੰ ਸਮਝੀਏ, ਤਾਂ ਮੌਤ ਤੋਂ ਬਾਅਦ ਸਾਡੇ ਮਨ ਵਿੱਚ ਮੌਜੂਦ ਜਾਣਕਾਰੀ ਨੂੰ ਕਾਇਮ ਰੱਖਣ ਦਾ ਕੋਈ ਤਰੀਕਾ ਨਹੀਂ ਹੈ। ਹਾਲਾਂਕਿ, ਸਾਰੇ ਵਿਗਿਆਨੀ ਅਜੇ ਤੱਕ ਪ੍ਰੋਫੈਸਰ ਕੈਰੋਲ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਨਹੀਂ ਕਰਦੇ। ਉਸ ਦਾ ਕਹਿਣਾ ਹੈ ਕਿ ਮਨੁੱਖੀ ਦਿਮਾਗ 'ਤੇ ਅਜੇ ਹੋਰ ਅਧਿਐਨ ਦੀ ਲੋੜ ਹੈ।


ਧਾਰਮਿਕ ਮਾਨਤਾਵਾਂ ਦਾ ਕੀ ਮੰਨਣਾ?
ਧਰਮ, ਵਿਗਿਆਨ ਤੋਂ ਆਤਮਾ ਬਾਰੇ ਪੂਰੀ ਤਰ੍ਹਾਂ ਉਲਟ ਵਿਚਾਰ ਰੱਖਦਾ ਹੈ। ਧਰਮ ਵਿੱਚ ਆਤਮਾ ਨੂੰ ਅਮਰ ਮੰਨਿਆ ਗਿਆ ਹੈ। ਅਜਿਹੇ 'ਚ ਪ੍ਰੋਫੈਸਰ ਕੈਰੋਲ ਦਾ ਇਹ ਦਾਅਵਾ ਵਿਵਾਦ ਪੈਦਾ ਕਰਨ ਵਾਲਾ ਹੈ। ਸੰਸਾਰ ਦਾ ਹਰ ਧਰਮ ਕਿਸੇ ਨਾ ਕਿਸੇ ਰੂਪ ਵਿੱਚ ਆਤਮਾ ਦੀ ਹੋਂਦ ਨੂੰ ਦਰਸਾਉਂਦਾ ਹੈ। ਪ੍ਰੋਫ਼ੈਸਰ ਕੈਰੋਲ ਦਾ ਕਹਿਣਾ ਹੈ ਕਿ ਉਹ ਰੱਬ ਨੂੰ ਮੰਨਣ ਲਈ ਨਹੀਂ ਕਹਿੰਦਾ, ਪਰ ਇਸ ਮੁੱਦੇ 'ਤੇ ਵਿਗਿਆਨ ਦੀ ਆਪਣੀ ਦਲੀਲ ਹੈ।


ਇਹ ਵੀ ਪੜ੍ਹੋ: ਕਣਕ ਦੀ ਥਾਂ ਖਾਓ ਜੌਂ ਦੇ ਆਟੇ ਦੀਆਂ ਰੋਟੀਆਂ, ਹਾਰਟ, ਸ਼ੂਗਰ, ਕੋਲੈਸਟ੍ਰਾਲ, ਮੋਟਾਪੇ ਤੇ ਪਾਚਨ ਕ੍ਰਿਆ ਅਜਿਹੀਆਂ ਸਮੱਸਿਆਵਾਂ ਲਈ ਰਾਮਬਾਨ